- ਲੁੱਟ ਖੋਹ ਦੀਆ ਵਾਰਦਾਤਾ ਕਰਨ ਵਾਲੇ ਲੁਟੇਰੇ ਅਤੇ ਕਾਬੂ ਕਰਨ ਵਾਲੀ ਪੁਲਿਸ ਪਾਰਟੀ ਸਮੇਤ ਥਾਣਾ ਇੰਚਾਰਜ ਦਸੂਹਾ
- (ਫੋਟੋ - ਦਸੂਹਾ-ਨਿੱਕੂ-)
ਦਸੂਹਾ (ਸੁਰਜੀਤ ਸਿੰਘ ਨਿੱਕੂ) 12,ਦਸੰਬਰ- -ਐਸ.ਐਸ.ਪੀ ਹੁਸ਼ਿਆਰਪੁਰ ਬਲਕਾਰ ਸਿੰਘ ਸਿੱਧੂ ਅਤੇ ਮਹਿੰਦਰ ਸਿੰਘ ਡੀ.ਐਸ.ਪੀ ਦਸੂਹਾ ਦੇ ਦਿਸ਼ਾ ਨਿਰਦੇਸ਼ ਹੇਠ, ਅੱਜ ਥਾਣਾ ਮੁੱਖੀ ਉਕਾਰ ਸਿੰੰਘ ਬਰਾੜ ਨੇ ਲੁੱਟ ਖੋਹ ਦੀਆ ਵਾਰਦਾਤਾ ਕਰਨ ਵਾਲੇ ਲੁਟੇਰੇ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ । ਇਸ ਮੌਕੇ ਥਾਣਾ ਮੁੱਖੀ ਬਰਾੜ ਨੇ ਦੱਸਿਆ ਕਿ ਮਿਤੀ 4 ਨਵੰਬਰ ਨੂੰ ਮਿਆਣੀ ਰੋਡ ਦਸੂਹਾ ਤੋਂ ਹਰਪਾਲ ਸਿੰਘ ਵਾਸੀ ਚੱਕ ਬਾਮੂ ਆਪਣੀ ਪਤਨੀ ਸਮੇਤ ਆਪਣੇ ਪਿੰਡ ਨੂੰ ਜਾ ਰਿਹਾ ਸੀ ਤਾਂ ਅਚਾਨਕ ਪਿੱਛੋ ਆ ਕੇ ਅਪਾਚੀ ਮੋਟਰ ਸਾਇਕਲ ਸਵਾਰ ਨੇ ਤੇਜਥਾਰ ਹਥਿਆਰ ਦਿਖਾ ਕੇ ਹਰਪਾਲ ਸਿੰਘ ਦੀ ਪਤਨੀ ਤੋਂ ਚੇਨੀ ਖੋ ਲਈ ਸੀ । ਇਸ ਵਾਰਦਾਤ ਨੂੰ ਹੱਲ ਕਰਦਿਆ ਲਖਵਿੰਦਰ ਸਿੰਘ ਉਰਫ ਲੱਖਾ ਉਰਫ ਘੋਗਰਾ ਪੁੱਤਰ ਬਲਕਾਰ ਸਿੰਘ ਵਾਸੀ ਵਾਰਡ ਨੰਬਰ 10 ਮਹੁੱਲਾ ਧਰਮਪੁਰਾ ਥਾਣਾ ਦਸੂਹਾ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ । ਪੁਲਿਸ ਨੇ ਮੌਕੇ ਵਾਰਦਾਤ ਤੇ ਵਰਤਿਆ ਮੋਟਰ ਸਾਇਕਲ ਤੇ ਤੇਜਥਾਰ ਹਥਿਆਰ ਵੀ ਬਰਾਮਦ ਕਰ ਲਿਆ ਹੈ । ਲੱਖੇ ਨੇ ਅਪਾਚੀ ਮੋਟਰ ਸਾਇਕਲ ਗੁਰਦਾਸਪੁਰ ਤੋਂ ਚੋਰੀ ਕੀਤਾ ਸੀ , ਜਿਸ ਦਾ ਰੰਗ ਪੀਲਾ ਸੀ । ਲੁਟੇਰੇ ਨੇ ਇਸ ਦਾ ਕਾਲੇ ਰੰਗ ਦੀਆ ਟੇਪਾ ਲਾ ਕੇ ਕਾਲਾ ਕਰ ਲਿਆ ਅਤੇ ਨੰਬਰ ਪਲੇਟ ਵੀ ਉੁਤਾਰ ਦਿੱਤੀ ਸੀ । ਇਸ ਲੁਟੇਰੇ ਨੇ ਹੋਰ ਵੀ ਕਈ ਲੁੱਟ-ਖੋ ਦੀਆਂ ਵਾਰਦਾਤਾ ਕੀਤੀਆ ਮੰਨਿਆ ਹੈ । ਇਹ ਲੁਟੇਰਾ ਲੁੱਟ ਖੋ ਕਰਕੇ ਲੁੱਟਿਆ ਹੋਇਆ ਮਾਲ ਗੜਦੀਵਾਲਾ ਦੇ ਮਸ਼ਹੂਰ ਜਿਊਲਰ ਪਿੰ੍ਰਸ ਗੋਗਨਾ ਪੁੱਤਰ ਰਣਜੀਤ ਸਿੰਘ ਉਰਫ ਕਾਕਾ ਜਿਊਲਰਜ ਗੜਦੀਵਾਲਾ ਨੂੰ ਵੇਚਦਾ ਸੀ । ਪੁਲਿਸ ਨੇ ਇਸ ਕੇਸ ਤੇ ਕਾਰਵਾਈ ਕਰਦਿਆ ਲਖਵਿੰਦਰ ਸਿੰਘ ਲੱਖਾ ਅਤੇ ਸੁਨਿਆਰੇ ਪਿੰ੍ਰਸ ਨੂੰ ਗ੍ਰਿਫਤਾਰ ਕਰਕੇ ਪਰਚਾ ਦਰਜ ਕਰ ਦਿੱਤਾ ਹੈ।
No comments:
Post a Comment