jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 28 August 2012

ਸ.ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਐਮ ਐਲ ਏ ਅਤੇ ਸ. ਸਤਵਿੰਦਰਪਾਲ ਸਿੰਘ ਢੱਟ ਦਾ ਸਨਮਾਨ

www.sabblok.blogspot.com
ਰਿਚਮੰਡ ,ਕੈਨੇਡਾ 27 ਅਗਸਤ (ਜਸਵਿੰਦਰ ਸਿੰਘ ਬਦੇਸ਼ਾ): ਗੜ੍ਹਸ਼ੰਕਰ ਇਲਾਕਾ ਨਿਵਾਸੀਆਂ ਵੱਲੋਂ ਸ.ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਐਮ ਐਲ ਏ ਦੇ ਸਨਮਾਨ ਵਿੱਚ ਰਿਵਰਸਾਈਡ ਬੈਂਕੁਟ ਹਾਲ ਰਿਚਮੰਡ ਵਿਖੇ ਇੱਕ ਭਰਵੀਂ ਇੱਕਤਰਤਾ ਕੀਤੀ ਗਈ ਜਿਸ ਵਿੱਚ ਗੜ੍ਹਸ਼ੰਕਰ ਇਲਾਕੇ ਦੇ ਪਤਵੰਤੇ ਸੱਜਣ ਅਤੇ ਸ਼ਰੋਮਣੀ ਅਕਾਲੀ ਦਲ ਦੇ ਸਮਰਥਕ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਵੱਖ-ਵੱਖ ਬੁਲਾਰਿਆਂ ਵੱਲੋਂ ਇਲਾਕੇ ਦੇ ਵਿਕਾਸ ਸੰਬੰਧੀ,ਸਿੱਖ ਮਸਲਿਆਂ ਅਤੇ ਸ. ਸੁਖਬੀਰ ਸਿੰਘ ਬਾਦਲ ਦੀ ਵੈਨਕੂਵਰ ਫੇਰੀ ਬਾਰੇ ਵਿਚਾਰ ਰੱਖੇ ਗਏ। ਇਸ ਇਕੱਠ ਵਿੱਚ ਸ. ਸਤਵਿੰਦਰਪਾਲ ਸਿੰਘ ਢੱਟ ਸੀਨੀਅਰ ਯੂਥ ਅਕਾਲੀ ਆਗੂ, ਸ. ਦਰਬਾਰਾ ਸਿੰਘ ਪਰਿਹਾਰ ਮੈਂਬਰ ਵਰਕਿੰਗ ਕਮੇਟੀ ਸ਼ਰੋਮਣੀ ਅਕਾਲੀ ਦਲ ਵੀ  ਸ਼ਾਮਿਲ ਹੋਏ। ਸ਼ਰੋਮਣੀ ਅਕਾਲੀ ਦਲ ਐਨ ਆਰ ਆਈ ਵਿੰਗ ਬੀ. ਸੀ. ਦੇ ਪ੍ਰਧਾਨ ਸ. ਅਜੀਤ ਸਿੰਘ ਬਾਧ ਅਤੇ ਵਰਕਰਾਂ ਵੱਲੋਂ ਸ. ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਐਮ ਐਲ ਏ ਅਤੇ ਸ. ਸਤਵਿੰਦਰਪਾਲ ਸਿੰਘ ਢੱਟ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

No comments: