jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 19 August 2012

www.sabblok.blogspot.com

ਲੁਟੇਰਿਆਂ ਨੇ ਅਮਰੀਕਾ 'ਚ ਸਿੱਖ ਦੀ ਗੋਲੀ ਮਾਰ ਕੇ ਕੀਤੀ ਹੱਤਿਆ 

ਦੇਸ਼ ਪੰਜਾਬ ਤੋਂ ਧੰਨਵਾਦ ਸਹਿਤ 

16 ਸਾਲਾ ਵਿਦਿਆਰਥੀ ਗ੍ਰਿਫ਼ਤਾਰ

ਵਾਸ਼ਿੰਗਟਨ- ਵਿਸਕਾਨਸਿਨ ਦੇ ਇਕ ਗੁਰਦੁਆਰੇ ਵਿੱਚ ਇਕ ਨਸਲਪ੍ਰਸਤ  ਵੱਲੋਂ 6 ਸਿੱਖਾਂ ਦੀ ਜਾਨ ਲੈ ਲਏ ਜਾਣ ਦੀ ਘਟਨਾ ਤੋਂ ਮਹਿਜ਼ ਦੋ ਹਫਤਿਆਂ ਦੌਰਾਨ ਹੀ ਵਾਪਰੀ ਇਕ ਹੋਰ ਦੁੱਖਦਾਈ ਘਟਨਾ ਵਿੱਚ ਇਸ ਗੁਰਦੁਆਰੇ ਦਾ ਇਕ ਮੈਂਬਰ ਸਿੱਖ ਲੁਟੇਰਿਆਂ ਦੀ ਗੋਲੀ ਦਾ ਸ਼ਿਕਾਰ ਹੋ ਗਿਆ। ਇਹ ਘਟਨਾ ਅਮਰੀਕਾ ਦੇ ਵਿਸਕਾਨਸਿਨ ਸੂਬੇ ਦੇ ਸ਼ਹਿਰ ਮਿਲਵਾਕੀ ਦੇ ਇਕ ਸਟੋਰ ਵਿੱਚ ਵਾਪਰੀ ਮਾਰੇ ਗਏ ਸਿੱਖ ਦੀ ਪਛਾਣ 56 ਸਾਲਾ ਦਲਬੀਰ ਸਿੰਘ ਵਜੋਂ ਹੋਈ ਹੈ।ਹੱਤਿਆ ਦੇ ਸਬੰਧ ਵਿਚ ਪੁਲਿਸ ਨੇ ਹਾਈ ਸਕੂਲ ਦੇ 16 ਸਾਲਾ ਇਕ ਵਿਦਿਆਰਥੀ ਵਿਲੀਅਮ ਨੂੰ ਗ੍ਰਿਫਤਾਰ ਕੀਤਾ ਹੈ।ਜੇਕਰ ਉਹ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ 70 ਸਾਲ ਦੀ ਕੈਦ ਹੋ ਸਕਦੀ ਹੈ।
ਪੁਲੀਸ ਨੇ ਇਸ ਘਟਨਾ ਨੂੰ ਡਾਕਾ ਹੀ ਕਰਾਰ ਦਿੱਤਾ ਹੈ ਤੇ ਦਾਅਵਾ ਕੀਤਾ ਹੈ ਕਿ ਇਸ ਦਾ ਗੁਰਦੁਆਰੇ ਵਿੱਚ ਵਾਪਰੀ ਘਟਨਾ ਨਾਲ ਕੋਈ ਤੁਅੱਲਕ ਨਹੀਂ ਸੀ।ਅਧਿਕਾਰੀਆਂ ਨੇ ਦੱਸਿਆ ਕਿ ਜਤਿੰਦਰ ਸਿੰਘ ਨੇ ਕਈ ਤਸਵੀਰਾਂ ਵਿਚੋਂ ਵਿਲੀਅਮ ਦੀ ਤਸਵੀਰ ਪਛਾਣ ਲਈ।

