ਪੰਜਾਬੀ ਗਾਇਕ ਦਿਲਜੀਤ ਦੇ ਘਰ ਅੱਗੇ ਧਰਨਾਂ----
ਲੁਧਿਆਣਾ (ਟ੍ਹੇਲ ਸਿੰਘ ਬਰਾੜ )27 ਦਸੰਬਰ --ਅੱਜ ਅਸ਼ਲੀਲ ਗਾਇਕੀ ਦੇ ਵਿਰੋਧ ਚ ਗਾਇਕ ਦਲਜੀਤ ਵਿਰੁਧ ਇਸਤਰੀ ਜਾਗਰਤੀ ਮੰਚ ਪੰਜਾਬ ਵਲੋਂ ਵਿਸ਼ਾਲ ਧਰਨਾ ਦਲਜੀਤ ਦੇ ਘਰ ਅੱਗੇ ਦਿਤਾ ਗਿਆ ..ਜਿਥੇ ਪੰਜਾਬ ਦੇ ਅਲੱਗ ਅਲੱਗ ਪਿੰਡਾਂ ਸ਼ਹਰਾਂ ਵਿਚੋਂ ਬੀਬੀਆਂ ਸ਼ਾਮਿਲ ਸਨ ...ਉਨਾਂ ਵਲੋਂ ਹਰ ਉਸ ਅਸ਼ਲੀਲ ਗਾਇਕ ਤੇ ਗੀਤਕਾਰ ਦੇ ਖਿਲਾਫ਼ ਇਹ ਜੰਗ ਜਾਰੀ ਰਖਣ ਦਾ ਐਲਾਨ ਕੀਤਾ ਕੇ ਹੁਣ ਅੱਜ ਤੋਂ ਬਾਅਦ ਪੰਜਾਬ ਦੀਆਂ ਧੀਆਂ ਭੈਣਾਂ ਦੇ ਖਿਲਾਫ਼ ਬੋਲਣ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ ...ਇਸ ਮੋਕੇ ਦਲਜੀਤ ਦੇ ਵੱਡੇ ਭਰਾ ਨੇ ਆ ਕੇ ਆਪ ਮਾਫ਼ੀ ਮੰਗੀ ਤੇ ਦਲਜੀਤ ਦੇ ਗੈਰ ਹਾਜਿਰ ਹੋਣ ਦਾ ਕਾਰਣ ਦੱਸ ਕੇ 11 ਤਰੀਕ ਉਸ ਦੇ ਆਉਣ ਤੇ ਉਸ ਤੋਂ ਵੀ ਮਾਫ਼ੀ ਮੰਗਵਾਉਣ ਦਾ ਭਰੋਸਾ ਦਵਾਇਆ .ਤੇ ਅੱਗੇ ਤੋਂ ਅਜਿਹੀ ਗਲਤੀ ਕਰਨ ਤੋਂ ਤੌਬਾ ਕੀਤੀ
www.sabblok.blogspot.com
No comments:
Post a Comment