ਦਯਾਨੰਦ ਆਦਰਸ ਵਿਦਿਆਲਿਆ ਦਸੂਹਾ ਵਿਚ ਬਣਾਈ ਜਾ ਰਹੀ ਆਧੁਨਿਕ ਨਰਸਰੀ ਵਿੰਗ ਦੀ ਇਮਾਰਤ ਦਾ ਨੀਹ ਪੱਥਰ ਉਘਸਮਾਜ ਸੇਵੀ ਰਵਿੰਦਰ ਕੁਮਾਰ ਕਾਲਾ ਰੱਖਦੇ ਹੋਏ ਤੇ ਹੋਰ। |
ਦਸੂਹਾ, 1 ਜੁਲਾਈ (ਸੁਰਜੀਤ ਸਿੰਘ ਨਿੱਕੂ) ਦਯਾਨੰਦ ਆਦਰਸ ਵਿਦਿਆਲਿਆ ਦਸੂਹਾ ਵਿਚ ਬਣਾਈ ਜਾ ਰਹੀ ਆਧੁਨਿਕ ਨਰਸਰੀ ਵਿੰਗ ਦੀ ਇਮਾਰਤ ਦਾ ਨੀਹ ਪੱਥਰ ਉਘੇ ਸਮਾਜ ਸੇਵੀ ਰਵਿੰਦਰ ਕੁਮਾਰ ਕਾਲਾ ਨੇ ਰੱਖਿਆ। ਇਸ ਮੌਕੇ ਤੇ ਅਯੋਜਿਤ ਸਮਾਰੋਹ ਨੂੰ ਸਬੰਧਿਤ ਕਰਦੇ ਹੋਏ ਰਵਿੰਦਰ ਕੁਮਾਰ ਕਾਲਾ ਨੇ ਕਿਹਾ ਕਿ ਦਯਾਨੰਦ ਆਦਰਸ ਵਿਦਿਆਲਿਆ ਦਸੂਹਾ ਦੇ ਪੂਰੇ ਇਲਾਕੇ ਦੇ ਵਿਦਿਆਰਥੀਆ ਨੂੰ ਵਧੀਆ ਸਿੱਖਿਆ ਦੇਣ ਵਾਲੀ ਸੰਸਥਾ ਹੈ। ਉਨਾ ਨੇ ਸਕੂਲ ਵਿਚ ਲੋੜਵੰਦ ਵਿਦਿਆਰਥੀਆਂ ਨੂੰ ਵਜੀਫੇ ਲਈ 11 ਹਜਾਰ ਰੁਪਏ ਦੀ ਰਾਸ਼ੀ ਦਿੱਤੀ ਅਤੇ ਹਰ ਸਾਲ ਰਾਸ਼ੀ ਦੇਣ ਦਾ ਵੀ ਕਿਹਾ । ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਸ਼ੁਭਾਸ ਖਜੂਰੀਆਂ ਨੇ ਦਸਿੱਆ ਕਿ ਸਕੂਲ ਵਿਚ ਲੱਖਾਂ ਰੁਪਏ ਖਰਚ ਕਰਕੇ ਆਧੁਨਿਕ ਨਰਸਰੀ ਵਿੰਗ ਦੀ ਇਮਾਰਤ ਤਿਆਰ ਕੀਤੀ ਜਾ ਰਹੀ ਹੈ । ਇਥੇ ਬੱਚਿਆ ਨੂੰ ਖੇਡ-ਖੇਡ ਵਿਚ ਸਿੱਖਿਆ ਦੇਣ ਤੇ ਆਧੁਨਿਕ ਤਾਰੀਕੇ ਨਾਲ ਸਿੱਖਿਆ ਦੇਣ ਦਾ ਪ੍ਰਬੰਧ ਹੋਵੇਗਾ। ਸਕੂਲ ਕਮੇਟੀ ਦੇ ਪ੍ਰਧਾਨ ਸੁਰਿੰਦਰ ਵਰਮਾ ਅਤੇ ਜਨਰਲ ਸਕੱਤਰ ਡਾ.ਵਿਸ਼ਾਲ ਦਰਸ਼ੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸੋਨਮ ਦਿਲਬਾਗੀ,ਆਦਰਸ਼ ਕੁਮਾਰ ਦਰਸ਼ੀ,ਸਵਤੰਤਰ ਚੌਪੜਾ,ਕੰਚਨ ਸੋਧੀ,ਰਾਮੇਸ਼ ਸ਼ਰਮਾ, ਰਾਮੇਸ਼ ਕੁਮਾਰ ਬੱਸੀ ਪ੍ਰਧਾਨ ਆਰੀਆ ਸਮਾਜ ਆਦਿ ਹਾਜਰ ਸਨ।
No comments:
Post a Comment