ਓਮ ਸਿਵ ਸਕਤੀ ਵੈਲਫੇਅਰ ਐਡ ਕਲਚਰ ਕਲੱਬ ਦਸੂਹਾ ਵਲੋ ਸੰਗਤਾ ਨੂੰ ਸਨਮਾਨਿਤ ਕੀਤਾ ਗਿਆ ਫੋਟੋ---(ਸੁਰਜੀਤ ਨਿੱਕੂ ਦਸੂਹਾ ) |
ਦਸੂਹਾ 27, ਅਗਸਤ (ਸੁਰਜੀਤ ਸਿੰਘ ਨਿੱਕੂ) ਬੀਤੇ ਦਿਨੀ ਦਸੂਹਾ ਤੋ ‘’ਗਗਨ ਜੀ ਕਾ ਟਿਲਾ ਨੂੰ ਜਾਣ ਵਾਲੀਆ ਸੰਗਤਾਂ ਲਈ ਓਮ ਸਿਵ ਸਕਤੀ ਵੈਲਫੇਅਰ ਐਡ ਕਲਚਰ ਕਲੱਬ ਦਸੂਹਾ ਵਲੋ ਅੱਜ ਆਸ਼ੋਕ ਆਨੰਦ ਦੇ ਘਰ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ । ਸਨਮਾਨ ਸਮਾਰੋਹ ਤੋ ਪਹਿਲਾ ਭਜਨ ਮੰਡਲੀ ਵਲੋ ਭਜਨ ਗਾਏ ਗਏ ਤੇ ਫਿਰ ਸਨਮਾਨ ਸਮਾਰੋਹ ਕੀਤਾ ਗਿਆ । ਜਿਸ ਵਿਚ ਸੁਮਨ, ਸ਼ਮਾ, ਰਚਨਾ, ਪ੍ਰਿਆ, ਕੁਲਵਿੰਦਰ, ਰੀਮਾ, ਊਸਾ ਰਾਣੀ, ਸੁਨੀਤਾ, ਗੁਰਮੀਤ ਸਿੰਘ ਤੁਲੀ, ਸੁਦੇਸ਼ ਕੋਰ, ਰਣਜੀਤ ਕੋਰ, ਅਨੀਤਾ ਧੀਰ ਆਦਿ ਦਾ ਸਨਮਾਨ ਕੀਤਾ ਗਿਆ। ਇਸ ਮੋਕੇ ਤੇ ਆਸ਼ੋਕ ਆਨੰਦ ਨੇ Àਮ ਸਿਵ ਸਕਤੀ ਵੈਲਫੇਅਰ ਐਡ ਕਲਚਰ ਕਲੱਬ ਦਸੂਹਾ ਦੇ ਮੈਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਜਿਨਾ ਵਿਚ ਅਨੂ ਅਨੂ ਦੀ ਹੱਟੀ, ਰਾਜ ਕੁਮਾਰ ਰਾਜਾ, ਪਵਨ ਕੁਮਾਰ ਪੰਮਾ, ਡਾ.ਸਤਪਾਲ ਸਿੰਘ, ਪਾਲੀ ਠੇਕੇਦਾਰ ਆਦਿ ਹੋਰ ਮੈਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਅਨੂ ਨੇ ਕਿਹਾ ਕਿ ਇਹ ਸਨਮਾਨ ਸਮਾਰੋਹ Àਮ ਸਿਵ ਸਕਤੀ ਵੈਲਫੇਅਰ ਐਡ ਕਲਚਰ ਕਲੱਬ ਦਸੂਹਾ ਵਲੋ ਹਰ ਸਾਲ ਕਰਵਾਇਆ ਜਾਵੇਗਾ। ਇਸ ਮੌਕੇ ਪਹੁਚਿਆ ਸੰਗਤਾਂ ਨੇ Àਮ ਸਿਵ ਸਕਤੀ ਵੈਲਫੇਅਰ ਐਡ ਕਲਚਰ ਕਲੱਬ ਦਸੂਹਾ ਵਲੋ ਕਰਵਾਇਆ ਗਿਆ ਇਹ ਉਪਰਾਲੇ ਦੀ ਸੰਲਾਘਾ ਕੀਤੀ ਗਈ ਤੇ ਧੰਨਵਾਦ ਕੀਤਾ ਗਿਆ। ਆਖਿਰ ਵਿਚ ਸੰਗਤਾਂ ਨੇ ਲੰਗਰ ਵੀ ਛਕਿਆ ।
।
No comments:
Post a Comment