jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 31 December 2011

ਮੁਲਾਂਪੁਰ ਦੀ ਮੁਟਿਆਰ(ਲੇਖ )-- ਪ੍ਰੋ. ਪੰਡਤਰਾਓ ਧਰੇਨੰਵਰ,

www.sabblok.blogspot.ਕੋ
ਲੇਖਕ-ਪ੍ਰੋ. ਪੰਡਤਰਾਓ ਧਰੇਨੰਵਰ
ਮੁਲਾਂਪੁਰ ਦੀ ਮੁਟਿਆਰ

 ਸੁੰਦਰ ਮਹਿਲ ਵਿੱਚ ਆਰਾਮ ਨਾਲ ਬੈਠ ਹੋਏ ਸੁੰਦਰ ਨਾਰਾਂ ਸੁਣੋਂ ਮੇਰੀ ਗੱਲ, ਮੇਰੀ ਸੁੰਦਰੀ, ਮੇਰੇ ਸਪਨਿਆਂ ਦੀ ਰਾਣੀ, ਮੇਰੀ ਪਿਆਰੀ ਮੁਲਾਂਪੁਰ ਦੀ ਮੁਟਿਆਰ ਨੂੰ ਦੇਖਣ ਲਈ ਚੰਦਰ ਨਾਲ ਗੱਲ ਕਰਨ ਦੀ ਮੇਰਾ ਤਰੀਕਾ ਤੈਨੂੰ ਪਤਾ ਹੈ, ਕਿਹੜਾ ਸੀ |
 ਸ਼ਾਮ ਦੇ ਸਮਂੇ 
 ਦੇਖਿਆ ਮੈਂ ਚੰਦਰ ਨੂੰ
 ਪੁੱਛਿਆ ਮੈਂ ਚੰਦਰ ਨੂੰ
 ਕਿ ਦੇਖਿਆ ਮੇਰੀ ਮੁਟਿਆਰ ਨੂੰ
 ਚੋਰ ਚੰਦਰ, ਬੜਾ ਨਟਖਟ 
 ਦੱਸਿਆ ਕਲ ਵੇਖ ਕੇ ਆਵਾਂਗਾ 
 ਊੜੀਕ ਰਿਹਾ ਹਾਂ ਚੰਦਰ ਨੂੰ
 ਮੇਰੇ ਮੁਟਿਆਰ ਦੀ ਖਬਰ ਨੂੰ 
 ਮੇਰੀ ਜਿੰਦਗੀ ਦੀ ਰਾਹ ਨੂੰ 
 ਚੰਦਰ ਨੂੰ ਵੀ ਨਾ ਦੇਖਣ ਵਾਲੀ ਸਿਰਫ ਮੈਨੂੰ ਹੀ ਦਿਖਣ ਵਾਲੀ ਮੇਰੀ ਮੁਟਿਆਰ ਕਿਵੇਂ ਲਗਦੀ ਹੈ, ਤੈਨੂੰ ਪਤਾ ਕਿਵੇਂ ਲਗਦੀ ਹੈ ? ਉਹ ਰੂਪ ਵਿੱਚ ਰੂਪਵਤੀ, ਕਲਾ ਵਿੱਚ ਕਮਲਾਆਕਸ਼ੀ, ਸੰਪਤ ਵਿੱਚ ਧੰਨਲਕਸ਼ਮੀ ਨੂੰ ਵੀ ਹਰਾਉਣ ਵਾਲੀ ਹੈ | ਇਹਨਾਂ ਹੀ ਨਹੀਂ ਉਹ ਜੱਦ ਚਲਦੀ ਹੈ, ਮੋਰ ਵੀ ਸ਼ਰਮਾਂਉਂਦਾ ਹੈ | ਉਸ ਦਾ ਵਰਨਣ ਮੈਂ ਕਿਹੜੇ ਸ਼ਬਦਾਂ ਵਿੱਚ ਕਰਾਂ ? ਖੂਬ ਵਰਨਣ ਲਈ ਬੁਲਾਵਾਂ ਮੈਂ ਵਰਕਵੀ ਨੂੰ ਜਾਂ ਬਣ ਜਾਵਾਂ ਮੈਂ ਖੁਦ ਦਰਸ਼ਕ ਕਵੀ | ਨਾਂ-ਨਾਂ ਕਵੀ ਬਣ ਕੇ ਮੈਂ ਨਹੀਂ ਕਰਾਂਗਾ ਮੇਰੀ ਮੁਟਿਆਰ ਦੀ ਸੁੰਦਰਤਾ ਦਾ ਮਾਪਣ | ਰੂਪ ਵਿੱਚ ਕੀ ਹੈ ? ਕੀ ਹੈ ਰੰਗ ਵਿੱਚ ? ਦੱਸੋ ਮੈਨੂੰ ਕੀ ਹੈ ਉਸ ਲਾਲ ਚਮੜੀ ਵਿੱਚ ? ਲਾਲ ਚਮੜੀ ਦੇਖ ਕੇ ਦਿਵਾਨਾ ਮੈਂ ਨਹੀਂ ਹੋਇਆ | ਪਰ ਦਿਵਾਨਾ ਹੋਇਆ ਮੈਂ ਉਸਦੀ ਦੇਖ ਕੇ ਮੰਨ ਨਿਵਾਂ, ਮਾਂ ਵਰਗਾ ਪਿਆਰ ਦੇਖਕੇ, ਉਸ ਦੀ ਮੱਤ ਉੱਚੀ ਵੀ ਹਮੇਸ਼ਾ ਹੈ ਲੱਗਦਾ ਹੈ | ਜਦੋਂ ਉਹ ਬੋਲਦੀ ਹੈ ਹਰ ਬੋਲੀ ਵਿੱਚ ਪੰਜਾਬੀ ਮਾਂ-ਬੋਲੀ ਹੈ | ਉਸ ਦੀ ਹਰ ਬੋਲੀ ਸ਼ਾਰਧੇ ਦੀ ਵੀਣਾ ਦੇ ਸਵਰ ਵਰਗੀ ਹੈ  | ਤੁਸੀਂ ਸੋਚ ਰਹੇ ਹੋਵੋਗੇ, ਇਹ ਕਿ ਹੋਇਆ ? ਕਰਨਾਟਕ ਤੋਂ ਆ ਕੇ ਪੰਜਾਬੀ ਮੁਟਿਆਰ ਨਾਲ ਪਿਆਰ ਕਰ ਬੈਠਾ ਮਦਰਾਸੀ | ਜੇਕਰ ਤੁਸੀਂ, ਤੈਨੂੰ ਪਿਆਰ ਹੋ ਗਿਆ ਕਹਿ ਕੇ ਗਾਉਗੇ ਤਾਂ ਮੈਂ ਬਾਹਰਵੀਂ ਸਦੀ ਦੇ ਕਰਨਾਟਕ ਦੇ ਗਿਆਣੀ ਸਰਵਦਨਯ 

ਵਚਨ, 
  ਹਿਸਾਬ ਕਦੇ ਧੋਖਾ ਨਹੀਂ ਖਾਂਦੀ, 
  ਬਿਲੀ ਕਦੇ ਮਰਦੀ ਨਹੀਂ, 
  ਪਿਆਰ ਬੰਧਣ ਤੋਂ ਕੋਈ ਬਚੇ ਨਹੀਂ 
 ਬੋਲ ਕੇ ਗਾਵਾਂਗਾ | ਮੇਰੀ ਮੁਟਿਆਰ ਸ਼ਰਮਾ ਕੇ ਘਰ ਵਿੱਚ ਨਹੀਂ ਬੈਠਦੀ, ਲੋਕਾਂ ਨੂੰ ਜਗਾਉਣ ਵਾਲੀ ਉਸਦੀ ਹਰ ਬੋਲੀ ਹਰ ਲੋਕ ਮਾਣਦੇ ਹਨ, ਨਵੀਂ ਸਮਾਜ ਰਚਨਾ ਕਰਨ ਵਾਲੀ ਪ੍ਰਗਤੀਸ਼ੀਲ ਹੈ | ਮਾਂ ਦੇ ਘਰ ਵਿੱਚ ਬੈਠ ਕੇ ਦਹੇਜ ਦੀ ਚਿੰਤਾ ਵਧਾਉਣ ਵਾਲੀ ਬੇਟੀ ਨਹੀਂ ਹੈ ਮੇਰੀ ਮੁਟਿਆਰ, ਦਹੇਜ ਵਿਵਸਥਾ ਨੂੰ ਜੜੋਂ ਪੁੱਟਣ ਲਈ ਸੋਚਣ ਵਾਲੀ ਮੇਰੀ ਮੁਟਿਆਰ ਨਾ ਸਿਰਫ ਪੰਜਾਬ ਪਰ ਸੱਤ ਸਮੁੰਦਰ ਪਾਰ ਵੀ ਸਾਰੀ ਨਾਰਾਂ ਨੂੰ ਪ੍ਰੇਰਿਤ ਕਰਨ ਵਾਲੀ ਹੈ ਮੇਰੀ ਮੁਟਿਆਰ | ਪ੍ਰੇਰਣਾ ਰਹਿਤ ਸੁੰਦਰ ਨਾਰੀਓ ਸਭ ਕੁਝ ਹੈ ਸੋਚ ਕੇ ਅਰਾਮ ਨਾਲ ਏ.ਸੀ. ਵਿੱਚ ਜਿੰਦਗੀ ਚਲਾਉਣ ਵਾਲੋ ਸੁਣੋ, ਮੇਰੀ ਮੁਟਿਆਰ ਸਰਬਤ ਦੇ ਭੱਲੇ ਵਿੱਚ ਵਿਸ਼ਵਾਸ ਰੱਖਕੇ ਸੰਗਤ ਤੇ ਪੰਗਤ ਨੂੰ ਅਪਣਾਉਂਦੀ ਹੈ |  ਜੋ ਵੀ ਹੋ ਰਿਹਾ ਹੈ ਉਸ ਨੂੰ ਨਾ ਸਵਿਕਾਰ ਕਰਨ ਵਾਲੀ ਮੇਰੀ ਮੁਟਿਆਰ ਬਾਵਾ ਬਲਵੰਤ ਦੀ ਸੋਚ, ਮੈਨੂੰ ਸਭ ਪੀੜਤ ਜਹਾਨ ਦੀ ਮੂਸੀਬਤ ਸਹਿਣ ਦੇ ਖਿਲਾਫ ਸੋਚ ਕੇ ਯਥਾਰਥ ਵਾਦ ਦੀ ਨਿੰਦਾ ਕਰਕੇ ਕਰਵੇ ਦੇ ਵਰਤਾਂ ਤੋਂ ਲੇ ਆਏ ਤਲਵਾਰ ਮਾਏਂ ਕਹਿ ਕੇ ਹਿੰਮਤ ਨਾਲ ਗਾਂਉਂਦੀ ਹੈ | ਭਾਵੇਂ ਪੂਰਣ ਸਿੰਘ ਜੀ ਨੇ ਲਿਖਿਆ ਹੋਵੇ ਭਗਤੀ ਵਿੱਚ ਮੈਂ ਪਤੰਗ ਕਿਸੇ ਦੀ ਡੋਰਾਂ ਵਾਤਾ ਖਿਜਦਾ | ਇਸ ਪੰਕਤੀ ਦੇ ਵਿੱਚ ਵੀ ਪਰਸ਼ ਪ੍ਰਧਾਨ ਸਮਾਜ ਔਰਤ ਤੇ ਦਬ-ਦਬਾਅ ਨੂੰ ਵੇਖਦੀ ਹੈ | ਨਵੇਂ ਇਤਿਹਾਸ ਲਿਖਣ ਦੀ ਸਪਨੇ ਦੇਖਣ ਵਾਲੀ ਮੇਰੀ ਮੁਟਿਆਰ ਪਾਸ਼ ਦੀ ਕਵਿਤਾ ਨਾ ਹੋਣਾ ਤੜਪਦਾ, ਸਭ ਸਹਿਣਾ ਕਰ ਜਾਣਾ, ਘਰਾਂ ਤੋਂ ਨਿਕਲਣਾ ਕੰਮ ਤੇ, ਤੇ ਕੰਮ ਤੋਂ ਘਰ ਜਾਣਾ ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ ਨੂੰ ਨਾ ਸਿਰਫ ਪੰਜਾਬੀ ਵਿੱਚ ਗਾਊਂਦੀ ਹੈ ਬਲਕਿ ਵੱਖ ਵੱਖ ਭਾਸ਼ਾ ਵਿੱਚ ਅਨੁਵਾਦ ਕਰਕੇ ਪਾਸ਼ ਦੀ ਸੋਚ ਨੂੰ ਲੋਕਾਂ ਨੂੰ ਬੋਲਦੀ ਹੈ | ਦੱਸੋ ਮੈਨੂੰ ਕਿਵੇਂ ਲੱਗੀ ਮੇਰੀ ਮੁਟਿਆਰ ਤੁਹਾਨੂੰ ?

       ਪ੍ਰੋ. ਪੰਡਤਰਾਓ ਧਰੇਨੰਵਰ, 
       ਸਰਕਾਰੀ ਕਾਲਜ, ਸੈਕਟਰ - 46,
       ਚੰਡੀਗੜ੍ਹ | 
       ਫੋਨ ਨੰ. 9988351695
      

No comments: