jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 12 July 2012

ਕਿਸਾਨ ਯੂਨੀਅਨ ਵੱਲੋਂ ਸਬ ਤਹਿਸੀਲ ਦੇ ਦਫਤਰ ਮੂਹਰੇ ਲਾਇਆ ਰੋਸ ਧਰਨਾ-ਸਮਝੌਤੇ ਬਾਅਦ ਚੁੱਕਿਆ


ਸਬ  ਤਹਿਸੀਲ  ਸਾਦਿਕ ਦੇ ਦਫਤਰ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਲਗਾਏ ਧਰਨੇ ਦੌਰਾਨ ਸੰਬੋਧਨ ਕਰਦੇ ਹੋਏ ਅਤੇ ਨਾਅਰੇ ਲਗਾਉਂਦੇ ਹੋਏ ਜਿਲ•ਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਅਤੇ ਕਿਸਾਨ। ਤਸਵੀਰ : ਗੁਰਭੇਜ ਸਿੰਘ ਚੌਹਾਨ

www.sabblok.blogspot.com
                    ਸਾਦਿਕ, 11 ਜੁਲਾਈ (ਗੁਰਭੇਜ ਸਿੰਘ ਚੌਹਾਨ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰਾ ਬਲਾਕ ਸਾਦਿਕ ਵੱਲੋਂ 29 ਜੂਨ ਨੂੰ 8 ਘੰਟੇ ਮੋਟਰਾਂ ਲਈ ਬਿਜਲੀ ਸਪਲਾਈ ਪੂਰੀ ਲੈਣ ਵਾਸਤੇ ਬਿਜਲੀ ਘਰ ਸਾਦਿਕ ਦੇ ਗੇਟ ਮੂਹਰੇ ਰੋਸ ਧਰਨਾ ਦਿੱਤਾ ਗਿਆ ਸੀ। ਇਸ ਧਰਨੇ ਦੀ ਅਗਵਾਈ ਜਗਜੀਤ ਸਿੰਘ ਡੱਲੇਵਾਲਾ ਜ਼ਿਲਾ ਪ੍ਰਧਾਨ ਫਰੀਦਕੋਟ, ਭਾਗ ਸਿੰਘ ਸੰਗਰਾਹੂਰ ਬਲਾਕ ਪ੍ਰਧਾਨ ਤੇ ਸੀਨੀਅਰ ਮੀਤ ਪ੍ਰਧਾਨ ਬੋਹੜ ਸਿੰਘ ਰੁਪਈਆਂਵਾਲਾ ਆਦਿ ਆਗੂਆਂ ਨੇ ਕੀਤੀ ਸੀ। ਜਿਸ ਵਿੱਚ ਬਿਜਲੀ ਸਪਲਾਈ ਦੇ ਮਾੜੇ ਪ੍ਰਬੰਧਾਂ ਅਤੇ ਫਲਾਇੰਗ ਵੱਲੋਂ ਕਿਸਾਨਾਂ ਨੂੰ ਪਾਏ ਜਾ ਰਹੇ ਭਾਰੀ ਜੁਰਮਾਨਿਆਂ ਨੂੰ ਲੈ ਕੇ ਰੋਸ ਵਜੋਂ  ਦਿੱਤੇ ਜਾ ਰਹੇ ਧਰਨੇ ਦੌਰਾਨ ਕੋਈ ਅਧਿਕਾਰੀ ਕਿਸਾਨਾਂ ਦੀ ਗੱਲ ਸੁਨਣ ਲਈ ਨਾ ਪੁੱਜਣ ਕਾਰਨ ਇਹ ਧਰਨਾ ਚੱਕਾ ਜਾਮ ਵਿੱਚ ਬਦਲ ਗਿਆ ਸੀ ਅਤੇ ਕਿਸਾਨਾਂ ਨੇ ਸਾਦਿਕ ਚੌਕ ਵਿਚ ਧਰਨਾਂ ਲਾਕੇ ਚੱਕਾ ਜਾਮ ਕਰ ਦਿੱਤਾ ਸੀ । ਇਸ ਚੱਕਾ ਜਾਮ ਨੂੰ ਬਹਾਲ ਕਰਾਉਣ ਲਈ ਜ਼ਿਲ•ਾ ਪ੍ਰਸ਼ਾਸ਼ਨ ਦੀ ਤਰਫਂੋ ਨਾਇਬ ਤਹਿਸੀਲ ਦਾਰ ਹੁਕਮ ਚੰਦ ਦੀਪਕ ਨੂੰ ਭੇਜਿਆ ਗਿਆ ਸੀ ਤੇ ਉਨ•ਾਂ ਨੇ ਧਰਨੇ ਵਿੱਚ ਸ਼ਾਮਲ ਕਿਸਾਨਾਂ ਵਿੱਚ ਪੁੱਜ ਕੇ ਇਹ ਐਲਾਨ ਕੀਤਾ ਸੀ ਕਿ ਕਿਸਾਨਾਂ ਨੂੰ ਅੱਜ ਤੋਂ ਲਗਾਤਾਰ 7 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇਗੀ ਤੇ ਗਰਿੱਡ ਵਿਚ ਦੂਸਰਾ ਟਰਾਂਸਫਾਰਮਰ ਲਗਾਉਣ ਲਈ  ਕੰਮ ਜਲਦੀ ਸ਼ੁਰੂ ਕਰਵਾ ਦਿੱਤਾ ਜਾਵੇਗਾ। ਉਕਤ ਆਗੂਆਂ ਨੇ ਦੋਸ਼ ਲਾਇਆ ਕਿ ਇਨ•ਾਂ ਦਸ ਦਿਨਾਂ ਵਿੱਚ ਤਹਿਸੀਲਦਾਰ ਨੇ ਨਾ ਉਨ•ਾਂ ਨੂੰ  ਪੂਰੀ ਬਿਜਲੀ ਦਿਵਾਈ ਤੇ ਨਾ ਹੀ ਗਰਿੱਡ ਨੂੰ ਅਪਗ੍ਰੇਡ ਕਰਨ ਦਾ ਕੰਮ ਵੀ ਸ਼ੁਰੂ ਨਹੀਂ ਹੋ ਸਕਿਆ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਤੋਂ ਪਿੱਛੋਂ ਤਹਿਸੀਲਦਾਰ ਨੇ ਉਨਾਂ ਦੀ ਕੋਈ ਗੱਲ ਧਿਆਨ ਨਾਲ ਨਹੀਂ ਸੁਣੀ ਹਾਲਾਂ ਕਿ ਧਰਨੇ ਸਮੇਂ ਉਨਾਂ ਇਸ ਕੰਮ ਦੀ ਪੂਰੀ ਜਿੰਮੇਵਾਰੀ ਆਪਣੇ ਸਿਰ ਲਈ ਸੀ। ਤਹਿਸੀਲਦਾਰ ਦੇ ਇਸ  ਰਵੱਈਏ ਕਾਰਨ ਕਿਸਾਨਾਂ ਵਿੱਚ ਵੱਡਾ ਰੋਸ ਪੈਦਾ ਹੋ ਗਿਆ ਜਿਸ ਕਰਕੇ ਉਹ ਅੱਜ ਆਪਣੀਆਂ ਮੰਗਾਂ ਮਨਵਾਉਣ ਲਈ ਦੁਬਾਰਾ ਤਹਿਸੀਲ ਦਫਤਰ ਸਾਦਿਕ ਅੱਗੇ ਧਰਨਾ ਲਾਉਣ ਲਈ ਮਜਬੂਰ ਹੋਏ । ਜਦੋਂ ਇਸ ਸੰਬੰਧੀ ਤਹਿਸੀਲਦਾਰ ਸਾਹਿਬ ਨਾਲ ਗੱਲ ਕੀਤੀ ਗਈ ਤਾਂ ਉਨ•ਾਂ ਦੱਸਿਆ ਕਿ ਉਨ•ਾਂ ਨੇ ਆਪਣੇ ਵੱਲੋਂ ਐਕਸੀਅਨ ਡੀ ਕੇ ਧਿੰਗੜ ਅਤੇ ਐਕਸੀਅਨ ਦਲਜੀਤ ਸਿੰਘ ਵੱਲੋਂ ਇਹ ਮੰਗਾਂ ਮੰਨਣ ਦਾ ਭਰੋਸਾ ਦੇਣ ਤੇ ਹੀ ਕਿਸਾਨਾਂ ਦਾ ਜਾਮ ਚੁਕਵਾਇਆ ਸੀ ਅਤੇ ਮੈਂ ਆਪਣੀ ਇਸ ਜਿੰਮੇਂਵਾਰੀ ਨੂੰ ਤਨਦੇਹੀ ਨਾਲ ਨਿਭਾਉਂਦਿਆਂ ਡੀ ਸੀ ਸਾਹਿਬ ਦੇ ਬਾਰ ਬਾਰ ਧਿਆਨ ਵਿਚ ਇਹ ਮਸਲਾ ਲਿਆਕੇ ਅੱਜ ਗਰਿੱਡ ਤੇ ਦੂਸਰਾ ਟਰਾਂਸਫਾਰਮਰ ਲਗਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ ਅਤੇ ਇਹ ਇਕ ਮਹੀਨੇ ਦੇ ਅੰਦਰ ਅੰਦਰ ਆਪਣਾ ਕੰਮ ਸ਼ੁਰੂ ਕਰ ਦੇਵੇਗਾ ਅਤੇ ਕਿਸਾਨਾਂ ਦੀ ਬਿਜਲੀ ਦੀ ਸਮੱਸਿਆ ਹੱਲ ਹੋ ਜਾਵੇਗੀ। ਉਨ•ਾਂ ਨੇ ਕਿਸਾਨ ਆਗੂਆਂ ਨਾਲ ਮੇਜ ਤੇ ਬੈਠਕੇ ਆਪਣੇ ਦਫਤਰ ਵਿਚ ਗੱਲਬਾਤ ਕਰਕੇ ਸਾਰੀ ਸਥਿੱਤੀ ਤੋਂ ਜਾਣੂ ਕਰਵਾਇਆ ਜਿਸਤੇ ਕਿਸਾਨ ਆਗੂਆਂ ਦੀ ਤਸੱਲੀ ਹੋ ਗਈ ਅਤੇ ਉਨ•ਾਂ ਨੇ ਧਰਨਾਂ ਚੁੱਕਣ ਦਾ ਐਲਾਨ ਕਰ ਦਿੱਤਾ ਅਤੇ ਕਿਸਾਨਾਂ ਦੇ ਵਫਦ ਨੇ ਤਹਿਸੀਲਦਾਰ ਸਾਹਿਬ ਦਾ ਧੰਨਵਾਦ ਕੀਤਾ ਜਿਸ ਨਾਲ ਗਿਲੇ ਸ਼ਿਕਵੇ ਦੂਰ ਹੋ ਗਏ। ਇਸ ਮੌਕੇ ਜਗਜੀਤ ਸਿੰਘ ਡੱਲੇਵਾਲਾ ਜਿਲ•ਾ ਪ੍ਰਧਾਨ, ਅਮਰਜੀਤ ਸਿੰਘ ਘੁੱਦੂਵਾਲਾ, ਜ਼ਿਲਾ ਆਗੂ ਤੋਤਾ ਸਿੰਘ ਜੰਡਵਾਲਾ, ਮੀਤ ਪ੍ਰਧਾਨ ਰਜਿੰਦਰ ਸਿੰਘ ਸਾਦਿਕ, ਬਲਾਕ ਜਨਰਲ ਸਕੱਤਰ ਸੁਖਦੇਵ ਸਿੰਘ ਭਾਊ, ਕੁਲਵੰਤ ਸਿੰਘ ਜਨੇਰੀਆਂ, ਹਰਨੇਕ ਸਿੰਘ ਮਿੱਡੂਮਾਨ, ਜ਼ਿਲਾ ਪ੍ਰੈਸ ਸਕੱਤਰ ਗੁਰਬਚਨ ਸਿੰਘ ਗੁੱਜਰ, ਗੁਰਮੀਤ ਸਿੰਘ ਵੀਰੇਵਾਲਾ, ਗੁਰਪ੍ਰੀਤ ਸਿੰਘ ਮੁਮਾਰਾ, ਹਾਕਮ ਸਿੰਘ ਸੰਗਤਪੁਰਾ, ਮਾਸਟਰ ਜਗਰੂਪ ਸਿੰਘ, ਇੰਦਰਜੀਤ ਸਿੰਘ, ਮੇਜਰ ਸਿੰਘ ਝੋਟੀਵਾਲਾ, ਤਰਲੋਚਨ ਸਿੰਘ, ਮੱਖਣ ਸਿੰਘ ਡੋਡ, ਭਜਨ ਸਿੰਘ ਕਾਉਣੀ, ਗੁਰਜੰਟ ਸਿੰਘ ਮੁਮਾਰਾ ਅਤੇ ਹੋਰ ਕਿਸਾਨ ਆਗੂ ਵੀ ਹਾਜਰ ਸਨ।  

No comments: