jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 11 August 2012

ਐਡੀਲੇਡ ਵਿਖੇ ਓਕ ਕਰੀਕ ਵਿੱਚ ਹੋਈ ਮੰਦਭਾਗੀ ਘਟਨਾ ਚ ਮਾਰੇ ਗਏ ਬੇਕਸੂਰ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਹੱਥਾਂ 'ਚ ਜਗਦਿਆਂ ਮੋਮਬਤੀਆਂ ਫੜ ਕੇ ਸ਼ਾਂਤੀ ਪੂਰਵਕ ਮਾਰਚ ਪਾਸਟ ਕੀਤਾ

www.sabblok.blogspot.com

ਐਡੀਲੇਡ(ਕਰਨ ਬਰਾੜ): ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ ਅਮਰੀਕਾ ਦੇ ਸ਼ਹਿਰ ਓਕ ਕਰੀਕ ਵਿੱਚ ਹੋਈ ਮੰਦਭਾਗੀ ਘਟਨਾ ਚ ਮਾਰੇ ਗਏ ਬੇਕਸੂਰ ਲੋਕਾਂ ਨੂੰ ਸ਼ਰਧਾਂਜਲੀ ਦੇਣ, ਜ਼ਖਮੀਆਂ ਲਈ ਅਰਦਾਸ ਕਰਨ ਅਤੇ ਵਿਦੇਸ਼ਾਂ ਚ ਹੋਰ ਭਾਈਚਾਰਿਆਂ ਨੂੰ ਸਰਬੱਤ ਦਾ ਭਲਾ ਮੰਗਣ ਵਾਲੀ ਅਤੇ ਕਿਰਤ ਕਰ ਕੇ ਵੰਡ ਛਕਣ ਵਾਲੀ ਕੌਮ ਦਾ ਸੁਨੇਹਾ ਦੇਣ ਲਈ ਹੱਥਾਂ 'ਚ ਜਗਦਿਆਂ ਮੋਮਬਤੀਆਂ ਫੜ ਕੇ ਸ਼ਾਂਤੀ ਪੂਰਵਕ ਮਾਰਚ ਪਾਸਟ ਕੀਤਾ ਗਿਆ।

ਇਹ ਮਾਰਚ ਪਾਸਟ ਸਾਰਾਗੜ੍ਹੀ ਦੇ ਸਿੱਖ ਸ਼ਹੀਦਾਂ ਦੀ ਯਾਦਗਾਰ ਤੋਂ ਸ਼ੁਰੂ ਹੋ ਕੇ ਤਕਰੀਬਨ ਇਕ ਕਿੱਲੋਮੀਟਰ ਦਾ ਰਸਤਾ ਤੈਅ ਕਰ ਕੇ ਐਡੀਲੇਡ ਸ਼ਹਿਰ ਦੇ ਬਿਲਕੁਲ ਵਿਚਾਲੇ ਵਿਕਟੋਰੀਆ ਸੁਕਾਇਰ ਤੇ ਆਨ ਕੇ ਰੁਕਿਆ।ਇਸ ਦੌਰਾਨ ਗਿਆਨੀ ਪੁਸ਼ਪਿੰਦਰ ਸਿੰਘ ਨੇ ਅਰਦਾਸ ਕੀਤੀ ਅਤੇ ਭੁਪਿੰਦਰ ਸਿੰਘ ਮਨੇਸ਼ ਨੇ ਇਕ ਮੈਮੋਰੈਂਡਮ ਪੜ੍ਹਿਆ। ਜਿਸ ਵਿਚ ਉਨ੍ਹਾਂ ਅਮਰੀਕਾ ਸਰਕਾਰ ਦਾ ਧੰਨਵਾਦ ਕੀਤਾ ਅਤੇ ਜ਼ਖਮੀ ਪੁਲਿਸ ਅਫ਼ਸਰ ਬ੍ਰਾਇਨ ਮਰਫੀ ਦੀ ਬਹਾਦਰੀ ਉਤੇ ਨਾਜ਼ ਜਿਤਾਇਆ ਅਤੇ ਮਨੁੱਖਤਾ ਦੇ ਭਲੇ ਲਈ ਕੀਤੇ ਕਾਰਜ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਤੇ ਸਾਊਥ ਆਸਟ੍ਰੇਲੀਆ ਦੀ ਮਲਟੀ ਕਲਚਰ ਮੰਤਰੀ ਮਾਨਯੋਗ ਜੈਨੀਫਰ ਰਿਨਕਨ, ਮੈਂਬਰ ਪਾਰਲੀਮੈਂਟ ਮਾਈਕਲ ਐਟਕਿੰਸਨ ਅਤੇ ਚੇਅਰਮੈਨ ਹੀਉ ਵੇਨ ਲੀ ਵੀ ਹਾਜ਼ਰ ਹੋਏ ਅਤੇ ਇਸ ਦੁੱਖ ''ਚ ਦੁੱਖ ਵੰਡਾਇਆ। ਇਸ ਕਾਰਜ ਨੂੰ ਨੇਪਰੇ ਚਾੜ੍ਹਨ 'ਚ ਭੁਪਿੰਦਰ ਸਿੰਘ ਮਨੇਸ਼, ਮਹਾਂਬੀਰ ਸਿੰਘ ਗਰੇਵਾਲ, ਮਿੰਟੂ ਬਰਾੜ, ਪ੍ਰਭਜੋਤ ਸਿੰਘ, ਪਾਲਮ ਮਨੇਸ਼, ਗੁਰਦੀਪਕ ਭੰਗੂ ਨੇ ਕਾਫ਼ੀ ਜੱਦੋ-ਜਹਿਦ ਕੀਤੀ। ਇਸ ਮੌਕੇ ਤੇ ਤਕਰੀਬਨ ਸਾਊਥ ਆਸਟ੍ਰੇਲੀਆ ੧੫੦ ਦੇ ਕਰੀਬ ਪਤਵੰਤੇ ਸ਼ਾਮਿਲ ਹੋਏ। ਵੱਡੀ ਗਿਣਤੀ ਵਿਚ ਬੀਬੀਆਂ ਅਤੇ ਬੱਚਿਆਂ ਨੇ ਵੀ ਇਸ ਕਾਰਜ 'ਚ ਹਿੱਸਾ ਪਾਇਆ। ਪਹੁੰਚਣ ਵਾਲੀਆਂ ਸ਼ਖ਼ਸੀਅਤਾਂ ਵਿੱਚ ਅਮਰੀਕ ਸਿੰਘ ਥਾਂਦੀ, ਜੰਗ ਬਹਾਦਰ ਸਿੰਘ, ਐਡਵੋਕੇਟ ਅਮਰਜੀਤ ਸਿੰਘ, ਨਵਤੇਜ ਸਿੰਘ ਬਲ, ਬਖਸ਼ਿੰਦਰ ਸਿੰਘ, ਵੀਰ ਭੰਗੁ, ਸੁਲੱਖਣ ਸਿੰਘ ਸਹੋਤਾ, ਸੁਖਵੰਤ ਸਿੰਘ, ਮਨਿੰਦਰ ਬੀਰ ਸਿੰਘ, ਗੁਰਮੀਤ ਢਿੱਲੋਂ, ਮਨਪ੍ਰੀਤ ਸਿੰਘ, ਪਰਮਿੰਦਰ ਜੀਤ ਸਿੰਘ, ਰੁਪਿੰਦਰ ਸਿੰਘ, ਪ੍ਰੀਤ ਧਮੰਤਰੀ, ਮਨਜੀਤ ਸਿੰਘ ਡਢਵਾਲ, ਦਲਜੀਤ ਸਿੰਘ, ਬਲਵਿੰਦਰ ਸਿੰਘ ਢੀਂਡਸਾ, ਸ਼ੇਰਾ ਮਾਨ, ਭੁਪਿੰਦਰ ਬਰਾੜ, ਰਣਜੀਤ ਸੇਖੋਂ, ਇੰਦਰ ਗਿੱਲ, ਮਨਦੀਪ ਸਿੰਘ, ਸਤਵਿੰਦਰ ਸਿੰਘ, ਜਗਦੇਵ ਸਿੰਘ, ਦੀਪਕ ਭਾਰਦਵਾਜ, ਹਰਪਾਲ ਸਿੰਘ, ਗਿਆਨੀ ਹਰਦੇਵ ਸਿੰਘ, ਚਮਕੌਰ ਸਿੰਘ, ਬੀਬੀ ਹਰਮਿੰਦਰ ਕੌਰ ਸਰੋਆ, ਮੀਡੀਆ ਵੱਲੋਂ ਗੁਰਮੀਤ ਸਿੰਘ ਵਾਲੀਆ, ਸੁਮਿਤ ਟੰਡਨ, ਕਰਨ ਬਰਾੜ, ਰੌਬੀ ਬੈਨੀਪਾਲ, ਦਵਿੰਦਰ ਧਾਲੀਵਾਲ ਆਦਿ ਸ਼ਾਮਿਲ ਸਨ। 

No comments: