www.sabblok.blogspot.com
ਜਲੰਧਰ, 25 ਅਗਸਤ: ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਅੰਦਰ ਸ਼ੁਰੂ ਹੋਏ ਦੋ ਰੋਜ਼ਾ ਸਿਖਿਆਰਥੀ ਚੇਤਨਾ ਕੈਂਪ 'ਚ ਪੰਜਾਬ ਦੇ ਕੋਨੇ ਕੋਨੇ ਤੋਂ ਜੁੜੇ ਨੌਜਵਾਨ ਮੁੰਡੇ ਕੁੜੀਆਂ ਨੂੰ 'ਆਜ਼ਾਦ ਹਿੰਦ ਫੌਜ ਦੀ ਆਜ਼ਾਦੀ ਸੰਗਰਾਮ ਅੰਦਰ ਇਤਿਹਾਸਕ ਭੂਮਿਕਾ' ਦੇ ਅਣਛੋਹੇ ਪੰਨਿਆਂ ਦੇ ਜਦੋਂ ਰੂ-ਬ-ਰੂ ਕੀਤਾ ਗਿਆ ਤਾਂ ਗ਼ਰਦਸ ਵਿੱਚ ਯੋਜਨਾਬੱਧ ਅੰਦਾਜ਼ 'ਚ ਦੱਬੇ ਨਾਇਕਾਂ ਦੇ ਵਿਲੱਖਣ ਯੋਗਦਾਨ ਨੇ ਸਿਖਿਆਰਥੀਆਂ ਦੇ ਮਨ ਮਸਤਕ ਦੇ ਨਵੇਂ ਦੁਆਰ ਖੋਲ• ਦਿੱਤੇ।ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਅਤੇ ਗ਼ਦਰ ਸ਼ਤਾਬਦੀ ਮੁਹਿੰਮ ਕਮੇਟੀ ਦੇ ਕੋ-ਕਨਵੀਨਰ ਗੁਰਮੀਤ ਦੀ ਪ੍ਰਧਾਨਗੀ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਦੀ ਮੰਚ ਸੰਚਾਲਨਾ 'ਚ ਅੱਜ ਦੇ ਸੈਸ਼ਨ ਵਿਚ ਆਜ਼ਾਦ ਹਿੰਦ ਫੌਜ ਦੇ ਮਾਣ ਮੱਤੇ ਇਤਿਹਾਸ ਦੇ ਵਰਕੇ ਫਰੋਲਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਹਰਵਿੰਦਰ ਭੰਡਾਲ ਨੇ ਠੋਸ ਇਤਿਹਾਸਕ ਤੱਥਾਂ ਦੀ ਰੌਸ਼ਨੀ 'ਚ ਇਤਿਹਾਸ-ਬਿਆਨੀ ਕਰਦਿਆਂ ਕਿਹਾ ਕਿ ਉੱਚ ਵਿੱਦਿਆ ਹਾਸਲ ਕਰਕੇ, ਸਰਵੋਤਮ ਅਹੁਦਿਆਂ ਦੀ ਲਾਲਸਾ ਤਿਆਗ ਕੇ ਆਜ਼ਾਦ ਹਿੰਦ ਫੌਜ ਦੇ ਬਾਨੀ ਜਨਰਲ ਮੋਹਣ ਸਿੰਘ ਅਤੇ ਕੱਦਾਵਰ ਸਖਸ਼ੀਅਤ ਸੁਭਾਸ਼ ਚੰਦਰ ਬੋਸ ਨੇ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਨਵੀਆਂ ਪੈੜਾਂ ਪਾਈਆਂ ਹਨ, ਜਿਨ•ਾਂ ਨੂੰ ਮਿਟਾਉਣ ਲਈ ਉਹਨਾਂ ਦੇ ਜਿਉਂਦੇ ਜੀਅ ਵੀ ਅਤੇ ਉਨ•ਾਂ ਤੋਂ ਪਿੱਛੋਂ ਵੀ ਅੰਗਰੇਜ਼ ਹਾਕਮਾਂ ਨਾਲ ਦੋਸਤਾਨਾ ਅੰਦਾਜ 'ਚ ਵਿਚਰਨ ਵਾਲੀ ਰਵਾਇਤੀ ਲੀਡਰਸ਼ਿਪ ਹਰ ਹਰਬਾ ਵਰਤਦੀ ਰਹੀ ਹੈ।ਹਰਵਿੰਦਰ ਭੰਡਾਲ ਨੇ ਕਿਹਾ ਕਿ ਜਦੋਂ ਬਕਾਇਦਾ ਜਮਹੂਰੀ ਕਾਰਜ ਪ੍ਰਣਾਲੀ ਮੁਤਾਬਕ ਸੁਭਾਸ਼ ਚੰਦਰ ਬੋਸ ਕਾਂਗਰਸ ਪਾਰਟੀ ਦਾ ਪ੍ਰਧਾਨ ਚੁਣਿਆ ਜਾਂਦਾ ਹੈ ਤਾਂ ਮਹਾਤਮਾ ਗਾਂਧੀ ਦੀ ਸਰਪ੍ਰਸਤੀ 'ਚ ਅਸਲ 'ਚ ਢਿੱਡੋਂ ਚਿੱਤੋਂ ਕਾਂਗਰਸ ਇਸ ਪ੍ਰਧਾਨਗੀ ਦੀ ਚੋਣ ਨੂੰ ਪ੍ਰਵਾਨ ਨਹੀਂ ਕਰਦੀ। ਇਕ ਤੋਂ ਬਾਅਦ ਦੂਜੇ ਜੋੜ ਤੋੜ ਨਾਲ ਵਰਕਿੰਗ ਕਮੇਟੀ ਤੋਂ ਅਸਤੀਫੇ ਦਿਵਾਉਂਦੀ ਹੈ ਅਤੇ ਸੰਪੂਰਨ ਆਜ਼ਾਦੀ ਵੱਲ ਪੁਲਾਂਘ ਪੁੱਟਣ ਵਾਲੀ ਸੋਚ ਨੂੰ ਪ੍ਰਨਾਈ ਚੁਣ ਗਈ ਲੀਡਰਸ਼ਿਪ ਦੇ ਕੰਮ ਕਾਜ ਨੂੰ ਬਰੇਕਾਂ ਲਾਉਂਦੀ ਹੈ।ਹਰਵਿੰਦਰ ਭੰਡਾਲ ਨੇ ਇਤਿਹਾਸਕ ਪ੍ਰਮਾਣਾਂ ਦੇ ਹਵਾਲੇ ਨਾਲ ਸਿਖਿਆਰਥੀਆਂ ਨੂੰ ਦੱਸਿਆ ਕਿ ਜਦੋਂ ਵਿਸ਼ਵ ਜੰਗ ਦਾ ਮਾਹੌਲ ਭਖ਼ਦਾ ਹੈ ਤਾਂ ਉਸ ਮੌਕੇ ਸੁਭਾਸ਼ ਚੰਦਰ ਬੋਸ ਅਤੇ ਉਸਦੇ ਸੰਗੀ ਸਾਥੀਆਂ ਦਾ ਸਪੱਸ਼ਟ ਵਿਚਾਰ ਸਾਹਮਣੇ ਆਉਂਦਾ ਹੈ ਕਿ ਹੁਣ ਗਰਮ ਲੋਹੇ ਉਪਰ ਸੱਟ ਮਾਰਨ ਦਾ ਢੁਕਵਾਂ ਵੇਲਾ ਹੈ। ਹੁਣ ਮੁਕੰਮਲ ਆਜ਼ਾਦੀ ਲਈ ਲੋਕਾਂ ਵਿੱਚ ਪ੍ਰਬਲ ਤਾਂਘ ਹੈ ਪਰ ਇਸ ਸ਼ਾਨਦਾਰ ਹਾਲਾਤ ਉਪਰ ਠੰਢਾ ਛਿੜਕਣ ਲਈ ਮਹਾਤਮਾ ਗਾਂਧੀ ਨੂੰ ਅਜੇਹੇ ਆਜ਼ਾਦੀ ਸੰਗਰਾਮ ਵਿਚੋਂ 'ਹਿੰਸਾ ਦੀ ਬੋਅ' ਆਉਂਦੀ ਹੈ ਅਤੇ ਕਾਂਗਰਸ ਅਜੇਹੇ ਵੇਲੇ ਬਰਤਾਨਵੀ ਸਾਮਰਾਜ ਦੀ ਮਦਦ ਕਰਨ ਦੇ ਬਦਲੇ ਪਲੇਟ 'ਚ ਮਿਲਣ ਵਾਲੀ ਆਜ਼ਾਦੀ ਉਪਰ ਲੋਕਾਂ ਦੀ ਨੀਝ ਟਿਕਾਉਂਦੀ ਹੈ ਜਿਸ ਨਾਲ ਖੂਬਸੂਰਤ ਇਤਿਹਾਸਕ ਮੌਕਾ ਹੱਥੋਂ ਗੁਆਇਆ ਜਾਂਦਾ ਹੈ। ਉਨ•ਾਂ ਕਿਹਾ ਜੇਕਰ ਅਗੇਰੇ ਛਲਾਂਗ ਮਾਰਨ ਵਾਲੀ ਇਨਕਲਾਬੀ ਨੀਤੀ 'ਤੇ ਭਾਰਤ ਚਲਿਆ ਹੁੰਦਾ ਤਾਂ ਸ਼ਾਇਦ ਆਜ਼ਾਦੀ ਦਾ ਨਕਸ਼ਾ ਹੋਰ ਦਾ ਹੋਰ ਹੁੰਦਾ ਅਤੇ ਸ਼ਾਇਦ ਅਸੀਂ 1947 ਦੀ ਵੰਡ ਦੇ ਦਰਦ ਤੋਂ ਵੀ ਬਚ ਜਾਂਦੇ।ਬਾਅਦ ਦੁਪਹਿਰ ਦੂਜੇ ਸੈਸ਼ਨ 'ਚ ਸਿਖਿਆਰਥੀਆਂ ਵੱਲੋਂ ਉਠਾਏ ਸੁਆਲਾਂ ਦਾ ਹਰਵਿੰਦਰ ਨੇ ਢੁਕਵੇਂ ਅੰਦਾਜ਼ 'ਚ ਜਵਾਬ ਦਿੱਤਾ।'ਪੀਪਲਜ਼ ਵਾਇਸ' ਵਲੋਂ ਆਨੰਦ ਪਾਵਰਧਨ ਦੀ ਫ਼ਿਲਮ 'ਯੇਹ ਹਮਾਰਾ ਬੰਬੇ' ਵਿਖਾਈ ਗਈ ਅਤੇ ਕੁਲਵਿੰਦਰ ਨੇ ਢੁਕਵੇਂ ਸ਼ਬਦ ਕਹੇ। ਸਿਖਿਆਰਥੀਆਂ ਉਪਰ ਫ਼ਿਲਮ ਨੇ ਅਮਿੱਟ ਮੋਹਰ ਛਾਪ ਲਗਾਈ।ਅੱਜ ਦੂਜੇ ਦਿਨ 26 ਅਗਸਤ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪ੍ਰੋ. ਅਮਰਜੀਤ ਸਿੱਧੂ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਮਾੜੀਮੇਘਾ ਸੰਬੋਧਨ ਕਰਨਗੇ। ਕਮੇਟੀ ਵੱਲੋਂ ਸਿਖਿਆਰਥੀਆਂ ਦਾ ਸ਼ਾਮ ਨੂੰ ਸਨਮਾਨ ਕੀਤਾ ਜਾਵੇਗਾ

No comments:
Post a Comment