jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 3 December 2011

Poem

www.sabblok.blogspot.com


ਸੁਣ ਸ਼ਰਾਬ ਬੰਦੇ ਖਾਣੀਏ , ਨੀ ਸ਼ਰਾਰਤ ਦੇ ਪਾਣੀਏ ....


(ਡਾ. ਪਰਵਿੰਦਰ ਕੌਰ, ਲੁਧਿਆਣਾਂ)


ਸੁਣ ਸ਼ਰਾਬ ਬੰਦੇ ਖਾਣੀਏ , ਨੀ ਸ਼ਰਾਰਤ ਦੇ ਪਾਣੀਏ ,

ਜਿਸ ਨੇ ਵੀ ਤੈਨੂ ਚਖਿਆ,ਤੇਰਾ ਜ਼ਹਿਰ ਹੱਡਾਂ ਵਿਚ ਰਚਿਆ,


ਕਿਨੇ ਆਂ ਦੇ ਜ਼ਿਗਰ ਤੂੰ ਪਾੜ-ਦੀ,ਲਖਾਂ ਹੀ ਘਰ ਊਜ਼ਾਡ - ਦੀ,


ਸਾਡਾ "ਮਾਣਕ" ਵੀ ਤੂ ਡੰਗ- ਤਾ ,ਓਹਦਾ ਬੋਲ ਹੁਣ ਹੈ ਕਂਬ -ਦਾ ,


ਗਾਲਿਬ ਤਾ ਤੇਰਾ ਸ਼ੁਦਾਈ ਸੀ , ਤਾਹੀਓਂ ਰਹਿੰਦਾ ਸਦਾ ਕਰਜ਼ਾਈ ਸੀ,


ਤੂ ਹੌਲੀ - ਹੌਲੀ ਪਾਪਨੇ "ਸ਼ਿਵ" ਦੀ ਮੌਤ ਬਣ ਆਈ ਸੀ,


ਤੂ ਕਾਹਤੋਂ ਸਾਥੋਂ ਖੋਹ ਲਿਆ,ਜਿਹਦੇ ਬਿਨਾ ਬਟਾਲਾ ਸੁਨਾ ਪਿਆ,


ਨਹਿਰੋਂ ਪਾਰ ਬੰਗਲਾ ਜੋ ਪਵਾਓਂਦਾ - ਪਵਾਓਂਦਾ ਰਹਿ ਗਿਆ ,


"ਰੋਮੀ ਗਿੱਲ" ਹੀਰਾ ਸਾਡਾ ਵਹਿਣ ਤੇਰੇ ਚ ਵੇਹ ਗਿਆ ,


ਪਰ ਤੇਰਾ ਨਸ਼ਾ ਤਾ ਕੁਛ ਪਲ ਰਹੇ , ਦਿਨ ਚੜਦੇ ਨਾਲ ਹੀ ਉੱਤਰ ਬਹੇ ,


ਪਰ ਐਵੇਂ ਨਾ ਤੂ ਮਾਣ ਕਰੀਂ ,ਤੇਰੇ ਨਾਲੋ ਵਧੀਆ ਨਸ਼ੇ ਕਈ ,


ਜੇ ਨਹੀ ਪਤਾ ਤਾ ਜਾਣ ਲੈ, ਮੇਰੇ ਵੱਲ ਨੂ ਕਰ ਧਿਆਨ ਲੈ ,


ਜੋ ਫੱਕਰ ਲੋਕੀ ਹੁੰਦੇ ਨੇ, ਓਹ ਨਾਮ - ਖੁਮਾਰੀ ਪੀਂਦੇ ਨੇ ,


ਤੂੰ ਲਾਉਦੀ ਦਿਲ ਵਿਚ ਅੱਗ ਜਹੀ,ਪਰ ਫੱਕਰਾਂ ਦੀ ਪੀਣੀ ਅਲਗ ਜਹੀ,


ਉਹਨਾ ਦੀ ਨਾਮ ਖੁਮਾਰੀ ਜੋ,ਨਾ ਜਾਵੇ ਕਿਸੇ ਤੂ ਉਤਾਰੀ ਓਹ,


ਤੂੰ ਸਾਰਾ ਜ਼ੋਰ ਲਗਾ ਲਵੇਂ,ਭਾਵੇਂ ਬੰਦੇ ਦੀ ਹੋਸ਼ ਭੁਲਾ ਦੇਵੇ ,


ਪਰ ਨਸ਼ੇ ਤੇਰੇ ਨੇ ਉਤਰ ਜਾਣਾ, ਵਾਅਦਾ ਕਰ ਸ਼ਰਾਬੀ ਮੁਕਰ ਜਾਣਾ,


ਪਰ ਨਾਮ ਦਾ ਅਮਲ ਨਾ ਲਹਿੰਦਾ ਹੈ , ਓਹੀ ਹੁੰਦਾ ਫੱਕਰ ਜੋ ਕਹਿੰਦਾ ਹੈ ,


ਤੈਨੂੰ ਪੀ ਸ਼ਰਾਬੀ ਡੋਲਦਾ , ਗਲ - ਗਲ ਤੇ ਕੁਫਰ ਹੈ ਤੋਲਦਾ,


ਪਰ ਫੱਕਰ ਜਦੋਂ ਵੀ ਬੋਲਦੇ,ਸਿੰਘਾਸਨ ਖੁਦਾ ਦੇ ਡੋਲਦੇ,


ਓ ਕਿਸਮਤ ਵਾਲੇ ਹੁੰਦੇ ਨੇ ਜੋ ਨਾਮ ਖ਼ੁਮਾਰੀ ਪੀਂਦੇ ਨੇ,


ਰਬ ਦੀ ਰਜ਼ਾ ਚ ਰਹਿੰਦੇ ਨੇ,ਓਹਨੂੰ ਜਪਦੇ ਉਠਦੇ ਬਹਿੰਦੇ ਨੇ,


ਐਸੇ ਬੰਦਿਆ ਨੂੰ ਲਭ-ਦੇ,2 ਨੈਣ ਮੇਰੇ ਸਦਾ ਰਹਿੰਦੇ ਨੇ .

No comments: