jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 9 July 2012

ਸਰਬੱਤ ਦਾ ਭਲਾ ਸੰਸਥਾ ਵੱਲੋਂ ਕਿਰਤੀ ਭਰਾਵਾਂ ਨੂੰ ਸੰਗੀਤ ਨਾਲ ਜੋੜਨ ਲਈ ਸੰਗੀਤਕ ਸਮਾਗਮ ਕਰਵਾਇਆ

 ਸਰਬੱਤ ਦਾ ਭਲਾ ਸੰਸਥਾ ਦੁਬਈ ਵੱਲੋਂ ਕਰਵਾਹੇ ਗਏ ਸੰਗੀਤਕ ਸਮਾਗਮ ਦੀਆਂ ਝਲਕੀਆਂ। ਤਸਵੀਰਾਂ ਗੁਰਭੇਜ ਸਿੰਘ ਚੌਹਾਨ  
www.sabblok.blogspot.com

ਦੁਬਈ 9 ਜੁਲਾਈ ( ਗੁਰਭੇਜ ਸਿੰਘ ਚੌਹਾਨ )ਸਰਬੱਤ ਦਾ ਭਲਾ ਸੰਸਥਾ ਜੋ ਆਪਣੇ ਵੱਲੋਂ ਦੁਬਈ ਵਿਚ ਕਈ ਤਰਾਂ ਦੇ ਲੋਕ ਭਲਾਈ ਦੇ ਕੰਮਾਂ ਵਿਚ ਆਪਣਾ ਵੱਧ ਚੜ•ਕੇ ਯੋਗਦਾਨ ਪਾ ਰਿਹਾ ਹੈ। ਬੀਤੇ ਦਿਨੀ ਸੰਸਥਾ ਨੇ ਕਮਿਊਨਿਟੀ ਡੀਵੈਲਪਮੈਂਟ ਅਥਾਰਟੀ  ਦੁਬਈ ਅਤੇ ਸਮਾਰਟ ਲਾਈਫ ਨਾਲ ਮਿਲਕੇ ਦੁਬਈ ਦੇ ਦੁਬਈ ਇਨਵੈਸਟਮੈਂਟ ਪਾਰਕ ਵਿਚ ਪੈਂਦੇ ਰਮਲਾ ਮਾਲ  ਵਿਚ ਕਿਰਤੀ ਭਰਾਵਾਂ ਲਈ ਇਕ ਮਨੋਰੰਜਨ ਪ੍ਰੋਗਰਾਮ ਦਾ ਪ੍ਰਬੰਧ ਕੀਤਾ। ਜਿਸਦਾ ਮੁੱਖ ਉਦੇਸ਼ ਸੀ ਕਿ ਨਸ਼ਾ ਕਰਨਾਂ ਹੈ ਤਾਂ ਸੰਗੀਤ ਦਾ । ਇਸ ਸਮਾਗਮ ਵਿਚ ਸੰਗੀਤ ਦੀ ਮੁਹਾਰਤ ਰੱਖਣ ਵਾਲਿਆਂ ਨੂੰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਦਿੱਤਾ ਗਿਆ। ਇਸ ਸਮਾਗਮ ਦਾ ਪ੍ਰਬੰਧ ਸਰਬੱਤ ਦਾ ਭਲਾ ਸੰਸਥਾ ਦੇ ਮਿਊਜ਼ਿਕ ਵਿੰਗ ਨੇ ਕੀਤਾ। ਸੰਸਥਾ ਦੇ ਮਿਊਜ਼ਿਕ ਵਿੰਗ ਦੇ ਹੈੱਡ ਸ: ਗੁਰਦੇਵ ਸਿੰਘ ਨੇ ਦੱਸਿਆ ਕਿ ਇਨ•ਾਂ ਉਪਰਾਲਿਆਂ ਦਾ ਮਨੋਰਥ ਇਹ ਹੈ ਕਿ ਜੋ ਕਿਰਤੀ ਭਰਾ ਆਪਣਾ ਘਰ ਛੱਡਕੇ ਵਿਦੇਸ਼ ਆਏ ਹਨ ,ਉਨ•ਾਂ ਨੂੰ ਸਤਿਕਾਰ ਦੇ ਕੇ ਨਿਵਾਜ਼ਨਾਂ ਅਤੇ ਉਨ•ਾਂ ਵਿਚੋ ਕਲਾ ਲੱਭਕੇ ਉਸਨੂੰ ਪ੍ਰਫੁੱਲਤ ਕਰਨਾਂ ਹੈ। ਸੰਸਥਾ ਦੁਬਈ ਵਿਚ ਇਕ ਮਿਊਜ਼ਿਕ ਅਕੈਡਮੀਂ ਚਲਾ ਰਹੀ ਹੈ ਜਿਸ ਵਿਚ ਚਾਹਵਾਨ ਆਪਣੀ ਕਲਾ ਨਿਖਾਰਨ ਦਾ ਮੌਕਾ ਪਾ ਰਹੇ ਹਨ ਜਿਸ ਵਿਚ ਉਨ•ਾਂ ਨੂੰ ਮਾਹਿਰ ਸੰਗੀਤਕਾਰਾਂ ਕੋਲੋਂ ਸਿੱਖਿਆ ਦਿਵਾਈ ਜਾ ਰਹੀ ਹੈ। ਸਗੀਤ ਸਮਾਰੋਹ ਦੀ ਸ਼ੁਰੂਆਤ ਪੰਜਾਬ ਤੋਂ ਉਚੇਚੇ ਤੌਰ ਤੇ ਪੁੱਜੇ ਉਸਤਾਦ ਗੋਬਿੰਦ ਸਿੰਘ ਨੇ ਇਕ ਸੂਫੀਆਨਾ ਕਲਾਮ ਪੇਸ਼ ਕਰਕੇ ਕੀਤੀ। ਤੰਤੀ ਸਾਜ਼ਾਂ ਦੇ ਮਧੁਰ ਸੰਗੀਤ ਨਾਲ ਉਸਤਾਦ ਸ਼੍ਰੀ ਉਂਕਾਰ ਜੀ ਨੇ ਹਵਾਇਨ ਗਟਾਰ ਅਤੇ ਸ਼੍ਰੀ ਮਲਕੀਤ ਸਿੰਘ ਨੇ ਵਾਇਲਨ ਵਜਾਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਗਗਨਦੀਪ ਸਿੰਘ ਦੇ ਜਿੰਦ ਮਾਹੀ ਗੀਤ ਨੇ ਦਰਸ਼ਕਾਂ ਦੇ ਪੈਰਾਂ ਨੂੰ ਥਿਰਕਣ ਲਈ ਮਜ਼ਬੂਰ ਕਰ ਦਿੱਤਾ। ਸੰਗੀਤ ਦੇ ਉਸਤਾਦਾਂ ਨੇ ਉਸ ਸਮੇਂ ਸਮਾਂ ਬੰਨ•ਕੇ ਰੱਖ ਦਿੱਤਾ ਜਦ ਆਖਿਰ ਵਿਚ ਪੰਜ ਮਿੰਟ ਲਈ ਜੁਗਲਬੰਦੀ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਸਮਾਗਮ ਨੇ ਇਹ ਸਿੱਧ ਕਰ ਦਿੱਤਾ ਕਿ ਸੰਗੀਤ ਦਾ ਆਨੰਦ ਲੈਣ ਲਈ ਨੰਗੇਜ਼ ਭਰਪੂਰ ਅਤੇ ਭੜਕੀਲੇ ਸੰਗੀਤ ਦੀ ਜਰੂਰਤ ਨਹੀਂ ਬਲ ਕਿ ਸੂਫੀਆਨਾ ਅਤੇ ਕਲਾਸੀਕਲ ਸੰਗੀਤ ਵੀ ਸਿਖਰਾਂ ਤੇ ਪਹੁੰਚ ਸਕਦਾ ਹੈ। ਇਸ ਸਾਰੇ ਸਮਾਰੋਹ ਦੀ ਕਮਿਊਨਿਟੀ ਡੀਵੈਲਪਮੈਂਟ ਅਥਾਰਟੀ ਦੁਬਈ ਦੇ ਨੁਮਾਇੰਦੇ ਸ਼੍ਰੀ ਪਿਲਾਨੀ ਬਾਬੂ ਨੇ ਬਹੁਤ ਸ਼ਲਾਘਾ ਕੀਤੀ ਅਤੇ ਕਿਹਾ ਕਿ ਦੁਬਈ ਸਰਕਾਰ ਵੀ ਮਜ਼ਦੂਰਾਂ ਦੀਆਂ ਹਰ ਤਰਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਤਤਪਰ ਰਹਿੰਦੀ ਹੈ। ਸਰਬੱਤ ਦਾ ਭਲਾ ਜਿਹੀਆਂ ਸੰਸਥਾਵਾਂ ਦੁਬਈ ਸਰਕਾਰ ਅਤੇ ਮਜ਼ਦੂਰਾਂ ਵਿਚ ਨੇੜਤਾ ਲਿਆਉਣ ਲਈ ਪੁਲ ਦਾ ਕੰਮ ਕਰ ਰਹੀਆਂ ਹਨ। ਉਨ•ਾਂ ਨੇ ਸੰਸਥਾ ਨੂੰ ਭਵਿੱਖ ਵਿਚ ਅਜਿਹੇ ਪ੍ਰੋਗਰਾਮ ਕਰਨ ਲਈ ਪ੍ਰੇਰਿਆ। ਇਸ ਸਮਾਗਮ ਵਿਚ ਸੰਸਥਾ ਦੇ ਮੈਂਬਰ, ਅਮਨਦੀਪ ਸਿੰਘ, ਪ੍ਰਭਦੀਪ ਸਿੰਘ, ਜਤਿੰਦਰ ਸਿੰਘ, ਰਮਿੰਦਰ ਸਿੰਘ, ਤੇਜਿੰਦਰ ਕੌਰ, ਸੁਨੀਤ ਕੌਰ ਹਾਜ਼ਰ ਸ

No comments: