jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 27 August 2012

ਕਾਮਰੇਡ ਚੈਨ ਸਿੰਘ ਚੈਨ ਦਾ 95ਵਾਂ ਜਨਮ ਦਿਨ ਮਨਾਇਆ।

www.sabblok.blogspot.com

ਜਲੰਧਰ:   ਬਜ਼ੁਰਗ ਕਮਿਊਨਿਸਟ ਆਗੂ ਅਤੇ ਅਜ਼ਾਦੀ ਘੁਲਾਟੀਏ ਕਾਮਰੇਡ ਚੈਨ ਸਿੰਘ ਚੈਨ ਦਾ 95ਵਾਂ ਜਨਮ ਦਿਨ ਕੱਲ• ਉਨ•ਾਂ ਦੀ ਰਿਹਾਇਸ਼ 'ਤੇ ਮਨਾਇਆ ਗਿਆ।  ਇਸ ਮੌਕੇ ਕਾਮਰੇਡ ਚੈਨ ਸਿੰਘ ਜੀ ਦੀ ਧੀ ਸਵਿਤਾ ਅਤੇ ਦਮਾਦ ਬਟੂਕ ਰਾਵਲ ਦੇ ਨਾਲ ਕਮਿਊਨਿਸਟ ਪਾਰਟੀ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਾਥੀ ਤੇ ਮੁਹੱਲੇ ਦੇ ਹੋਰ ਪਤਵੰਤੇ ਹਾਜ਼ਰ ਸਨ।  
ਕਾਮਰੇਡ ਚੈਨ ਸਿੰਘ ਚੈਨ, ਜਿਨ•ਾਂ ਨੇ ਸਾਰੀ ਉਮਰ ਦੇਸ਼ ਦੀ ਅਜ਼ਾਦੀ ਸੰਗਰਾਮ ਵਿੱਚ ਅਤੇ ਅਜ਼ਾਦੀ ਤੋਂ ਬਾਅਦ ਹਿੰਦ ਕਮਿਊਨਿਸਟ ਪਾਰਟੀ ਦੀ ਅਗਵਾਈ ਕਿਰਤੀ ਲੋਕਾਂ ਦੀ ਬੇਹਤਰੀ ਲਈ ਲੜੇ ਸੰਗਰਾਮਾਂ ਵਿੱਚ ਆਗੂ ਭੂਮਿਕਾ ਨਿਭਾਈ।  ਕਾਮਰੇਡ ਚੈਨ ਸਿੰਘ ਚੈਨ ਨੇ ਇਸ ਮੌਕੇ 'ਤੇ ਆਪਣੀ ਸੱਜਣਾਂ ਸਨੇਹੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਜੀਵਨ ਦਾ ਬਾਕੀ ਸਮਾਂ ਵੀ ਇਸੇ ਲਹਿਰ ਦੇ ਲੇਖੇ ਲਾਉਣਗੇ।
ਕਾਮਰੇਡ ਚੈਨ ਸਿੰਘ ਚੈਨ ਨੂੰ ਗੁਲਦਸਤੇ ਭੇਂਟ ਕਰਨ ਵਾਲਿਆਂ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਕਾਮਰੇਡ ਗੁਰਮੀਤ, ਕਾਮਰੇਡ ਰਣਜੀਤ ਸਿੰਘ ਔਲਖ, ਕੇਸਰ, ਮਨਜੀਤ, ਨਿਰਮਲਾ, ਸ਼ਾਮ ਲਾਲ, ਡਾ. ਸੁਰਿੰਦਰ, ਕਲਪਨਾ, ਅਸ਼ੋਕ ਸ਼ਰਮਾ ਤੇ ਪਰਿਵਾਰ ਸ਼ਾਮਿਲ ਸਨ।

No comments: