jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 17 August 2012

‘ਸ: ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਅਮਰੀਕਾ ਵਿਚ ਦਾਇਰ ਕੀਤੇ ਗਏ ਮੁਕੱਦਮੇ ਕਾਰਨ ਸੰਸਾਰ ਭਰ ਵਿਚ ਗਲਤ ਸੰਦੇਸ਼ ਗਿਆ

www.sabblok.blogspot.com


  •  ਪੰਜਾਬੀ ਨਿਊਜ  ਆਨਲਾਇਨ  ਤੋਂ ਧੰਨਵਾਦ ਸਹਿਤ 

  •   ( ਪਿਛਲੇ ਦਿਨੀ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਦੁਆਰਾ ਅਮਰੀਕਾ ਵਿਚ ਸ: ਪ੍ਰਕਾਸ਼ ਸਿੰਘ ਬਾਦਲ ਦੇ ਖ਼ਿਲਾਫ਼ ਦਾਇਰ ਮੁਕੱਦਮੇ ਨੇ ਸਾਰੀ ਦੁਨੀਆਂ ਵਿਚ ਚਰਚਾ ਛੇੜ ਦਿੱਤੀ ਹੈ। ਪੇਸ਼ ਹੈ ਕੈਨੇਡਾ ਦੇ ਰੇਡੀਓ ‘ਸ਼ੇਰ-ਇ-ਪੰਜਾਬ’ ’ਤੇ ਐਡਵੋਕੇਟ ਗੁਰਪਤਵੰਤ ਸਿੰਘ ਪੰਨੂੰ ਨਾਲ ਜਸਬੀਰ ਸਿੰਘ ਰੋਮਾਣਾ ਦੀ ਵਿਸ਼ੇਸ਼ ਮੁਲਾਕਾਤ ਸਬੰਧੀ  ਪੰਜਾਬੀ ਦੇ ਪ੍ਰਸਿਧ ਪੱਤਰਕਾਰ ਸ: ਗੁਰਮੀਤ ਸਿੰਘ ਕੋਟਕਪੂਰਾ ਦੀ ਇਹ ਰਿਪੋਰਟ-ਸੰਪਾਦਕ)

    -ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਅਮਰੀਕਾ ਦੀ ਅਦਾਲਤ ਵਿਚ ਦਾਇਰ ਕੀਤੇ ਗਏ ਮੁਕੱਦਮੇ ਬਾਰੇ ਦੁਨੀਆਂ ਭਰ ਦੇ ਸੰਜੀਦਾ ਸਿੱਖਾਂ ਵਿਚ ਇਹ ਧਾਰਨਾ ਬਣੀ ਹੈ ਕਿ ਭਾਵੇਂ ਇਹ ਮੁਕੱਦਮਾ ਕਿਸੇ ਵੀ ਮਕਸਦ ਲਈ ਕੀਤਾ ਗਿਆ ਹੋਵੇ, ਇਸ ਲਈ ਚੁਣਿਆ ਗਿਆ ਸਮਾਂ ਕਿਸੇ ਪੱਖੋਂ ਵੀ ਢੁੱਕਵਾਂ ਨਹੀਂ ਤੇ ਇਸ ਮੁਕੱਦਮੇ ਨਾਲ ਸੰਸਾਰ ਭਰ ਵਿਚ ਇਹੋ ਸੰਦੇਸ਼ ਗਿਆ ਹੈ ਕਿ ਸਿੱਖ ਕੌਮ ਇਸ ਨਾਜ਼ੁਕ ਸਮੇਂ ਵੀ ਇਕ-ਮੁੱਠ ਨਹੀਂ। ਇਹ ਮੁਕੱਦਮਾ ਅਮਰੀਕਾ ਵਸਦੇ ਇਕ ਵਕੀਲ ਗੁਰਪਤਵੰਤ ਸਿੰਘ ਪੰਨੂੰ ਨੇ ਕੀਤਾ ਹੈ ਜੋ ਕਿ ‘ਸਿਖਸ ਫ਼ਾਰ ਜਸਟਿਸ’ ਨਾਂਅ ਦੀ ਸੰਸਥਾ ਲਈ ਕਾਰਜਸ਼ੀਲ ਹਨ ਤੇ ਜਿੱਥੇ ਕਿਤੇ ਵੀ ਸਿੱਖ ਸਮਾਜ ਨਾਲ ਕੋਈ ਜ਼ਿਆਦਤੀ ਹੁੰਦੀ ਹੈ,
    ਉੱਥੇ ਹੀ ਇਹ ਸੰਸਥਾ ਸਿੱਖਾਂ ਵੱਲੋਂ ਪੂਰੀ ਸ਼ਿੱਦਤ ਨਾਲ ਕਾਨੂੰਨੀ ਲੜਾਈ ਲੜਦੀ ਹੈ। ਇਸ ਸਬੰਧੀ ਕੈਨੇਡਾ ਦੇ ‘ਸ਼ੇਰ-ਇ-ਪੰਜਾਬ’ ਨਾਂਅ ਦੇ ਰੇਡੀਓ ਸਟੇਸ਼ਨ ਦੇ ਪ੍ਰੋਗਰਾਮ ‘ਚੁੱਪ ਰਿਹਾ ਤਾਂ ਸ਼ਮਾਂਦਾਨ ਕੀ ਕਹਿਣਗੇ’ ਵਿਚ ਸੰਚਾਲਕ ਜਸਬੀਰ ਸਿੰਘ ਰੋਮਾਣਾ ਨੇ ਸ: ਪੰਨੂੰ ਨਾਲ ਇਸ ਬਾਰੇ ਵਿਸਥਾਰਤ ਗੱਲਬਾਤ ਕੀਤੀ। ਗੱਲਬਾਤ ਦੇ ਦਾਇਰੇ ਵਿਚ ਦੇਸ਼ ਦੀ ਵੰਡ, ਜੂਨ 1984 ਦਾ ਸਾਕਾ, ਇੰਦਰਾ ਗਾਂਧੀ ਦੇ ਕਤਲ ਪਿੱਛੋਂ ਭਾਰਤ ਦੇ ਕਈ ਸ਼ਹਿਰਾਂ ਵਿਚ ਸਿੱਖਾਂ ਦਾ ਕਤਲੇਆਮ, ਅਤਿਵਾਦ ਦੇ ਦੌਰ ਵਿਚ ਨਿਰਦੋਸ਼ ਸਿੱਖਾਂ ਦਾ ਕਤਲ ਅਤੇ ਹੋਰ ਅਜਿਹੀਆਂ ਘਟਨਾਵਾਂ ਆਈਆਂ ਜਿੰਨਾਂ ਵਿਚ ਵੱਡੇ ਪੱਧਰ ’ਤੇ ਸਿੱਖ ਨਿਸ਼ਾਨਾ ਬਣਾਏ ਗਏ। ਸ: ਪੰਨੂੰ ਦਾ ਵਿਚਾਰ ਸੀ ਕਿ ਭਾਰਤ ਅਤੇ ਪੰਜਾਬ ਸਰਕਾਰਾਂ ਸੁਯੋਜਿਤ ਤਰੀਕੇ ਨਾਲ ਸਿੱਖਾਂ ਦੀ ਨਸਲਕੁਸ਼ੀ ਕਰ ਰਹੀਆਂ ਹਨ। ਉਨਾਂ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ’ਤੇ ਦੋਸ਼ ਲਾਇਆ ਕਿ ਆਪਣੇ ਪਹਿਲੇ ਮੈਨੀਫ਼ੈਸਟੋ ਵਿਚ ਉਨਾਂ ਇਹ ਵਾਅਦਾ ਕੀਤਾ ਸੀ ਕਿ ਜਿੰਨਾਂ ਪੁਲਿਸ ਅਫ਼ਸਰਾਂ ਨੇ ਬੇਦੋਸ਼ੇ ਸਿੱਖ ਨੌਜਵਾਨਾਂ ਦਾ ਕਤਲ ਕੀਤਾ ਹੈ ਉਨਾਂ ਵਿਰੁੱਧ ਸਰਕਾਰ ਬਣਨ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸ: ਪੰਨੂੰ ਨੇ ਕਿਹਾ ਕਿ ਅਜਿਹੇ ਪੁਲਿਸ ਅਧਿਕਾਰੀਆਂ ਵਿਰੁੱਧ ਕਾਰਵਾਈ ਤਾਂ ਕੀ ਕਰਨੀ ਸੀ ਉਲਟਾ ਸੁਮੇਧ ਸੈਣੀ ਵਰਗਿਆਂ ਨੂੰ ਡੀ.ਜੀ.ਪੀ. ਲਾ ਦਿੱਤਾ ਗਿਆ। ਉਨਾਂ ਗੁਰਦਾਸਪੁਰ ਦੀ ਘਟਨਾ ਦਾ ਜ਼ਿਕਰ ਕੀਤਾ ਜਿੱਥੇ ਜਸਪਾਲ ਸਿੰਘ ਨਾਂਅ ਦਾ ਇਕ ਵਿਅਕਤੀ ਪੁਲਿਸ ਦੀ ਗੋਲੀ ਨਾਲ ਮਾਰਿਆ ਗਿਆ। ਗੋਲੀ ਚਲਾਉਣ ਵਾਲੇ ਪੁਲਿਸ ਅਧਿਕਾਰੀਆਂ ਦੇ ਨਾਂਅ ਸਭਨਾਂ ਨੂੰ ਪਤਾ ਹੋਣ ਦੇ ਬਾਵਜੂਦ ਉਨਾਂ ਵਿਰੁੱਧ ਪੰਜਾਬ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਸ: ਰੋਮਾਣਾ ਨੇ ਪ੍ਰਸ਼ਨ ਕੀਤਾ  ਕਿ ਸ: ਪ੍ਰਕਾਸ਼ ਸਿੰਘ ਬਾਦਲ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧ ਹਨ ਤੇ ਪੰਜਾਬ ਦੇ ਲੋਕਾਂ ਅਤੇ ਸਿੱਖਾਂ ਨੇ ਉਨਾਂ ਨੂੰ ਕਈ ਵਾਰ ਮੁੱਖ ਮੰਤਰੀ ਚੁਣਿਆ ਹੈ, ਉਹ ਸਿੱਖਾਂ ਦੀ ਨਸਲਕੁਸ਼ੀ ਦੇ ਜ਼ਿੰਮੇਵਾਰ ਕਿਵੇਂ ਹੋ ਸਕਦੇ ਹਨ। ਇਕ ਪ੍ਰਸ਼ਨ ਵਿਚ  ਸਿਮਰਨਜੀਤ ਸਿੰਘ ਮਾਨ ਦਾ ਜ਼ਿਕਰ ਕਰਦਿਆਂ ਉਨਾਂ ਕਿਹਾ ਕਿ ਆਮ ਚਰਚਾ ਹੈ ਕਿ ਫ਼ਰੀਦਕੋਟ ਦੇ ਸੀਨੀਅਰ ਪੁਲਿਸ ਕਪਤਾਨ ਹੁੰਦਿਆਂ ਉਨਾਂ ਆਪਣੇ ਸਰਵਿਸ ਰੀਵਾਲਵਰ ਨਾਲ ਕੁਝ ਨਿਹੰਗ ਸਿੰਘਾਂ ਨੂੰ ਦਰਖ਼ਤਾਂ ਨਾਲ ਬੰਨ ਕੇ ਸ਼ਹੀਦ ਕੀਤਾ। ਕੈਪਟਨ ਅਮਰਿੰਦਰ ਸਿੰਘ ਤੇ ਹੋਰ ਕਈ ਕਾਂਗਰਸੀ ਆਗੂ ਲਗਾਤਾਰ ਅਮਰੀਕਾ ਆਉਂਦੇ ਰਹੇ ਹਨ ਉਨਾਂ ਵਿਰੁੱਧ ਅਜਿਹੀ ਕਾਰਵਾਈ ਕਿਉਂ ਨਹੀਂ ਕੀਤੀ ਗਈ। ਸ: ਪ੍ਰਕਾਸ਼ ਸਿੰਘ ਬਾਦਲ ਤੇ ਉਨਾਂ ਦਾ ਬੇਟਾ ਸੁਖਬੀਰ ਸਿੰਘ ਬਾਦਲ ਬੀਬੀ ਸੁਰਿੰਦਰ ਕੌਰ ਬਾਦਲ ਦੀ ਬਿਮਾਰੀ ਵੇਲੇ ਅਨੇਕਾਂ ਵਾਰ ਅਮਰੀਕਾ ਆਏ ਉਦੋਂ ਉਨਾਂ ਵਿਰੁੱਧ ਅਜਿਹਾ ਮੁਕੱਦਮਾ ਕਿਉਂ ਨਹੀਂ ਕੀਤਾ ਗਿਆ। ਸ: ਪੰਨੂੰ ਨੇ ਆਪਣੇ ਤਰਕ ਅਨੁਸਾਰ ਸਭਨਾਂ ਗੱਲਾਂ ਦਾ ਬਾਦਲੀਲ ਉਤਰ ਦਿੱਤਾ। ਪ੍ਰੋਗਰਾਮ ਦੌਰਾਨ ਗੱਲ ਕਰਦਿਆਂ ਸ: ਰੋਮਾਣਾ ਦੀ ਇਸ ਦਲੀਲ ਨਾਲ ਸ੍ਰੋਤੇ ਵੀ ਸਹਿਮਤ ਹੋਏ (ਤੇ ਉਨਾਂ ਅਜਿਹੇ ਵਿਚਾਰ ਵੀ ਮੁਲਾਕਾਤ ਦੌਰਾਨ ਪੇਸ਼ ਕੀਤੇ) ਕਿ ਅਮਰੀਕਾ ਦੇ ਵਿਸਕਾਨਸਿਨ ਦੇ ਗੁਰਦੁਆਰਾ ਸਾਹਿਬ ਵਿਚ ਅਤਿਵਾਦ ਦਾ ਸ਼ਿਕਾਰ ਹੋਏ ਨਿਰਦੋਸ਼ ਸਿੰਘਾਂ ਦੀ ਮੌਤ ’ਤੇ ਸਾਰਾ ਸੰਸਾਰ ਸ਼ੋਕ ਵਿਚ ਡੁੱਬਾ ਹੋਇਆ ਸੀ। ਅਜਿਹਾ ਪਹਿਲੀ ਵਾਰ ਹੋਇਆ ਕਿ ਅਮਰੀਕਨ ਰਾਸ਼ਟਰਪਤੀ ਦੇ ਨਿਵਾਸ ’ਤੇ ਤਿੰਨ ਦਿਨ ਅਮਰੀਕਾ ਦਾ ਝੰਡਾ ਸੋਗ ਵਿਚ ਝੁਕਿਆ ਰਿਹਾ। ਇਹੋ ਸਮਾਂ ਸੀ ਜਦ ਸਾਰੇ ਸੰਸਾਰ ਦੇ ਲੋਕ ਸਿੱਖ ਕੌਮ ਦੀ ਪਛਾਣ, ਇਨਾਂ ਦੇ ਰਹਿਣ-ਸਹਿਣ, ਪਹਿਰਾਵੇ ਅਤੇ ਹੋਰਨਾਂ ਗੱਲਾਂ ਬਾਰੇ ਜਾਣਕਾਰੀ ਲੈਣ ਲਈ ਉਤਸੁਕ ਸਨ ਤੇ ਇਸ ਸਮੇਂ ਨੂੰ ਯੋਗ ਤਰੀਕੇ ਨਾਲ ਵਰਤਿਆ ਜਾ ਸਕਦਾ ਸੀ ਜਦ ਕਿ ਇਸ ਮੌਕੇ ਮੁੱਖ ਮੰਤਰੀ ਵਿਰੁੱਧ ਮੁਕੱਦਮਾ ਦਾਇਰ ਕੀਤੇ ਜਾਣ ਨਾਲ ਸੰਸਾਰ ਭਰ ਦਾ ਧਿਆਨ ਅਸਲ ਦੁਖਦਾਈ ਘਟਨਾ ਤੋਂ ਪਾਸੇ ਹਟਿਆ ਹੈ। ਐਡਵੋਕੇਟ ਐਚ.ਐਸ. ਫ਼ੂਲਕਾ ਨਾਲ ਅੱਜ ਸਵੇਰੇ ਇਸ ਪੱਤਰਕਾਰ ਨੇ ਜਦ ਟੈਲੀਫ਼ੋਨ ’ਤੇ ਸੰਪਰਕ ਕੀਤਾ ਤਾਂ ਉਨਾਂ ਵੀ ਇਸ ਵਿਚਾਰ ਨਾਲ ਪੂਰਨ ਸਹਿਮਤੀ ਪ੍ਰਗਟਾਈ ਤੇ ਕਿਹਾ ਕਿ ਇਸ ਸ਼ੋਕਮਈ ਮੌਕੇ ਸਮੇਂ ਸਾਰੇ ਸੰਸਾਰ ਨੂੰ ਸਿੱਖਾਂ ਸਬੰਧੀ ਭਰਪੂਰ ਜਾਣਕਾਰੀ ਦਿੱਤੀ ਜਾ ਸਕਦੀ ਸੀ ਤੇ ਇਸ ਮੁਕੱਦਮੇ ਨਾਲ ਅਸੀਂ ਇਹ ਮੌਕਾ ਗੁਆ ਲਿਆ ਹੈ।

    No comments: