ਸਰਬੱਤ ਦਾ ਭਲਾ ਸੰਸਥਾ ਦੁਬਈ ਵੱਲੋਂ ਰਮਜਾਨ ਦੇ ਪਵਿੱਤਰ ਮਹੀਨੇ ਤੀਸਰਾ ਖੂਨਦਾਨ ਕੈਂਪ
www.sabblok.blogspot.com
ਗਰਭੇਜ ਸਿੰਘ ਚੌਹਾਨ
ਦੁਬਈ, 14 ਅਗਸਤ - ਸਰਬੱਤ ਦਾ ਭਲਾ ਸੰਸਥਾ ਵੱਲੋਂ ਰਮਜ਼ਾਨ ਦੇ ਮਹੀਨੇ ਵਿਚ ਲਗਾਏ
ਜਾ ਰਹੇ ਚਾਰ ਖੂਨਦਾਨ ਕੈਂਪ ਵਿਚੋਂ ਅੱਜ ਤੀਸਰਾ ਖੂਨਦਾਨ ਕੈਂਪ ਦੁਬਈ ਗਰੈਂਡ
ਹੋਟਲ ਵਿੱਚ ਸਫਲਤਾ ਪੂਰਵਕ ਸੰਪੰਨ ਹੋਇਆ. ਸੰਸਥਾ ਦੇ ਸ਼ੋਸ਼ਲ ਵਿੰਗ ਦੇ ਮੁੱਖੀ
ਪ੍ਰਭਦੀਪ ਸਿੰਘ ਦੇ ਅਨੁਸਾਰ ਇਸ ਕੈਂਪ ਵਿੱਚ ਵੀ ਖੂਨਦਾਨ ਕਰਨ ਵਾਲਿਆਂ ਵਿੱਚ
ਖੂਨਦਾਨ ਦੇਣ ਲਈ ਕਾਫੀ ਉਤਸ਼ਾਹ ਪਾਇਆ ਗਿਆ, ਪਿਛਲੇ ਕੈਂਪਾਂ ਦੀ ਤਰਾਂ ਇਸ
ਕੈਂਪ ਵਿੱਚ ਵੀ 103 ਪ੍ਰਾਣੀਆਂ ਨੇ ਖੂਨਦਾਨ ਕੀਤਾ। ਇਸ ਖੂਨਦਾਨ ਕੈਂਪ ਵਿੱਚ
ਦੁਬਈ ਦੀ ਸੰਗਤ ਤੋਂ ਇਲਾਵਾ ਅਬੂਧਾਬੀ ਦੀ ਸੰਗਤ ਨੇ ਵੀ ਬਹੁਤ ਯੋਗਦਾਨ ਪਾਇਆ,
ਇਸ ਕੈਂਪ ਨੂੰ ਸਫਲ ਬਣਾਉਣ ਵਿੱਚ ਸੰਸਥਾ ਦੇ ਮੈਂਬਰ ਅਬੂਧਾਬੀ ਤੋਂ ਹਰਜਿੰਦਰ ਸਿੰਘ
ਖਾਲਸਾ, ਜਸਵੰਤ ਸਿੰਘ ਰੋਡੇ ਅਤੇ ਸਤਵਿੰਦਰ ਸਿੰਘ ਦਿਓਲ ਦਾ ਯੋਗਦਾਨ ਸਲਾਹੁਣਯੋਗ
ਸੀ। ਇਸ ਸਾਰੇ ਖੂਨਦਾਨ ਕੈਂਪ ਚ ਦੁਬਈ ਹੈਲਥ ਅਥਾਰਟੀ ਦੇ ਸਹਿਯੋਗ ਨਾਲ ਸੈਂਕੜੇ
ਉਨਾਂ ਮਰੀਜਾਂ (ਜਿਹਨਾਂ 'ਚ ਬੱਚੇ ਬਹੁਤ ਜਿਆਦਾ ਮਾਤਰਾ ਵਿੱਚ ਹਨ) ਲਈ ਹੈ ਜੋ
ਕਿ ਯੂ. ਏ. ਈ. ਵਿੱਚ ਇੱਕ ਭਿਆਨਕ ਬਿਮਾਰੀ ਥੈਲੇਸੀਮੀਆ ਦੇ ਨਾਲ ਕਸ਼ਟ
ਭੋਗ ਰਹੇ ਹਨ। ਇਸ ਬਾਰੇ ਸਭ ਨੂੰ ਪਤਾ ਹੈ ਕਿ ਰਮਜਾਨ ਦੇ ਮਹੀਨੇ ਵਿੱਚ ਮਸਲਿਮ ਭਰਾਵਾਂ
ਦੇ ਰੋਜੇ ਚਲਦੇ ਹਨ ਦੇ ਖੂਨਦਾਨ ਨਹੀਂ ਕਰ ਸਕਦੇ ਤੇ ਇਹ ਮੁਸ਼ਕਿਲ ਨੂੰ ਹੱਲ ਕਰਨ ਦਾ
ਉਪਰਾਲਾ ਸਰਬੱਤ ਦਾ ਭਲਾ ਸੰਸਥਾ ਨੇ ਆਪਣੇ ਸਿਰ ਤੇ ਲਿਆ ਹੈ, ਸੰਸਥਾ ਦਾ ਚੌਥਾ
ਅਤੇ ਆਖਰੀ ਖੂਨਦਾਨ ਕੈਂਪ ਵੀ 16 ਅਗਸਤ ਨੂੰ ਦੁਬਈ ਗਰੈਂਡ ਹੋਟਲ ਵਿੱਚ ਲਾਇਆ
ਜਾਵੇਗਾ ਅਤੇ ਯੂ. ਏ. ਈ. ਵਿੱਚ ਰਹਿ ਰਹੇ ਸਿੱਖ ਅਤੇ ਪੰਜਾਬੀ ਭੈਣ ਭਰਾਵਾਂ ਨੂੰ
ਬੇਨਤੀ ਹੈ ਕਿ ਇਸ ਨੋਬਲ ਕਾਜ ਵਿੱਚ ਆਪਣਾ ਵੱਧ ਤੋਂ ਵੱਧ ਖੂਨਦਾਨ ਕਰਕੇ ਯੋਗਦਾਨ
ਪਾਵੋ। ਇਸ ਕੈਂਪ ਵਿੱਚ ਉਚੇਚੇ ਤੌਰ ਤੇ ਪੁੱਜੇ ਸੰਸਥਾ ਦੇ ਕੋਰ ਕਮੇਟੀ ਦੇ ਮੈਂਬਰ
ਸ. ਐੱਸ. ਪੀ. ਸਿੰਘ ਓਬਰਾਏ, ਜਗਜੀਤ ਸਿੰਘ ਗੋਰੀ, ਸੁਰਿੰਦਰ ਸਿੰਘ ਗੋਰੀ
ਵੀ ਸ਼ਾਮਿਲ ਹੋਏ ਤੇ ਸੰਸਥਾ ਦੇ ਖੂਨਦਾਨ ਕੈਂਪ ਦਾ ਪ੍ਰਬੰਧ ਕਰਨ ਵ ਾਲੇ ਨੌਜਵਾਨ
ਮੈਂਬਰਾਂ ਨੂੰ ਸ਼ਾਬਾਸ਼ ਦਿੱਤੀ ਤੇ ਸਮਾਜ ਭਲਾਈ ਦੇ ਕਾਰਜ ਕਰਨ ਲਈ ਹੋਰ ਅੱਗੇ ਆਉਣ
ਦਾ ਸੁਨੇਹਾ ਦਿੱਤਾ, ਇਸ ਸੰਸਥਾ ਦੇ ਮੈਂਬਰ ਗੁਰਦੇਵ ਸਿੰਘ, ਭੁਪਿੰਦਰਪਾਲ ਸਿੰਘ,
ਗਗਨਦੀਪ ਸਿੰਘ, ਰਣਦੀਪ ਸਿੰਘ, ਜਤਿੰਦਰ ਪਾਲ ਸਿੰਘ, ਰਮਿੰਦਰਰ ਸਿੰਘ, ਡਾ.
ਜੈਦੀਪ ਸਿੰਘ, ਜਤਿੰਦਰ ਸਿੰਘ, ਦਿਲਦੀਪ ਸਿੰਘ, ਜਗਜੀਤ ਕੌਰ ਆਦਿ ਹਾਜ਼ਰ ਸਨ।
No comments:
Post a Comment