- ਦਸੂਹਾ ਪੁਲਿਸ ਵਲੋ ਫੜੀ ਗਈ ਨਗਦੀ 16.54 ਲੱਖ ਰੁਪਏ ਦੀ ਰਾਸ਼ੀ, ਕਾਰ ਅਤੇ ਦੋਨੇ ਵਿਅਕਤੀ ਤੇ ਪੁਲਿਸ ਪਾਰਟੀ
(ਫੋਟੋ .ਦਸੂਹਾ-ਨਿੱਕੂ)
www.sabblok.blogspot.com
ਦਸੂਹਾ (ਸੁਰਜੀਤ ਸਿੰਘ ਨਿੱਕੂ) 30,ਦਸੰਬਰ--ਅਗਾਮੀ 14ਵੀ ਵਿਧਾਨ ਸਭਾ ਚੌਣਾਂ ਦੇ ਮੱਦੇ ਨਜਰ ਚੌਣ ਕਮਿਸ਼ਨ ਦੀਆ ਹਦਾਇਤਾ ਅਨੁਸਾਰ ਜਿਲਾ ਪੁਲਿਸ ਮੁੱਖੀ ਬਲਕਾਰ ਸਿੰਘ ਸਿੱਧੂ ਅਤੇ ਡੀ.ਐਸ.ਪੀ. ਦਸੂਹਾ ਮਹਿੰਦਰ ਸਿੰਘ ਦੇ ਦਿਸ਼ਾ- ਨਿਰਦੇਸ਼ਾ ਅਨੁਸਾਰ ਅੱਜ ਐਸ.ਐਚ.ਓ .ਦਸੂਹਾ ਉਂਕਾਰ ਸਿੰਘ ਬਰਾੜ ਅਤੇ ਪੁਲਿਸ ਪਾਰਟੀ ਸਮੇਤ ਨਾਇਬ ਤਹਿਸੀਲਦਾਰ ਨਿਰਮਲ ਸਿੰਘ ਦੀ ਹਾਜਰੀ ਵਿਚ ਸਥਾਨਿਕ ਐਸ.ਡੀ.ਐਮ.ਚੌਕ ਦਸੂਹਾ ਵਿਖੇ ਨਾਕਾ ਲਗਾਇਆ ਹੋਇਆ ਸੀ ਕਿ ਦਾਣਾ ਮੰਡੀ ਵਾਲੀ ਸਾਈਡ ਤੋਂ ਇਕ ਕਾਰ ਵੈਗਨਾਰ ਕਾਰ ਨੰਬਰ ਡੀ.ਐਲ.8 ਸੀ.ਕਿਉ 5062 ਨੂੰ ਰੋਕਿਆ। ਉਸ ਨੂੰ ਮੁਕੇਸ਼ ਪੁੱਤਰ ਰਾਮਫੁੱਲ ਵਾਸੀ ਰਿਜੜ ਹਰਿਆਣਾ ਚਲਾ ਰਿਹਾ ਸੀ ਅਤੇ ਪ੍ਰਵੇਸ਼ ਕੁਮਾਰ ਪੁੱਤਰ ਭੂਰੇ ਲਾਲ ਵਾਸੀ ਡੇਅਰੀ ਰੋਡ ਆਦਰਸ਼ ਨਗਰ ਨਿਊ ਦਿੱਲੀ ਸਵਾਰ ਸੀ। ਕਾਰ ਦੀ ਤਲਾਸੀ ਲੈਣ ਤੇ ਉਸ ਪਾਸੋ ਇਕ ਬੈਗ ਵਿਚੇ 16 ਲੱਖ 54 ਹਜਾਰ ਰੁਪਏ ਬਰਾਮਦ ਹੋਏ। ਥਾਣਾ ਮੁੱਖੀ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਉਕਤ ਵਿਅਕਤੀ ਦਾ ਕਹਿਣਾ ਹੈ ਕਿ ਇਹ ਪੈਸੇ ਏ.ਬੀ.ਸੁਗਰ ਮਿਲ ਵਿਚੋ ਆਪਣੀ ਪੇਮੇਂਟ ਦੇ ਰੂਪ ਵਿਚ ਲਿਆਦੇ ਸਨ। ਇਹਨਾ ਦਾ ਕਹਿਣਾ ਹੈ ਕਿ ਉਨਾ ਦੀ ਪੁਰਾਣੀ ਬਾਰਦਾਣੇ ਦੀ ਦਿੱਲੀ ਵਿਖੇ ਫੈਕਟਰੀ ਹੈ। ਉਹ ਇਹ ਪੈਸਾ ਲੈ ਕੇ ਦਸੂਹਾ ਵਿਖੇ ਬੈਕ ਵਿਚ ਜਮਾ ਕਰਵਾਉਣ ਜਾ ਰਿਹਾ ਸੀ। ਉਨਾ ਦੱਸਿਆ ਕਿ ਉਕਤ ਦੋਨੇ ਵਿਅਕਤੀ ਕੋਈ ਠੋਸ ਸਬੂਤ ਪੇਸ਼ ਨਹੀ ਕਰ ਸਕੇ ਕਿ ਐਨਾ ਪੈਸਾ ਕਿਥੋ ਆਇਆ । ਪੁਲਿਸ ਨੇ ਮੌਕੇ ਤੇ ਸਥਾਨਿਕ ਆਰ.ਓ .ਕਮ ਐਸ.ਡੀ.ਐਮ. ਦਸੂਹਾ ਉਮਾ ਸੰਕਰ ਨੂੰ ਇਤਲਾਹ ਦਿੱਤੀ ਤੇ ਉਹ ਵੀ ਮੌਕੇ ਤੇ ਪੁੰਹਚ ਗਏ। ਮੌਕੇ ਤੇ ਇਨਕਮ ਟੈਕਸ ਇੰਸਪੈਕਟਰ ਸ਼ੁਰੇਸ਼ ਕੁਮਾਰ ਵੀ ਪਹੁੰਚ ਗਏ ਸਨ। ਪੁਲਿਸ ਨੇ ਕਾਰ ਸਮੇਤ ਅਤੇ ਦੋਨਾ ਵਿਅਕਤੀਆ ਨੂੰ ਆਪਣੇ ਕਬਜੇ ਵਿਚ ਲੈ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
No comments:
Post a Comment