jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 17 December 2011

ARTICLE-----ਸਵਰ ਧਰਮ ਲਈ ਪਵਿਤੱਰ ਸਥਾਨ ਸ਼੍ਰੀ ਹਰਿਮੰਦਰ ਸਾਹਿਬ -----ਪ੍ਰੋ. ਪੰਡਤਰਾਓ ਧਰੇਨੰਵਰ

www.sabblok.blogspot.com

ਸਵਰ ਧਰਮ ਲਈ ਪਵਿਤੱਰ ਸਥਾਨ ਸ਼੍ਰੀ ਹਰਿਮੰਦਰ ਸਾਹਿਬ  
ਆਧੁਨਿਕ ਕਾਲ ਦੇ ਵਿਸ਼ਵੀਕਰਣ ਯੁਗ ਵਿੱਚ ਸਵਾਰਥੀ ਲੋਕ ਆਪਣੇ ਅਸਤਿੱਤਵ ਲਈ ਜਿਉਂਦੇ ਰਹਿੰਦੇ ਹਨ | ਹਜ਼ਾਰਾਂ ਸਾਲਾਂ ਤੋਂ ਸ਼ੋਸ਼ਤ ਹੋਏ ਕੁਝ ਜਨਸਮੂਹ ਹੁਣ ਵੀ ਵੀ ਸ਼ੋਸ਼ਤ ਹੋ ਰਹੇ ਹਨ | ਚਾਹੇ ਉਹ ਜਾਤੀ ਆਧਾਰ ਤੇ ਹੋਵੇ ਜਾਂ ਫਿਰ ਲਿੰਗ ਦ ਆਧਾਰ ਤੇ ਹੋਵੇ | ਇਸ ਤਰ੍ਹਾਂ ਦੇ ਯੁੱਗ ਵਿੱਚ ਕੌਣ, ਕਿਸ ਦੀ ਸੇਵਾ ਕਰੇਗਾ, ਪਰ ਸਿੱਖ ਧਰਮ ਇਕ ਇਹੋ ਜਿਹਾ ਧਰਮ ਹੈ, ਜਿਸਦੇ ਵਿੱਚ ਨਿਸਵਾਰਥ ਸੇਵਾ ਪਾ ਸਕਦੇ ਹਾਂ
| ਮੈਨੂੰ ਤਾਂ ਹਰੇਕ ਗੁਰ-ਸਿੱਖ ਦੁਨੀਆਂ ਨੂੰ ਸੁੰਦਰ ਬਣਾਉਣ ਦੀ ਜੁੰਮੇਵਾਰੀ ਉਠਾਈ ਹੁੰਦੀ ਪ੍ਰਤੀਤ ਹੁੰਦਾ ਹੈ | ਕੋਈ ਵੀ ਗੁਰ-ਸਿੱਖ ਮਿਲ ਕੇ ਗੱਲ-ਬਾਤ ਕਰਕੇ ਵੇਖੋ ਉਹ ਸਿੱਖ ਦਾ ਮੰਨ ਨਿਵਾਂ, ਮੱਤ-ਉੱਚੀ ਨੂੰ ਸਾਬਿਤ ਕਰਦੇ ਹਨ, ਕਿਉਂਕਿ ਸੱਚੀ ਸੇਵਾ ਕਰਨ ਤੋਂ ਬਾਅਦ ਹੀ ਉਹਨਾਂ ਦੀ ਮੱਤ ਉੱਚੀ ਹੋ ਸਕਦੀ ਹੈ | ਮੱਤ ਉਚੀ ਹੋਣ ਲਈ ਨੀਵੇਂ ਮਨ ਨਾਲ ਮਾਨਵਤਾ ਦੀ ਸੇਵਾ ਕਰਨਾ ਇਕ ਸੱਚਾ ਗੁਰ-ਸਿੱਖ ਜਾਣਦਾ ਹੈ | ਸੱਚੇ ਮੰਨ ਦੇ ਨਾਲ ਹੀ ਜਨ-ਸੇਵਾ ਕਰਨਾ ਪ੍ਰਮਾਤਮਾ ਦੀ ਸੇਵਾ ਹੈ | ਸ਼੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ:- 
 ਜੋ ਤਿਸੁ ਭਾਵੈ, ਸੁ ਆਰਤੀ ਹੋਇ ||   (ਧਨਾਸਰੀ 663)
 ਜਿਹੜਾ ਵੀ ਸੱਚੇ ਦਿਲ ਨਾਲ ਸੇਵਾ ਕਰਦਾ ਹੈ, ਉਹ ਪ੍ਰਮਾਤਮਾ ਨੂੰ ਭਾਂਉਂਦਾ ਹੈ | ਜਨ ਸੇਵਾ ਵਿੱਚ ਕਦੇ ਵੀ ਜਾਤੀ, ਵਰਣ ਤੇ ਲਿੰਗ ਦੇ ਅਧਾਰ ਤੇ ਅਸਮਾਨਤਾ ਨਹੀਂ ਹੋਣੀ ਚਾਹੀਦੀ | ਪ੍ਰਮਾਤਮਾ ਦੇ ਸਾਹਮਣੇ ਸਭ ਇਕ ਸਮਾਨ ਹਨ | ਗੁਰੂ ਜੀ ਆਖਦੇ ਹਨ:--
 ਸਭੁ ਕੋ ਊਚਾ ਆਖੀਐ, ਨੀਚੁ ਨ ਦੀਸੈ ਕੋਇ ||
 ਇਕਨੈ ਭਾਂਡੇ ਸਾਜਿਐ, ਇਕੁ ਚਾਨਣੁ ਤਿਹੁ ਲੋਇ || (ਸਿਰੀ 62)
 ਵਾਹਿਗੁਰੂ ਦੇ ਸਾਹਮਣੇ ਨਾ ਕੋਈ ਛੋਟਾ ਹੈ ਨਾ ਹੀ ਕੋਈ ਵੱਡਾ ਹੈ | ਸਭ ਇਕ ਸਮਾਨ ਹਨ ਤੇ ਗੁਰੂ ਘਰ ਸਭ ਲਈ ਖੁਲ੍ਹਾ ਹੈ | ਅੱਜ ਸ਼੍ਰੀ ਹਰਿਮੰਦਰ ਸਾਹਿਬ, ਇਸ ਸਮਾਨਤਾ ਦਾ ਪ੍ਰਤੀਕ ਹੈ ਜਿਸ ਦੇ ਚਾਰੋਂ ਦਿਸ਼ਾ ਵਿੱਚ ਚਾਰ ਦਰਵਾਜੇ ਹਨ ਜਿਸਦਾ ਭਾਵ ਹੈ ਗੁਰੂ ਹਰ ਧਰਮ, ਵਰਗ, ਜਾਤੀ ਲਈ ਇਕ ਸਮਾਨ ਭਾਵਨਾ ਰੱਖਦਾ ਹੈ | ਜਿੱਥੇ ਅਮੀਰ, ਗਰੀਬ, ਵੱਖ ਵੱਖ ਧਰਮਾਂ, ਜਾਤੀਆਂ ਅਤੇ ਵਰਗਾਂ ਦੇ ਲੋਕ ਇਕੱਠੇ ਬੈਠ ਕੇ ਪੰਗਤ ਤੇ ਸੰਗਤ ਦਾ ਅਨੰਦ ਮਾਣਦੇ ਹਨ | 
 ਜਦ ਮੈਂ ਆਪਣੇ ਮਾਤਾ ਪਿਤਾ ਨਾਲ ਪਹਿਲੀ ਵਾਰ ਸ਼੍ਰੀ ਹਰਿਮੰਦਰ ਸਾਹਿਬ ਗਿਆ ਸੀ ਤਾਂ ਮੈਨੂੰ ਅਹਿਸਾਸ ਹੋਇਆ ਸੀ ਕਿ ਸ਼ਾਂਤੀ ਪਾਉਣ ਲਈ ਸ਼੍ਰੀ ਹਰਿਮੰਦਰ ਸਾਹਿਬ ਤੋਂ ਵੱਧ ਕੇ ਪਵਿੱਤਰ ਸਥਾਨ ਕੋਈ ਨਹੀਂ ਹੋ ਸਕਦਾ | ਮੈਂ ਪਰਮਾਤਮਾ ਦੀ ਮੌਜੂਦਗੀ ਨੂੰ ਹਰਿਮੰਦਰ ਸਾਹਿਬ ਦੇ ਹਰ ਕਣ ਕਣ ਵਿੱਚ ਮਹਿਸੂਸ ਕੀਤਾ | ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਪਵਿੱਤਰ ਸਰੋਵਰ ਦੇ ਕੰਢੇ ਤੇ ਬੈਠ ਕੇ ਕੀਰਤਨ ਰਾਹੀਂ ਗੁਰੂ ਵਾਕਾਂ ਨੁੰ ਸੁਣਨਾ ਮੇਰੇ ਲਈ ਇਕ ਯਾਦਗਾਰ ਪਲ ਸੀ | ਕੀਰਤਨ ਸੁਣਦਿਆਂ ਸਾਨੂੰ ਦੋ ਘੰਟੇ ਹੋ ਚੁੱਕੇ ਸਨ ਦੇ ਦਿਲ ਹਾਲੇ ਹੋਰ ਬੈਠਣ ਲਈ ਕਹਿ ਰਿਹਾ ਸੀ | ਉਸ ਪਵਿੱਤਰ ਸਰੋਵਰ ਦਾ ਨਜ਼ਾਰਾ ਮੈਨੂੰ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਸੰਸਾਰ ਭਰ ਦੀਆਂ ਪਵਿੱਤਰ ਨਦੀਆਂ ਦਾ ਸੰਗਮ ਹੋ ਗਿਆ ਹੋਵੇ | ਮੈਂ ਸੋਚ ਰਿਹਾ ਸੀ ਜਿਵੇਂ ਜਾਰੀ ਦੁਨੀਆਂ ਦੀਆਂ ਨਦੀਆਂ ਨੂੰ}ਮਿਲਾਕੇ ਜਿਵੇਂ ਮਹਾਂਸਾਗਰ ਬਣ ਜਾਂਦਾ ਹੈ, ਉਸੇ ਤਰ੍ਹਾਂ ਹਜ਼ਾਰਾਂ ਸਾਲਾਂ ਤੋਂ ਬਾਅਦ ਦੁਨੀਆਂ ਦੇ ਸਾਰੇ ਧਰਮ ਮਿਲ ਕੇ ਇਸੇ ਪਵਿੱਤਰ ਸਥਾਨ ਤੇ ਇਕ ਸੰਸਾਰੀ ਧਰਮ ਸਥਾਪਤ ਕਰਨਗੇ | ਪਤਾ ਨਹੀਂ ਹਜ਼ਾਰਾਂ ਸਾਲਾਂ ਤੋਂ ਬਾਅਦ ਵਾਹਿਗੁਰੂ ਦਾ ਇਹ ਪਵਿੱਤਰ ਸਥਾਨ ਸੰਸਾਰੀ ਸਾਰੇ ਧਰਮਾਂ ਨੂੰ ਇਕ ਸੰਸਾਰੀ ਧਰਮ ਵਿੱਚ ਪਰਿਵਰਤਨ ਲਿਆਉਣ ਵਾਲੇ ਸਵਰਗ ਦੇ ਰੂਪ ਵਿੱਚ ਸਾਹਮਣੇ ਆਪੇ | ਸ਼੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ:-
 ਏਕੋ ਹੁਕਮੁ ਵਰਤੈ ਸਭ ਲੋਈ ||
  ਏਕਮੁ ਤੇ ਸਭ ਓਪਤਿ ਹੋਈ ||  (ਗਉੜੀ 223)

 ੦ਓ ਸਰਵ ਸ਼੍ਰੇਸ਼ਟ ਹੈ, ਦੁਨੀਆਂ ਦੇ ਸਾਰੇ ਜੀਵ-ਜੰਤੂ ਉਸ ਵਾਹਿਗੁਰੂ ਦੀ ਕ੍ਰਿਪਾ ਨਾਲ ਇਸ ਦੁਨੀਆਂ ਤੇ ਮੌਜੂਦ ਹਨ | ਕੋਈ ਵੀ ਇਨਸਾਨ ਜੇਕਰ ਇਕ ਵਾਰ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਲਵੇ ਤਾਂ ਉਹ ਸੱਚੀ ਭਾਵਨਾ ਰੱਖਣ ਵਾਲਾ ਸਿੱਖ ਬਣੇਗਾ | ਸਿੱਖ ਦਾ ਭਾਵ ਹੈ ਸਿੱਖਣ ਵਾਲਾ-ਮੈਂ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਸਚਾਈ, ਮਾਨਵਤਾ ਅਤੇ ਸੇਵਾ ਭਾਵਨਾ ਨੂੰ ਸਿਖਣ ਵਾਲਾ ਸੱਚਾ ਸਿੱਖ ਬਣ ਗਿਆ ਹਾਂ | ਬੇਸ਼ੱਕ ਹੋ ਸਕਦਾ ਹੈ ਕਿ ਮੈਂ ਸਿਖ ਧਰਮ ਦੀ ਅਜੇ ਸਾਰੀ ਰਹਿਤ ਮਰਯਾਦਾ ਦੀ ਪਾਲਣਾ ਨਹੀਂ ਕਰ ਰਿਹਾ ਹੋਵੇਗਾ ਪਰ, ਮੈਂ ਤਾਂ ਦਿਨ ਵਿੱਚ ਕਈ ਵਾਰ ਜਪਦਾ ਹੈ:-
 ੦ਓ ਸਤਿਨਾਮੁ,
 ਕਰਤਾ ਪੁਰਖੁ,
 ਨਿਰਭਉ, ਨਿਰਵੈਰ,
 ਅਕਾਲ ਮੂਰਤਿ,
 ਅਜੂਨੀ ਸੈਭੰ, ਗੁਰ ਪ੍ਰਸਾਦਿ ||   (ਮੂਲ ਮੰਤਰ 1)



ਪ੍ਰੋ. ਪੰਡਤਰਾਓ ਧਰੇਨੰਵਰ, ਸਰਕਾਰੀ ਕਾਲਜ, ਸੈਕਟਰ-46, ਚੰਡੀਗੜ੍ਹ
ਮੋਬਾਇਲ: 9988351695
ਈਮੇਲ:-
punjabi.maboli@yahoo.com

ਪ੍ਰੋ. ਪੰਡਤਰਾਓ ਕਰਨਾਟਕ ਤੋਂ ਹੈ ਪਰ ਪੰਜਾਬੀ ਸਿੱਖ ਕੇ ਹੁਣ ਤੱਕ 8 ਕਿਤਾਬਾਂ ਪੰਜਾਬੀ ਵਿੱਚ ਲਿਖ ਚੁੱਕੇ ਹਨ |

No comments: