jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 2 July 2012

ਪੀ ਪੀ ਪੀ ਪਰਵਾਸੀ ਪੰਜਾਬੀਆਂ ਦੀ ਮਦਦ ਨਾਲ ਨਰੋਆ ਪੰਜਾਬ ਸਿਰਜਨ ਲਈ ਦਿਨ ਰਾਤ ਇਕ ਕਰ ਦੇਵੇਗੀ : ਅਮਨਪ੍ਰੀਤ ਛੀਨਾ

www.sabblok.blogspot.com


by Amanpreet Chhina on Sunday, July 1, 2012 at 3:58am ·
ਪੀ ਪੀ ਪੀ ਨੇ ਇੰਗਲੈਂਡ ‘ਚ ਜਥੇਬੰਦਿਕ ਟਾਂਚੇ ਦੀ ਸਥਾਪਤ ਕਰਨ ਬਾਰੇ ਮੀਟਿੰਗ ਕੀਤੀ
ਲੰਦਨ 29-06-2012

ਪੀ ਪੀ ਪੀ  ਨੇ ਇਲਫੋਰਡ ਵਿਖੇ ਪਾਰਟੀ ਦੇ ਜਥੇਬੰਦਿਕ ਟਾਂਚੇ ਬਾਰੇ ਵਿਚਾਰ ਵਟਾਂਦਰਾ ਕੀਤਾ| ਮੀਟਿੰਗ ਨੂੰ ਸੰਬੋਧਿਤ ਕਰਦਿਆਂ ਅਮਨਪ੍ਰੀਤ ਸਿੰਘ ਛੀਨਾ, ਪ੍ਰਧਾਨ ਪੀਪੀਪੀ - ਐਨ. ਆਰ. ਆਈ. ਵਿੰਗ ਨੇ ਦੱਸਿਆ  ਕਿ ਪਾਰਟੀ ਇੰਗਲੈਂਡ ਵਿਚ ਈਸਟ ਲੰਦਨ, ਵੈਸਟ ਲੰਦਨ, ਵੈਸਟ ਮਿਡਲੈੰਡ, ਸਕਾਟਲੈੰਡ ‘ਚ ਅਗਲੇ 15 ਦਿਨਾਂ ‘ਚ ਆਪਣੀ ਜਥੇਬੰਦੀ ਦੀਆਂ ਸ਼ਖਾਵਾਂ ਸਥਾਪਤ ਕਰੇਗੀ ਤਾਂ ਜੋ ਪੰਜਾਬ ਦੀਆਂ ਮੁਸ਼ਕਲਾਂ ਦੇ ਹੱਲ ਲੱਭੇ ਜਾ ਸਕਣ ਅੱਤੇ ਪਾਰਟੀ ਨੂੰ ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ ਤੇ ਮਜ਼ਬੂਤ ਕੀਤਾ ਜਾ ਸਕੇ|  ਇਤਿਹਾਸ ਗਵਾਹ ਹੈ ਕਿ ਪਰਦੇਸੀਂ ਬੈਠੇ ਪੰਜਾਬੀਆਂ ਨੇ ਪੰਜਾਬ ਦੇ ਮੱਸਲਿਆਂ ਦੇ ਹੱਲ ਲਈ ਹਮੇਸ਼ਾਂ ਪਹਿਲ ਕੀਤੀ ਹੈ ਅਤੇ ਸ਼ਹੀਦ ਊਧਮ ਸਿੰਘ ਨੇ ਇੰਗ੍ਲੈੰਡ ਦੀ ਧਰਤੀ ਤੇ ਆ ਕੇ ਜੋ ਕੁਰਬਾਨੀ ਦੇਸ਼ ਦੇ ਸੁਨਿਹਰੇ ਭਵਿੱਖ ਲਈ ਦਿਤੀ ਸੀ ਉਸ ਨੂੰ  ਅਜ਼ਾਈਂ ਨਹੀ ਜਾਣ ਦੇਵੇਗੀ|

ਪੰਜਾਬ ਦੇ ਆਰਥਿਕ ਹਾਲਾਤ ਮਾੜੇ ਹੋਣ ਕਰਕੇ ਪੰਜਾਬੀਆਂ ਨੂੰ ਬਹੁਤ ਸਾਰੀਆਂ ਮੁਸ਼ਕਾਲਾਂ ਦਾ ਸਾਹਮਣਾ ਰਨਾ ਪੈ ਰਿਹਾ ਹੈ ਅੱਤੇ ਪੰਜਾਬ ਬੇਰੁਜ਼ਗਾਰੀ, ਗਰੀਬੀ, ਅਨਪੜ੍ਹਤਾ, ਮਾੜੀਆਂ ਸਿਹਤ ਸਹੂਲਤਾਂ, ਨਸ਼ਿਆਂ ਆਦਿ ਵਰਗੀਆਂ ਮਾੜੀਆਂ ਅਲਾਮਤਾਂ ‘ਚ ਬੁਰੀ ਤਰਾਂ ਘਿਰ ਚੁੱਕਾ ਹੈ| ਪੰਜਾਬ ਸਰਕਾਰ ਲੋਕਾਂ ਨੂੰ  ਬੁਨਿਯਾਦੀ ਸਹੂਲਤਾਂ ਦੇਣ ਤੋਂ ਵੀ ਅਸਮਰਥ ਹੈ ਅੱਤੇ 14 ਲੱਖ ਦੇ ਕਰੀਬ ਲੋਕ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ ਅਤੇ 47 ਪ੍ਰਤੀਸ਼ਤ ਆਪਣੇ ਦੇਸ਼ ਦੇ ਬੱਚੇ ਘੱਟ ਭਾਰ ਹੋਣ ਕਰਨ ਵੱਖ-ਵੱਖ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਹਨ|   ਭਾਰੀ ਕੁਰਪਸ਼ਨ ਅਤੇ ਸਰਕਾਰੀ ਤੇ ਗੈਰ-ਸਰਕਾਰੀ ਕੰਮਾ ‘ਚ ਸਿਆਸੀ ਲੋਕਾਂ ਦੇ ਸਿੱਧੇ ਤੇ ਅਸਿੱਧੇ ਦਬਾਅ ਕਾਰਨ ਪੰਜਾਬ ਵਿੱਚ ਕੋਏ ਵੀ ਵਪਾਰੀ ਚਿੱਟੇ ਧੰਨ ਦਾ ਨਿਵੇਸ਼ ਨਹੀ ਕਰ ਰਿਹਾ ਅਤੇ ਇਸ਼ ਤੋ ਉਲਟ ਕਾਲੇ ਧੰਨ ਦੀ ਖੁੱਲੀ ਵਰਤੋਂ ਕਰ ਕੇ ਜ਼ਮੀਨਾਂ  ਦੇ ਰੇਟ ਇੰਨੇ ਵਧ ਗਏ ਹਨ ਅਤੇ ਹੁਣ 80 ਫੀਸਦੀ ਕਿਸਾਨ ਦਿਨ-ਰਾਤ ਮਿਹਨਤ ਕਰਨ ਤੋ ਬਾਅਦ ਵੀ ਇਕ ਮਰਲਾ ਜ਼ਮੀਨ ਹੋਰ ਨਹੀ ਖਰੀਦ ਸਕਦੇ ਜਦ ਕਿ ਦਸ ਸਾਲ ਪਹਿਲਾਂ ਬਹੁਤ ਸਾਰੇ ਕਿਸਾਨ ਪੰਜੀ ਸਾਲੀ ਇਕ ਕਿੱਲਾ ਬੈਅ ਲੈ ਲੈਂਦੇ ਸਨ |

ਉਹਨਾਂ ਨੇ ਪਰਦੇਸਾਂ ‘ਚ ਬੈਠੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਚੰਗੇ ਭਵਿੱਖ ਲਈ ਸਾਨੂੰ ਇਕ ਲੜਾਈ ਹੋਰ ਲੜਨੀ ਪੈਣੀ ਹੈ ਤਾਂ ਜੋ ਪੰਜਾਬ ਦੇ ਦਰਪੇਸ਼ ਮਸਲਿਆਂ ਦਾ ਹੱਲ ਲੱਭੇ ਜਾ ਸਕਣ| ਉਹਨਾਂ ਨੇ ਦੱਸਿਆ ਕਿ ਪਾਰਟੀ ਅਗਲੇ ਤਿੰਨ ਮਹੀਨਿਆਂ ‘ਚ  ਅਮਰੀਕਾ, ਕੈਨੇਡਾ,  ਜਰਮਨੀ, ਇਟਲੀ, ਆਸਟ੍ਰੇਲੀਆ. ਨਿਊਜ਼ੀਲੈੰਡ ਆਦਿ ਵਰਗੇ ਮੁਲਕਾਂ ਵਿਚ ਵੀ ਆਪਣੇ ਜਾਥੇਬੰਦਿਕ ਢਾਂਚੇ  ਬਣਾਵੇਗੀ ਅੱਤੇ ਕਾਲੇ ਗੋਰਿਆਂ ਨੂੰ ਸਿਆਸਤ ਚੋਂ ਬਾਹਰ ਕੱਢਣ ਲਈ ਦਿਨ ਰਾਤ ਇਕ ਕਰ ਦੇਵੇਗੀ| ਇਸ ਮੌਕੇ ਤੇ ਅਮਰੀਕ ਸਿੰਘ ਢਿੱਲੋਂ, ਪਰਮਜੀਤ ਰਤਨਪਾਲ, ਜਗਦੇਵ ਸਿੰਘ ਪੁਰੇਵਾਲ, ਤਰਲੋਚਨ ਸਿੰਘ  ਜੁਹਲ ਸਰਵਨ ਸਿੰਘ ਕੰਦੋਲਾ ਅਤੇ  ਦਿਲਬਾਗ ਸਿੰਘ ਚਾਹਲ ਨੇ ਵੀ ਪਾਰਟੀ ਨੂੰ ਮਜਬੂਤ ਕਰਨ ਲਈ ਦਿਤੇ|  

ਅਮਨਪ੍ਰੀਤ ਸਿੰਘ ਛੀਨਾ ਪ੍ਰਧਾਨ ਐਨ ਆਰ ਆਈ ਵਿੰਗ ਪੀ ਪੀ ਪੀ ਨਾਲ ਲੰਡਨ ਦੇ ਪਾਰਟੀ ਮੈਂਬਰ। ਤਸਵੀਰ : ਮਨਪ੍ਰੀਤ ਸਿੰਘ ਬੱਧਨੀ ਕਲਾਂ

No comments: