www.sabblok.blogspot.com
ਜਲੰਧਰ, 22 ਅਗਸਤ: ਜੁਝਾਰਵਾਦੀ ਕਾਵਿ-ਸਿਰਜਣਾ ਦੇ ਮੋਢੀ ਕਵੀ ਪਾਸ਼ ਦੀ ਯਾਦ 'ਚ ਉਨ•ਾਂ ਦੇ ਜਨਮ ਦਿਹਾੜੇ ਨੂੰ ਸਮਰਪਤ 24ਵਾਂ ਯਾਦਗਾਰੀ ਸਾਹਿਤਕ ਸਮਾਗਮ ਇਸ ਵਾਰ 2 ਸਤੰਬਰ ਦਿਨ ਐਤਵਾਰ ਦਿਨੇ ਠੀਕ 11 ਵਜੇ ਤੋਂ ਸ਼ਾਮ 3 ਵਜੇ ਤੱਕ ਮਹਾਂ ਸ਼ਕਤੀ ਕਲਾ ਮੰਦਰ ਬਰਨਾਲਾ ਦੇ ਆਡੀਟੋਰੀਅਮ 'ਚ ਹੋਏਗਾ।ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ ਦੀ ਸੂਬਾ ਕਮੇਟੀ ਦੀ ਮੀਟਿੰਗ ਡਾ. ਪਰਮਿੰਦਰ ਸਿੰਘ ਦੀ ਪ੍ਰਧਾਨਗੀ 'ਚ ਹੋਈ। ਮੀਟਿੰਗ ਦੇ ਫੈਸਲੇ ਬਾਰੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਸੂਬਾ ਕਮੇਟੀ ਦੇ ਬੁਲਾਰੇ ਅਮੋਲਕ ਸਿੰਘ ਨੇ ਦਸਿਆ ਕਿ ਸਾਹਿਤਕ ਸਮਾਗਮ ਦੇ ਪਹਿਲ ਸੈਸ਼ਨ 'ਚ 'ਪਾਸ਼-ਕਾਵਿ ਦੀ ਵਿਲੱਖਣਤਾ ਅਤੇ ਦੇਣ' ਵਿਸ਼ੇ ਉਪਰ ਡਾ. ਸੁਰਜੀਤ ਸਿੰਘ ਕੁੰਜ਼ੀਵਤ ਭਾਸ਼ਣ ਦੇਣਗੇ।ਦੂਜੇ ਸੈਸ਼ਨ 'ਚ ਕਵੀ ਦਰਬਾਰ ਹੋਏਗਾ ਜਿਸ ਵਿੱਚ ਸਰਦਾਰ ਪੰਛੀ, ਦਰਸ਼ਨ ਖਟਕੜ, ਡਾ. ਐਸ ਤਰਸੇਮ, ਰਾਮ ਸਰੂਪ ਸ਼ਰਮਾ, ਪ੍ਰੋ. ਰਵਿੰਦਰ ਭੱਠਲ, ਜਸਵੰਤ ਜਫ਼ਰ, ਤ੍ਰੈਲੋਚਨ ਲੋਚੀ, ਜਸਵਿੰਦਰ, ਰੋਵੀਨਾ ਸ਼ਬਨਮ, ਦਵੀ ਦਵਿੰਦਰ, ਨੀਤੂ ਅਰੋੜਾ, ਇਕਬਾਲ ਉਦਾਸੀ, ਪ੍ਰੋ. ਤਰਸਪਾਲ ਕੌਰ, ਸੁਰਿੰਦਰਜੀਤ ਕੌਰ, ਜਗਸੀਰ ਜੀਦਾ, ਹਰਮੀਤ ਵਿਦਿਆਰਥੀ ਅਤੇ ਜਗੀਰ ਜੋਸਨ ਆਦਿ ਦੋ ਦਰਜਨ ਕਵੀ ਆਪਣੀਆਂ ਕਵਿਤਾਵਾਂ ਨਾਲ ਕਵੀ ਪਾਸ਼ ਨੂੰ ਯਾਦ ਕਰਨਗੇ।
No comments:
Post a Comment