jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 8 July 2012

ਕਲੱਬ ਵੱਲੋਂ ਮੁੱਖ ਅਧਿਆਪਕ ਅਤੇ ਬੱਚੇ ਸਨਮਾਨਿਤ

www.sabblok.blogspot.com
 
ਪੱਤਰ ਪ੍ਰੇਰਕ
ਸਾਦਿਕ 7 ਜੁਲਾਈ
ਸੰਤ ਬਾਬਾ ਸਰੂਪ ਦਾਸ ਕਲੱਬ ( ਰਜਿ: ) ਪਿੰਡ ਢਿਲਵਾਂ ਖੁਰਦ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸੰਤ ਬਾਬਾ ਸਰੂਪ ਦਾਸ ਜੀ ਦੀ ਸਾਲਾਨਾਂ ਬਰਸੀ ਬੜੀ ਸ਼ਰਧਾ ਨਾਲ ਬਾਬਾ ਜੀ ਦੇ ਤਪ ਅਸਥਾਨ ਤੇ ਪਿੰਡ ਢਿਲਵਾਂ ਖੁਰਦ ਵਿਖੇ ਸ਼੍ਰੀ ਅਖੰਡ ਪਾਠ ਦੇ ਭੋਗ ਪਾ ਕੇ ਅਤੇ ਜਲੇਬੀਆਂ ਦਾ ਅਤੁੱਟ ਲੰਗਰ  ਵਰਤਾਕੇ ਮਨਾਈ ਗਈ । ਇਸ ਸ਼ੁਭ ਮੌਕੇ ਤੇ ਕਲੱਬ ਵੱਲੋਂ ਸਰਕਾਰੀ ਮਿਡਲ ਸਕੂਲ ਦੇ ਮੁੱਖ ਅਧਿਆਪਕ ਤਰਸੇਮ ਸਿੰਘ  ਨੂੰ ਸਕੂਲ ਦੇ ਹਰ ਸਾਲ ਚੰਗੇ ਨਤੀਜੇ ਦੇਣ ਅਤੇ ਸਕੂਲ ਦੀ ਸੁੰਦਰਤਾ ਨੂੰ ਨਵੀਂ ਦਿੱਖ ਦੇਣ ਬਦਲੇ ਵਿਸ਼ੇਸ਼ ਤੌਰ ਤੇ ਪ੍ਰਸੰਸਾ ਪੱਤਰ ਅਤੇ ਯਾਦਗਾਰੀ ਚਿਨ• ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਪ੍ਰਸੰਸਾ ਪੱਤਰ ਗੁਰਪ੍ਰੀਤ ਸਿੰਘ ਚੌਹਾਨ ਐਡਵੋਕੇਟ ਨੇ ਪੜਿ•ਆ । ਦੋ ਬੱਚਿਆਂ ਰਵਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ ਅੱਠਵੀਂ ਸ਼੍ਰੇਣੀ ਨੂੰ ਕੰਪਿਊਟਰ ਸਿੱਖਿਆ ਵਿਚ ਵਿਸ਼ੇਸ਼ ਮੁਹਾਰਤ ਹਾਸਲ ਕਰਨ ਬਦਲੇ ਵੀ ਸਨਮਾਨਿਤ ਕੀਤਾ ਗਿਆ। ਸਨਮਾਨ ਦੀ ਰਸਮ ਸੁਰਜੀਤ ਸਿੰਘ ਢਿੱਲੋਂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸਾਦਿਕ, ਸੇਵਾ ਮੁਕਤ ਬੀ ਪੀ ਓ ਹਰਕੀਕ ਸਿੰਘ ਅਤੇ ਮਾਸਟਰ ਕੁਲਵੰਤ ਸਿੰਘ ਆਦਿ ਪਤਵੰਤਿਆਂ ਨੇ ਨਿਭਾਈ ।
ਕੈਪਸ਼ਨ 07 ਜੀ ਐਸ ਸੀ: ਮੁੱਖ ਅਧਿਆਪਕ ਤਰਸੇਮ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਪਤਵੰਤੇ। ਤਸਵੀਰ ਗੁਰਭੇਜ ਸਿੰਘ ਚੌਹਾਨ

                                                                    
 

No comments: