jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 31 December 2011

SENT BY---- ehostings4u ( A COMPLETE NAME OF WEB HOSTING) to SABBLOK ONLINE NEWS

http://tamilkurinji.in/2012_happy_new_year1.jpg

ehostings4u
Dear karanjit brar (sabblok) HAPPY NEW YEAR to YOU and
 YOUR SABBLOK ONLINE NEWS
thanks by
eHostings4u.com
9176668411

HAPPY NEW YEAR (2012)------from--SABBLOK ONLINE NEWS

www.sabblok.blogspot.com

ਮੁਲਾਂਪੁਰ ਦੀ ਮੁਟਿਆਰ(ਲੇਖ )-- ਪ੍ਰੋ. ਪੰਡਤਰਾਓ ਧਰੇਨੰਵਰ,

www.sabblok.blogspot.ਕੋ
ਲੇਖਕ-ਪ੍ਰੋ. ਪੰਡਤਰਾਓ ਧਰੇਨੰਵਰ
ਮੁਲਾਂਪੁਰ ਦੀ ਮੁਟਿਆਰ

 ਸੁੰਦਰ ਮਹਿਲ ਵਿੱਚ ਆਰਾਮ ਨਾਲ ਬੈਠ ਹੋਏ ਸੁੰਦਰ ਨਾਰਾਂ ਸੁਣੋਂ ਮੇਰੀ ਗੱਲ, ਮੇਰੀ ਸੁੰਦਰੀ, ਮੇਰੇ ਸਪਨਿਆਂ ਦੀ ਰਾਣੀ, ਮੇਰੀ ਪਿਆਰੀ ਮੁਲਾਂਪੁਰ ਦੀ ਮੁਟਿਆਰ ਨੂੰ ਦੇਖਣ ਲਈ ਚੰਦਰ ਨਾਲ ਗੱਲ ਕਰਨ ਦੀ ਮੇਰਾ ਤਰੀਕਾ ਤੈਨੂੰ ਪਤਾ ਹੈ, ਕਿਹੜਾ ਸੀ |
 ਸ਼ਾਮ ਦੇ ਸਮਂੇ 
 ਦੇਖਿਆ ਮੈਂ ਚੰਦਰ ਨੂੰ
 ਪੁੱਛਿਆ ਮੈਂ ਚੰਦਰ ਨੂੰ
 ਕਿ ਦੇਖਿਆ ਮੇਰੀ ਮੁਟਿਆਰ ਨੂੰ
 ਚੋਰ ਚੰਦਰ, ਬੜਾ ਨਟਖਟ 
 ਦੱਸਿਆ ਕਲ ਵੇਖ ਕੇ ਆਵਾਂਗਾ 
 ਊੜੀਕ ਰਿਹਾ ਹਾਂ ਚੰਦਰ ਨੂੰ
 ਮੇਰੇ ਮੁਟਿਆਰ ਦੀ ਖਬਰ ਨੂੰ 
 ਮੇਰੀ ਜਿੰਦਗੀ ਦੀ ਰਾਹ ਨੂੰ 
 ਚੰਦਰ ਨੂੰ ਵੀ ਨਾ ਦੇਖਣ ਵਾਲੀ ਸਿਰਫ ਮੈਨੂੰ ਹੀ ਦਿਖਣ ਵਾਲੀ ਮੇਰੀ ਮੁਟਿਆਰ ਕਿਵੇਂ ਲਗਦੀ ਹੈ, ਤੈਨੂੰ ਪਤਾ ਕਿਵੇਂ ਲਗਦੀ ਹੈ ? ਉਹ ਰੂਪ ਵਿੱਚ ਰੂਪਵਤੀ, ਕਲਾ ਵਿੱਚ ਕਮਲਾਆਕਸ਼ੀ, ਸੰਪਤ ਵਿੱਚ ਧੰਨਲਕਸ਼ਮੀ ਨੂੰ ਵੀ ਹਰਾਉਣ ਵਾਲੀ ਹੈ | ਇਹਨਾਂ ਹੀ ਨਹੀਂ ਉਹ ਜੱਦ ਚਲਦੀ ਹੈ, ਮੋਰ ਵੀ ਸ਼ਰਮਾਂਉਂਦਾ ਹੈ | ਉਸ ਦਾ ਵਰਨਣ ਮੈਂ ਕਿਹੜੇ ਸ਼ਬਦਾਂ ਵਿੱਚ ਕਰਾਂ ? ਖੂਬ ਵਰਨਣ ਲਈ ਬੁਲਾਵਾਂ ਮੈਂ ਵਰਕਵੀ ਨੂੰ ਜਾਂ ਬਣ ਜਾਵਾਂ ਮੈਂ ਖੁਦ ਦਰਸ਼ਕ ਕਵੀ | ਨਾਂ-ਨਾਂ ਕਵੀ ਬਣ ਕੇ ਮੈਂ ਨਹੀਂ ਕਰਾਂਗਾ ਮੇਰੀ ਮੁਟਿਆਰ ਦੀ ਸੁੰਦਰਤਾ ਦਾ ਮਾਪਣ | ਰੂਪ ਵਿੱਚ ਕੀ ਹੈ ? ਕੀ ਹੈ ਰੰਗ ਵਿੱਚ ? ਦੱਸੋ ਮੈਨੂੰ ਕੀ ਹੈ ਉਸ ਲਾਲ ਚਮੜੀ ਵਿੱਚ ? ਲਾਲ ਚਮੜੀ ਦੇਖ ਕੇ ਦਿਵਾਨਾ ਮੈਂ ਨਹੀਂ ਹੋਇਆ | ਪਰ ਦਿਵਾਨਾ ਹੋਇਆ ਮੈਂ ਉਸਦੀ ਦੇਖ ਕੇ ਮੰਨ ਨਿਵਾਂ, ਮਾਂ ਵਰਗਾ ਪਿਆਰ ਦੇਖਕੇ, ਉਸ ਦੀ ਮੱਤ ਉੱਚੀ ਵੀ ਹਮੇਸ਼ਾ ਹੈ ਲੱਗਦਾ ਹੈ | ਜਦੋਂ ਉਹ ਬੋਲਦੀ ਹੈ ਹਰ ਬੋਲੀ ਵਿੱਚ ਪੰਜਾਬੀ ਮਾਂ-ਬੋਲੀ ਹੈ | ਉਸ ਦੀ ਹਰ ਬੋਲੀ ਸ਼ਾਰਧੇ ਦੀ ਵੀਣਾ ਦੇ ਸਵਰ ਵਰਗੀ ਹੈ  | ਤੁਸੀਂ ਸੋਚ ਰਹੇ ਹੋਵੋਗੇ, ਇਹ ਕਿ ਹੋਇਆ ? ਕਰਨਾਟਕ ਤੋਂ ਆ ਕੇ ਪੰਜਾਬੀ ਮੁਟਿਆਰ ਨਾਲ ਪਿਆਰ ਕਰ ਬੈਠਾ ਮਦਰਾਸੀ | ਜੇਕਰ ਤੁਸੀਂ, ਤੈਨੂੰ ਪਿਆਰ ਹੋ ਗਿਆ ਕਹਿ ਕੇ ਗਾਉਗੇ ਤਾਂ ਮੈਂ ਬਾਹਰਵੀਂ ਸਦੀ ਦੇ ਕਰਨਾਟਕ ਦੇ ਗਿਆਣੀ ਸਰਵਦਨਯ 

ਵਚਨ, 
  ਹਿਸਾਬ ਕਦੇ ਧੋਖਾ ਨਹੀਂ ਖਾਂਦੀ, 
  ਬਿਲੀ ਕਦੇ ਮਰਦੀ ਨਹੀਂ, 
  ਪਿਆਰ ਬੰਧਣ ਤੋਂ ਕੋਈ ਬਚੇ ਨਹੀਂ 
 ਬੋਲ ਕੇ ਗਾਵਾਂਗਾ | ਮੇਰੀ ਮੁਟਿਆਰ ਸ਼ਰਮਾ ਕੇ ਘਰ ਵਿੱਚ ਨਹੀਂ ਬੈਠਦੀ, ਲੋਕਾਂ ਨੂੰ ਜਗਾਉਣ ਵਾਲੀ ਉਸਦੀ ਹਰ ਬੋਲੀ ਹਰ ਲੋਕ ਮਾਣਦੇ ਹਨ, ਨਵੀਂ ਸਮਾਜ ਰਚਨਾ ਕਰਨ ਵਾਲੀ ਪ੍ਰਗਤੀਸ਼ੀਲ ਹੈ | ਮਾਂ ਦੇ ਘਰ ਵਿੱਚ ਬੈਠ ਕੇ ਦਹੇਜ ਦੀ ਚਿੰਤਾ ਵਧਾਉਣ ਵਾਲੀ ਬੇਟੀ ਨਹੀਂ ਹੈ ਮੇਰੀ ਮੁਟਿਆਰ, ਦਹੇਜ ਵਿਵਸਥਾ ਨੂੰ ਜੜੋਂ ਪੁੱਟਣ ਲਈ ਸੋਚਣ ਵਾਲੀ ਮੇਰੀ ਮੁਟਿਆਰ ਨਾ ਸਿਰਫ ਪੰਜਾਬ ਪਰ ਸੱਤ ਸਮੁੰਦਰ ਪਾਰ ਵੀ ਸਾਰੀ ਨਾਰਾਂ ਨੂੰ ਪ੍ਰੇਰਿਤ ਕਰਨ ਵਾਲੀ ਹੈ ਮੇਰੀ ਮੁਟਿਆਰ | ਪ੍ਰੇਰਣਾ ਰਹਿਤ ਸੁੰਦਰ ਨਾਰੀਓ ਸਭ ਕੁਝ ਹੈ ਸੋਚ ਕੇ ਅਰਾਮ ਨਾਲ ਏ.ਸੀ. ਵਿੱਚ ਜਿੰਦਗੀ ਚਲਾਉਣ ਵਾਲੋ ਸੁਣੋ, ਮੇਰੀ ਮੁਟਿਆਰ ਸਰਬਤ ਦੇ ਭੱਲੇ ਵਿੱਚ ਵਿਸ਼ਵਾਸ ਰੱਖਕੇ ਸੰਗਤ ਤੇ ਪੰਗਤ ਨੂੰ ਅਪਣਾਉਂਦੀ ਹੈ |  ਜੋ ਵੀ ਹੋ ਰਿਹਾ ਹੈ ਉਸ ਨੂੰ ਨਾ ਸਵਿਕਾਰ ਕਰਨ ਵਾਲੀ ਮੇਰੀ ਮੁਟਿਆਰ ਬਾਵਾ ਬਲਵੰਤ ਦੀ ਸੋਚ, ਮੈਨੂੰ ਸਭ ਪੀੜਤ ਜਹਾਨ ਦੀ ਮੂਸੀਬਤ ਸਹਿਣ ਦੇ ਖਿਲਾਫ ਸੋਚ ਕੇ ਯਥਾਰਥ ਵਾਦ ਦੀ ਨਿੰਦਾ ਕਰਕੇ ਕਰਵੇ ਦੇ ਵਰਤਾਂ ਤੋਂ ਲੇ ਆਏ ਤਲਵਾਰ ਮਾਏਂ ਕਹਿ ਕੇ ਹਿੰਮਤ ਨਾਲ ਗਾਂਉਂਦੀ ਹੈ | ਭਾਵੇਂ ਪੂਰਣ ਸਿੰਘ ਜੀ ਨੇ ਲਿਖਿਆ ਹੋਵੇ ਭਗਤੀ ਵਿੱਚ ਮੈਂ ਪਤੰਗ ਕਿਸੇ ਦੀ ਡੋਰਾਂ ਵਾਤਾ ਖਿਜਦਾ | ਇਸ ਪੰਕਤੀ ਦੇ ਵਿੱਚ ਵੀ ਪਰਸ਼ ਪ੍ਰਧਾਨ ਸਮਾਜ ਔਰਤ ਤੇ ਦਬ-ਦਬਾਅ ਨੂੰ ਵੇਖਦੀ ਹੈ | ਨਵੇਂ ਇਤਿਹਾਸ ਲਿਖਣ ਦੀ ਸਪਨੇ ਦੇਖਣ ਵਾਲੀ ਮੇਰੀ ਮੁਟਿਆਰ ਪਾਸ਼ ਦੀ ਕਵਿਤਾ ਨਾ ਹੋਣਾ ਤੜਪਦਾ, ਸਭ ਸਹਿਣਾ ਕਰ ਜਾਣਾ, ਘਰਾਂ ਤੋਂ ਨਿਕਲਣਾ ਕੰਮ ਤੇ, ਤੇ ਕੰਮ ਤੋਂ ਘਰ ਜਾਣਾ ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ ਨੂੰ ਨਾ ਸਿਰਫ ਪੰਜਾਬੀ ਵਿੱਚ ਗਾਊਂਦੀ ਹੈ ਬਲਕਿ ਵੱਖ ਵੱਖ ਭਾਸ਼ਾ ਵਿੱਚ ਅਨੁਵਾਦ ਕਰਕੇ ਪਾਸ਼ ਦੀ ਸੋਚ ਨੂੰ ਲੋਕਾਂ ਨੂੰ ਬੋਲਦੀ ਹੈ | ਦੱਸੋ ਮੈਨੂੰ ਕਿਵੇਂ ਲੱਗੀ ਮੇਰੀ ਮੁਟਿਆਰ ਤੁਹਾਨੂੰ ?

       ਪ੍ਰੋ. ਪੰਡਤਰਾਓ ਧਰੇਨੰਵਰ, 
       ਸਰਕਾਰੀ ਕਾਲਜ, ਸੈਕਟਰ - 46,
       ਚੰਡੀਗੜ੍ਹ | 
       ਫੋਨ ਨੰ. 9988351695
      
Friday 30 December 2011

ਸਬਲੋਕ ਆਨਲਾਈਨ ਨਿਊਜ website------www.sabblok.blogspot.com Email address---sabblok@gmail.com Read---SABBLOK ONLINE NEWS--On intrnet-(computer) Now Read ---SABBLOK ONLINE NEWS--On your Iphone,Android Phone,Tablet,Any Type of Your Mobile-----Load And Install Mini Opera in your Phone and type www.sabblok.blogspot.com

www.sabblok.blogspot.com

ਦਸੂਹਾ ਪੋਲੀਸ ਵਲੋ ਦਸੂਹਾ ਵਿਖੇ ਕਾਰ ਵਿਚੋ 16 ਲੱਖ 54 ਹਜਾਰ ਰੁਪਏ ਬਰਾਮਦ ---

  •  ਦਸੂਹਾ ਪੁਲਿਸ ਵਲੋ ਫੜੀ ਗਈ ਨਗਦੀ 16.54 ਲੱਖ ਰੁਪਏ ਦੀ ਰਾਸ਼ੀ, ਕਾਰ ਅਤੇ ਦੋਨੇ ਵਿਅਕਤੀ ਤੇ ਪੁਲਿਸ ਪਾਰਟੀ

(ਫੋਟੋ .ਦਸੂਹਾ-ਨਿੱਕੂ)
www.sabblok.blogspot.com
ਦਸੂਹਾ (ਸੁਰਜੀਤ ਸਿੰਘ ਨਿੱਕੂ) 30,ਦਸੰਬਰ--ਅਗਾਮੀ 14ਵੀ ਵਿਧਾਨ ਸਭਾ ਚੌਣਾਂ ਦੇ ਮੱਦੇ ਨਜਰ ਚੌਣ ਕਮਿਸ਼ਨ ਦੀਆ ਹਦਾਇਤਾ ਅਨੁਸਾਰ ਜਿਲਾ ਪੁਲਿਸ ਮੁੱਖੀ ਬਲਕਾਰ ਸਿੰਘ ਸਿੱਧੂ ਅਤੇ ਡੀ.ਐਸ.ਪੀ. ਦਸੂਹਾ ਮਹਿੰਦਰ ਸਿੰਘ ਦੇ ਦਿਸ਼ਾ- ਨਿਰਦੇਸ਼ਾ ਅਨੁਸਾਰ ਅੱਜ ਐਸ.ਐਚ.ਓ .ਦਸੂਹਾ ਉਂਕਾਰ ਸਿੰਘ ਬਰਾੜ ਅਤੇ ਪੁਲਿਸ ਪਾਰਟੀ ਸਮੇਤ ਨਾਇਬ ਤਹਿਸੀਲਦਾਰ ਨਿਰਮਲ ਸਿੰਘ ਦੀ ਹਾਜਰੀ ਵਿਚ ਸਥਾਨਿਕ ਐਸ.ਡੀ.ਐਮ.ਚੌਕ ਦਸੂਹਾ ਵਿਖੇ  ਨਾਕਾ ਲਗਾਇਆ ਹੋਇਆ ਸੀ ਕਿ ਦਾਣਾ ਮੰਡੀ ਵਾਲੀ ਸਾਈਡ ਤੋਂ  ਇਕ ਕਾਰ ਵੈਗਨਾਰ ਕਾਰ ਨੰਬਰ ਡੀ.ਐਲ.8 ਸੀ.ਕਿਉ 5062 ਨੂੰ ਰੋਕਿਆ। ਉਸ ਨੂੰ  ਮੁਕੇਸ਼ ਪੁੱਤਰ ਰਾਮਫੁੱਲ ਵਾਸੀ ਰਿਜੜ ਹਰਿਆਣਾ ਚਲਾ ਰਿਹਾ ਸੀ ਅਤੇ ਪ੍ਰਵੇਸ਼ ਕੁਮਾਰ ਪੁੱਤਰ ਭੂਰੇ ਲਾਲ ਵਾਸੀ ਡੇਅਰੀ ਰੋਡ ਆਦਰਸ਼ ਨਗਰ ਨਿਊ ਦਿੱਲੀ ਸਵਾਰ ਸੀ।  ਕਾਰ ਦੀ ਤਲਾਸੀ ਲੈਣ ਤੇ ਉਸ ਪਾਸੋ  ਇਕ ਬੈਗ ਵਿਚੇ 16 ਲੱਖ 54 ਹਜਾਰ ਰੁਪਏ ਬਰਾਮਦ ਹੋਏ। ਥਾਣਾ ਮੁੱਖੀ ਉਂਕਾਰ ਸਿੰਘ ਬਰਾੜ  ਨੇ ਦੱਸਿਆ ਕਿ ਉਕਤ ਵਿਅਕਤੀ ਦਾ ਕਹਿਣਾ ਹੈ ਕਿ ਇਹ ਪੈਸੇ ਏ.ਬੀ.ਸੁਗਰ ਮਿਲ ਵਿਚੋ ਆਪਣੀ ਪੇਮੇਂਟ  ਦੇ ਰੂਪ ਵਿਚ ਲਿਆਦੇ ਸਨ। ਇਹਨਾ ਦਾ ਕਹਿਣਾ ਹੈ ਕਿ ਉਨਾ ਦੀ ਪੁਰਾਣੀ ਬਾਰਦਾਣੇ ਦੀ ਦਿੱਲੀ  ਵਿਖੇ ਫੈਕਟਰੀ ਹੈ। ਉਹ ਇਹ ਪੈਸਾ ਲੈ ਕੇ  ਦਸੂਹਾ ਵਿਖੇ ਬੈਕ ਵਿਚ ਜਮਾ ਕਰਵਾਉਣ ਜਾ ਰਿਹਾ ਸੀ। ਉਨਾ ਦੱਸਿਆ  ਕਿ ਉਕਤ ਦੋਨੇ ਵਿਅਕਤੀ ਕੋਈ ਠੋਸ ਸਬੂਤ ਪੇਸ਼ ਨਹੀ ਕਰ ਸਕੇ ਕਿ ਐਨਾ ਪੈਸਾ ਕਿਥੋ ਆਇਆ । ਪੁਲਿਸ ਨੇ ਮੌਕੇ ਤੇ ਸਥਾਨਿਕ ਆਰ.ਓ .ਕਮ ਐਸ.ਡੀ.ਐਮ. ਦਸੂਹਾ ਉਮਾ ਸੰਕਰ ਨੂੰ ਇਤਲਾਹ ਦਿੱਤੀ ਤੇ ਉਹ ਵੀ ਮੌਕੇ ਤੇ ਪੁੰਹਚ ਗਏ। ਮੌਕੇ ਤੇ ਇਨਕਮ ਟੈਕਸ ਇੰਸਪੈਕਟਰ ਸ਼ੁਰੇਸ਼ ਕੁਮਾਰ ਵੀ ਪਹੁੰਚ ਗਏ ਸਨ। ਪੁਲਿਸ ਨੇ ਕਾਰ ਸਮੇਤ ਅਤੇ ਦੋਨਾ ਵਿਅਕਤੀਆ ਨੂੰ ਆਪਣੇ ਕਬਜੇ ਵਿਚ ਲੈ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜੇ.ਸੀ.ਡੀ.ਏ.ਵੀ.ਪਬਲਿਕ ਸਕੂਲ ਦਸੂਹਾ ਵਿਖੇ ਸਮਾਗਮ ਕਰਵਾਇਆ --

  • ਜੇ.ਸੀ.ਡੀ.ਏ.ਵੀ.ਪਬਲਿਕ ਸਕੂਲ ਦਸੂਹਾ ਵਿਖੇ ਧਾਰਮਿਕ ਪ੍ਰੋਗਰਾਮ ਪੇਸ਼ ਕਰਦੇ ਹੋਏ ਵਿਦਾਰਥੀ
  • (ਫੋਟੋ ਦਸੂਹਾ-ਨਿੱਕੂ-)

www.sabblok.blogspot.com
ਦਸੂਹਾ (ਸੁਰਜੀਤ ਸਿੰਘ ਨਿੱਕੂ) 30,ਦਸੰਬਰ---ਜੇ.ਸੀ.ਡੀ.ਏ.ਵੀ.ਪਬਲਿਕ ਸਕੂਲ ਦਸੂਹਾ ਵਿਖੇ ਨਵੇ ਸਾਲ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ।ਇਸ ਮੌਕੇ ਤੇ ਵਿਦਿਆਰਥੀਆ ਵਲੋ ਸ਼ਬਦ,ਕਵਾਲੀਆ ਗਾ ਕੇ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਬੱਚਿਆ ਨੇ ਨਵੇ ਸਾਲ ਦੀਆ ਸ਼ੁਭ ਕਾਮਨਾਵਾਂ  ਦਿੱਤੀਆ ਗਈਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਲੋਕ ਬੇਤਾਬ ਨੇ ਬੱਚਿਆ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਨਵੇ ਸਾਲ ਦੀ ਵਧਾਈ ਦਿੱਤੀ ਅਤੇ ਵਿਦਿਆਰਥੀਆ ਨੂੰ ਪੜਾਈ ਵਲ ਧਿਆਨ ਦੇਣ ਲਈ ਕਿਹਾ। ਇਸ ਮੌਕੇ ਤੇ ਸਕੂਲ ਦਾ ਸਟਾਫ ਵੀ ਹਾਜਰ ਸੀ।

ਪੀਪਲਜ਼ ਪਾਰਟੀ ਆਫ ਪੰਜਾਬ ਦਾ ਸਾਂਝਾ ਮੋਰਚਾ ਉਮੀਦਵਾਰਾਂ ਦੀ ਪਹਿਲੀ ਸੂਚੀ 31 ਦਸੰਬਰ ਨੂੰ ਅਮ੍ਰਿਤਸਰ ਵਿਚ ਜਲ੍ਹਿਆਂ ਵਾਲੇ ਬਾਗ ਵਿਚ ਜਾਰੀ ਕੀਤੀ ਜਾਵੇਗੀ--ਮੀਤ ਪ੍ਰਧਾਨ ਭਗਵੰਤ ਮਾਨ

www.sabblok.blogspot.com
ਐਚ .ਸਿੰਘ  ਸੰਧੂ(ਹਾਲੈੰਡ )---ਪੰਜਾਬ ਦੀ ਰਾਜਨੀਤੀ ਵਿਚ ਇਕ ਤੋਂ ਬਾਅਦ ਇਕ ਝਟਕਿਆਂ ਨੂੰ ਸਹਾਰ ਚੁੱਕੀ ਪੀਪਲਜ਼ ਪਾਰਟੀ ਆਫ ਪੰਜਾਬ ਦਾ ਸਾਂਝਾ ਮੋਰਚਾ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਸਾਲ ਦੇ ਆਖਰੀ ਦਿਨ ਐਤਵਾਰ ਨੂੰ ਕਰਨ ਜਾ ਰਿਹਾ ਹੈ। ਇਸ ਸੂਚੀ ਵਿਚ 40 ਉਮੀਦਵਾਰਾਂ ਦਾ ਨਾਮ ਐਲਾਨਿਆ ਜਾਵੇਗਾ। ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਸੂਚੀ ਅਮ੍ਰਿਤਸਰ ਵਿਚ ਜਲ੍ਹਿਆਂ ਵਾਲੇ ਬਾਗ ਵਿਚ ਜਾਰੀ ਕੀਤੀ ਜਾਵੇਗੀ ਅਤੇ ਨਾਲ ਹੀ ਸਾਰੇ ਉਮੀਦਵਾਰਾਂ ਨੂੰ ਸ਼ਹੀਦਾਂ ਅਤੇ ਗੁਰੂਆਂ ਦੀ ਸ਼ਹਾਦਤ ਅਤੇ ਕੁਰਬਾਨੀ ਦੀ ਸਹੁੰ ਚੁਕਾਈ ਜਾਵੇਗੀ। ਇਹ ਜਾਣਕਾਰੀ ਪੀ.ਪੀ.ਪੀ. ਦੇ ਮੀਤ ਪ੍ਰਧਾਨ ਤੇ ਮੰਨੇ-ਪ੍ਰਮੰਨੇ ਕਲਾਕਾਰ ਭਗਵੰਤ ਮਾਨ ਨੇ ਦਿੱਤੀ ਹੈ। ਭਗਵੰਤ ਮਾਨ ਨੇ ਸ਼ੋਸ਼ਲ ਨੈਟਵਰਕਿੰਗ ਸਾਈਟ 'ਫੇਸਬੁੱਕ' 'ਤੇ ਲਿਖਿਆ ਹੈ,''ਪੀ.ਪੀ.ਪੀ. ਤੇ ਸਾਂਝੇ ਮੋਰਚੇ ਦੀ ਪਹਿਲੀ ਲਿਸਟ 31 ਦਸੰਬਰ ਨੂੰ ਅਮ੍ਰਿਤਸਰ ਵਿਚ ਜਲ੍ਹਿਆਂ ਵਾਲੇ ਬਾਗ ਵਿਚ ਜਾਰੀ ਕੀਤੀ ਜਾਵੇਗੀ। ਸਾਰੇ ਉਮੀਦਵਾਰਾਂ ਨੂੰ ਸ਼ਹੀਦਾਂ ਅਤੇ ਗੁਰੂਆਂ ਦੀ ਕੁਰਬਾਨੀ ਦੀ ਸਹੁੰ ਚੁਕਾਈ ਜਾਵੇਗੀ ਤਾਂ ਕਿ ਉਹ ਕਿਸੇ ਵੀ ਕੀਮਤ 'ਤੇ ਜਾਂ ਲਾਲਚ ਵਿਚ ਆ ਕੇ ਉਨ੍ਹਾਂ ਦੇ ਖੂਨ ਨਾਲ ਗੱਦਾਰੀ ਨਾ ਕਰਨ

ਧੰਨ-ਧੰਨ ਬਾਬਾ ਮੰਝ ਜੀ ਨੂੰ ਸਮਰਪਿਤ ਪਹਿਲਾ ਕਬੱਡੀ ਟੂਰਨਾਮੈਟ 31 ਦਸੰਬਰ ਨੂੰ---

www.sabblok.blogspot.com
ਕਲੱਬ ਦੇ ਪ੍ਰਧਾਨ ਗਗਨਦੀਪ ਸਿੰਘ  ਜਾਣਕਾਰੀ ਦਿੰਦੇ  ਹੋਏ
  • (ਫੋਟੋ -ਦਸੂਹਾ-ਨਿੱਕੂ)-
  • ਦਸੂਹਾ 29 ਦਸੰਬਰ (ਸੁਰਜੀਤ ਸਿੰਘ ਨਿੱਕੂ)-- ਨਜਦੀਕੀ ਪਿੰਡ ਹਲੇੜ ਵਿਖੇ ਯੁਵਕ ਸੇਵਾਵਾਂ ਕਲੱਬ ਵਲੋ ਧੰਨ-ਧੰਨ ਬਾਬਾ ਮੰਝ ਜੀ ਨੂੰ ਸਮਰਪਿਤ ਪਹਿਲਾ ਕਬੱਡੀ ਟੂਰਨਾਮੈਟ 31 ਦਸੰਬਰ ਅਤੇ 1 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਟੂਰਨਾਮੈਟ ਵਿਚ ਕਲੱਬ ਪੱਧਰ ਦਾ ਪਹਿਲਾ ਇਨਾਮ 41 ਹਜਾਰ ਅਤੇ ਦੂਸਰਾ ਇਨਾਮ 31 ਹਜਾਰ , ਪਿੰਡ ਪੱਧਰ ਉਪਨ 10 ਹਜਾਰ ਅਤੇ ਦਸੂਰਾ 7 ਹਜਾਰ ਅਤੇ 75 ਸੋ ਰੁਪਏ ਅਤੇ ਦਸੂਰਾ 4 ਹਜਾਰ ਹੈ। ਇਨਾਮ ਵੰਡ ਸਮਾਰੋਹ ਹਲਕਾ ਵਿਧਾਇਕ ਅਮਰਜੀਤ ਸਿੰਘ ਸਾਹੀ ਆਪਣੇ ਕਰ ਕਮਲਾਂ ਨਾਲ ਕਰਨਗੇ। ਇਨਾ ਸਾਰੀਆ ਗੱਲਾਂ ਦਾ ਪ੍ਰਗਟਾਵਾ ਕਲੱਬ ਦੇ ਪ੍ਰਧਾਨ ਗਗਨਦੀਪ ਸਿੰਘ ਨੇ ਕੀਤਾ। ਇਸ ਮੌਕੇ ਤੇ ਸਰਪੰਚ ਪ੍ਰਦੀਪ ਸਿੰਘ,ਕੁਲਦੀਪ ਸਿੰਘ,ਸੁਹੇਲਕਮਲ ਸਿੰਘ,ਕੁਲਵੰਤ ਸਿੰਘ,ਦਲਵੀਰ ਸਿੰਘ,ਹੈਪੀ ਕਨੈਡਾ,ਪ੍ਰਗਟ ਧੁੱਗਾ ਕਨੈਡਾ, ਗੁਰਮੀਤ ਸਿੰਘ ਸੋਨੂੰ ਅਮਰੀਕਾ,ਵਿਸ਼ਵਜੀਤ ਸਿੰਘ,ਸਾਬੀ ਕਨੈਡਾ, ਇਕਬਾਲ ਸਿੰਘ,ਦਲਜੀਤ ਸਿੰਘ ਕਨੈਡਾ,ਸੰਪੂਰਨ ਸਿੰਘ, ਗੁਰਨਾਮ ਸਿੰਘ,ਸੰਦੀਪ ਸੰਨੀ ਅਮਰੀਕਾ,ਦੇਵ ਸਿੰਘ ਯੂ.ਏ.ਈ.,ਦਵਿੰਦਰ ਸਿੰਘ ਪਟਵਾਰੀ ਆਦਿ ਹਜਾਰ ਸਨ।

Wednesday 28 December 2011

ਮੇਕਅੱਪ ਡਾਇਰੈਕਟਰ ਜੀਨਤ ਦੀਆਂ ਅੱਖਾਂ ਦੇਹਾਤ ਉਪਰੰਤ ਦਾਨ ਕੀਤੀਆ --

  • ਜੀਨਤ ਦੀਆ ਅੱਖਾਂ ਨੇਤਰਦਾਨ ਐਸ਼ੋਸੀਏਸ਼ਨ ਨੂੰ ਦਾਨ ਕਰਦੇ ਹੋਏ ਮਾਤਾ-ਪਿਤਾ ਅਤੇ ਜੀਨਤ ਦੀ ਫਾਈਲ ਫੋਟੋ
  • (ਫੋਟੋ .ਦਸੂਹਾ-ਨਿੱਕੂ-)

 www.sabblok.blogspot.com
ਦਸੂਹਾ ( ਸੁਰਜੀਤ ਸਿੰਘ ਨਿੱਕੂ) 28 ਦਸੰਬਰ---ਪ੍ਰਸਿੱਧ ਫਿਲਮ ਮੇਕਅੱਪ ਡਾਇਰੈਕਟਰ ਜੀਨਤ ਪੁੱਤਰੀ ਰਾਮੇਸ਼ ਕਮਲ ਵਾਸੀ ਤਲਵਾੜਾ ਦੀਆ ਅੱਖਾਂ ਹੁਣ ਦੋ ਜਿੰਦਗੀਆਂ ਨੂੰ ਰੋਸ਼ਨ ਕਰਨਗੀਆਂ। ਜੀਨਤ ਦੀ ਜੋ ਕੁਝ ਮਹੀਨੇ ਪਹਿਲਾ ਬਿਮਾਰੀ ਨਾਲ ਅੱਜ ਦੇਹਾਤ ਹੋ ਗਿਆ ਉਨਾ ਦੀ ਇੱਛਾ  ਸੀ ਕਿ ਮਰਨ ਤੋ ਬਾਆਦ ਮੇਰੀਆ ਅੱਖਾਂ ਦਾਨ ਕੀਤੀਆ ਜਾਣ। ਜੀਨਤ ਦੇ ਪਿਤਾ ਰਾਮੇਸ਼ ਕਮਲ ਨੇ ਦਸਿੱਆ ਕਿ ਜੀਨਤ ਨੂੰ ਅੱਖਾਂ ਦਾਲ ਕਰਨ ਦੀ ਪ੍ਰਰੇਨਾ ਅੱਖਾ ਦਾਨ ਐਸੋਸ਼ੀਏਸ਼ਨ ਹੁਸਿਆਰਪੁਰ ਦੇ ਤਲਵਾੜਾ ਦੇ ਪ੍ਰਤੀਨਿਧੀ ਪ੍ਰੋਫੈਸਰ ਤਿਲਕ ਵਰਮਾ ਤੇ ਉਨਾ ਦੀ ਪਤਨੀ ਆਸ਼ੂ ਵਰਮਾ ਤੋ ਮਿਲੀ ਉਨਾ ਦੇ ਪੂਰੇ ਪਰਿਵਾਰ ਖਲੋ ਅੱਖ ਦਾਨ ਕਰਨ ਦੇ ਫਾਰਮ ਭਰੇ ਗਏ ਹਨ।
ਜੀਨਤ ਦੇ ਪਿਤਾ ਨੇ ਦੱਸਿਆ ਕਿ ਜੀਨਤ ਨੂੰ ਜੋੜਾ ਦੇ ਦਰਦ ਦਾ ਬੁਖਾਰ ਸੀ ਅਤੇ ਪਿਛਲੇ ਤਿੰਨ ਮਹੀਨਿਆ ਤੋ ਇਲਾਜ ਚੱਲ ਰਿਹਾ ਸੀ। ਕੁਝ ਦਿਨ ਪਹਿਲਾ ਕਿਸੇ ਦਵਾਈ ਨਾਲ ਇਨਫੈਕਸ਼ਨ ਹੋ ਗਿਆ ਅਤੇ ਉਨਾ ਦੀ ਮੋਤ ਹੋ ਗਈ।
ਜੀਨਤ ਇਕ ਮੇਕਅੱਪ ਡਾਇਰੈਕਟਰ ਸੀ ਉਨਾ ਨੇ ਦੁਰਦਰਸ਼ਨ ਦੀ ਬੁਹਤ ਸਾਰੀਆ ਡਾਕੂਮੈਟਰੀ ਫਿਲਮਾਂ ਅਤੇ ਦੂਰਦਰਸ਼ਨ ਦੇ ਲਈ ਮੇਕਅੱਪ ਡਾਇਰੈਕਟਰ ਦਾ ਕੰਮ ਕੀਤਾ। ਜਿਸ ਕਰਕੇ ਪੰਜਾਬ ਸਰਕਾਰ ਨੇ ਅਤੇ ਬਹੁਤ ਸਰੀਆ ਸੰਸਥਾਵਾਂ ਵਲੋ ਉਨਾ ਦਾ ਸਨਮਾਲ ਕੀਤਾ ਗਿਆ ਸੀ। ਜੀਨਤ ਦੇ ਪਿਤਾ ਨੇ ਦੱਸਿਆ ਕਿ ਕੁਝ ਸਮਾ ਪਹਿਲਾ ਹਰਭਜਨ ਮਾਨ ਦੀ ਫਿਲਮ ਯਾਰਾਂ ਦਿਲਦਾਰਾਂ ਦੇ ਲਈ ਮੇਕਅੱਪ ਡਾਇਰੈਕਟਰ ਅਤੇ ਹੇਅਰ ਟਰੈਲਰ ਦਾ ਕੰਮ ਕੀਤਾ ਸੀ। ਇਸ ਤੋ ਪਹਿਲਾ ਪੰਜਾਬ ਦੇ ਨਾਮਵਰ ਕਲਾਕਾਰ ਬੂਟਾ ਮਹੁੰਮਦ,ਮਿਸ ਪੂਜਾ,ਭਗਵੰਤ ਮਾਨ ਆਦਿ ਦੀ ਵੀਡਿਉ ਐਲਬੰਮ ਵਿਚ ਮੇਕਅੱਪ ਡਾਇਰੈਕਟਰ ਦੇ ਚੱਕੀ ਸੀ  

ਭਾਰੀ ਗਿਣਤੀ ਵਿਚ ਚੋਣ ਲੜਨਗੇ ਸਾਬਕਾ ਪ੍ਰਸ਼ਾਸਨਿਕ ਅਧਿਕਾਰੀ -

www.sabblok.blogspot.com

  • ਪੱਤਕਾਰਾਂ ਨਾਲ ਗੱਲਬਾਤ ਕਰਦੇ ਸਰਬਜੀਤ ਸਿੰਘ ਵਿਰਕ 

( ਫੋਟੋ -ਸੂਰਜੀਤ ਸਿੰਘ ਨਿੱਕੂ ਦਸੁਆ)

ਦਸੂਹਾ (ਸੂਰਜੀਤ ਸਿੰਘ ਨਿੱਕੂ ) 27 ਦਸੰਬਰ-- ਪੰਜਾਬ  ਵਿਧਾਨ ਸਭਾ ਦੀਆ ਚੌਣਾਂ ਦੀਆ ਸਰਗਰਮੀਆ ਤੇਜ ਹੋਣ ਦੇ ਨਾਲ-ਨਾਲ ਟਿਕਟਾਂ ਦੇ ਚਾਹਵਾਨ ਨੇਤਾਵਾਂ ਦੀਆ ਆਪਣੀਆ-ਆਪਣੀਆ ਪਾਰਟੀਆ ਵਲੋ ਦੌੜਾਂ ਸ਼ੁਰੂ ਹੋ ਗਈਆ ਹਨ ਹਰ ਕੋਈ ਕਿਸੇ ਵੀ ਕੀਮਤ ਤੇ ਟਿਕਟ ਲੈਣ ਦੀ ਕੋਸ਼ਿਸ ਕਰ ਰਿਹਾ ਹੈ। ਵੇਖਣ ਵਿਚ ਆਇਆ ਹੈ ਕਿ ਪਿਛਲੀ ਵਿਧਾਨ ਸਭਾ ਚੌਣਾ 2007 ਨਾਲੋ ਇਸ ਵਾਰ ਭਾਰੀ ਗਿਣਤੀ ਵਿਚ ਕੁਝ ਪ੍ਰਸ਼ਾਸਨਿਕ ਅਧਿਕਾਰੀ ਹਿੱਸਾ ਲੈ ਰਹੇ ਹਨ। ਕੁਝ ਅਧਿਕਾਰੀ ਤਾ ਆਪਣੀ ਨੌਕਰੀ ਤੋ ਅਸਤੀਫਾ ਦੇ ਕੇ ਰਾਜਨੀਤੀ ਵਿਚ ਵੜ ਗਏ ਹਨ। ਜਿਸ ਦੀ ਮਿਸਾਲ ਸ੍ਰੋਮਣੀ ਅਕਾਲੀ ਦਲ ਵਲੋ ਹੁਣ ਤੱਕ ਦਿੱਤੀਆ ਗਈਆ ਟਿਕਟਾਂ ਤੋ ਲੱਗ ਰਿਹਾ ਹੈ ਅਕਾਲੀ ਦਲ ਵਲੋ ਸਾਬਕਾ ਡੀ.ਜੀ.ਪੀ.ਪਰਮਦੀਪ ਸਿੰਘ ਗਿੱਲ ਅਤੇ ਸਾਬਕਾ ਪ੍ਰਿੱਸੀਪਲ ਸੈਕਟਰੀ ਡੀ.ਐਸ.ਗੁਰੂ ਨੂੰ ਟਿਕਟ ਦੇ ਕੇ ਨਿਵਾਜਿਆ ਗਿਆ ਹੈ। ਉਥੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਵਲੋ  ਸਾਬਕਾ ਆਈ.ਏ.ਐਸ.ਸੋਮ ਪ੍ਰਕਾਸ਼ ਨੂੰ ਕਪੂਰਥਲੇ ਦੇ ਹਲਕਾ ਫਗਵਾੜੇ ਤੋ ਟਿਕਟ ਦਿੱਤੇ ਜਾਣ ਦੇ ਚਰਚੇ ਹਨ। ਰਾਜਨੀਤਿਕ ਪਾਰਟੀਆ ਵਲੋ ਸਮਝਿਆ ਜਾਣ ਲੱਗ ਪਿਆ ਹੈ ਪ੍ਰਸਾਸ਼ਨਿਕ ਅਧਿਕਾਰੀਆ ਦੇ ਤਜਰਬੇ ਨੂੰ ਦੇਖਦੇ ਹੋਏ ਉਨਾ ਤੋ ਲਾਭ ਲੈਣਾ ਚਾਹੀਦਾ ਹੈ।  ਕਿਉਕਿ ਇਨਾ ਅਧਿਕਾਰੀਆ ਦਾ ਪ੍ਰਸ਼ਸਾਨ ਵਿਚ ਰਹਿ ਕੇ ਹਰ ਤਰਾ ਦਾ ਤਜਰਬਾ ਹੁੰਦਾ ਹੈ। ਇਸੇ ਤਰਾ ਹੀ ਕਾਂਗਰਸ ਪਾਰਟੀ ਵਲੋ ਜਿਲਾ ਹੁਸਿਆਰਪੁਰ ਦੇ ਹਲਕਾ ਦਸੂਹਾ ਦੀ ਵਿਧਾਨ ਸਭਾ ਸੀਟ ਤੋ  ਸਾਬਕਾ ਡੀ.ਜੀ.ਪੀ.ਸਰਬਦੀਪ ਸਿੰਘ ਵਿਰਕ ਵਲੋ ਟਿਕਟ ਦੀ ਦਾਅਵੇਦਾਰੀ ਪੇਸ ਕੀਤੀ ਗਈ ਹੈ। ਜਿਕਰਯੋਗ ਇਹ ਹੈ ਕਿ ਸਾਬਕਾ ਡੀ.ਜੀ.ਪੀ.ਸਰਬਦੀਪ ਸਿੰਘ ਵਿਰਕ ਪੰਜਾਬ ਅਤੇ ਮਹਾਰਾਸ਼ਟਰ ਵਿਚ ਆਪਣੀਆ ਸੇਵਾਵਾਂ ਨਿਭਾ ਚੱਕੇ ਹਨ। ਉਨਾ ਦੀ ਪੰਜਾਬ ਕਾਂਗਰਸ ਪਰਧਾਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕਾਫੀ ਨੇੜਤਾ ਜੱਗ ਜਾਹਿਰ ਹੈ। ਸ.ਵਿਰਕ ਦਾ ਪਿਛੋਕੜ ਵੀ ਹਲਕਾ ਦਸੂਹਾ ਨਾਲ ਸਬੰਧ ਰੱਖਦਾ ਹੈ ਅਤੇ ਪਿਛਲੇ ਲੰਮੇ ਸਮੇ ਤੋ ਸ.ਵਿਰਕ ਵਲੋ ਆਪਣੇ ਇਲਾਕੇ ਵਿਚ ਸਰਗਰਮੀਆ ਤੇਜ ਕਰ ਦਿੱਤੀਆ ਗਈਆ ਹਨ। ਜਿਕਰਯੋਗ ਇਹ ਹੈ ਕਿ ਕਾਂਗਰਸ ਪਾਰਟੀ ਵੀ ਅਕਾਲੀ ਦਲ ਅਤੇ ਭਾਜਪਾ ਵਾਂਗ ਇਸ ਪ੍ਰਸ਼ਾਸਨਿਕ ਅਧਿਕਾਰੀ ਨੂੰ ਟਿਕਟ ਦਿੰਦੀ ਹੈ ਜਾ ਫਿਰ ਨਹੀ। ਜੇਕਰ ਕਾਂਗਰਸ ਵਲੋ ਸਾਬਕਾ ਡੀ.ਜੀ.ਪੀ.ਸਰਬਦੀਪ ਸਿੰਘ ਵਿਰਕ ਨੂੰ ਕਾਂਗਰਸ ਵਲੋ ਟਿਕਟ ਦਿੱਤੀ ਜਾਦੀ ਹੈ ਤਾ ਦਸੂਹਾ ਵਿਧਾਨ ਸਭਾ ਸੀਟ ਦਾ ਮੁਕਾਬਲਾ ਰੋਚਕ ਹੋ ਸਕਦਾ ਹੈ। ਜਿਕਰਯੋਗ ਇਹ ਹੈ ਕਿ ਵਿਧਾਨ ਸਭਾ ਹਲਕਾ ਲੱਗਭਗ ਸਿੱਖ ਵੋਟਰ ਨਾਲ ਤੇ ਹੀ ਨਿਰਭਰ ਹੋ ਗਿਆ ਹੈ।
 
ਉਪ-ਮੈਜਿਸਟ੍ਰਟ .ਕਮ ਰਿਟਰਨਿੰਗ ਅਫਸਰ ਦਸੂਹਾ ਵਲੋ ਚੌਣ ਕਮਿਸ਼ਨ ਦੀਆ ਹਦਾਦਿਤਾਂ ਦੀ ਪਾਲਣਾ ਯਕੀਨੀ ਬਣਾਉਣ ਸਬੰਧੀ ਰਾਜਸ਼ੀ ਪਾਰਟੀਆ ਦੇ ਨੁਮਾਇਦੀਆ ਨਾਲ ਮੀਟਿੰਗ

www.sabblok.blogspot.com
ਦਸੂਹਾ (ਸੁਰਜੀਤ ਸਿੰਘ ਨਿੱਕੂ) 27 ਦਸੰਬਰ-  ਦਫਤਰ ਉਪ-ਮੈਜਿਸਟ੍ਰਟ ਦਸੂਹਾ ਵਿਖੇ  ਵਿਧਾਨ ਸਭਾ ਹਲਕਾ ਦਸੂਹਾ 40 ਦੀਆ ਰਾਜਸ਼ੀ ਪਾਰਟੀਆ ਦੇ ਨੁਮਾਇਦੀਆ ਦੀ ਮੀਟਿੰਗ ਐਸ.ਡੀ.ਐਮ.ਕਮ ਰਿਟਰਨਿੰਗ ਅਫਸਰ ਪਰਵਿੰਦਰਪਾਲ ਸਿੰਘ ਪੀ.ਸੀ.ਐਸ.ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਚੌਣ ਕਮਿਸ਼ਨ ਦੀਆ ਹਦਾਦਿਤਾਂ ਦੀਆ ਪਾਲਣਾ ਯਕੀਨੀ ਬਣਾਉਣ ਸਬੰਧੀ ਹਦਾਇਤਾ ਜਾਰੀ  ਕੀਤੀਆ ਗਈਆ।ਮੀਟਿੰਗ ਨੂੰ ਸਬੰਧੋਨ ਕਰਦਿਆ ਐਸ.ਡੀ.ਐਮ.ਕਮ ਰਿਟਰਨਿੰਗ ਅਫਸਰ ਪਰਵਿੰਦਰਪਾਲ ਸਿੰਘ ਪੀ.ਸੀ.ਐਸ.ਨੇ ਕਿਹਾ ਕਿ ਚੌਣ ਕਮਿਸ਼ਨ ਦੀਆ ਹਦਾਇਤਾਂ ਅਨੁਸਾਰ ਕੋਈ ਵੀ ਉਮੀਦਵਾਰ 16 ਲੱਖ ਰੁਪਏ ਤੱਕ ਖਰਚਾ ਕਰ ਸਕਦਾ ਹੈ ਹਰੇਕ ਉਮੀਦਵਾਰ ਨੂੰ ਬੈਕ ਵਿਚ ਚੌਣ ਸਬੰਧੀ ਵੱਖਰਾ ਖਾਤਾ ਖੁਲਵਾਉਣਾ ਪਵੇਗਾ ਬੈਕ ਖਾਤੇ ਦਾ ਖਾਤਾ ਨੰਬਰ ਦੇਣ ਤੇ ਹੀ  ਨੋਮੀਨੇਸ਼ਨ ਫਾਰਮ ਪ੍ਰਾਪਤ ਕੀਤੇ ਜਾਣਗੇ 40 ਦਸੂਹਾ ਵਿਧਾਨ ਸਭਾ ਚੌਣਾਂ ਹਲਕੇ ਵਿਚ ਥਾਣੇਦਾਰ ਸਟੈਟਿਕ ਸਰਵੀਲੈਸ ਟੀਮਾਂ ਬਣਾਇਆ ਗਈਆ ਹਨ। ਜਿਸ ਵਿਚ ਕਰਮਚਾਰੀ,ਮੈਜਿਸਟ੍ਰੇਟ ਅਤੇ ਪੁਲਿਸ ਅਧਿਕਾਰੀ ਸਾਮਿਲ ਹਨ ਜੋ ਕਿ ਰੋਜਾਨਾ ਨਾਕੇ ਲਗਾਉਣਗੀਆ ਅੇ ਆਉਣ ਜਾਣ ਵਾਲੀਆ ਗੱਡੀਆ ਦੀ ਚੈਕਿੰਗ ਕਰਨਗੀਆ ਅਤੇ ਕਿਸੇ ਵੀ ਅਜਿਹੀ ਸਮੱਗਰੀ ਜੋ ਵੋਟਾ ਨੂੰ ਪ੍ਰਭਾਵਿੱਤ ਕਰ ਸਕਦੀ ਹੈ ਜਿਸ ਵਿਚ ਸਰਾਬ ਅਤੇ ਨਗਦੀ ਆਦਿ ਸਾਮਿਲ ਹੈ ਦੀ ਸਖਤੀ ਨਾਲ ਚੈਕਿੰਗ ਕਰਨਗੀਆ ਅਤੇ ਇਸ ਦੀ ਸੂਚਨਾ ਇੰਨਕਮ ਟੈਕਸ ਦੇ ਅਧਿਕਾਰੀਆ ਨੂੰ ਦਿੱਤੀ ਜਾਵੇਗੀ । ਇਸ ਤੋ ਇਲਾਵਾ ਇਕ ਫਲਾਇਗ ਸਕੁਐਡ ਸੰਗਠਿਤ ਕੀਤੀ ਗਈ ਹੈ ਜੋ ਸਮੇ-ਸਮੇ ਸਿਰ ਮੌਕੇ ਤੇ ਪੁਹੰਚ ਕੇ ਕਰਵਾਈ ਕਰਨਗੀਆ। ਇਸ ਤੋ ਇਲਾਵਾ ਵੀਡੀਉ ਸਰਵੇਲੈਸ ਟੀਮਾ ਵੀ ਲਗਾਈਆ ਗਈਆ ਹਨ। ਜੋ ਰਾਜਸ਼ੀ ਪਾਰਟੀ ਦੀਆ ਮੀਟਿੰਗ ਅਤੇ ਜਲਸਿਆ ਨੂੰ ਕਵਰ ਕਰਨਗੀਆ ਅਤੇ ਉਨਾ ਦੀਆ ਰੀਪੋਰਟ ਦਫਤਰ ਦੀ ਲੇਖਾਕਾਰ ਕਮੇਟੀ ਨੂੰ ਪੇਸ਼ ਕਰਨਗੀਆ । ਲੇਖਾਕਾਰ ਕਮੇਟੀ ਪਾਰਟੀਆ ਦੇ ਖਰਚਿਆ ਸਬੰਧੀ ਪ੍ਰਪਾਤ ਸੂਚਨਾਵਾ ਦੇ ਅਧਾਰ ਤੇ ਸ਼ੈਡੋ ਅਵਜਰਵੇਸ਼ਨ ਰਜਿਸਟਰ ਵਿਚੋ ਖਰਚਿਆ ਨੂੰ ਬੱਕ ਕਰਨਗੀਆ। ਇਸ ਮੌਕੇ ਅਮਨਪਾਲ ਤਹਿਸੀਲਦਾਰ ਦਸੂਹਾ,ਨਿਰਮਲ ਸਿੰਘ ਨਾਇਬ-ਤਹਿਸੀਲਦਾਰ ਦਸੂਹਾ,ਪ੍ਰੇਮ ਚੰਦ ਨਾਇਬ-ਤਹਿਸੀਲਦਾਰ ਤਲਵਾੜਾ, ਕੁਲਦੀਪ ਸਰਮਾ ਆਦਿ ਤੋ ਇਲਾਵਾ ਵੱਖ-ਵੱਖ ਪਾਰਟੀਆ ਦੇ ਨਸਮਾਇਦੀਆ ਜੱਥੇਦਾਰ ਬਾਬਾ ਗੁਰਦੇਵ ਸਿੰਘ, ਅਸ਼ੋਕ ਸਭਰਵਾਲ, ਜਗਦੀਸ਼ ਸ਼ੋਈ,ਨਰਿੰਦਰ ਸਿੰਘ ,ਬਲਵੀਰ ਸਿੰਘ, ਜਗਮੋਹਨ ਸਿੰਘ ਬੱਬੂ ਘੁੰਮਣ,ਪ੍ਰਿੰਸੀਪਲ ਬਲਕੀਸ਼ ਰਾਜ,ਪੰਨੂੰ ਲਾਲ, ਦਿਲਜੀਤ ਸਿੰਘ ਗੋਪਾਲ ਸਿੰਘ ਪਾਲ, ਰਾਮ ਪ੍ਰਸ਼ਾਦ, ਬਾਲ ਕ੍ਰਿਸ਼ਨ ਮਹਿਤਾ ਅਤੇ ਕੈਪਟਨ ਧਰਮਪਾਲ ਆਦਿ ਹਾਜਰ ਸਨ।

ਦਸੂਹਾ ਵਿਖੇ ਚੋਣ ਜਾਬਤਾ ਸਬੰਧੀ ਉਪ ਮੰਡਲ ਦਸੂਹਾ ਦੇ ਸਮੂਹ ਅਧਿਕਾਰੀਆ ਦੀ ਮੀਟਿੰਗ

  • ਐਸ.ਡੀ.ਐਮ.ਕਮ ਰਿਟਰਨਿੰਗ ਅਫਸਰ ਨੇ ਚੋਣ ਜਾਬਤਾ ਸਖਤੀ ਨਾਲ ਲਾਗੂ ਕਰਨ ਦੀ ਕੀਤੀ ਹਦਾਦਿਤ 

www.sabblok.blogspot.com

  • ਚੋਣ ਜਾਬਤੇ ਵਾਰੇ ਹਦਾਇਤਾ ਕਰਦੇ ਹੋਏ  ਉਪ-ਮੈਜਿਸਟ੍ਰਟ ਦਸੂਹਾ

(ਫੋਟੋ-ਦਸੂਹਾ-ਨਿੱਕੂ-)

 ਦਸੂਹਾ(ਸੁਰਜੀਤ ਸਿੰਘ ਨਿੱਕੂ) 27 ਦਸੰਬਰ-- ਦਫਤਰ ਉਪ-ਮੈਜਿਸਟ੍ਰਟ ਦਸੂਹਾ ਵਿਖੇ ਚੌਣ ਜਾਬਤਾ ਸਬੰਧੀ ਉਪ ਮੰਡਲ ਦਸੂਹਾ ਦੇ ਸਮੂਹ ਅਧਿਕਾਰੀਆ ਦੀ ਮੀਟਿੰਗ ਐਸ.ਡੀ.ਐਮ.ਕਮ ਰਿਟਰਨਿੰਗ ਅਫਸਰ ਪਰਵਿੰਦਰਪਾਲ ਸਿੰਘ ਪੀ.ਸੀ.ਐਸ.ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਚੌਣ ਜਾਬਤਾ ਦੀ ਸਖਤੀ ਨਾਲ ਲਾਗੂ ਕਰਨ ਦੀ ਹਦਾਦਿਤ ਕੀਤੀ ਗਈ। ਅਤੇ ਸਰਕਾਰੀ ਇਮਾਰਤਾਂ, ਜਾਇਦਾਦ ਅਤੇ ਰਾਜਸੀ ਪਾਰਟੀਆ ਵਲੋ ਕਿਸੇ ਕਿਸਮ ਦੇ ਇਸਤਿਹਾਰ ਬੈਨਰ ਹੋਲਡਿੰਗ ਝੰਡੇ ਆਦਿ ਨਾ ਲਗਾਉਣ ਦੀ ਹਦਾਇਤ ਕੀਤੀ ਗਈ। ਇਸ ਮੌਕੇ ਅਮਨਪਾਲ ਤਹਿਸੀਲਦਾਰ ਦਸੂਹਾ,ਨਿਰਮਲ ਸਿੰਘ ਨਾਇਬ-ਤਹਿਸੀਲਦਾਰ ਦਸੂਹਾ,ਪ੍ਰੇਮ ਚੰਦ ਨਾਇਬ-ਤਹਿਸੀਲਦਾਰ ਤਲਵਾੜਾ,ਪ੍ਰਦੂਮਣ ਸਿੰਘ ਬੀ.ਡੀ.ਪੀ.ਓ .ਦਸੂਹਾ,ਵਿਨੋਦ ਕੁਮਾਰ ਐਸ.ਡੀ.ਡਰੇਨਜ,ਡਾ.ਨਰੇਸ਼ ਕਾਸ਼ਰਾ ਐਸ.ਐਮ.ਓ .ਦਸੂਹਾ,ਕਮਲਜਿੰਦਰ ਸਿੰਘ ਈ.ਓ ., ਉਮ ਪ੍ਰਕਾਸ਼ ਭਗਤ ਏ.ਐਫ.ਐਸ.ਓ .,ਸੂਰਤ ਸਿੰਘ ਐਸ.ਡੀ ਓ .ਬੀ.ਐਸ.ਐਨ.ਐਲ.,ਮਹੇਸ਼ ਕੁਮਾਰ ਐਸ.ਡੀ.ਓ .ਵਾਟਰ ਸਪਲਾਈ,ਕਲਵੰਤ ਸਿੰਘ ਏ.ਈ.,ਉਪਦੇਸ਼ ਸਿੰਘ ਐਸ.ਡੀ.ਸੀ.ਸ਼ਾਹ ਨਹਿਰ,ਕੁਲਦੀਪ ਸਰਮਾ, ਜਨਕ ਰਾਜ ਗਰੋਵਰ ਐਸ.ਡੀ.ਓ .,ਗੁਰਮੀਤ ਸਿੰਘ ਬੀ.ਪੀ.ਈ.ਓ .,ਰਾਜੇਸ਼ ਕੁਮਾਰ ਇੰਸਪੈਕਟਰ ਫੂਡ ਸਪਲਾਈ, ਸਤੀਸ਼ ਕੁਮਾਰ, ਨਿਰਮਲ ਸਿੰਘ ਅਤੇ ਸੁੱਖਵਿੰਦਰ ਸਿੰਘ ਆਦਿ ਹਾਜਰ ਸਨ

ਪੰਜਾਬੀ ਗਾਇਕ ਦਿਲਜੀਤ ਦੇ ਘਰ ਅੱਗੇ ਧਰਨਾਂ----

 ਲੁਧਿਆਣਾ (ਟ੍ਹੇਲ ਸਿੰਘ ਬਰਾੜ )27 ਦਸੰਬਰ --ਅੱਜ ਅਸ਼ਲੀਲ ਗਾਇਕੀ ਦੇ ਵਿਰੋਧ ਚ ਗਾਇਕ ਦਲਜੀਤ ਵਿਰੁਧ ਇਸਤਰੀ ਜਾਗਰਤੀ ਮੰਚ ਪੰਜਾਬ ਵਲੋਂ ਵਿਸ਼ਾਲ ਧਰਨਾ ਦਲਜੀਤ ਦੇ  ਘਰ ਅੱਗੇ ਦਿਤਾ ਗਿਆ ..ਜਿਥੇ ਪੰਜਾਬ ਦੇ ਅਲੱਗ ਅਲੱਗ ਪਿੰਡਾਂ ਸ਼ਹਰਾਂ ਵਿਚੋਂ ਬੀਬੀਆਂ ਸ਼ਾਮਿਲ ਸਨ ...ਉਨਾਂ ਵਲੋਂ ਹਰ ਉਸ ਅਸ਼ਲੀਲ ਗਾਇਕ ਤੇ ਗੀਤਕਾਰ ਦੇ ਖਿਲਾਫ਼ ਇਹ ਜੰਗ ਜਾਰੀ ਰਖਣ ਦਾ ਐਲਾਨ ਕੀਤਾ ਕੇ ਹੁਣ ਅੱਜ ਤੋਂ ਬਾਅਦ ਪੰਜਾਬ ਦੀਆਂ ਧੀਆਂ ਭੈਣਾਂ ਦੇ ਖਿਲਾਫ਼ ਬੋਲਣ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ ...ਇਸ ਮੋਕੇ ਦਲਜੀਤ ਦੇ ਵੱਡੇ ਭਰਾ ਨੇ ਆ ਕੇ ਆਪ ਮਾਫ਼ੀ ਮੰਗੀ ਤੇ ਦਲਜੀਤ ਦੇ ਗੈਰ ਹਾਜਿਰ ਹੋਣ ਦਾ ਕਾਰਣ ਦੱਸ ਕੇ 11 ਤਰੀਕ ਉਸ ਦੇ ਆਉਣ ਤੇ ਉਸ ਤੋਂ ਵੀ ਮਾਫ਼ੀ ਮੰਗਵਾਉਣ ਦਾ ਭਰੋਸਾ ਦਵਾਇਆ .ਤੇ ਅੱਗੇ ਤੋਂ ਅਜਿਹੀ ਗਲਤੀ ਕਰਨ ਤੋਂ ਤੌਬਾ ਕੀਤੀ 

www.sabblok.blogspot.com

Monday 26 December 2011

ਪੰਜਾਬ ਤੋਂ ਖਬਰਾਂ

FRIDAY, 30 DECEMBER 2011

ਸਬਲੋਕ ਆਨਲਾਈਨ ਨਿਊਜ website------www.sabblok.blogspot.com Email address---sabblok@gmail.com Read---SABBLOK ONLINE NEWS--On intrnet-(computer) Now Read ---SABBLOK ONLINE NEWS--On your Iphone,Android Phone,Tablet,Any Type of Your Mobile-----Load And Install Mini Opera in your Phone and type www.sabblok.blogspot.com

www.sabblok.blogspot.com

ਚੋਣ ਸਰਗਰਮੀਆਂ--ਵਿਧਾਨ ਸਭਾ ਚੋਣਾਂ 2012(ਪੰਜਾਬ)-- Election-2012(punjab)---ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਨਵਾਂ ਮੋੜ ਲੈ ਸਕਦੀ ਹੈ ਉੜਮੁੜ-41 ਹਲਕੇ ਦੀ ਸਿਆਸਤ---- ਬੀ.ਐਸ.ਬਰਾੜ

www.sabblok.blogspot.com
ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਨਵਾਂ ਮੋੜ ਲੈ ਸਕਦੀ ਹੈ ਉੜਮੁੜ-41  ਹਲਕੇ ਦੀ ਸਿਆਸਤ----
ਅਗਾਮੀ 14ਵੀਆ ਪੰਜਾਬ ਵਿਧਾਨ ਸਭਾ ਚੌਣਾਂ ਦਾ ਵਿਗਲ ਵੱਜ ਚੁੱਕਾ ਹੈ ਸਾਰੀਆ ਪਾਰਟੀਆ ਵਿਚ ਟਿਕਟ ਦੇ ਦਾਅਵੇਦਾਰ 
ਟਿਕਟਾਂ ਦੀ ਦੌੜ ਵਿਚ ਲੱਗੇ ਹੋਏ ਹਨ। ਪਹਿਲਾਂ ਤੋਂ ਹੀ ਪੰਜਾਬ ਦੀ ਸਿਆਸਤ ਵਿੱਚ ਚਰਚਾ ਵਿੱਚ ਰਿਹਾ ਹੈ ਵਿਧਾਨ ਸਭਾ  ਹਲਕਾ ਊੜਮੁੜ -41.ਵੱਖ -ਵੱਖ ਪਾਰਟੀਆਂ ਵਲੋਂ ਓਮੀਦਵਾਰਾਂ ਦੇ ਐਲਾਨ ਤੋਂ ਬਾਅਦ ਇੱਕ ਨਵਾਂ ਮੋੜ ਲੈ ਸਕਦੀ ਹੈ ਇਸ ਹਲਕੇ ਦੀ ਸਿਆਸਤ।ਸਮੇਂ ਨਾਲ ਕਦੇ ਕਾਂਗਰਸ ਅਤੇ ਕਦੀ ਆਕਾਲੀ ਦਲ ਦੇ ਵਿਧਾਇਕ ਹਲਕੇ ਦੀ ਵਾਗਡੋਰ ਸੰਭਾਲਦੇ ਆ ਰਹੇ ਹਨ ਪਿਛਲੇ ਸਮੇਂ ਦੇ ਨੇਤਾਵਾਂ ਡਾ: ਜਗਜੀਤ ਸਿੰਘ ਚੌਹਾਨ,ਡਾ: ਅਮੀਰ ਸਿੰਘ ,ਉਪਕਾਰ ਸਿੰਘ ਰੰਧਾਵਾ ਅਤੇ ਬੀਬੀ ਸੁਰਜੀਤ ਕੌਰ ਕਾਲਕਟ ਦੇ ਨਾਂਵਾਂ ਨਾਲ ਜਾਣਿਆ ਜਾਂਦਾ ਹੈ ਇਹ ਵਿਧਾਨ ਸਭਾ ਹਲਕਾ।
ਕਾਂਗਰਸ ,ਆਕਾਲੀ ਦਲ ਬਾਦਲ,ਆਕਾਲੀ ਦਲ ਅੰਮ੍ਰਿਤਸਰ,ਬਸਪਾ ਅਤੇ ਲੋਕ-ਭਲਾਈ ਪਾਰਟੀ ਦੇ ਨਾਲ ਨਾਲ ਅਜਾਦ ਉਮੀਦਵਾਰਾਂ ਲਈ ਵੀ ਮਹੱਤਵਪੂਰਨ ਰਿਹਾ ਹੈ ਇਹ ਹਲਕਾ।ਹੁਣ ਨਵੀਂ ਬਣੀ ਮਨਪ੍ਰੀਤ ਬਾਦਲ ਦੀ ਪਾਰਟੀ ,ਪੀਪਲਜ ਪਾਰਟੀ ਆਫ ਪੰਜਾਬ ਲਈ ਵੀ ਉਮੀਦਵਾਰ ਅਜਮਾਉਣ ਲਈ ਪ੍ਰਭਾਵਸ਼ਾਲੀ ਲਗਦਾ ਹੈ ਇਹ ਐਨ. ਆਰ. ਆਈ. ਦੀ ਭਰਮਾਰ ਦਾ ਹਲਕਾ। 
ਅਜੇ ਤੱਕ ਇਸ ਹਲਕੇ ਤੋਂ ਬਸਪਾ ਨੇ ਹੀ ਪਹਿਲ ਕਰਦਿਆ ਆਪਣੇ ਉਮੀਦਵਾਰ  ਸੁਰਜੀਤਪਾਲ ਦਾ ਐਲਾਨ ਕੀਤਾ ਹੈ ਜੋ ਹਲਕੇ ਵਿੱਚ ਕਾਫੀ ਸਰਗਰਮ ਦੱਸੇ ਜਾਂਦੇ ਹਨ ਅਤੇ ਆਪਣੇ ਕੰਮਾਂ ਸਦਕਾ ਪਹਿਲਾਂ ਤੋਂ ਹੀ ਹਲਕੇ ਵਿੱਚ ਚੰਗੀ ਪਹਿਚਾਣ ਰਖਦੇ ਹਨ  ਆਪਣੀ ਪਾਰਟੀ ਦੇ ਅੰਦਰੋਂ ਉਹਨਾਂ ਪ੍ਰਤੀ ਕੋਈ ਵਿਰੋਧੀ ਸੁਰ ਵੀ ਨਹੀ ਹੈ।ਪਰ ਦੂਜੇ ਪਾਸੇ ਦੂਜੀਆਂ ਪਾਰਟੀਆਂ ਵਲੋਂ ਅੰਦਰੂਨੀ ਖਿਚੋਤਾਣ ਕਰਕੇ ਮਜਬੂਤ ਉਮੀਦਵਾਰਾਂ ਦੀ ਚੋਣ ਵਿੱਚ ਦੇਰੀ ਦਿਖਾਈ ਜਾ ਰਹੀ ਹੈ।ਕਿਸੇ ਵੇਲੇ ਵੀ ਇਹਨਾਂ ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਹਲਕੇ ਦੀ ਸਿਆਸਤ ਵਿੱਚ ਨਵਾਂ ਮੋੜ ਲਿਆ ਸਕਦਾ ਹੈ।
ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਦੋ ਵਾਰ ਆਕਾਲੀ ਵਿਧਾਇਕ ਰਹਿ ਚੁੱਕੇ ,ਅਤੇ ਆਕਾਲੀ ਸਰਕਾਰ ਵਿੱਚ ਮੰਤਰੀਂ ਰਹਿ ਚੁੱਕੇ ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ ਹਲਕੇ ਅਤੇ ਆਕਾਲੀ ਵਰਕਰਾਂ ਵਿੱਚ ਚੰਗਾਂ ਪ੍ਰਭਾਵ ਰਖਦੇ ਹਨ। 1997 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹਲਕੇ ਦੀਆਂ ਵੋਟਾਂ ਵਿੱਚੋ 53.29% ਵੋਟਾਂ ਲੈ ਕੇ ਕਾਂਗਰਸ ਦੀ ਬੀਬੀ ਸੁਰਜੀਤ ਕੌਰ ਕਾਲਕਟ ਨੂੰ ਹਰਾ ਕੇ ਪਹਿਲੀ ਵਾਰ ਆਕਾਲੀ ਵਿਧਾਇਕ ਵਜੋਂ ਸਾਹਮਣੇ ਆਏ ਸਨ।ਹਲਕੇ ਦੇ ਲੋਕਾਂ ਅਤੇ ਪ੍ਰਵਾਸੀ ਭਾਰਤੀਆਂ (ਐਨ. ਆਰ. ਆਈ. )ਵਿੱਚ ਹਰਮਨ ਪਿਆਰੇ ਅਤੇ ਆਪਣੀ ਪਾਰਟੀ ਦੇ ਉਸ ਸਮੇਂ ਦੇ ਪਾਰਟੀ ਪ੍ਰਧਾਨ ਸ.ਪ੍ਰਕਾਸ਼ ਸਿੰਘ ਬਾਦਲ  ਦੀ ਨਿਗਾਹ ਵਿੱਚ ਵੀ ਮਜਬੂਤ ਉਮੀਦਵਾਰ ਵਜੋਂ  ਕਾਫੀ ਅਹਿਮੀਅਤ ਰਖਦੇ ਹਨ ਚੌਧਰੀ ਬਲਵੀਰ ਸਿੰਘ ਮਿਆਣੀ।
ਪੰਜਾਬ ਵਿਧਾਨ ਸਭਾ ਚੋਣਾਂ  2002 ਵਿੱਚ ਹਲਕੇ ਦੀ ਦੂਜੀ ਵਾਰ ਨੁਮਾਇੰਦਗੀ ਕੀਤੀ ਆਕਾਲੀ ਵਿਧਾਇਕ ਚੌਧਰੀ ਬਲਵੀਰ ਸਿੰਘ ਮਿਆਣੀ ਨੇ ਜੋ 46.75% ਵੋਟਾਂ ਲੈ ਕੇ ਉਸ ਸਮੇ ਦੇ ਕਾਂਗਰਸ ਦੇ ਉਮੀਦਵਾਰ ਉਸ ਸਮੇਂ ਦੇ ਨਵੇ ਚਿਹਰੇ ਸੰਗਤ ਸਿੰਘ ਗਿਲਜੀਆਂ ਨੂੰ ਹਰਾ ਕੇ ਵਿਧਾਇਕ ਬਣੇ ਸਨ। ਉਸ ਸਮੇਂ ਕਾਂਗਰਸ ਨੇ 43.59% ਵੋਟਾਂ ਪ੍ਰਾਪਤ ਕੀਤੀਆਂ।ਪਰ ਕੇਂਦਰ ਵਿੱਚ ਵੀ ਅਤੇ ਪੰਜਾਬ ਵਿੱਚ ਵੀ ਕਾਂਗਰਸ ਸਰਕਾਰ ਦੇ ਹੋਣ ਨਾਲ ਸੰਗਤ ਸਿੰਘ ਗਿਲਜੀਆਂ ਨੇ ਕੇਂਦਰ ਤੋਂ ਅਤੇ ਪੰਜਾਬ ਸਰਕਾਰ ਤੋਂ ਫੰਡ ਜੁਟਾ ਕੇ ਇਲਾਕੇ ਦਾ ਕਾਫੀ ਵਿਕਾਸ ਕਰਾਇਆ ਤੇ ਅਗਾਮੀ ਚੋਣਾਂ ਲਈ ਕਾਂਗਰਸ ਦੇ ਮਜਬੂਤ ਉਮੀਦਵਾਰ ਵਜੋ ਚੰਗੀ ਸਾਖ ਬਣਾ ਲਈ।
2007 ਦੀਆਂ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਇਹਨਾਂ ਦੋਨਾਂ ਮੁੱਖ ਪਾਰਟੀਆਂ ਕਾਂਗਰਸ ਅਤੇ ਆਕਾਲੀਦਲ ਵਿੱਚ ਅੰਦਰੋ ਹੀ  ਵਿਰੋਧੀਸੁਰਾਂ ਉਠਣੀਆਂ ਸੁਰੂ ਹੋ ਗਈਆਂ। ਪਹਿਲੀ ਵਾਰ ਆਕਾਲੀ ਸਿਆਸਤ ਵਿੱਚ ਉਸ ਸਮੇ ਨਵਾਂ ਮੋੜ ਆਇਆ ਜਦੋਂ ਅਰਵਿੰਦਰ ਸਿੰਘ ਰਸੂਲਪੁਰ ਨੇ ਬਰਾਦਰੀਵਾਦ ਦੇ ਨਾਅਰੇ ਨਾਲ ਆਪਣੀ ਪਹਿਚਾਣ ਬਣਾ ਕੇ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਘਰ ਇੱਕ ਨਿੱਜੀ ਪ੍ਰੋਗ੍ਰਾਮ ਤੇ ਬੁਲਾ ਕੇ 2007 ਵਿਧਾਨਸਭਾ  ਚੋਣਾਂ ਲਈ ਆਪਣਾ ਨਾਂ ਆਕਾਲੀ ਉਮੀਦਵਾਰ ਵਜੋਂ ਪੇਸ਼ ਕੀਤਾ ਪਰ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਰਾਜਨੀਤਿਕ ਸੂਝ ਦੀ ਵਰਤੋਂ ਕਰਦੇ ਹੋਏ ਪਹਿਲਾਂ ਤੋਂ ਹੀ ਮਜਬੂਤ ਉਮੀਦਵਾਰ ਚੋਧਰੀ ਮਿਆਣੀ ਦੀ ਚੋਣ ਕੀਤੀ . ਪਰ ਕਾਂਗਰਸ ਦੀ ਸਰਕਾਰ ਸਮੇਂ ਵੀ ਹਲਕੇਂ ਤੋਂ ਜੇਤੂ ਰਹਿਣ ਵਾਲੇ ਚੋਧਰੀ ਮਿਆਣੀ ਨੂੰ ਉਸ ਵੇਲੇ ਹਾਰ ਦਾ ਵੱਡਾ ਝੱਟਕਾ ਲੱਗਾ ਜਦੋ ਅਕਾਲੀ ਦਲ ਦੀਆਂ ਅੰਦਰਲੀਆਂ ਮਿਆਣੀ ਵਿਰੋਧੀ ਤਾਕਤਾਂ ਨੇ ਅਕਾਲੀ ਦਲ ਨੂੰ ਹਾਰ ਦਾ ਮੂੰਹ ਦਿਖਾ ਦਿੱਤਾ. ਦੁਜੇ ਪਾਸੇ ਕਾਂਗਰਸ ਦੇ ਮਜਬੂਤ ਉਮੀਦਵਾਰ ਸੰਗਤ ਸਿੰਘ ਗਿਲਜੀਆਂ ਨੂੰ ਵੀ ਪਾਰਟੀ ਦੇ ਅੰਦਰੋ ਵਿਰੋਧੀ ਤਾਕਤਾਂ ਦੇ ਉਜਾਗਰ ਹੋਣ ਨਾਲ ਪਾਰਟੀ ਟਿਕਟ ਤੋਂ ਹੱਥ ਧੋਣਾ ਪਿਆ ਅਤੇ ਪਾਰਟੀ ਟਿੱਕਟ ਦੇ ਉਮੀਦਵਾਰ ਵਜੋਂ ਬੀਬੀ ਸੁਰਜੀਤ ਕੋਰ ਕਾਲਕਟ ਦੀ ਸਪੁੱਤਰੀ ਬੀਬੀ ਸੁਪਿੰਦਰ ਕੌਰ ਚੀਮਾ ਨੂੰ ਚੁਣ ਲਿਆ ਗਿਆ . ਉਸ ਸਮੇਂ ਭਾਵੇਂ ਇਸ ਖਬਰ ਨਾਲ ਅਕਾਲੀ ਵਰਕਰਾਂ ਚ ਖੁਸ਼ੀ ਦੀ ਲਹਿਰ ਦੋੜ ਪਈ ਹੋਵੇ ਪਰ ਸੁਲਜੇ ਹੋਏ ਅਕਾਲੀ ਉਮੀਦਵਾਰ ਇਸ ਗੱਲ ਤੋਂ ਭੱਲੀ ਭਾਂਤ ਜਾਣੂ ਸਨ ਕਿ ਸੰਗਤ ਸਿੰਘ ਗਿੱਲਜੀਆਂ 2002 ਦੀ ਕਾਗਰਸ ਸਰਕਾਰ ਸਮੇ ਵਿਧਾਇਕ ਨਾ ਹੁੰਦੇ ਹੋਏ ਵੀ ਕੇਂਦਰ ਸਰਕਾਰ ਤੋਂ ਗ੍ਰਾਟਾਂ ਪ੍ਰਾਪਤ ਕਰਕੇ ਲੋਕਾ ਦੇ ਵਧਰੇ ਨੇੜੇ ਆ ਗਏ ਹਨ. ਇਸ  ਦੇ ਨਾਲ ਅਕਾਲੀ ਦਲ ਦੇ ਅੰਦਰੋ ਵਿਰੋਧਤਾ ਉਹਨਾ ਨੂੰ ਹਜਮ  ਨਹੀਂ ਹੋ ਰਹੀ ਸੀ। ਨਤੀਜਾ ਇਹ ਹੋਇਆ ਕਿ 2007 ਵਿਚ ਪੰਜਾਬ ਵਿੱਚ ਸਰਕਾਰ ਤਾਂ ਅਕਾਲੀ ਦਲ ਦੀ ਬਣ ਗਈ ਪਰ ਅਕਾਲੀ ਉਮੀਦਵਾਰ ਨੂੰ ਹਰਾ ਕੇ ਸ. ਸੰਗਤ ਸਿੰਘ ਗਿਲਜੀਆਂ ਦਾ ਨਾਂ ਅਜਾਦ ਜੇਤੂ ਵਾਇਕ ਵਜੋਂ ਉਭਰਿਆ । ਸਮੇਂ ਦੀ ਨਜਾਕਤ ਨੂੰ ਸਮਝਦਿਆਂ ਗਿੱਲਜੀਆ ਨੇ ਅਕਾਲੀ ਦਲ ਨੂੰ ਅਜਾਦ ਵਿਧਾਇਕ ਵਜੋਂ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ । ਫਿਰ ਮਿਆਣੀ ਹਮਾਇਤੀ ਸੁਰਾਂ ਨੇ ਗਿਲਜੀਆਂ ਦੇ ਆਕਾਲੀ ਦਲ ਵਿੱਚ ਰਲੇਵੇਂ ਦਾ ਵਿਰੋਧ ਕੀਤਾ. ਇਸ ਸਮੇਂ ਫਿਰ ਪ੍ਰਕਾਸ਼ ਸਿੰਘ ਬਾਦਲ ਨੇ ਸੂਝ ਤੋ ਕੰਮ ਲਿਆ ਅਤੇ ਅਕਾਲੀ ਵਰਕਰਾਂ ਦੇ ਰੋਸ ਨੂੰ ਧਿਆਨ ਵਿੱਚ ਰੱਖਦੇ ਹੋਏ  ਚੋਧਰੀ ਮਿਆਣੀ ਤੇ ਸ.ਰਸੂਲਪੁਰ ਨੂੰ ੇ ਹੀ ਹਲਕੇ ਦੇ ਵਿਕਾਸ ਦੀ ਜਿੰਮੇਵਾਰੀ ਸੰਭਾਲੀ । ਇਸ ਦੇ ਨਾਲ ਨਾਲ ਇੱਕ ਹੋਰ ਨਾਂ ਸ. ਲਖਵਿੰਦਰ ਸਿੰਘ ਲੱਖੀ ਦਾ ਨਾਂ ਵੀ ਚਰਚਾ ਵਿੱਚ ਰਿਹਾ ਅਤੇ ਬਾਅਦ ਵਿਚ ਅਕਾਲੀ ਦਲ ਨੇ ਉਹਨਾ ਨੂੰ ਮਾਰਕੀਟ ਕਮੇਟੀ ਦੀ ਚੇਅਰਮੈਨੀ ਨਾਲ ਨਿਵਾਜਿਆ ।----ਚਲਦਾ (ਬਾਕੀ ਅਗਲੀ ਵਾਰ ----)

ਦਸੂਹਾ ਪੋਲੀਸ ਵਲੋ ਦਸੂਹਾ ਵਿਖੇ ਕਾਰ ਵਿਚੋ 16 ਲੱਖ 54 ਹਜਾਰ ਰੁਪਏ ਬਰਾਮਦ ---

  •  ਦਸੂਹਾ ਪੁਲਿਸ ਵਲੋ ਫੜੀ ਗਈ ਨਗਦੀ 16.54 ਲੱਖ ਰੁਪਏ ਦੀ ਰਾਸ਼ੀ, ਕਾਰ ਅਤੇ ਦੋਨੇ ਵਿਅਕਤੀ ਤੇ ਪੁਲਿਸ ਪਾਰਟੀ

(ਫੋਟੋ .ਦਸੂਹਾ-ਨਿੱਕੂ)
www.sabblok.blogspot.com
ਦਸੂਹਾ (ਸੁਰਜੀਤ ਸਿੰਘ ਨਿੱਕੂ) 30,ਦਸੰਬਰ--ਅਗਾਮੀ 14ਵੀ ਵਿਧਾਨ ਸਭਾ ਚੌਣਾਂ ਦੇ ਮੱਦੇ ਨਜਰ ਚੌਣ ਕਮਿਸ਼ਨ ਦੀਆ ਹਦਾਇਤਾ ਅਨੁਸਾਰ ਜਿਲਾ ਪੁਲਿਸ ਮੁੱਖੀ ਬਲਕਾਰ ਸਿੰਘ ਸਿੱਧੂ ਅਤੇ ਡੀ.ਐਸ.ਪੀ. ਦਸੂਹਾ ਮਹਿੰਦਰ ਸਿੰਘ ਦੇ ਦਿਸ਼ਾ- ਨਿਰਦੇਸ਼ਾ ਅਨੁਸਾਰ ਅੱਜ ਐਸ.ਐਚ.ਓ .ਦਸੂਹਾ ਉਂਕਾਰ ਸਿੰਘ ਬਰਾੜ ਅਤੇ ਪੁਲਿਸ ਪਾਰਟੀ ਸਮੇਤ ਨਾਇਬ ਤਹਿਸੀਲਦਾਰ ਨਿਰਮਲ ਸਿੰਘ ਦੀ ਹਾਜਰੀ ਵਿਚ ਸਥਾਨਿਕ ਐਸ.ਡੀ.ਐਮ.ਚੌਕ ਦਸੂਹਾ ਵਿਖੇ  ਨਾਕਾ ਲਗਾਇਆ ਹੋਇਆ ਸੀ ਕਿ ਦਾਣਾ ਮੰਡੀ ਵਾਲੀ ਸਾਈਡ ਤੋਂ  ਇਕ ਕਾਰ ਵੈਗਨਾਰ ਕਾਰ ਨੰਬਰ ਡੀ.ਐਲ.8 ਸੀ.ਕਿਉ 5062 ਨੂੰ ਰੋਕਿਆ। ਉਸ ਨੂੰ  ਮੁਕੇਸ਼ ਪੁੱਤਰ ਰਾਮਫੁੱਲ ਵਾਸੀ ਰਿਜੜ ਹਰਿਆਣਾ ਚਲਾ ਰਿਹਾ ਸੀ ਅਤੇ ਪ੍ਰਵੇਸ਼ ਕੁਮਾਰ ਪੁੱਤਰ ਭੂਰੇ ਲਾਲ ਵਾਸੀ ਡੇਅਰੀ ਰੋਡ ਆਦਰਸ਼ ਨਗਰ ਨਿਊ ਦਿੱਲੀ ਸਵਾਰ ਸੀ।  ਕਾਰ ਦੀ ਤਲਾਸੀ ਲੈਣ ਤੇ ਉਸ ਪਾਸੋ  ਇਕ ਬੈਗ ਵਿਚੇ 16 ਲੱਖ 54 ਹਜਾਰ ਰੁਪਏ ਬਰਾਮਦ ਹੋਏ। ਥਾਣਾ ਮੁੱਖੀ ਉਂਕਾਰ ਸਿੰਘ ਬਰਾੜ  ਨੇ ਦੱਸਿਆ ਕਿ ਉਕਤ ਵਿਅਕਤੀ ਦਾ ਕਹਿਣਾ ਹੈ ਕਿ ਇਹ ਪੈਸੇ ਏ.ਬੀ.ਸੁਗਰ ਮਿਲ ਵਿਚੋ ਆਪਣੀ ਪੇਮੇਂਟ  ਦੇ ਰੂਪ ਵਿਚ ਲਿਆਦੇ ਸਨ। ਇਹਨਾ ਦਾ ਕਹਿਣਾ ਹੈ ਕਿ ਉਨਾ ਦੀ ਪੁਰਾਣੀ ਬਾਰਦਾਣੇ ਦੀ ਦਿੱਲੀ  ਵਿਖੇ ਫੈਕਟਰੀ ਹੈ। ਉਹ ਇਹ ਪੈਸਾ ਲੈ ਕੇ  ਦਸੂਹਾ ਵਿਖੇ ਬੈਕ ਵਿਚ ਜਮਾ ਕਰਵਾਉਣ ਜਾ ਰਿਹਾ ਸੀ। ਉਨਾ ਦੱਸਿਆ  ਕਿ ਉਕਤ ਦੋਨੇ ਵਿਅਕਤੀ ਕੋਈ ਠੋਸ ਸਬੂਤ ਪੇਸ਼ ਨਹੀ ਕਰ ਸਕੇ ਕਿ ਐਨਾ ਪੈਸਾ ਕਿਥੋ ਆਇਆ । ਪੁਲਿਸ ਨੇ ਮੌਕੇ ਤੇ ਸਥਾਨਿਕ ਆਰ.ਓ .ਕਮ ਐਸ.ਡੀ.ਐਮ. ਦਸੂਹਾ ਉਮਾ ਸੰਕਰ ਨੂੰ ਇਤਲਾਹ ਦਿੱਤੀ ਤੇ ਉਹ ਵੀ ਮੌਕੇ ਤੇ ਪੁੰਹਚ ਗਏ। ਮੌਕੇ ਤੇ ਇਨਕਮ ਟੈਕਸ ਇੰਸਪੈਕਟਰ ਸ਼ੁਰੇਸ਼ ਕੁਮਾਰ ਵੀ ਪਹੁੰਚ ਗਏ ਸਨ। ਪੁਲਿਸ ਨੇ ਕਾਰ ਸਮੇਤ ਅਤੇ ਦੋਨਾ ਵਿਅਕਤੀਆ ਨੂੰ ਆਪਣੇ ਕਬਜੇ ਵਿਚ ਲੈ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜੇ.ਸੀ.ਡੀ.ਏ.ਵੀ.ਪਬਲਿਕ ਸਕੂਲ ਦਸੂਹਾ ਵਿਖੇ ਸਮਾਗਮ ਕਰਵਾਇਆ --

  • ਜੇ.ਸੀ.ਡੀ.ਏ.ਵੀ.ਪਬਲਿਕ ਸਕੂਲ ਦਸੂਹਾ ਵਿਖੇ ਧਾਰਮਿਕ ਪ੍ਰੋਗਰਾਮ ਪੇਸ਼ ਕਰਦੇ ਹੋਏ ਵਿਦਾਰਥੀ
  • (ਫੋਟੋ ਦਸੂਹਾ-ਨਿੱਕੂ-)

www.sabblok.blogspot.com
ਦਸੂਹਾ (ਸੁਰਜੀਤ ਸਿੰਘ ਨਿੱਕੂ) 30,ਦਸੰਬਰ---ਜੇ.ਸੀ.ਡੀ.ਏ.ਵੀ.ਪਬਲਿਕ ਸਕੂਲ ਦਸੂਹਾ ਵਿਖੇ ਨਵੇ ਸਾਲ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ।ਇਸ ਮੌਕੇ ਤੇ ਵਿਦਿਆਰਥੀਆ ਵਲੋ ਸ਼ਬਦ,ਕਵਾਲੀਆ ਗਾ ਕੇ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਬੱਚਿਆ ਨੇ ਨਵੇ ਸਾਲ ਦੀਆ ਸ਼ੁਭ ਕਾਮਨਾਵਾਂ  ਦਿੱਤੀਆ ਗਈਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਲੋਕ ਬੇਤਾਬ ਨੇ ਬੱਚਿਆ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਨਵੇ ਸਾਲ ਦੀ ਵਧਾਈ ਦਿੱਤੀ ਅਤੇ ਵਿਦਿਆਰਥੀਆ ਨੂੰ ਪੜਾਈ ਵਲ ਧਿਆਨ ਦੇਣ ਲਈ ਕਿਹਾ। ਇਸ ਮੌਕੇ ਤੇ ਸਕੂਲ ਦਾ ਸਟਾਫ ਵੀ ਹਾਜਰ ਸੀ।

ਪੀਪਲਜ਼ ਪਾਰਟੀ ਆਫ ਪੰਜਾਬ ਦਾ ਸਾਂਝਾ ਮੋਰਚਾ ਉਮੀਦਵਾਰਾਂ ਦੀ ਪਹਿਲੀ ਸੂਚੀ 31 ਦਸੰਬਰ ਨੂੰ ਅਮ੍ਰਿਤਸਰ ਵਿਚ ਜਲ੍ਹਿਆਂ ਵਾਲੇ ਬਾਗ ਵਿਚ ਜਾਰੀ ਕੀਤੀ ਜਾਵੇਗੀ--ਮੀਤ ਪ੍ਰਧਾਨ ਭਗਵੰਤ ਮਾਨ

www.sabblok.blogspot.com
ਐਚ .ਸਿੰਘ  ਸੰਧੂ(ਹਾਲੈੰਡ )---ਪੰਜਾਬ ਦੀ ਰਾਜਨੀਤੀ ਵਿਚ ਇਕ ਤੋਂ ਬਾਅਦ ਇਕ ਝਟਕਿਆਂ ਨੂੰ ਸਹਾਰ ਚੁੱਕੀ ਪੀਪਲਜ਼ ਪਾਰਟੀ ਆਫ ਪੰਜਾਬ ਦਾ ਸਾਂਝਾ ਮੋਰਚਾ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਸਾਲ ਦੇ ਆਖਰੀ ਦਿਨ ਐਤਵਾਰ ਨੂੰ ਕਰਨ ਜਾ ਰਿਹਾ ਹੈ। ਇਸ ਸੂਚੀ ਵਿਚ 40 ਉਮੀਦਵਾਰਾਂ ਦਾ ਨਾਮ ਐਲਾਨਿਆ ਜਾਵੇਗਾ। ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਸੂਚੀ ਅਮ੍ਰਿਤਸਰ ਵਿਚ ਜਲ੍ਹਿਆਂ ਵਾਲੇ ਬਾਗ ਵਿਚ ਜਾਰੀ ਕੀਤੀ ਜਾਵੇਗੀ ਅਤੇ ਨਾਲ ਹੀ ਸਾਰੇ ਉਮੀਦਵਾਰਾਂ ਨੂੰ ਸ਼ਹੀਦਾਂ ਅਤੇ ਗੁਰੂਆਂ ਦੀ ਸ਼ਹਾਦਤ ਅਤੇ ਕੁਰਬਾਨੀ ਦੀ ਸਹੁੰ ਚੁਕਾਈ ਜਾਵੇਗੀ। ਇਹ ਜਾਣਕਾਰੀ ਪੀ.ਪੀ.ਪੀ. ਦੇ ਮੀਤ ਪ੍ਰਧਾਨ ਤੇ ਮੰਨੇ-ਪ੍ਰਮੰਨੇ ਕਲਾਕਾਰ ਭਗਵੰਤ ਮਾਨ ਨੇ ਦਿੱਤੀ ਹੈ। ਭਗਵੰਤ ਮਾਨ ਨੇ ਸ਼ੋਸ਼ਲ ਨੈਟਵਰਕਿੰਗ ਸਾਈਟ 'ਫੇਸਬੁੱਕ' 'ਤੇ ਲਿਖਿਆ ਹੈ,''ਪੀ.ਪੀ.ਪੀ. ਤੇ ਸਾਂਝੇ ਮੋਰਚੇ ਦੀ ਪਹਿਲੀ ਲਿਸਟ 31 ਦਸੰਬਰ ਨੂੰ ਅਮ੍ਰਿਤਸਰ ਵਿਚ ਜਲ੍ਹਿਆਂ ਵਾਲੇ ਬਾਗ ਵਿਚ ਜਾਰੀ ਕੀਤੀ ਜਾਵੇਗੀ। ਸਾਰੇ ਉਮੀਦਵਾਰਾਂ ਨੂੰ ਸ਼ਹੀਦਾਂ ਅਤੇ ਗੁਰੂਆਂ ਦੀ ਕੁਰਬਾਨੀ ਦੀ ਸਹੁੰ ਚੁਕਾਈ ਜਾਵੇਗੀ ਤਾਂ ਕਿ ਉਹ ਕਿਸੇ ਵੀ ਕੀਮਤ 'ਤੇ ਜਾਂ ਲਾਲਚ ਵਿਚ ਆ ਕੇ ਉਨ੍ਹਾਂ ਦੇ ਖੂਨ ਨਾਲ ਗੱਦਾਰੀ ਨਾ ਕਰਨ

ਧੰਨ-ਧੰਨ ਬਾਬਾ ਮੰਝ ਜੀ ਨੂੰ ਸਮਰਪਿਤ ਪਹਿਲਾ ਕਬੱਡੀ ਟੂਰਨਾਮੈਟ 31 ਦਸੰਬਰ ਨੂੰ---

www.sabblok.blogspot.com
ਕਲੱਬ ਦੇ ਪ੍ਰਧਾਨ ਗਗਨਦੀਪ ਸਿੰਘ  ਜਾਣਕਾਰੀ ਦਿੰਦੇ  ਹੋਏ
  • (ਫੋਟੋ -ਦਸੂਹਾ-ਨਿੱਕੂ)-
  • ਦਸੂਹਾ 29 ਦਸੰਬਰ (ਸੁਰਜੀਤ ਸਿੰਘ ਨਿੱਕੂ)-- ਨਜਦੀਕੀ ਪਿੰਡ ਹਲੇੜ ਵਿਖੇ ਯੁਵਕ ਸੇਵਾਵਾਂ ਕਲੱਬ ਵਲੋ ਧੰਨ-ਧੰਨ ਬਾਬਾ ਮੰਝ ਜੀ ਨੂੰ ਸਮਰਪਿਤ ਪਹਿਲਾ ਕਬੱਡੀ ਟੂਰਨਾਮੈਟ 31 ਦਸੰਬਰ ਅਤੇ 1 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਟੂਰਨਾਮੈਟ ਵਿਚ ਕਲੱਬ ਪੱਧਰ ਦਾ ਪਹਿਲਾ ਇਨਾਮ 41 ਹਜਾਰ ਅਤੇ ਦੂਸਰਾ ਇਨਾਮ 31 ਹਜਾਰ , ਪਿੰਡ ਪੱਧਰ ਉਪਨ 10 ਹਜਾਰ ਅਤੇ ਦਸੂਰਾ 7 ਹਜਾਰ ਅਤੇ 75 ਸੋ ਰੁਪਏ ਅਤੇ ਦਸੂਰਾ 4 ਹਜਾਰ ਹੈ। ਇਨਾਮ ਵੰਡ ਸਮਾਰੋਹ ਹਲਕਾ ਵਿਧਾਇਕ ਅਮਰਜੀਤ ਸਿੰਘ ਸਾਹੀ ਆਪਣੇ ਕਰ ਕਮਲਾਂ ਨਾਲ ਕਰਨਗੇ। ਇਨਾ ਸਾਰੀਆ ਗੱਲਾਂ ਦਾ ਪ੍ਰਗਟਾਵਾ ਕਲੱਬ ਦੇ ਪ੍ਰਧਾਨ ਗਗਨਦੀਪ ਸਿੰਘ ਨੇ ਕੀਤਾ। ਇਸ ਮੌਕੇ ਤੇ ਸਰਪੰਚ ਪ੍ਰਦੀਪ ਸਿੰਘ,ਕੁਲਦੀਪ ਸਿੰਘ,ਸੁਹੇਲਕਮਲ ਸਿੰਘ,ਕੁਲਵੰਤ ਸਿੰਘ,ਦਲਵੀਰ ਸਿੰਘ,ਹੈਪੀ ਕਨੈਡਾ,ਪ੍ਰਗਟ ਧੁੱਗਾ ਕਨੈਡਾ, ਗੁਰਮੀਤ ਸਿੰਘ ਸੋਨੂੰ ਅਮਰੀਕਾ,ਵਿਸ਼ਵਜੀਤ ਸਿੰਘ,ਸਾਬੀ ਕਨੈਡਾ, ਇਕਬਾਲ ਸਿੰਘ,ਦਲਜੀਤ ਸਿੰਘ ਕਨੈਡਾ,ਸੰਪੂਰਨ ਸਿੰਘ, ਗੁਰਨਾਮ ਸਿੰਘ,ਸੰਦੀਪ ਸੰਨੀ ਅਮਰੀਕਾ,ਦੇਵ ਸਿੰਘ ਯੂ.ਏ.ਈ.,ਦਵਿੰਦਰ ਸਿੰਘ ਪਟਵਾਰੀ ਆਦਿ ਹਜਾਰ ਸਨ।

ਮੇਕਅੱਪ ਡਾਇਰੈਕਟਰ ਜੀਨਤ ਦੀਆਂ ਅੱਖਾਂ ਦੇਹਾਤ ਉਪਰੰਤ ਦਾਨ ਕੀਤੀਆ --

  • ਜੀਨਤ ਦੀਆ ਅੱਖਾਂ ਨੇਤਰਦਾਨ ਐਸ਼ੋਸੀਏਸ਼ਨ ਨੂੰ ਦਾਨ ਕਰਦੇ ਹੋਏ ਮਾਤਾ-ਪਿਤਾ ਅਤੇ ਜੀਨਤ ਦੀ ਫਾਈਲ ਫੋਟੋ
  • (ਫੋਟੋ .ਦਸੂਹਾ-ਨਿੱਕੂ-)

 www.sabblok.blogspot.com
ਦਸੂਹਾ ( ਸੁਰਜੀਤ ਸਿੰਘ ਨਿੱਕੂ) 28 ਦਸੰਬਰ---ਪ੍ਰਸਿੱਧ ਫਿਲਮ ਮੇਕਅੱਪ ਡਾਇਰੈਕਟਰ ਜੀਨਤ ਪੁੱਤਰੀ ਰਾਮੇਸ਼ ਕਮਲ ਵਾਸੀ ਤਲਵਾੜਾ ਦੀਆ ਅੱਖਾਂ ਹੁਣ ਦੋ ਜਿੰਦਗੀਆਂ ਨੂੰ ਰੋਸ਼ਨ ਕਰਨਗੀਆਂ। ਜੀਨਤ ਦੀ ਜੋ ਕੁਝ ਮਹੀਨੇ ਪਹਿਲਾ ਬਿਮਾਰੀ ਨਾਲ ਅੱਜ ਦੇਹਾਤ ਹੋ ਗਿਆ ਉਨਾ ਦੀ ਇੱਛਾ  ਸੀ ਕਿ ਮਰਨ ਤੋ ਬਾਆਦ ਮੇਰੀਆ ਅੱਖਾਂ ਦਾਨ ਕੀਤੀਆ ਜਾਣ। ਜੀਨਤ ਦੇ ਪਿਤਾ ਰਾਮੇਸ਼ ਕਮਲ ਨੇ ਦਸਿੱਆ ਕਿ ਜੀਨਤ ਨੂੰ ਅੱਖਾਂ ਦਾਲ ਕਰਨ ਦੀ ਪ੍ਰਰੇਨਾ ਅੱਖਾ ਦਾਨ ਐਸੋਸ਼ੀਏਸ਼ਨ ਹੁਸਿਆਰਪੁਰ ਦੇ ਤਲਵਾੜਾ ਦੇ ਪ੍ਰਤੀਨਿਧੀ ਪ੍ਰੋਫੈਸਰ ਤਿਲਕ ਵਰਮਾ ਤੇ ਉਨਾ ਦੀ ਪਤਨੀ ਆਸ਼ੂ ਵਰਮਾ ਤੋ ਮਿਲੀ ਉਨਾ ਦੇ ਪੂਰੇ ਪਰਿਵਾਰ ਖਲੋ ਅੱਖ ਦਾਨ ਕਰਨ ਦੇ ਫਾਰਮ ਭਰੇ ਗਏ ਹਨ।
ਜੀਨਤ ਦੇ ਪਿਤਾ ਨੇ ਦੱਸਿਆ ਕਿ ਜੀਨਤ ਨੂੰ ਜੋੜਾ ਦੇ ਦਰਦ ਦਾ ਬੁਖਾਰ ਸੀ ਅਤੇ ਪਿਛਲੇ ਤਿੰਨ ਮਹੀਨਿਆ ਤੋ ਇਲਾਜ ਚੱਲ ਰਿਹਾ ਸੀ। ਕੁਝ ਦਿਨ ਪਹਿਲਾ ਕਿਸੇ ਦਵਾਈ ਨਾਲ ਇਨਫੈਕਸ਼ਨ ਹੋ ਗਿਆ ਅਤੇ ਉਨਾ ਦੀ ਮੋਤ ਹੋ ਗਈ।
ਜੀਨਤ ਇਕ ਮੇਕਅੱਪ ਡਾਇਰੈਕਟਰ ਸੀ ਉਨਾ ਨੇ ਦੁਰਦਰਸ਼ਨ ਦੀ ਬੁਹਤ ਸਾਰੀਆ ਡਾਕੂਮੈਟਰੀ ਫਿਲਮਾਂ ਅਤੇ ਦੂਰਦਰਸ਼ਨ ਦੇ ਲਈ ਮੇਕਅੱਪ ਡਾਇਰੈਕਟਰ ਦਾ ਕੰਮ ਕੀਤਾ। ਜਿਸ ਕਰਕੇ ਪੰਜਾਬ ਸਰਕਾਰ ਨੇ ਅਤੇ ਬਹੁਤ ਸਰੀਆ ਸੰਸਥਾਵਾਂ ਵਲੋ ਉਨਾ ਦਾ ਸਨਮਾਲ ਕੀਤਾ ਗਿਆ ਸੀ। ਜੀਨਤ ਦੇ ਪਿਤਾ ਨੇ ਦੱਸਿਆ ਕਿ ਕੁਝ ਸਮਾ ਪਹਿਲਾ ਹਰਭਜਨ ਮਾਨ ਦੀ ਫਿਲਮ ਯਾਰਾਂ ਦਿਲਦਾਰਾਂ ਦੇ ਲਈ ਮੇਕਅੱਪ ਡਾਇਰੈਕਟਰ ਅਤੇ ਹੇਅਰ ਟਰੈਲਰ ਦਾ ਕੰਮ ਕੀਤਾ ਸੀ। ਇਸ ਤੋ ਪਹਿਲਾ ਪੰਜਾਬ ਦੇ ਨਾਮਵਰ ਕਲਾਕਾਰ ਬੂਟਾ ਮਹੁੰਮਦ,ਮਿਸ ਪੂਜਾ,ਭਗਵੰਤ ਮਾਨ ਆਦਿ ਦੀ ਵੀਡਿਉ ਐਲਬੰਮ ਵਿਚ ਮੇਕਅੱਪ ਡਾਇਰੈਕਟਰ ਦੇ ਚੱਕੀ ਸੀ  

ਭਾਰੀ ਗਿਣਤੀ ਵਿਚ ਚੋਣ ਲੜਨਗੇ ਸਾਬਕਾ ਪ੍ਰਸ਼ਾਸਨਿਕ ਅਧਿਕਾਰੀ -

www.sabblok.blogspot.com

  • ਪੱਤਕਾਰਾਂ ਨਾਲ ਗੱਲਬਾਤ ਕਰਦੇ ਸਰਬਜੀਤ ਸਿੰਘ ਵਿਰਕ 

( ਫੋਟੋ -ਸੂਰਜੀਤ ਸਿੰਘ ਨਿੱਕੂ ਦਸੁਆ)

ਦਸੂਹਾ (ਸੂਰਜੀਤ ਸਿੰਘ ਨਿੱਕੂ ) 27 ਦਸੰਬਰ-- ਪੰਜਾਬ  ਵਿਧਾਨ ਸਭਾ ਦੀਆ ਚੌਣਾਂ ਦੀਆ ਸਰਗਰਮੀਆ ਤੇਜ ਹੋਣ ਦੇ ਨਾਲ-ਨਾਲ ਟਿਕਟਾਂ ਦੇ ਚਾਹਵਾਨ ਨੇਤਾਵਾਂ ਦੀਆ ਆਪਣੀਆ-ਆਪਣੀਆ ਪਾਰਟੀਆ ਵਲੋ ਦੌੜਾਂ ਸ਼ੁਰੂ ਹੋ ਗਈਆ ਹਨ ਹਰ ਕੋਈ ਕਿਸੇ ਵੀ ਕੀਮਤ ਤੇ ਟਿਕਟ ਲੈਣ ਦੀ ਕੋਸ਼ਿਸ ਕਰ ਰਿਹਾ ਹੈ। ਵੇਖਣ ਵਿਚ ਆਇਆ ਹੈ ਕਿ ਪਿਛਲੀ ਵਿਧਾਨ ਸਭਾ ਚੌਣਾ 2007 ਨਾਲੋ ਇਸ ਵਾਰ ਭਾਰੀ ਗਿਣਤੀ ਵਿਚ ਕੁਝ ਪ੍ਰਸ਼ਾਸਨਿਕ ਅਧਿਕਾਰੀ ਹਿੱਸਾ ਲੈ ਰਹੇ ਹਨ। ਕੁਝ ਅਧਿਕਾਰੀ ਤਾ ਆਪਣੀ ਨੌਕਰੀ ਤੋ ਅਸਤੀਫਾ ਦੇ ਕੇ ਰਾਜਨੀਤੀ ਵਿਚ ਵੜ ਗਏ ਹਨ। ਜਿਸ ਦੀ ਮਿਸਾਲ ਸ੍ਰੋਮਣੀ ਅਕਾਲੀ ਦਲ ਵਲੋ ਹੁਣ ਤੱਕ ਦਿੱਤੀਆ ਗਈਆ ਟਿਕਟਾਂ ਤੋ ਲੱਗ ਰਿਹਾ ਹੈ ਅਕਾਲੀ ਦਲ ਵਲੋ ਸਾਬਕਾ ਡੀ.ਜੀ.ਪੀ.ਪਰਮਦੀਪ ਸਿੰਘ ਗਿੱਲ ਅਤੇ ਸਾਬਕਾ ਪ੍ਰਿੱਸੀਪਲ ਸੈਕਟਰੀ ਡੀ.ਐਸ.ਗੁਰੂ ਨੂੰ ਟਿਕਟ ਦੇ ਕੇ ਨਿਵਾਜਿਆ ਗਿਆ ਹੈ। ਉਥੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਵਲੋ  ਸਾਬਕਾ ਆਈ.ਏ.ਐਸ.ਸੋਮ ਪ੍ਰਕਾਸ਼ ਨੂੰ ਕਪੂਰਥਲੇ ਦੇ ਹਲਕਾ ਫਗਵਾੜੇ ਤੋ ਟਿਕਟ ਦਿੱਤੇ ਜਾਣ ਦੇ ਚਰਚੇ ਹਨ। ਰਾਜਨੀਤਿਕ ਪਾਰਟੀਆ ਵਲੋ ਸਮਝਿਆ ਜਾਣ ਲੱਗ ਪਿਆ ਹੈ ਪ੍ਰਸਾਸ਼ਨਿਕ ਅਧਿਕਾਰੀਆ ਦੇ ਤਜਰਬੇ ਨੂੰ ਦੇਖਦੇ ਹੋਏ ਉਨਾ ਤੋ ਲਾਭ ਲੈਣਾ ਚਾਹੀਦਾ ਹੈ।  ਕਿਉਕਿ ਇਨਾ ਅਧਿਕਾਰੀਆ ਦਾ ਪ੍ਰਸ਼ਸਾਨ ਵਿਚ ਰਹਿ ਕੇ ਹਰ ਤਰਾ ਦਾ ਤਜਰਬਾ ਹੁੰਦਾ ਹੈ। ਇਸੇ ਤਰਾ ਹੀ ਕਾਂਗਰਸ ਪਾਰਟੀ ਵਲੋ ਜਿਲਾ ਹੁਸਿਆਰਪੁਰ ਦੇ ਹਲਕਾ ਦਸੂਹਾ ਦੀ ਵਿਧਾਨ ਸਭਾ ਸੀਟ ਤੋ  ਸਾਬਕਾ ਡੀ.ਜੀ.ਪੀ.ਸਰਬਦੀਪ ਸਿੰਘ ਵਿਰਕ ਵਲੋ ਟਿਕਟ ਦੀ ਦਾਅਵੇਦਾਰੀ ਪੇਸ ਕੀਤੀ ਗਈ ਹੈ। ਜਿਕਰਯੋਗ ਇਹ ਹੈ ਕਿ ਸਾਬਕਾ ਡੀ.ਜੀ.ਪੀ.ਸਰਬਦੀਪ ਸਿੰਘ ਵਿਰਕ ਪੰਜਾਬ ਅਤੇ ਮਹਾਰਾਸ਼ਟਰ ਵਿਚ ਆਪਣੀਆ ਸੇਵਾਵਾਂ ਨਿਭਾ ਚੱਕੇ ਹਨ। ਉਨਾ ਦੀ ਪੰਜਾਬ ਕਾਂਗਰਸ ਪਰਧਾਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕਾਫੀ ਨੇੜਤਾ ਜੱਗ ਜਾਹਿਰ ਹੈ। ਸ.ਵਿਰਕ ਦਾ ਪਿਛੋਕੜ ਵੀ ਹਲਕਾ ਦਸੂਹਾ ਨਾਲ ਸਬੰਧ ਰੱਖਦਾ ਹੈ ਅਤੇ ਪਿਛਲੇ ਲੰਮੇ ਸਮੇ ਤੋ ਸ.ਵਿਰਕ ਵਲੋ ਆਪਣੇ ਇਲਾਕੇ ਵਿਚ ਸਰਗਰਮੀਆ ਤੇਜ ਕਰ ਦਿੱਤੀਆ ਗਈਆ ਹਨ। ਜਿਕਰਯੋਗ ਇਹ ਹੈ ਕਿ ਕਾਂਗਰਸ ਪਾਰਟੀ ਵੀ ਅਕਾਲੀ ਦਲ ਅਤੇ ਭਾਜਪਾ ਵਾਂਗ ਇਸ ਪ੍ਰਸ਼ਾਸਨਿਕ ਅਧਿਕਾਰੀ ਨੂੰ ਟਿਕਟ ਦਿੰਦੀ ਹੈ ਜਾ ਫਿਰ ਨਹੀ। ਜੇਕਰ ਕਾਂਗਰਸ ਵਲੋ ਸਾਬਕਾ ਡੀ.ਜੀ.ਪੀ.ਸਰਬਦੀਪ ਸਿੰਘ ਵਿਰਕ ਨੂੰ ਕਾਂਗਰਸ ਵਲੋ ਟਿਕਟ ਦਿੱਤੀ ਜਾਦੀ ਹੈ ਤਾ ਦਸੂਹਾ ਵਿਧਾਨ ਸਭਾ ਸੀਟ ਦਾ ਮੁਕਾਬਲਾ ਰੋਚਕ ਹੋ ਸਕਦਾ ਹੈ। ਜਿਕਰਯੋਗ ਇਹ ਹੈ ਕਿ ਵਿਧਾਨ ਸਭਾ ਹਲਕਾ ਲੱਗਭਗ ਸਿੱਖ ਵੋਟਰ ਨਾਲ ਤੇ ਹੀ ਨਿਰਭਰ ਹੋ ਗਿਆ ਹੈ।
 
ਉਪ-ਮੈਜਿਸਟ੍ਰਟ .ਕਮ ਰਿਟਰਨਿੰਗ ਅਫਸਰ ਦਸੂਹਾ ਵਲੋ ਚੌਣ ਕਮਿਸ਼ਨ ਦੀਆ ਹਦਾਦਿਤਾਂ ਦੀ ਪਾਲਣਾ ਯਕੀਨੀ ਬਣਾਉਣ ਸਬੰਧੀ ਰਾਜਸ਼ੀ ਪਾਰਟੀਆ ਦੇ ਨੁਮਾਇਦੀਆ ਨਾਲ ਮੀਟਿੰਗ

www.sabblok.blogspot.com
ਦਸੂਹਾ (ਸੁਰਜੀਤ ਸਿੰਘ ਨਿੱਕੂ) 27 ਦਸੰਬਰ-  ਦਫਤਰ ਉਪ-ਮੈਜਿਸਟ੍ਰਟ ਦਸੂਹਾ ਵਿਖੇ  ਵਿਧਾਨ ਸਭਾ ਹਲਕਾ ਦਸੂਹਾ 40 ਦੀਆ ਰਾਜਸ਼ੀ ਪਾਰਟੀਆ ਦੇ ਨੁਮਾਇਦੀਆ ਦੀ ਮੀਟਿੰਗ ਐਸ.ਡੀ.ਐਮ.ਕਮ ਰਿਟਰਨਿੰਗ ਅਫਸਰ ਪਰਵਿੰਦਰਪਾਲ ਸਿੰਘ ਪੀ.ਸੀ.ਐਸ.ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਚੌਣ ਕਮਿਸ਼ਨ ਦੀਆ ਹਦਾਦਿਤਾਂ ਦੀਆ ਪਾਲਣਾ ਯਕੀਨੀ ਬਣਾਉਣ ਸਬੰਧੀ ਹਦਾਇਤਾ ਜਾਰੀ  ਕੀਤੀਆ ਗਈਆ।ਮੀਟਿੰਗ ਨੂੰ ਸਬੰਧੋਨ ਕਰਦਿਆ ਐਸ.ਡੀ.ਐਮ.ਕਮ ਰਿਟਰਨਿੰਗ ਅਫਸਰ ਪਰਵਿੰਦਰਪਾਲ ਸਿੰਘ ਪੀ.ਸੀ.ਐਸ.ਨੇ ਕਿਹਾ ਕਿ ਚੌਣ ਕਮਿਸ਼ਨ ਦੀਆ ਹਦਾਇਤਾਂ ਅਨੁਸਾਰ ਕੋਈ ਵੀ ਉਮੀਦਵਾਰ 16 ਲੱਖ ਰੁਪਏ ਤੱਕ ਖਰਚਾ ਕਰ ਸਕਦਾ ਹੈ ਹਰੇਕ ਉਮੀਦਵਾਰ ਨੂੰ ਬੈਕ ਵਿਚ ਚੌਣ ਸਬੰਧੀ ਵੱਖਰਾ ਖਾਤਾ ਖੁਲਵਾਉਣਾ ਪਵੇਗਾ ਬੈਕ ਖਾਤੇ ਦਾ ਖਾਤਾ ਨੰਬਰ ਦੇਣ ਤੇ ਹੀ  ਨੋਮੀਨੇਸ਼ਨ ਫਾਰਮ ਪ੍ਰਾਪਤ ਕੀਤੇ ਜਾਣਗੇ 40 ਦਸੂਹਾ ਵਿਧਾਨ ਸਭਾ ਚੌਣਾਂ ਹਲਕੇ ਵਿਚ ਥਾਣੇਦਾਰ ਸਟੈਟਿਕ ਸਰਵੀਲੈਸ ਟੀਮਾਂ ਬਣਾਇਆ ਗਈਆ ਹਨ। ਜਿਸ ਵਿਚ ਕਰਮਚਾਰੀ,ਮੈਜਿਸਟ੍ਰੇਟ ਅਤੇ ਪੁਲਿਸ ਅਧਿਕਾਰੀ ਸਾਮਿਲ ਹਨ ਜੋ ਕਿ ਰੋਜਾਨਾ ਨਾਕੇ ਲਗਾਉਣਗੀਆ ਅੇ ਆਉਣ ਜਾਣ ਵਾਲੀਆ ਗੱਡੀਆ ਦੀ ਚੈਕਿੰਗ ਕਰਨਗੀਆ ਅਤੇ ਕਿਸੇ ਵੀ ਅਜਿਹੀ ਸਮੱਗਰੀ ਜੋ ਵੋਟਾ ਨੂੰ ਪ੍ਰਭਾਵਿੱਤ ਕਰ ਸਕਦੀ ਹੈ ਜਿਸ ਵਿਚ ਸਰਾਬ ਅਤੇ ਨਗਦੀ ਆਦਿ ਸਾਮਿਲ ਹੈ ਦੀ ਸਖਤੀ ਨਾਲ ਚੈਕਿੰਗ ਕਰਨਗੀਆ ਅਤੇ ਇਸ ਦੀ ਸੂਚਨਾ ਇੰਨਕਮ ਟੈਕਸ ਦੇ ਅਧਿਕਾਰੀਆ ਨੂੰ ਦਿੱਤੀ ਜਾਵੇਗੀ । ਇਸ ਤੋ ਇਲਾਵਾ ਇਕ ਫਲਾਇਗ ਸਕੁਐਡ ਸੰਗਠਿਤ ਕੀਤੀ ਗਈ ਹੈ ਜੋ ਸਮੇ-ਸਮੇ ਸਿਰ ਮੌਕੇ ਤੇ ਪੁਹੰਚ ਕੇ ਕਰਵਾਈ ਕਰਨਗੀਆ। ਇਸ ਤੋ ਇਲਾਵਾ ਵੀਡੀਉ ਸਰਵੇਲੈਸ ਟੀਮਾ ਵੀ ਲਗਾਈਆ ਗਈਆ ਹਨ। ਜੋ ਰਾਜਸ਼ੀ ਪਾਰਟੀ ਦੀਆ ਮੀਟਿੰਗ ਅਤੇ ਜਲਸਿਆ ਨੂੰ ਕਵਰ ਕਰਨਗੀਆ ਅਤੇ ਉਨਾ ਦੀਆ ਰੀਪੋਰਟ ਦਫਤਰ ਦੀ ਲੇਖਾਕਾਰ ਕਮੇਟੀ ਨੂੰ ਪੇਸ਼ ਕਰਨਗੀਆ । ਲੇਖਾਕਾਰ ਕਮੇਟੀ ਪਾਰਟੀਆ ਦੇ ਖਰਚਿਆ ਸਬੰਧੀ ਪ੍ਰਪਾਤ ਸੂਚਨਾਵਾ ਦੇ ਅਧਾਰ ਤੇ ਸ਼ੈਡੋ ਅਵਜਰਵੇਸ਼ਨ ਰਜਿਸਟਰ ਵਿਚੋ ਖਰਚਿਆ ਨੂੰ ਬੱਕ ਕਰਨਗੀਆ। ਇਸ ਮੌਕੇ ਅਮਨਪਾਲ ਤਹਿਸੀਲਦਾਰ ਦਸੂਹਾ,ਨਿਰਮਲ ਸਿੰਘ ਨਾਇਬ-ਤਹਿਸੀਲਦਾਰ ਦਸੂਹਾ,ਪ੍ਰੇਮ ਚੰਦ ਨਾਇਬ-ਤਹਿਸੀਲਦਾਰ ਤਲਵਾੜਾ, ਕੁਲਦੀਪ ਸਰਮਾ ਆਦਿ ਤੋ ਇਲਾਵਾ ਵੱਖ-ਵੱਖ ਪਾਰਟੀਆ ਦੇ ਨਸਮਾਇਦੀਆ ਜੱਥੇਦਾਰ ਬਾਬਾ ਗੁਰਦੇਵ ਸਿੰਘ, ਅਸ਼ੋਕ ਸਭਰਵਾਲ, ਜਗਦੀਸ਼ ਸ਼ੋਈ,ਨਰਿੰਦਰ ਸਿੰਘ ,ਬਲਵੀਰ ਸਿੰਘ, ਜਗਮੋਹਨ ਸਿੰਘ ਬੱਬੂ ਘੁੰਮਣ,ਪ੍ਰਿੰਸੀਪਲ ਬਲਕੀਸ਼ ਰਾਜ,ਪੰਨੂੰ ਲਾਲ, ਦਿਲਜੀਤ ਸਿੰਘ ਗੋਪਾਲ ਸਿੰਘ ਪਾਲ, ਰਾਮ ਪ੍ਰਸ਼ਾਦ, ਬਾਲ ਕ੍ਰਿਸ਼ਨ ਮਹਿਤਾ ਅਤੇ ਕੈਪਟਨ ਧਰਮਪਾਲ ਆਦਿ ਹਾਜਰ ਸਨ।

ਦਸੂਹਾ ਵਿਖੇ ਚੋਣ ਜਾਬਤਾ ਸਬੰਧੀ ਉਪ ਮੰਡਲ ਦਸੂਹਾ ਦੇ ਸਮੂਹ ਅਧਿਕਾਰੀਆ ਦੀ ਮੀਟਿੰਗ

  • ਐਸ.ਡੀ.ਐਮ.ਕਮ ਰਿਟਰਨਿੰਗ ਅਫਸਰ ਨੇ ਚੋਣ ਜਾਬਤਾ ਸਖਤੀ ਨਾਲ ਲਾਗੂ ਕਰਨ ਦੀ ਕੀਤੀ ਹਦਾਦਿਤ 

www.sabblok.blogspot.com

  • ਚੋਣ ਜਾਬਤੇ ਵਾਰੇ ਹਦਾਇਤਾ ਕਰਦੇ ਹੋਏ  ਉਪ-ਮੈਜਿਸਟ੍ਰਟ ਦਸੂਹਾ

(ਫੋਟੋ-ਦਸੂਹਾ-ਨਿੱਕੂ-)

 ਦਸੂਹਾ(ਸੁਰਜੀਤ ਸਿੰਘ ਨਿੱਕੂ) 27 ਦਸੰਬਰ-- ਦਫਤਰ ਉਪ-ਮੈਜਿਸਟ੍ਰਟ ਦਸੂਹਾ ਵਿਖੇ ਚੌਣ ਜਾਬਤਾ ਸਬੰਧੀ ਉਪ ਮੰਡਲ ਦਸੂਹਾ ਦੇ ਸਮੂਹ ਅਧਿਕਾਰੀਆ ਦੀ ਮੀਟਿੰਗ ਐਸ.ਡੀ.ਐਮ.ਕਮ ਰਿਟਰਨਿੰਗ ਅਫਸਰ ਪਰਵਿੰਦਰਪਾਲ ਸਿੰਘ ਪੀ.ਸੀ.ਐਸ.ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਚੌਣ ਜਾਬਤਾ ਦੀ ਸਖਤੀ ਨਾਲ ਲਾਗੂ ਕਰਨ ਦੀ ਹਦਾਦਿਤ ਕੀਤੀ ਗਈ। ਅਤੇ ਸਰਕਾਰੀ ਇਮਾਰਤਾਂ, ਜਾਇਦਾਦ ਅਤੇ ਰਾਜਸੀ ਪਾਰਟੀਆ ਵਲੋ ਕਿਸੇ ਕਿਸਮ ਦੇ ਇਸਤਿਹਾਰ ਬੈਨਰ ਹੋਲਡਿੰਗ ਝੰਡੇ ਆਦਿ ਨਾ ਲਗਾਉਣ ਦੀ ਹਦਾਇਤ ਕੀਤੀ ਗਈ। ਇਸ ਮੌਕੇ ਅਮਨਪਾਲ ਤਹਿਸੀਲਦਾਰ ਦਸੂਹਾ,ਨਿਰਮਲ ਸਿੰਘ ਨਾਇਬ-ਤਹਿਸੀਲਦਾਰ ਦਸੂਹਾ,ਪ੍ਰੇਮ ਚੰਦ ਨਾਇਬ-ਤਹਿਸੀਲਦਾਰ ਤਲਵਾੜਾ,ਪ੍ਰਦੂਮਣ ਸਿੰਘ ਬੀ.ਡੀ.ਪੀ.ਓ .ਦਸੂਹਾ,ਵਿਨੋਦ ਕੁਮਾਰ ਐਸ.ਡੀ.ਡਰੇਨਜ,ਡਾ.ਨਰੇਸ਼ ਕਾਸ਼ਰਾ ਐਸ.ਐਮ.ਓ .ਦਸੂਹਾ,ਕਮਲਜਿੰਦਰ ਸਿੰਘ ਈ.ਓ ., ਉਮ ਪ੍ਰਕਾਸ਼ ਭਗਤ ਏ.ਐਫ.ਐਸ.ਓ .,ਸੂਰਤ ਸਿੰਘ ਐਸ.ਡੀ ਓ .ਬੀ.ਐਸ.ਐਨ.ਐਲ.,ਮਹੇਸ਼ ਕੁਮਾਰ ਐਸ.ਡੀ.ਓ .ਵਾਟਰ ਸਪਲਾਈ,ਕਲਵੰਤ ਸਿੰਘ ਏ.ਈ.,ਉਪਦੇਸ਼ ਸਿੰਘ ਐਸ.ਡੀ.ਸੀ.ਸ਼ਾਹ ਨਹਿਰ,ਕੁਲਦੀਪ ਸਰਮਾ, ਜਨਕ ਰਾਜ ਗਰੋਵਰ ਐਸ.ਡੀ.ਓ .,ਗੁਰਮੀਤ ਸਿੰਘ ਬੀ.ਪੀ.ਈ.ਓ .,ਰਾਜੇਸ਼ ਕੁਮਾਰ ਇੰਸਪੈਕਟਰ ਫੂਡ ਸਪਲਾਈ, ਸਤੀਸ਼ ਕੁਮਾਰ, ਨਿਰਮਲ ਸਿੰਘ ਅਤੇ ਸੁੱਖਵਿੰਦਰ ਸਿੰਘ ਆਦਿ ਹਾਜਰ ਸਨ

ਪੰਜਾਬੀ ਗਾਇਕ ਦਿਲਜੀਤ ਦੇ ਘਰ ਅੱਗੇ ਧਰਨਾਂ----

 ਲੁਧਿਆਣਾ (ਟ੍ਹੇਲ ਸਿੰਘ ਬਰਾੜ )27 ਦਸੰਬਰ --ਅੱਜ ਅਸ਼ਲੀਲ ਗਾਇਕੀ ਦੇ ਵਿਰੋਧ ਚ ਗਾਇਕ ਦਲਜੀਤ ਵਿਰੁਧ ਇਸਤਰੀ ਜਾਗਰਤੀ ਮੰਚ ਪੰਜਾਬ ਵਲੋਂ ਵਿਸ਼ਾਲ ਧਰਨਾ ਦਲਜੀਤ ਦੇ  ਘਰ ਅੱਗੇ ਦਿਤਾ ਗਿਆ ..ਜਿਥੇ ਪੰਜਾਬ ਦੇ ਅਲੱਗ ਅਲੱਗ ਪਿੰਡਾਂ ਸ਼ਹਰਾਂ ਵਿਚੋਂ ਬੀਬੀਆਂ ਸ਼ਾਮਿਲ ਸਨ ...ਉਨਾਂ ਵਲੋਂ ਹਰ ਉਸ ਅਸ਼ਲੀਲ ਗਾਇਕ ਤੇ ਗੀਤਕਾਰ ਦੇ ਖਿਲਾਫ਼ ਇਹ ਜੰਗ ਜਾਰੀ ਰਖਣ ਦਾ ਐਲਾਨ ਕੀਤਾ ਕੇ ਹੁਣ ਅੱਜ ਤੋਂ ਬਾਅਦ ਪੰਜਾਬ ਦੀਆਂ ਧੀਆਂ ਭੈਣਾਂ ਦੇ ਖਿਲਾਫ਼ ਬੋਲਣ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ ...ਇਸ ਮੋਕੇ ਦਲਜੀਤ ਦੇ ਵੱਡੇ ਭਰਾ ਨੇ ਆ ਕੇ ਆਪ ਮਾਫ਼ੀ ਮੰਗੀ ਤੇ ਦਲਜੀਤ ਦੇ ਗੈਰ ਹਾਜਿਰ ਹੋਣ ਦਾ ਕਾਰਣ ਦੱਸ ਕੇ 11 ਤਰੀਕ ਉਸ ਦੇ ਆਉਣ ਤੇ ਉਸ ਤੋਂ ਵੀ ਮਾਫ਼ੀ ਮੰਗਵਾਉਣ ਦਾ ਭਰੋਸਾ ਦਵਾਇਆ .ਤੇ ਅੱਗੇ ਤੋਂ ਅਜਿਹੀ ਗਲਤੀ ਕਰਨ ਤੋਂ ਤੌਬਾ ਕੀਤੀ 

www.sabblok.blogspot.com

ਦਸੂਹਾ ਦੀ 
ਵਾਗਡੋਰ ਕਿਸ ਦੇ ਹੱਥ ਹੋਵੇਗੀ ਸਮਾ ਦੱਸੇਗਾ
www.sabblok.blogspot.com
ਦਸੂਹਾ 24 ਦਸੰਬਰ (ਸੁਰਜੀਤ ਸਿੰਘ ਨਿੱਕੂ) ਅਗਾਮੀ 14ਵੀਆ ਪੰਜਾਬ ਵਿਧਾਨ ਸਭਾ ਚੌਣਾਂ ਦਾ ਵਿਗਲ ਵੱਜ ਚੁੱਕਾ ਹੈ ਸਾਰੀਆ ਪਾਰਟੀਆ ਵਿਚ ਟਿਕਟ ਦੇ ਦਾਅਵੇਦਾਰ ਟਿਕਟਾਂ ਦੀ ਦੌੜ ਵਿਚ ਲੱਗੇ ਹੋਏ ਹਨ। ਦਸੂਹਾ ਜੋ ਕਿ ਇਕ ਇਸ ਤਰਾ ਦਾ ਵਿਧਾਨ ਸਭਾ ਹਲਕਾ ਹੈ ਜਿਸ ਵਿਚ ਨਾ ਸਿਰਫ ਪਹਾੜੀ ਖੇਤਰ ਦੇ ਵੋਟਰ ਜੋੜੇ ਹਨ ਜਦਕਿ ਮੈਦਾਨੀ ਅਤੇ ਬੇਟ ਖੇਤਰ ਦੇ ਵੋਟਰ ਇਸ ਹਲਕੇ ਵਿਚ ਆਪਣੀ ਕਿਸਮਤ ਅਜਮਾਉਣ ਵਾਲੇ ਉਮੀਦਵਾਰਾਂ ਦਾ ਫੈਸਲਾ ਕਰਨਗੇ।
ਦਸੂਹਾ ਵਿਧਾਨ ਸਭਾ ਹਲਕੇ ਵਿਚ ਕਾਂਗਰਸ ਦਾ ਕਾਫੀ ਲੰਮੇ ਸਮੇ ਤੱਕ ਕਬਜਾ ਰਿਹਾ ਲਗਾਤਾਰ 23 ਸਾਲ ਤੱਕ ਕਾਂਗਰਸ ਦੇ ਵਿਧਾਇਕ ਨੂੰ ਪਿਛਲੀ ਵਾਰ 2007 ਵਿਚ ਭਾਜਪਾ ਵਿਧਾਇਕ ਅਮਰਜੀਤ ਸਿੰਘ ਸਾਹੀ ਵਲੋ ਜਦੋ ਹਰਾਇਆ ਗਿਆ ਸੀ ਉਦੋ ਇਹ ਮੰਨਿਆ ਜਾ ਰਿਹਾ ਸੀ ਕਿ ਕਾਂਗਰਸ ਦਾ ਥੰਮ ਡਿੱਗ ਪਿਆ ਹੈ। ਭਾਜਪਾ ਵਲੋ ਪਿਛਲੀ ਵਾਰ ਮਹੰਤ ਰਾਮ ਪ੍ਰਕਾਸ਼ ਜੀ ਨੂੰ ਟਿਕਟ ਨਾ ਦੇ ਕੇ ਇਕ ਜੱਟ ਸਿੱਖ ਮੋਜੂਦਾ ਵਿਧਾਇਕ ਅਮਰਜੀਤ ਸਿੰਘ ਸਾਹੀ ਨੂੰ ਟਿਕਟ ਦਿੱਤੀ ਗਈ ਸੀ। ਭਾਜਪਾ ਦੀ ਗੱਲ ਕਰੀਏ ਤਾ ਅੱਜ ਵੀ ਟਿੱਕਟ ਦੀ ਦਾਅਵੇਦਾਰੀ ਵਿਚ ਅਮਰਜੀਤ ਸਿੰਘ ਸਾਹੀ ਅਤੇ ਰਾਘੂਨਾਥ ਰਾਣਾ ਲਾਈਨ ਵਿਚ ਹਨ।
ਕਾਂਗਰਸ ਦੀ ਗੱਲ ਕੀਤੀ ਜਾਵੇ ਤਾ ਸਾਬਕਾ ਮੰਤਰੀ ਰਾਮੇਸ਼ ਚੰਦਰ ਡੋਗਰਾ ਦੀ ਆਪਣੀ ਇਕ ਲੋਕ-ਪ੍ਰਿਆਤਾ ਹੈ ਜਿੰਨਾ ਨੇ ਆਪਣੇ ਲੰਮੇ ਸਮੇ ਵਿਚ ਕਾਫੀ ਕੰਮ ਕੀਤੇ ਅਤੇ ਲੋਕ ਕੰਮਾਂ ਨੂੰ ਦੇਖਦੇ ਹੋਏ ਵੋਟ ਪਾਉਣ ਨੂੰ ਮਜਬੂਰ ਹਨ । ਜਿਵੇ ਕਿ ਅਸੀ ਸਾਰੇ ਜਾਣਦੇ ਹਾ ਕਿ ਸਾਬਕਾ ਮੰਤਰੀ ਰਾਮੇਸ਼ ਚੰਦਰ ਡੋਗਰਾ ਨੇ ਕਾਫੀ ਲੰਮੇ ਸਮੇ ਤੱਕ ਰਾਜ ਕੀਤਾ ਜਿਸ ਵਿਚ ਮਹੰਤ ਰਾਮ ਪ੍ਰਕਾਸ਼ ਜੀ ਕੈਬਨਿਟ ਮੰਤਰੀ ਨੂੰ ਹਰਾ ਕੇ ਅੱਗੇ ਆਏ ਸਨ ਅਤੇ ਮਹੰਤ ਰਾਮ ਪ੍ਰਕਾਸ਼ ਜੀ  ਇਕ ਧਾਰਮਿਕ ਆਗੂ ਵੀ ਸਨ। ਡੋਗਰਾ ਨੇ ਉਨਾ ਨੂੰ ਕਰੀਬ 2-3 ਵਾਰ ਹਰਾਇਆ ਸੀ। ਇਸ ਵਾਰ ਇੱਕ ਤਰਾ ਲੱਗਦਾ ਹੈ ਕਿ ਸਾਬਕਾ ਮੰਤਰੀ ਰਾਮੇਸ਼ ਚੰਦਰ ਡੋਗਰਾ ਨੂੰ ਚੌਣਾ ਤੋ ਪਹਿਲਾ ਟਿਕਟ ਲੈਣ ਲਈ ਇਕ ਵੱਡਾ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉ ਕਿ ਇਸ ਵਾਰ ਸਾਬਕਾ ਡਾਇਰੈਕਟਰ ਜਰਨਲ ਪੁਲਿਸ ਐਸ.ਐਸ.ਵਿਰਕ ਜੋ ਕਿ ਦਸੂਹਾ ਦੇ ਰਹਿਣ ਵਾਲੇ ਹਨ ਉਹ ਵੀ ਇਸ ਵਾਰ ਮੈਦਾਨ ਵਿਚ ਹਨ ਅਤੇ ਸਵਰਗਵਾਸੀ ਆਈ.ਜੀ.ਰੰਧਾਵਾ ਦੀ ਪਤਨੀ ਐਡਵੋਕੈਟ ਦਵਿੰਦਰ ਕੌਰ ਰੰਧਾਵਾ ਵੀ ਮੈਦਾਨ ਵਿਚ ਹਨ। ਬੀਤੇ ਵਿਧਾਨ ਸਭਾ ਚੌਣਾ ਵਿਚ ਹਲਕੇ ਦੇ ਵੋਟਰਾ ਨੇ ਨਵੇ ਚਿਹਰੇ ਨੂੰ ਭਾਜਪਾ ਵਿਧਾਇਕ ਅਮਰਜੀਤ ਸਿੰਘ ਸਾਹੀ ਦੇ ਪੱਖ ਵਿਚ ਵੋਟਾਂ ਪਾਇਆ ਸਨ ਅਤੇ ਨਵਾ ਚਿਹਰਾ ਅੱਗੇ ਲਿਆਦਾ ਸੀ। ਇਸੇ ਤਰਾ ਨਵੇ ਉਮੀਦਵਾਰਾਂ ਦੇ ਖੇਤਰ ਵਿਚ ਨਵੇ ਸਮੀਕਰਨਾਂ ਨੂੰ ਜਨਮ ਦੇ ਸਕਦੇ ਹਨ।
ਇਸ ਤਰਾ ਮੰਨਿਆ ਜਾਦਾ ਹੈ ਦਸੂਹਾ ਹਲਕੇ ਵਿਚ ਪਹਾੜੀ ਦਾ ਕੱਟ ਜਾਣਾ ਅਤੇ ਮੈਦਾਨੀ ਖੇਤਰ ਵਿਚ ਜੁੜ ਜਾਣਾ (ਜਿਵੇ ਜੱਟ ਸਿੱਖ ਸਹਿਰ ਵਿਚ ਆ ਜਾਣਾ) ਇਕ ਜੱਟ ਸਿੱਖ ਉਮੀਦਵਾਰ ਦੀ ਦਾਅਵੇਦਾਰੀ ਸਾਹਮਣੇ ਆਉਦੀ ਹੈ ਜੋ ਨਵਾ ਹਲਕਾ ਬੰਦੀ ਹੋਈ ਹੈ ਸੂਤਰ ਦੇ ਦੱਸਣ ਮੁਤਾਬਿਕ ਉਸ ਵਿਚ ਜਿਆਦਾਤਰ ਵੋਟ ਜੱਟ ਸਿੱਖ ਦੀ ਜੁੜੀ ਹੈ।
ਪੀਪਲਜ ਪਾਰਟੀ ਆਫ ਪੰਜਾਬ ਵਿਚ ਆਏ ਨੂੰ ਕਾਫੀ ਸਮਾ ਹੋ ਗਿਆ ਹੈ ਐਡਵੇਕੈਟ ਭੁਪਿਦਰ ਸਿੰਘ ਘੁੰਮਣ ਆਪਣੀ ਦਾਅਵੇਦਾਰੀ ਵਿਚ ਹਨ ਤੇ ਦੂਸਰੇ ਪਾਸੇ ਕੁਝ ਸਮਾ ਪਹਿਲਾ ਆਏ ਗੁਰਜੀਤ ਸਿੰਘ ਗਿੱਲ ਮਿੱਠੀ ਵੀ ਦਾਅਵੇਦਾਰ ਪੇਸ਼ ਕਰਣਗੇ ।
ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਪਿਆਰਾ ਸਿੰਘ ਹਨ ਅਤੇ ਆਪਣਾ ਪੱਖ ਲੋਕਾ ਅੱਗੇ ਰੱਖਣਗੇ ਤੇ ਆਪਣੀ ਕੇਡਰ ਵੋਟ ਲੈ ਜਾਣ ਦੇ ਯੋਗ ਹਨ।
ਇਹ ਸਾਰੇ ਉਮੀਦਵਾਰ ਆਪਣੀ ਕਿਸਮਤ ਆਜਮਾਉਣਗੇ ਅਤੇ ਹਲਕਾ ਦਸੂਹਾ ਦੇ ਵੋਟਰ ਇਨਾ ਉਮੀਦਵਾਰਾਂ ਦਾ ਫੈਸਲਾ ਕਰਨਗੇ ਅਤੇ ਆਉਣ ਵਾਲਾ ਸਮਾ ਹੀ ਦੱਸੇਗਾ ਕਿ ਦਸੂਹਾ ਦੀ ਵਾਗਡੋਰ ਕਿਸ ਦੇ ਹੱਥ ਵਿਚ ਹੋਵੇਗੀ। 

0 comments: