jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 7 December 2011

ਗੱਠ ਜੋੜ ਸਰਕਾਰ ਨੇ ਸੂਬੇ ਅੰਦਰ ਅਥਾਹ ਵਿਕਾਸ ਕੀਤਾ----ਅਮਰਜੀਤ ਸਿੰਘ ਸਾਹੀ ਮੁੱਖ ਪਾਰਲੀਮਾਨੀ ਸਕੱਤਰ

ਫੋਟੋ -ਤਸਵੀਰ ਵਿਚ ਮੁੱਖ ਪਾਰਲੀਮਾਨੀ ਸਕੱਤਰ (ਵਿੱਤ) ਅਮਰਜੀਤ ਸਿੰਘ ਸਾਹੀ  ਨੇ ਪਿੰਡ ਡਡਿਆਲ ਵਿਖੇ ਚੈਕ ਵੰਡਦੇ ਹੋਏ।
(ਫੋਟੋ -ਦਸੂਹਾ-ਨਿੱਕੂ-)
www.sabblok.blogspot.com
ਦਸੂਹਾ (ਸੁਰਜੀਤ ਸਿੰਘ ਨਿੱਕੂ) 7 ਦਸੰਬਰ-– ਸੂਬੇ ਦੇ ਲੋਕ ਅਕਾਲੀ-ਭਾਜਪਾ ਸਰਕਾਰ ਦੀਆ ਨੀਤੀਆ ਅਤੇ ਕਾਰਜਸ਼ੈਲੀ ਤੋ ਪੂਰੀ ਤਰਾ ਸੰਤੁਸਟ ਹਨ ਇਸ ਗੱਲ ਦਾ ਪ੍ਰਗਟਾਵਾ ਮੁੱਖ ਪਾਰਲੀਮਾਨੀ ਸਕੱਤਰ (ਵਿੱਤ) ਅਮਰਜੀਤ ਸਿੰਘ ਸਾਹੀ  ਨੇ ਪਿੰਡ ਡਡਿਆਲ ਵਿਖੇ ਸੰਬੋਧਨ ਕਰਦਿਆ ਕੀਤਾ ਉਨਾ ਕਿਹਾ ਕਿ  ਗੱਠ ਜੋੜ ਸਰਕਾਰ ਸੂਬੇ ਅੰਦਰ ਅਥਾਹ ਵਿਕਾਸ ਕੀਤਾ ਅਤੇ ਹਰ ਵਰਗ ਦੀਆ ਸਹੂਲਤਾ ਦਾ ਧਿਆਨ ਰੱਖ ਕੇ ਗਰੀਬਾ ਲਈ ਵਿਸ਼ੇਸ ਸਕੀਮਾ ਚਲਾਈਆ ਜਦਕਿ ਪਿਛਲੀ ਸਰਕਾਰ ਨੇ 5 ਸਾਲਾ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਲੋਕਾਂ ਨਾਲ ਕੋਈ ਰਾਪਤਾ ਨਹੀ ਰੱਖਿਆ। ਸਾਹੀ ਨੇ ਕਿਹਾ ਕਿ ਆਪਣੇ ਰਾਜ ਕਾਲ ਦੌਰਾਨ ਹਲਕੇ ਵਿਚ 9 ਡੂੰਘੇ ਟਿਊਬੈਲ ਲਗਾਏ ਹਨ ਉਨਾ ਕਿਹਾ ਕਿ ਇਕ ਟਿਊਬੈਲ ਤੇ ਇਕ ਕਰੋੜ ਦਾ ਖਰਚਾ ਆਉਦਾ ਹੈ ਉਨਾ ਦਸਿੱਆ ਕਿ 15 ਕਰੋੜ ਰੁਪਏ ਜਿਲੇ ਅੰਦਰ ਪੀਣ ਯੋਗ ਪਾਣੀ ਲਈ ਮਿਲੇ ਸਨ ਜਿਨਾ ਵਿਚੋ 8 ਕਰੋੜ ਰੁਪਏ ਦਸੂਹਾ ਹਲਕੇ ਨੂੰ ਮਹੁਇਆ ਕਰਵਾਏ ਗਏ ਹਨ ਉਨਾ ਨੇ ਪਿੰਡ ਦੇ ਕਮਿਊਨਟੀ ਸੈਟਰ ਲਈ 10 ਲੱਖ,ਪਿੰਡ ਰਾਮਪੁਰ ਨੂੰ 25 ਹਜਾਰ,ਖੇਡਾ ਵਾਸਤੇ 50 ਹਜਾਰ ਅਤੇ ਗਲੀਆ-ਨਾਲੀਆ ਲਈ ਚੈਕ ਦਿੱਤੇ ।ਇਸ ਮੌਕੇ ਹਿਮਾਚਲ ਪ੍ਰਦੇਸ਼ ਦੇ ਹਲਕਾ ਗਗਰੇਟ ਤੋ ਆਏ ਵਿਧਾਇਕ ਚੋਧਰੀ ਬਲਵੀਰ ਸਿੰਘ ਨੇ ਵੀ ਸੰਬੋਧਨ ਕੀਤਾ ਇਸ ਮੌਕੇ ਐਡਵੋਕੈਟ ਸ਼ੁਭ ਸਰੋਚ,ਕ੍ਰਿਪਾਲ ਸਿੰਘ,ਮੰਨੂੰ ਖੁਲਰ,ਸਰਪੰਚ ਅਜੀਤ ਸਿੰਘ,ਬਲਾਕ ਸੰਮਤੀ ਮੈਬਰ ਤਰਲੋਚਨ ਸਿੰਘ ਤੋ ਇਲਾਵਾ ਕੁਲਜੀਤ ਸਿੰਘ ਸਾਹੀ,ਅਮਰੀਕ ਸਿੰਘ ਗੱਗੀ,ਫੁਮੰਣ ਸਿੰਘ,ਮਾ.ਗੁਰਮੀਤ ਸਿਘ,ਵਿਵੇਕ ਰਿੰਕਾ,ਲੱਕੀ ਸਿੰਘ,ਕੁਲਦੀਪ ਸਿੰਘ,ਅਵਤਾਰ ਸਿੰਘ,ਸਿਵਪਾਲ ਸਿੰਘ ਹਾਜਰ ਸਨ

No comments: