jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 20 August 2012

ਪਾਕਿਸਤਾਨੀ ਮਾਲ-ਗੱਡੀ ਰਾਹੀਂ 31 ਤਕ ਦਰਾਮਦ ਬੰਦ

www.sabblok.blogspot.com
 
ਆਪਣਾ ਪੰਜਾਬ ਤੋਂ ਧੰਨਵਾਦ ਸਹਿਤ 

ਅੰਮ੍ਰਿਤਸਰ 19 ਅਗਸਤ (PMI News):--ਭਾਰਤ-ਪਾਕਿਸਤਾਨ ਦਰਮਿਆਨ ਲਗਾਤਾਰ ਮਜ਼ਬੂਤ ਹੋ ਰਹੇ ਕਾਰੋਬਾਰੀ ਰਿਸ਼ਤਿਆਂ ਤੋਂ ਖ਼ਫਾ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਤੇ ਅੱਤਵਾਦੀ ਸੰਗਠਨਾਂ ਦੀ ਸਾਜ਼ਿਸ਼ ਆਖ਼ਿਰਕਾਰ ਕਾਮਯਾਬ ਹੋ ਹੀ ਗਈ ਹੈ। ਵਿਭਾਗੀ ਸੂਤਰਾਂ ਅਨੁਸਾਰ ਪਾਕਿਸਤਾਨ ਤੋਂ ਆਉਣ ਵਾਲੀ ਮਾਲ-ਗੱਡੀ ਰਾਹੀਂ 31 ਅਗਸਤ ਤਕ ਦਰਾਮਦ ਬੰਦ ਕਰ ਦਿੱਤੀ ਗਈ ਹੈ। ਪਾਕਿਸਤਾਨੀ ਮਾਲ-ਗੱਡੀ ਦੀਆਂ ਬੋਗੀਆਂ 'ਚੋਂ ਕਸਟਮ ਵਿਭਾਗ ਵਲੋਂ ਅੰਤਰਰਾਸ਼ਟਰੀ ਰੇਲ ਕਾਰਗੋ 'ਤੇ ਲਗਾਤਾਰ ਦੋ ਵਾਰ ਤੇ ਤੀਜੀ ਵਾਰ ਡੀ.ਆਰ.ਆਈ. ਵਲੋਂ ਹੈਰੋਇਨ ਦੀ ਖੇਪ ਫੜੇ ਜਾਣ ਦੇ ਬਾਅਦ ਨਾ ਸਿਰਫ ਭਾਰਤੀ ਵਪਾਰੀਆਂ ਨੇ ਪਾਕਿਸਤਾਨੀ ਸੀਮੈਂਟ ਤੇ ਹੋਰ ਵਸਤਾਂ ਦੀ ਮਾਲ-ਗੱਡੀ ਰਾਹੀਂ ਦਰਾਮਦ ਬੰਦ ਕਰ ਦਿੱਤੀ ਸੀ, ਸਗੋਂ ਪਾਕਿਸਤਾਨੀ ਵਪਾਰੀਆਂ ਨੇ ਵੀ ਪਾਕਿਸਤਾਨ ਕਸਟਮ ਵਿਭਾਗ ਦੀ ਘਟੀਆ ਕਾਰਗੁਜ਼ਾਰੀ ਤੋਂ ਨਾਰਾਜ਼ ਹੋ ਕੇ ਭਾਰਤ ਨੂੰ ਸੀਮੈਂਟ ਭੇਜਣਾ ਬੰਦ ਕਰ ਦਿੱਤਾ ਅਤੇ ਅੱਜ ਪਾਕਿਸਤਾਨ ਦੀ ਮਾਲ-ਗੱਡੀ ਨੂੰ ਦੋ ਹਫ਼ਤੇ ਲਈ ਬੰਦ ਹੀ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਭਾਰਤੀ ਕਸਟਮ ਵਿਭਾਗ ਨੇ ਸੁਰੱਖਿਆ ਦੇ ਮੱਦੇਨਜ਼ਰ ਸਮਝੌਤਾ ਐਕਸਪ੍ਰੈਸ ਦੀ ਵੀ ਕ੍ਰਾਸ ਚੈਕਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਰੈਮੇਜਿੰਗ ਟੀਮਾਂ ਵਿਚ ਵਾਧਾ ਕਰਦੇ ਹੋਏ ਹਾਈ ਅਲਰਟ 
ਜਾਰੀ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਅੰਤਰਰਾਸ਼ਟਰੀ ਅਟਾਰੀ ਰੇਲਵੇ ਸਟੇਸ਼ਨ 'ਤੇ ਕਸਟਮ ਵਿਭਾਗ ਦੇ ਅਸਿਸਟੈਂਟ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਦੇ ਨਿਰਦੇਸ਼ਾਂ ਅਨੁਸਾਰ ਸੁਪਰਡੈਂਟ ਅਨਿਲ ਖੰਨਾ, ਇੰਸਪੈਕਟਰ ਬਲਬੀਰ ਸਿੰਘ ਅਤੇ ਇੰਸਪੈਕਟਰ ਅਬਦੁਲ ਸ਼ਫੀ ਦੀ ਨਿਗਰਾਨੀ ਵਿਚ ਤਿੰਨ ਰੈਮੇਜਿੰਗ ਟੀਮਾਂ ਦਾ ਗਠਨ ਕੀਤਾ ਗਿਆ ਹੈ ਤਾਂ ਕਿ ਸਮਝੌਤਾ ਐਕਸਪ੍ਰੈੱਸ ਦੀ ਕ੍ਰਾਸ ਚੈਕਿੰਗ ਕੀਤੀ ਜਾ ਸਕੇ। ਖੁਫੀਆ ਏਜੰਸੀਆਂ ਦੀ ਰਿਪੋਰਟ ਅਨੁਸਾਰ ਪਾਕਿਸਤਾਨੀ ਮਾਲ-ਗੱਡੀ ਦੇ ਬੰਦ ਹੋਣ ਦੇ ਬਾਅਦ ਭਾਰਤ ਅਤੇ ਪਾਕਿਸਤਾਨ ਵਿਚ ਕੰਮ ਕਰ ਰਹੇ ਸਮੱਗਲਰ ਹੁਣ ਸਮਝੌਤਾ ਐਕਸਪ੍ਰੈੱਸ ਨੂੰ ਸਮੱਗਲਿੰਗ ਦਾ ਜ਼ਰੀਆ ਬਣਾ ਸਕਦੇ ਹਨ ਪਰ ਕਸਟਮ ਵਿਭਾਗ ਦੀ ਟੀਮ ਸਮੱਗਲਰਾਂ ਦੇ ਇਰਾਦਿਆਂ ਨੂੰ ਲਗਾਤਾਰ ਨਾਕਾਮ ਕਰਦੀ ਆ ਰਹੀ ਹੈ। ਸੋਮਵਾਰ ਤੇ ਵੀਰਵਾਰ ਨੂੰ ਪਾਕਿਸਤਾਨ ਤੋਂ ਆਉਣ ਵਾਲੀ ਸਮਝੌਤਾ ਐਕਸਪ੍ਰੈੱਸ ਦੇ ਮੁਸਾਫਰਾਂ ਦੀ ਤੇ ਉਨ੍ਹਾਂ ਦੇ ਸਾਮਾਨ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਇਤਰਾਜ਼ਯੋਗ ਚੀਜ਼ ਭਾਰਤੀ ਸਰਹੱਦ ਵਿਚ ਦਾਖਲ ਨਾ ਹੋ ਸਕੇ। ਇਨ੍ਹੀਂ ਦਿਨੀ ਪਾਕਿਸਤਾਨ ਤੋਂ ਹਿਜਰਤ ਕਰਕੇ ਭਾਰੀ ਗਿਣਤੀ ਵਿਚ ਹਿੰਦੂ ਯਾਤਰੀ ਵੀ ਭਾਰਤ ਆ ਰਹੇ ਹਨ, ਜਿਸ ਕਾਰਨ ਕਸਟਮ ਵਿਭਾਗ ਜ਼ਿਆਦਾ ਅਲਰਟ ਹੋ ਗਿਆ ਹੈ। ਪਾਕਿਸਤਾਨੀ ਮਾਲ-ਗੱਡੀ ਸੰਬੰਧੀ ਭਾਰਤੀ ਵਪਾਰੀਆਂ ਦਾ ਰੁਖ਼ ਦੇਖੀਏ ਤਾਂ ਪਾਕਿਸਤਾਨ ਨਾਲ ਕੰਮਕਾਜ ਕਰਨ ਵਾਲੇ ਵਪਾਰੀ ਆਗੂ ਅਨਿਲ ਮਹਿਰਾ ਦਾ ਕਹਿਣਾ ਹੈ ਕਿ ਦੋਨਾਂ ਦੇਸ਼ਾਂ ਵਿਚ ਕਾਰੋਬਾਰੀ ਰਿਸ਼ਤੇ ਉਦੋਂ ਮਜ਼ਬੂਤ ਹੋ ਸਕਦੇ ਹਨ ਜਦੋਂ ਵਪਾਰੀਆਂ ਨੂੰ ਪੂਰੀ ਸੁਰੱਖਿਆ ਮਿਲੇ ਤੇ ਦਰਾਮਦ-ਬਰਾਮਦ ਹੋਣ ਵਾਲੀਆਂ ਵਸਤਾਂ ਵਿਚ ਕਿਸੇ ਤਰ੍ਹਾਂ ਦੀ ਇਤਰਾਜ਼ਯੋਗ ਚੀਜ਼ ਨਾ ਆਵੇ।
ਮਾਲ-ਗੱਡੀ ਬੰਦ ਹੋਣ ਨਾਲ ਸਰਕਾਰ ਨੂੰ ਕਰੋੜਾਂ ਦਾ ਨੁਕਸਾਨ : ਮਾਲ-ਗੱਡੀ ਰਾਹੀਂ ਸੀਮੈਂਟ ਤੇ ਹੋਰ ਵਸਤਾਂ ਦਾ ਕਾਰੋਬਾਰ ਬੰਦ ਹੋਣ ਨਾਲ ਸਰਕਾਰ ਨੂੰ ਵੀ ਕਰੋੜਾਂ ਰੁਪਏ ਦਾ ਨੁਕਸਾਨ ਹੋਣਾ ਤੈਅ ਹੈ। ਜਾਣਕਾਰੀ ਅਨੁਸਾਰ ਮਾਲ-ਗੱਡੀ ਰਾਹੀਂ ਦਰਾਮਦ ਵਸਤਾਂ ਤੋਂ ਕਸਟਮ ਵਿਭਾਗ ਨੂੰ ਹਰ ਸਾਲ ਕਰੋੜਾਂ ਰੁਪਏ ਦੀ ਕਸਟਮ ਡਿਊਟੀ ਮਿਲਦੀ ਹੈ ਤੇ ਰੇਲਵੇ ਨੂੰ ਵੀ ਕਰੋੜਾਂ ਰੁਪਏ ਦਾ ਰੈਵੇਨਿਊ ਮਿਲਦਾ ਹੈ। ਇਸ ਤਰ੍ਹਾਂ ਰਾਜ ਸਰਕਾਰ ਦੇ ਸੇਲਜ਼ ਟੈਕਸ ਵਿਭਾਗ ਨੂੰ ਵੀ ਕਰੋੜਾਂ ਰੁਪਏ ਦਾ ਸੇਲ ਟੈਕਸ ਮਿਲਦਾ ਹੈ ਜੋ ਮਾਲ-ਗੱਡੀ ਦੇ ਬੰਦ ਹੋਣ ਨਾਲ ਖ਼ਤਮ ਹੋ ਜਾਵੇਗਾ। ਜੇਕਰ ਮਾਲ-ਗੱਡੀ ਨੂੰ ਬੰਦ ਕਰ ਦਿੱਤਾ ਗਿਆ ਤਾਂ ਕੇਂਦਰ ਤੇ ਰਾਜ ਸਰਕਾਰ ਦੇ ਵਿਭਾਗਾਂ ਨੂੰ ਕਰੋੜਾਂ ਦਾ ਨੁਕਸਾਨ ਹੋਣਾ ਤੈਅ ਹੈ

No comments: