ਪੀੜਤ ਪਰਿਵਾਰ ਹਥਿਆਰਾਂ ਬਾਰੇ ਸਖਤ ਕਾਨੂੰਨ ਦੇ ਹੱਕ ’ਚ
www.sabblok.blogspot.com
ਵਰਜੀਨੀਆ ਟੈੱਕ ਗੋਲ ਕਾਂਡ (2007) ਦੇ ਪੀੜਤਾਂ ਨੇ ਰਾਸ਼ਟਰਪਤੀ ਚੋਣਾਂ ਦੇ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਮਰੀਕਾ ’ਚ ਹਥਿਆਰ ਰੱਖਣ ਦੇ ਕਾਨੂੰਨ ਵਿੱਚ ਸੁਧਾਰ ਲਿਆਉਣ ਤਾਂ ਜੋ ਗੁਰਦੁਆਰਾ ਓਕ ਕਰੀਕ ਗੋਲੀ ਕਾਂਡ ਵਰਗੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ। 2007 ’ਚ ਹੋਏ ਵਰਜੀਨੀਆ ਗੋਲੀ ਕਾਂਡ ਦੇ ਪੀੜਤ 67 ਪਰਿਵਾਰਾਂ ਨੇ ਰਾਸ਼ਟਰਪਤੀ ਬਰਾਕ ਓਬਾਮਾ ਤੇ ਉਨ੍ਹਾਂ ਦੇੋ ਵਿਰੋਧੀ ਉਮੀਦਵਾਰ ਮਿੱਟ ਰੋਮਨੀ ਨੂੰ ਲਿਖੇ ਪੱਤਰਾਂ’ਚ ਕਿਹਾ ਹੈ ਕਿ ਅਮਰੀਕਾ ’ਚ ਹਥਿਆਰਾਂ ਬਾਰੇ ਕਾਨੂੰਨ ਢਿੱਲੇ ਹੋਣ ਕਰ ਕੇ ਹੀ ਵਰਜੀਨੀਆ, ਓਕ ਕਰੀਕ, ਅਰੋਰਾ ਅਤੇ ਟਕਸਨ ਗੋਲੀ ਕਾਂਡ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਹਨ। ਅਜਿਹੇ ਕਾਂਡ ਮੁੜ ਵਾਪਰਨ ਤੋਂ ਰੋਕਣ ਲਈ ਜ਼ਰੂਰੀ ਹੈ ਕਿ ਹਥਿਆਰਾਂ ਬਾਰੇ ਕਾਨੂੰਨ ਵਿਚ ਸਖਤੀ ਲਿਆਂਦੀ ਜਾਵੇ। ਉਨ੍ਹਾਂ ਦੇਸ਼ ਦੇ ਆਗੂਆਂ ਤੋਂ ਪੁੱਛਿਆ ਕਿ ਉਨ੍ਹਾਂ ਨੇ ਅਜਿਹੀਆਂ ਘਟਨਾਵਾਂ ਵਾਪਰਨ ਤੋਂ ਰੋਕਣ ਲਈ ਕੀ ਕਦਮ ਚੁੱਕੇ ਹਨ? ਰਾਸ਼ਟਰਪਤੀ ਚੋਣਾਂ ਦੇ ਉਮੀਦਵਾਰਾਂ ਨੂੰ ਲਿਖੇ ਇਹ ਪੱਤਰ ਗੋਲੀ ਕਾਂਡ ਦੇ ਪੀੜਤਾਂ ਵੱਲੋਂ ਅਜਿਹੀਆਂ ਹਿੰਸਕ ਘਟਨਾਵਾਂ ਖਿਲਾਫ਼ ਚਲਾਈ ਮੁਹਿੰਮ ਦਾ ਹਿੱਸਾ ਹਨ। ਉਨ੍ਹਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਅਪਰਾਧਿਕ ਪਿਛੋਕੜ ਵਾਲੇ ਵਿਅਕਤੀਆਂ ਦੇ ਹਥਿਆਰ ਰੱਖਣ ’ਤੇ ਪਾਬੰਦੀਆਂ ਲਾਈਆਂ ਜਾਣ।
No comments:
Post a Comment