ਜਿਸ ਕਰਿਆਨਾ ਸਟੋਰ ਵਿੱਚ ਇਹ ਘਟਨਾ ਵਾਪਰੀ ਉਸ ਨੂੰ ਦਲਬੀਰ ਸਿੰਘ ਤੇ ਉਸ ਦਾ ਭਤੀਜਾ ਜਤਿੰਦਰ ਸਿੰਘ ਮਿਲ ਕੇ ਚਲਾਉਂਦੇ ਸਨ। ਜਤਿੰਦਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਰਾਤ ਨੂੰ ਵਾਪਰੀ ਜਦੋਂ ਉਨ੍ਹਾਂ ਨੇ ਸਟੋਰ ਬੰਦ ਕਰ ਦਿੱਤਾ ਸੀ। ਇਸ   ਦੌਰਾਨ ਅਚਾਨਕ ਕੁਝ ਅਣਪਛਾਤੇ ਵਿਅਕਤੀ ਉਨ੍ਹਾਂ ਕੋਲ ਪੁੱਜੇ ਤੇ ਉਨ੍ਹਾਂ ਨੇ ਉਸ (ਜਤਿੰਦਰ ਸਿੰਘ) ਦੇ ਸਿਰ ’ਤੇ ਬੰਦੂਕ ਧਰ ਦਿੱਤੀ। ਰਿਪੋਰਟ ਅਨੁਸਾਰ ਜਤਿੰਦਰ ਸਿੰਘ ਤੇ ਕੁਲਬੀਰ ਸਿੰਘ ਨੇ ਇਕਦਮ ਅੰਦਰ ਵੜ ਕੇ ਸਟੋਰ ਦਾ ਦਰਵਾਜ਼ਾ ਬੰਦ ਕਰ ਦਿੱਤਾ, ਪਰ ਇਸ ਦੌਰਾਨ ਇਕ ਲੁਟੇਰੇ ਨੇ ਗੋਲੀ ਚਲਾ ਦਿੱਤੀ, ਜਿਸ ਕਾਰਨ ਦਲਬੀਰ ਸਿੰਘ ਦੀ ਮੌਤ ਹੋ ਗਈ। 
              ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮਿਲਵਾਕੀ ਵਿੱਚ ਇਕ ਹੋਰ ਸਿੱਖ ਦੀ ਜਾਨ ਲੈ ਲਏ ਜਾਣ ਦੀ ਘਟਨਾ ਉਤੇ ਦੁਖ ਜ਼ਾਹਰ ਕੀਤਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਅਪੀਲ ਕੀਤੀ ਕਿ ਉਹ ਇਹ ਮਾਮਲਾ ਅਮਰੀਕਾ ਪ੍ਰਸ਼ਾਸਨ ਕੋਲ ਉਠਾਉਣ ਤਾਂ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
 ਦਲਬੀਰ ਸਿੰਘ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਤਲਵੰਡੀ ਕੂਕਾ ਦਾ ਰਹਿਣ ਵਾਲਾ ਸੀ। ਦਲਬੀਰ ਸਿੰਘ ਦਾ ਬੇਟਾ ਤੇ ਬੇਟੀ ਪੱਕੇ ਤੌਰ ’ਤੇ ਅਮਰੀਕਾ ਵਿਚ ਰਹਿ ਰਹੇ ਹਨ ਤੇ ਉਹ ਵੀ 2008 ਵਿਚ ਗਰੀਨ ਕਾਰਡ ਹੋਲਡਰ ਬਣ ਗਿਆ ਸੀ। ਬੀਤੇ ਮਾਰਚ ਮਹੀਨੇ ’ਚ ਉਹ ਆਪਣੀ ਪਤਨੀ ਨਾਲ ਅਮਰੀਕਾ ਗਿਆ ਸੀ ਤੇ ਬੀਤੀ 5 ਅਗਸਤ ਨੂੰ ਓਕਰੀਕ ਗੁਰਦੁਆਰਾ ਸਾਹਿਬ ਵਿਚ ਹੋਈ ਘਟਨਾ ਸਮੇਂ ਉਹ ਵੀ ਅਰਦਾਸ ਵਿਚ ਸ਼ਾਮਲ ਸੀ। ਇਸ ਘਟਨਾ ਵਿਚ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਕਾਲੇਕੇ ਸਮੇਤ 6 ਸਿੱਖ ਮਾਰੇ ਗਏ ਸਨ। ਦਲਬੀਰ ਸਿੰਘ ਦਾ ਇਕ ਹੋਰ ਲੜਕਾ ਪੁਰਤਗਾਲ ਤੇ ਇਕ ਲੜਕੀ ਜਰਮਨ ਵਿਚ ਹਨ। ਦਲਬੀਰ ਸਿੰਘ ਪਿੰਡ ਤਲਵੰਡੀ ਕੂਕਾ ਦੀ ਗੁਰਦੁਆਰਾ ਕਮੇਟੀ ਦੇ ਸੈਕਟਰੀ ਸਨ ਤੇ ਇਸ ਵੇਲੇ ਪਿੰਡ ਵਿਚ ਉਸ ਦੀ ਮਾਤਾ ਹਰਬੰਸ ਕੌਰ ਇਕੱਲੀ ਰਹਿ ਰਹੀ ਹੈ। ਇਸ ਘਟਨਾ ਨਾਲ ਮਾਤਾ ਨੂੰ  ਗਹਿਰਾ ਸਦਮਾ ਲੱਗਾ ਹੈ। ਉਸ ਦਾ ਕਹਿਣਾ ਹੈ ਕਿ ਮੇਰੇ ਪੁੱਤਰ ਨੇ ਜ਼ਿੰਦਗੀ ਭਰ ਕਿਸੇ ਨਾਲ ਲੜਾਈ  ਨਹੀਂ ਕੀਤੀ ਪਰ ਜਿਸ ਕਿਸੇ ਨੇ ਵੀ ਉਸ ’ਤੇ ਹਮਲਾ ਕੀਤਾ ਹੈ ਇਹ ਬਹੁਤ ਮੰਦਭਾਗੀ ਗੱਲ ਹੈ।
ਇਸ ਤੋਂ ਪਹਿਲਾਂ ਵੀ ਅਮਰੀਕਾ ਵਿਚ ਅਜਿਹੀਆਂ ਦੁਖਦਾਈ ਘਟਨਾਵਾਂ ਵਾਪਰ ਚੁੱਕੀਆਂ ਹਨ। 9/11 ਹਮਲੇ ਦੇ ਬਾਅਦ ਸੰਨ 2000 ਵਿਚ ਇਸੇ ਜ਼ਿਲ੍ਹੇ ਦੇ ਪਿੰਡ ਪਸੀਏਵਾਲ ਦੇ ਵਾਸੀ ਬਲਬੀਰ ਸਿੰਘ ਸੋਢੀ ਅਤੇ 2001 ਵਿਚ ਉਸ ਦੇ ਵੱਡੇ ਭਰਾ ਸੁਖਪਾਲ ਸਿੰਘ ਸੋਢੀ ਦੀ ਅਮਰੀਕੀ ਫਿਰਕੂਆਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ  ਗਈ ਸੀ।
ਓਕ ਕ੍ਰੀਕ 'ਚ ਗੁਰਦੁਆਰੇ 'ਚ ਹੋਈ ਗੋਲੀਬਾਰੀ 'ਚ 6 ਸਿੱਖਾਂ ਦੇ ਮਾਰੇ ਜਾਣ ਤੋਂ ਬਾਅਦ ਸੁਰੱਖਿਆ ਦੇ ਤਮਾਮ ਵਾਅਦਿਆਂ ਦੇ ਬਾਵਜੂਦ ਇਕ ਹੋਰ ਸਿੱਖ ਦੀ ਹੱਤਿਆ ਨਾਲ ਸਿੱਖ ਭਾਈਚਾਰੇ ਨੂੰ ਡੂੰਘਾ ਝਟਕਾ ਲੱਗਾ ਹੈ। ਹਾਲਾਂਕਿ   ਪੁਲਸ ਨੇ ਇਸ ਘਟਨਾ ਨੂੰ ਲੁੱਟ ਦੀ ਘਟਨਾ ਦੱਸਿਆ  ਜਿਸ ਦਾ 5 ਅਗਸਤ ਨੂੰ ਹੋਈ ਗੁਰਦੁਆਰੇ 'ਚ ਹੋਈ ਗੋਲੀਬਾਰੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

No comments: