ਆਕਲੈਂਡ 21 ਅਗਸਤ (PMI News):-ਨਿਊਜ਼ੀਲੈਂਡ ਇੰਡੀਅਨ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ ਵੱਲੋਂ ਭਾਰਤ ਦੇ 66ਵੇਂ ਆਜ਼ਾਦੀ ਦਿਵਸ ਨੂੰ ਸਮਰਪਿਤ ਇਸ ਸਾਲ ਫਿਰ 25 ਅਗਸਤ ਨੂੰ ਟੈਲਸਟ੍ਰਾ ਕਲੀਅਰ ਸੈਂਟਰ ਮੈਨੂਕਾਓ ਵਿਖੇ ਇਕ ਰੰਗਾ-ਰੰਗ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਦੀ ਸ਼ੁਰੂਆਤ ਤਿਰੰਗਾ ਝੰਡਾ ਲਹਿਰਾ ਕੇ ਕੀਤੀ ਜਾਵੇਗੀ। ਦੇਸ਼ ਭਗਤੀ ਦੇ ਗੀਤ, ਬੱਚਿਆਂ ਦੀਆਂ ਸੱਭਿਆਚਾਰਕ ਆਈਟਮਾਂ ਵੀ ਹੋਣਗੀਆ। ਇਸ ਸਮਾਗਮ ਨੂੰ ਸੱਭਿਆਚਾਰਕ ਅਤੇ ਗੀਤਾਂ ਭਰੇ ਮੇਲੇ ਦਾ ਰੂਪ ਦੇਣ ਦੇ ਲਈ ਪੰਜਾਬ ਤੋਂ ਜਿਥੇ ਪ੍ਰਸਿੱਧ ਪੰਜਾਬੀ ਗਾਇਕ ਜਸਵੰਤ ਸਿੰਘ ਸੰਦੀਲਾ ਤੇ ਨੌਜਵਾਨ ਗਾਇਕ ਸੋਨੂੰ ਵਿਰਕ ਸ਼ਿਰਕਤ ਕਰਨਗੇ ਉਥੇ ਨਿਊਜ਼ੀਲੈਂਡ ਵਸਦੇ ਅੰਤਰਰਾਸ਼ਟਰੀ ਗਾਇਕ ਹਰਦੇਵ ਮਾਹੀਨੰਗਲ, ਕਮਲ ਰਾਣੇਵਾਲ ਤੇ ਦੀਪਾ ਡੁਮੇਲੀ ਵੀ ਆਪਣੇ ਗੀਤਾਂ ਨਾਲ ਹਾਜ਼ਰੀ ਲਗਵਾਉਣਗੇ। ਸਮਾਗਮ ਦੀ ਸਫ਼ਲਤਾ ਵਾਸਤੇ ਇੰਡੀਅਨ ਓਵਰਸੀਜ਼ ਕਾਂਗਰਸ ਨਿਊਜ਼ੀਲੈਂਡ ਵੀ ਆਪਣਾ ਵਿਸ਼ੇਸ਼ ਸਹਿਯੋਗ ਕਰ ਰਹੀ ਹੈ।
|
No comments:
Post a Comment