jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 25 December 2011

ਮੁੱਖ ਪੰਨਾਂ



www.sabblok.blogspot.com
ਪੰਜਾਬ ਸਮੇਤ ਪੰਜ ਰਾਜਾਂ ਵਿਚ ਵਿਧਾਨ ਸਭਾ ਚੋਣਾਂ ਦਾ ਵਿਗਲ ਵਜਿਆ---
ਚੋਣ ਕਮਿਸ਼ਨ ਨੇ ਚੋਣਾਂ ਕਰਵਾਉਣ ਦੀਆਂ ਤਰੀਕਾਂ ਦਾ ਕੀਤਾ  ਐਲਾਨ---




www.sabblok.blogspot.com
ਨਵੀਂ ਦਿੱਲੀ. (ਈ. ਏਜੰਸੀਆਂ ) 24 ਦਸੰਬਰ  ਚੋਣ ਕਮਿਸ਼ਨ ਨੇ ਅੱਜ ਪੰਜਾਬ ਸਮੇਤ ਪੰਜ ਰਾਜਾਂ ਵਿਚ ਵਿਧਾਨ ਸਭਾ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੈ। ਜਿਨ੍ਹਾਂ ਦੂਸਰੇ ਰਾਜਾਂ ਵਿਚ ਚੋਣਾਂ ਹੋਣਗੀਆਂ ਉਨ੍ਹਾਂ ਵਿਚ ਉੱਤਰ ਪ੍ਰਦੇਸ਼, ਉਤਰਾਖੰਡ, ਮਨੀਪੁਰ ਅਤੇ ਗੋਆ ਦੇ ਨਾਂ ਸ਼ਾਮਿਲ ਹਨ ਚੋਣਾਂ ਦੀ ਇਸ ਪਾਰੀ ਦੀ ਸੁਰੂਆਤ ਮਨੀਪੁਰ ਤੋਂ  ਹੋਵੇਗੀ   ਮਨੀਪੁਰ ਦੀਆਂ 60 ਸੀਟਾਂ ਲਈ ਇਕੋ  ਪਡ਼ਾਅ  'ਚ  ਚੋਣਾਂ 28 ਜਨਵਰੀ, ਪੰਜਾਬ ਦੀਆਂ 117 ਅਤੇ ਉੱਤਰਾਖੰਡ ਦੀਆਂ 70 ਸੀਟਾਂ ਲਈ ਚੋਣਾਂ ਇਕੋ ਪਡ਼ਾਅ 'ਚ 30 ਜਨਵਰੀ ਅਤੇ ਉੱਤਰ ਪ੍ਰਦੇਸ਼ ਦੀਆਂ 403 ਸੀਟਾਂ ਲਈ ਸੱਤ ਪੜਾਵਾਂ   4 ਫਰਵਰੀ,  8 ਫਰਵਰੀ,  11 ਫਰਵਰੀ,  15 ਫਰਵਰੀ, 19 ਫਰਵਰੀ,  23 ਫਰਵਰੀ ਅਤੇ  28 ਫਰਵਰੀ  ਨੂੰ ਵੋਟਾਂ ਪੈਣਗੀਆਂ। ਇਸੇ ਤਰਾਂ ਗੋਆ ਦੀਆਂ 40 ਵਿਧਾਨ ਸਭਾ ਸੀਟਾਂ ਲਈ 3 ਮਾਰਚ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 4 ਮਾਰਚ ਨੂੰ ਹੋਵੇਗੀ।






ਦਸੂਹਾ ਦੀ ਵਾਗਡੋਰ ਕਿਸ ਦੇ ਹੱਥ ਵਿਚ ਹੋਵੇਗੀ ਸਮਾ ਹੀ ਦੱਸੇਗਾ ..





www.sabblok.blogspot.com
ਦਸੂਹਾ 24 ਦਸੰਬਰ (ਸੁਰਜੀਤ ਸਿੰਘ ਨਿੱਕੂ) ਅਗਾਮੀ 14ਵੀਆ ਪੰਜਾਬ ਵਿਧਾਨ ਸਭਾ ਚੌਣਾਂ ਦਾ ਵਿਗਲ ਵੱਜ ਚੁੱਕਾ ਹੈ ਸਾਰੀਆ ਪਾਰਟੀਆ ਵਿਚ ਟਿਕਟ ਦੇ ਦਾਅਵੇਦਾਰ ਟਿਕਟਾਂ ਦੀ ਦੌੜ ਵਿਚ ਲੱਗੇ ਹੋਏ ਹਨ। ਦਸੂਹਾ ਜੋ ਕਿ ਇਕ ਇਸ ਤਰਾ ਦਾ ਵਿਧਾਨ ਸਭਾ ਹਲਕਾ ਹੈ ਜਿਸ ਵਿਚ ਨਾ ਸਿਰਫ ਪਹਾੜੀ ਖੇਤਰ ਦੇ ਵੋਟਰ ਜੋੜੇ ਹਨ ਜਦਕਿ ਮੈਦਾਨੀ ਅਤੇ ਬੇਟ ਖੇਤਰ ਦੇ ਵੋਟਰ ਇਸ ਹਲਕੇ ਵਿਚ ਆਪਣੀ ਕਿਸਮਤ ਅਜਮਾਉਣ ਵਾਲੇ ਉਮੀਦਵਾਰਾਂ ਦਾ ਫੈਸਲਾ ਕਰਨਗੇ।
ਦਸੂਹਾ ਵਿਧਾਨ ਸਭਾ ਹਲਕੇ ਵਿਚ ਕਾਂਗਰਸ ਦਾ ਕਾਫੀ ਲੰਮੇ ਸਮੇ ਤੱਕ ਕਬਜਾ ਰਿਹਾ ਲਗਾਤਾਰ 23 ਸਾਲ ਤੱਕ ਕਾਂਗਰਸ ਦੇ ਵਿਧਾਇਕ ਨੂੰ ਪਿਛਲੀ ਵਾਰ 2007 ਵਿਚ ਭਾਜਪਾ ਵਿਧਾਇਕ ਅਮਰਜੀਤ ਸਿੰਘ ਸਾਹੀ ਵਲੋ ਜਦੋ ਹਰਾਇਆ ਗਿਆ ਸੀ ਉਦੋ ਇਹ ਮੰਨਿਆ ਜਾ ਰਿਹਾ ਸੀ ਕਿ ਕਾਂਗਰਸ ਦਾ ਥੰਮ ਡਿੱਗ ਪਿਆ ਹੈ। ਭਾਜਪਾ ਵਲੋ ਪਿਛਲੀ ਵਾਰ ਮਹੰਤ ਰਾਮ ਪ੍ਰਕਾਸ਼ ਜੀ ਨੂੰ ਟਿਕਟ ਨਾ ਦੇ ਕੇ ਇਕ ਜੱਟ ਸਿੱਖ ਮੋਜੂਦਾ ਵਿਧਾਇਕ ਅਮਰਜੀਤ ਸਿੰਘ ਸਾਹੀ ਨੂੰ ਟਿਕਟ ਦਿੱਤੀ ਗਈ ਸੀ। ਭਾਜਪਾ ਦੀ ਗੱਲ ਕਰੀਏ ਤਾ ਅੱਜ ਵੀ ਟਿੱਕਟ ਦੀ ਦਾਅਵੇਦਾਰੀ ਵਿਚ ਅਮਰਜੀਤ ਸਿੰਘ ਸਾਹੀ ਅਤੇ ਰਾਘੂਨਾਥ ਰਾਣਾ ਲਾਈਨ ਵਿਚ ਹਨ।
ਕਾਂਗਰਸ ਦੀ ਗੱਲ ਕੀਤੀ ਜਾਵੇ ਤਾ ਸਾਬਕਾ ਮੰਤਰੀ ਰਾਮੇਸ਼ ਚੰਦਰ ਡੋਗਰਾ ਦੀ ਆਪਣੀ ਇਕ ਲੋਕ-ਪ੍ਰਿਆਤਾ ਹੈ ਜਿੰਨਾ ਨੇ ਆਪਣੇ ਲੰਮੇ ਸਮੇ ਵਿਚ ਕਾਫੀ ਕੰਮ ਕੀਤੇ ਅਤੇ ਲੋਕ ਕੰਮਾਂ ਨੂੰ ਦੇਖਦੇ ਹੋਏ ਵੋਟ ਪਾਉਣ ਨੂੰ ਮਜਬੂਰ ਹਨ । ਜਿਵੇ ਕਿ ਅਸੀ ਸਾਰੇ ਜਾਣਦੇ ਹਾ ਕਿ ਸਾਬਕਾ ਮੰਤਰੀ ਰਾਮੇਸ਼ ਚੰਦਰ ਡੋਗਰਾ ਨੇ ਕਾਫੀ ਲੰਮੇ ਸਮੇ ਤੱਕ ਰਾਜ ਕੀਤਾ ਜਿਸ ਵਿਚ ਮਹੰਤ ਰਾਮ ਪ੍ਰਕਾਸ਼ ਜੀ ਕੈਬਨਿਟ ਮੰਤਰੀ ਨੂੰ ਹਰਾ ਕੇ ਅੱਗੇ ਆਏ ਸਨ ਅਤੇ ਮਹੰਤ ਰਾਮ ਪ੍ਰਕਾਸ਼ ਜੀ  ਇਕ ਧਾਰਮਿਕ ਆਗੂ ਵੀ ਸਨ। ਡੋਗਰਾ ਨੇ ਉਨਾ ਨੂੰ ਕਰੀਬ 2-3 ਵਾਰ ਹਰਾਇਆ ਸੀ। ਇਸ ਵਾਰ ਇੱਕ ਤਰਾ ਲੱਗਦਾ ਹੈ ਕਿ ਸਾਬਕਾ ਮੰਤਰੀ ਰਾਮੇਸ਼ ਚੰਦਰ ਡੋਗਰਾ ਨੂੰ ਚੌਣਾ ਤੋ ਪਹਿਲਾ ਟਿਕਟ ਲੈਣ ਲਈ ਇਕ ਵੱਡਾ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉ ਕਿ ਇਸ ਵਾਰ ਸਾਬਕਾ ਡਾਇਰੈਕਟਰ ਜਰਨਲ ਪੁਲਿਸ ਐਸ.ਐਸ.ਵਿਰਕ ਜੋ ਕਿ ਦਸੂਹਾ ਦੇ ਰਹਿਣ ਵਾਲੇ ਹਨ ਉਹ ਵੀ ਇਸ ਵਾਰ ਮੈਦਾਨ ਵਿਚ ਹਨ ਅਤੇ ਸਵਰਗਵਾਸੀ ਆਈ.ਜੀ.ਰੰਧਾਵਾ ਦੀ ਪਤਨੀ ਐਡਵੋਕੈਟ ਦਵਿੰਦਰ ਕੌਰ ਰੰਧਾਵਾ ਵੀ ਮੈਦਾਨ ਵਿਚ ਹਨ। ਬੀਤੇ ਵਿਧਾਨ ਸਭਾ ਚੌਣਾ ਵਿਚ ਹਲਕੇ ਦੇ ਵੋਟਰਾ ਨੇ ਨਵੇ ਚਿਹਰੇ ਨੂੰ ਭਾਜਪਾ ਵਿਧਾਇਕ ਅਮਰਜੀਤ ਸਿੰਘ ਸਾਹੀ ਦੇ ਪੱਖ ਵਿਚ ਵੋਟਾਂ ਪਾਇਆ ਸਨ ਅਤੇ ਨਵਾ ਚਿਹਰਾ ਅੱਗੇ ਲਿਆਦਾ ਸੀ। ਇਸੇ ਤਰਾ ਨਵੇ ਉਮੀਦਵਾਰਾਂ ਦੇ ਖੇਤਰ ਵਿਚ ਨਵੇ ਸਮੀਕਰਨਾਂ ਨੂੰ ਜਨਮ ਦੇ ਸਕਦੇ ਹਨ।
ਇਸ ਤਰਾ ਮੰਨਿਆ ਜਾਦਾ ਹੈ ਦਸੂਹਾ ਹਲਕੇ ਵਿਚ ਪਹਾੜੀ ਦਾ ਕੱਟ ਜਾਣਾ ਅਤੇ ਮੈਦਾਨੀ ਖੇਤਰ ਵਿਚ ਜੁੜ ਜਾਣਾ (ਜਿਵੇ ਜੱਟ ਸਿੱਖ ਸਹਿਰ ਵਿਚ ਆ ਜਾਣਾ) ਇਕ ਜੱਟ ਸਿੱਖ ਉਮੀਦਵਾਰ ਦੀ ਦਾਅਵੇਦਾਰੀ ਸਾਹਮਣੇ ਆਉਦੀ ਹੈ ਜੋ ਨਵਾ ਹਲਕਾ ਬੰਦੀ ਹੋਈ ਹੈ ਸੂਤਰ ਦੇ ਦੱਸਣ ਮੁਤਾਬਿਕ ਉਸ ਵਿਚ ਜਿਆਦਾਤਰ ਵੋਟ ਜੱਟ ਸਿੱਖ ਦੀ ਜੁੜੀ ਹੈ।
ਪੀਪਲਜ ਪਾਰਟੀ ਆਫ ਪੰਜਾਬ ਵਿਚ ਆਏ ਨੂੰ ਕਾਫੀ ਸਮਾ ਹੋ ਗਿਆ ਹੈ ਐਡਵੇਕੈਟ ਭੁਪਿਦਰ ਸਿੰਘ ਘੁੰਮਣ ਆਪਣੀ ਦਾਅਵੇਦਾਰੀ ਵਿਚ ਹਨ ਤੇ ਦੂਸਰੇ ਪਾਸੇ ਕੁਝ ਸਮਾ ਪਹਿਲਾ ਆਏ ਗੁਰਜੀਤ ਸਿੰਘ ਗਿੱਲ ਮਿੱਠੀ ਵੀ ਦਾਅਵੇਦਾਰ ਪੇਸ਼ ਕਰਣਗੇ ।
ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਪਿਆਰਾ ਸਿੰਘ ਹਨ ਅਤੇ ਆਪਣਾ ਪੱਖ ਲੋਕਾ ਅੱਗੇ ਰੱਖਣਗੇ ਤੇ ਆਪਣੀ ਕੇਡਰ ਵੋਟ ਲੈ ਜਾਣ ਦੇ ਯੋਗ ਹਨ।
ਇਹ ਸਾਰੇ ਉਮੀਦਵਾਰ ਆਪਣੀ ਕਿਸਮਤ ਆਜਮਾਉਣਗੇ ਅਤੇ ਹਲਕਾ ਦਸੂਹਾ ਦੇ ਵੋਟਰ ਇਨਾ ਉਮੀਦਵਾਰਾਂ ਦਾ ਫੈਸਲਾ ਕਰਨਗੇ ਅਤੇ ਆਉਣ ਵਾਲਾ ਸਮਾ ਹੀ ਦੱਸੇਗਾ ਕਿ ਦਸੂਹਾ ਦੀ ਵਾਗਡੋਰ ਕਿਸ ਦੇ ਹੱਥ ਵਿਚ ਹੋਵੇਗੀ। 


FRIDAY, 23 DECEMBER 2011


ਨੈਸਨਲ ਰੂਰਲ ਹੈਲਥ ਮਿਸ਼ਨ ਦੀ 108 ਨੰ: ਐਬੂਲੈਂਸ ਤੋਂ ਬਾਦਲ ਦੀ ਫੋਟੋ ਹਟੀ

www.sabblok.blogspot.com


ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਵੱਖ ਵੱਖ ਸਕੀਮਾਂ ਦੌਰਾਨ ਵੱਖ ਵੱਖ ਜਗਾਵਾਂ ਤੇ ਪਿਛਲੇ ਦਿਨੀ ਆਪਣੀ ਫੋਟੋ ਛਾਪਣ ਦਾ ਸਿਲਸਿਲਾ ਜਾਰੀ ਕੀਤਾ ਹੋਇਆ ਸੀ ਜਿਸ ਤੇ ਮੁੱਖ ਚੋਣ ਕਮਿਸ਼ਨਰ ਕੁਰੈਸੀ ਨੇ ਨੋਟਿਸ ਲੈਦਿਆਂ  ਨੈਸਨਲ ਰੂਰਲ ਹੈਲਥ ਮਿਸ਼ਨ ਦੇ ਇੰਚਾਰਜ ਨੂੰ ਨੈਸਨਲ ਰੂਰਲ ਹੈਲਥ ਮਿਸ਼ਨ ਦੀ ਐਬੂਲੈਂਸ ਨੰ: 108  ਤੋਂ ਬਾਦਲ ਦੀ ਫੋਟੋ ਹਟਾਉਣ ਦੀ ਹਦਾਇਤ ਕੀਤੀ ਹੈ। ਜਿਸ ਤੇ ਅੱਜ ਤੋਂ ਅਮਲ ਸੁਰੂ ਹੋ ਗਿਆ ਹੈ

THURSDAY, 22 DECEMBER 2011

ਪੰਜਾਬੀ ਸਾਹਿਤਕ ਪੁਸਤਕਾ

www.sabblok.blogspot.com
ਪੰਜਾਬੀ ਸਾਹਿਤਕ  ਪੁਸਤਕਾ 

ਅਕਾਲੀ-ਭਾਜਪਾ ਸਰਕਾਰ ਲੋਕਾ ਦੀ ਵਿਕਾਸ ਦੇ ਨਾ ਤੇ ਲੁੱਟ ਖੋਹ ਕਰ ਰਹੀ ਹੈ----ਮਿੱਠੀ ਗਿੱਲ

ਦਸੂਹਾ 22 ਦਸੰਬਰ (ਸੁਰਜੀਤ ਸਿੰਘ ਨਿੱਕੂ)  ਅੰਨਾ ਹਜਾਰੇ ਦੀ ਭ੍ਰਿਸਟਾਚਾਰ ਵਿਰੋਧੀ ਅਤੇ ਲੋਕ ਪਾਲ ਬਿਲ ਲਾਗੂ  ਕਰਵਾਉਣ ਦੇ ਹੱਕ ਵਿਚ ਚਲਾਈ ਮਹਿਮ ਦੇ ਨਾਲ ਪੀ.ਪੀ.ਪੀ.ਦੇ ਵਰਕਰਾ ਅੰਨਾ ਹਜਾਰੇ ਦਾ ਸਮਰਥਨ ਕਰਦੇ ਹਨ। ਇਨਾ ਸਬਦਾ ਦਾ ਪ੍ਰਗਟਾਵਾ ਮਿੱਠੀ ਗਿੱਲ ਨੇ ਕੀਤਾ। ਉਨਾ ਕਿਹਾ ਕਿ ਪੀ.ਪੀ.ਪੀ.ਨੂੰ ਛੱਡ ਕੇ ਗਏ ਜਗਬੀਰ ਸਿੰਘ ਬਰਾੜ ਅਤੇ ਕੁਸ਼ਲਦੀਪ ਸਿੰਘ ਢਿੱਲੋ ਦੇ ਜਾਣ ਨਾਲ ਪਾਰਟੀ ਨੂੰ ਕੋਈ ਫਰਕ ਨਹੀ ਪਿਆ ਅਤੇ ਉਕਤ ਦੋਨਾ ਬਾਗੀ ਲੀਡਰਾਂ ਦਾ ਜਾਮੀਰ ਮਰ ਚੁੱਕਾ ਹੈ ਜੋ ਸਹੀਦ ਦੇ ਪਿੰਡ ਵਿਚ ਜਾ ਕੇ ਸੁਹੰ ਖਾ ਕੇ ਆਪਣੇ ਕੀਤੇ ਵਾਅਦਿਆ ਨੂੰ ਭੁੱਲ ਗਏ ਹਨ ਆਉਣ ਵਾਲੀਆ ਵਿਧਾਨ ਸਭਾ ਚੌਣਾ ਵਿਚ ਇਨਾ ਨੂੰ ਮਾਫ ਨਹੀ ਕਰਨਗੇ। ਉਨਾ ਹੋਰ ਕਿਹਾ ਕਿ ਪੰਜਾਬ ਦੀ ਮੋਜੂਦਾ ਅਕਾਲੀ-ਭਾਜਪਾ ਸਰਕਾਰ ਲੋਕਾ ਦੀ ਵਿਕਾਸ ਦੇ ਨਾ ਤੇ ਲੁੱਟ ਖੋਹ ਕਰ ਰਹੀ ਹੈ। ਦਸੂਹਾ ਵਿਧਾਨ ਸਭਾ ਦੇ ਸਾਰੇ ਵਰਕਰ ਮਨਪ੍ਰੀਤ ਸਿੰਘ ਬਾਦਲ ਨਾਲ ਚਟਾਨ ਵਾਂਗ ਖੜੇ ਹਨ। ਇਸ ਮੌਕੇ ਤੇ ਉਨਾ ਨਾਲ ਜਗਦੀਸ਼ ਸਿੰਘ ਸੋਹੀ ਸਨ।

ਨਵ-ਨਿਯੁਕਤ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ



  •  ਨਵ-ਨਿਯੁਕਤ ਕੀਤੇ ਅਹੁਦੇਦਾਰਾਂ ਨੂੰ ਸਨਮਾਨਿਤ ਕਰਦੇ ਹੋਏ ਵਾਈਸ ਚੇਅਰਮੈਨ ਮਾਰਕਿਟ ਕਮੇਟੀ ਦਸੂਹਾ ਸੁਰਜੀਤ ਸਿੰਘ ਕੇਰੈ ਅਤੇ ਹੋਰ


(ਫੋਟੋ -ਦਸੂਹਾ-ਨਿੱਕੂ-)


www.sabblok.blogspot.com
ਦਸੂਹਾ 22 ਦਸੰਬਰ (ਸੁਰਜੀਤ ਸਿੰਘ ਨਿੱਕੂ) ਅੱਜ ਸਬ-ਸਰਕਲ ਪ੍ਰਧਾਨ ਆਲਮਪੁਰ ਅਤੇ ਵਾਈਸ ਚੇਅਰਮੈਨ ਮਾਰਕਿਟ ਕਮੇਟੀ ਦਸੂਹਾ ਸੁਰਜੀਤ ਸਿੰਘ ਕੇਰੈ ਦੀ ਪ੍ਰਧਾਨਗੀ ਹੇਠ ਇੱਕ ਸਾਦਾ ਸਮਾਗਮ ਉਨਾ ਦੇ ਦਫਤਰ ਮਿਆਣੀ ਰੋਡ ਵਿਖੇ ਕਰਵਾਇਆ ਗਿਆ। ਇਸ ਮੌਕੇ ਸ੍ਰੋਮਣੀ ਅਕਾਲੀ ਦਲ ਯੂਥ ਵਲੋ ਨਵ-ਨਿਯੁਕਤ ਕੀਤੇ ਅਹੁਦੇਦਾਰਾਂ ਨੂੰ ਜਿਨਾ ਵਿਚ ਕੌਮੀ ਸੀਨੀ.ਮੀਤ ਪ੍ਰਧਾਨ ਸਰਪੰਚ ਨਵਦੀਪ ਪਾਲ ਸਿੰਘ ਰਿੰਪਾ,ਸਬ-ਸਰਕਲ ਪ੍ਰਧਾਨ ਗਰਮੇਲ ਸਿੰਘ ਰਾਮਗੜੀਆ, ਗੁਰਦਿਆਲ ਸਿੰਘ, ਮਨਦੀਪ ਸਿੰਘ,ਜਸਵਿੰਦਰ ਸਿੰਘ,ਅਮਨਦੀਪ ਸਿੰਘ ਮੁਲਤਾਨੀ,ਬਹਾਦਰ ਸਿੰਘ ਕੇਰੈ, ਹਰਜੀਤ ਸਿੰਘ ਕਾਵੇ ਅਤੇ ਅਮਰੀਕ ਸਿੰਘ ਨੂੰ  ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮੂਹ ਨਵ-ਨਿਯੁਕਤ ਕੀਤੇ ਅਹੁਦੇਦਾਰਾਂ ਨੇ ਵਿਸ਼ਵਾਸ ਦੁਆਇਆ ਕਿ ਹਾਈ ਕਮਾਨ ਵਲੋ ਸੋਪੀ ਜੰਮੇਵਾਰੀ ਤਨ ਦੇਹੀ ਨਾਲ ਨਿਭਾਵਾਗੇ। ਇਸ ਮੌਕੇ ਸਰਪੰਚ ਗੁਰਜੀਤ ਸਿੰਘ ਲਾਡੀ, ਸਰਪੰਚ ਸਰਬਜੀਤ ਸਿੰਘ, ਸਰਪੰਚ ਕਰਨੈਲ ਸਿੰਘ, ਨਿਧਾਨ ਸਿੰਘ,ਲਾਭ ਸਿੰਘ,ਗੁਰਦਿਆਲ ਸਿੰਘ, ਬਲਦੇਵ ਸਿੰਘ, ਸਲਵੰਸ ਸਿੰਘ,ਕੁਲਵੀਰ ਸਿੰਘ,ਦੁਮਣ ਸਿੰਘ, ਨੰਬੜਦਾਰ ਮਾਨ ਸਿੰਘ, ਬੱਚਿਤਰ ਸਿੰਘ, ਸਤਪਾਲ ਸਿੰਘ, ਲੱਖਵਿੰਦਰ ਸਿੰਘ ਆਦਿ ਹਾਜਰ ਸਨ।

ਪੰਜਾਬ ਰਾਜ ਫਾਰਮਾਸਿਸ਼ਟ ਐਸੋਸ਼ੀਏਸ਼ਨ ਦੀ ਬਲਾਕ ਪੱਧਰ ਦੀ ਰੋਸ ਰੈਲੀ

  • ਕੈਪਸ਼ਨ ਸਿਵਲ ਹਸਪਤਾਲ ਵਿਖੇ ਸੰਘਰਸ਼ ਕਮੇਟੀ ਪੰਜਾਬ ਰਾਜ ਫਾਰਮਾਸਿਸ਼ਟ ਐਸੋਸ਼ੀਏਸ਼ਨ  ਮੈਬਰ ਆਪਣੀਆ ਮੰਗਾ ਦੇ ਸਬੰਧ ਵਿਚ ਰੋਸ ਰੈਲੀ ਕਰਦੇ ਹੋਏ।


(ਫੋਟੋ -ਦਸੂਹਾ –ਨਿੱਕੂ-)




www.sabblok.blogspot.com
ਦਸੂਹਾ 22 ਦਸੰਬਰ (ਸੁਰਜੀਤ ਸਿੰਘ ਨਿੱਕੂ) ਸੰਘਰਸ਼ ਕਮੇਟੀ ਪੰਜਾਬ ਰਾਜ ਫਾਰਮਾਸਿਸ਼ਟ ਐਸੋਸ਼ੀਏਸ਼ਨ ਦੇ ਸੱਦੇ ਤੇ ਪੰਜਾਬ ਸਰਕਾਰ ਵਲੋ ਦੁਬਾਰਾ ਮੰਗੀਆ ਗਈਆ ਮੰਗਾਂ ਨੂੰ ਲਾਗੂ ਕਰਵਾਉਣ ਅਤੇ ਰਹਿੰਦੀਆ ਮੰਗਾਂ ਨੂੰ ਪੂਰਾ ਕਰਵਾਉਣ ਲਈ ਆਰੰਭੇ ਗਏ ਸੰਘਰਸ਼ ਦੀ ਲੜੀ  ਚੋ ਬਲਾਕ ਪੱਧਰ ਦੀ ਰੋਸ ਰੈਲੀ ਸਿਵਲ ਹਸਪਤਾਲ ਦਸੂਹਾ ਵਿਖੇ ਚੀਫ  ਫਾਰਮਾਸਿਸ਼ਟ ਧਰਮਪਾਲ ਸਿੰਘ ਦੀ ਅਗਵਾਈ ਵਿਚ ਰੋਸ ਰੈਲੀ ਕੀਤੀ ਗਈ। ਇਸ ਮੌਕੇ ਚੀਫ  ਫਾਰਮਾਸਿਸ਼ਟ ਧਰਮਪਾਲ ਸਿੰਘ ਨੇ ਕਿਹਾ ਕਿ ਸਰਕਾਰ ਦੀ ਲਾਰਾ ਲੱਪਾ ਨੀਤੀ ਆਪਣਾਉਣ ਅਤੇ ਸ਼ਿਫਾਰਸ਼ਾ ਨਾ ਲਾਗੂ ਕਰਨ ਦੀ ਨਿਖੇਦੀ ਕੀਤੀ ਗਈ। ਉਨਾ ਐਲਾਨ ਕੀਤਾ ਕਿ ਅਗਰ ਸਾਡੀਆ ਜਾਇਜ ਮੰਗਾ ਤਰੰਤ ਲਾਗੂ ਨਾ ਕੀਤੀਆ ਗਈਆ ਤਾ 24 ਦਸੰਬਰ ਨੂੰ ਗਿੱਦੜਬਾਹਾਂ ਵਿਖੇ ਵਿਸ਼ਾਲ ਰੋਸ ਮੁਜਾਹਰਾ ਕਰਕੇ ਸੰਘਰਸ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਵਰਿੰਦਰ ਸਿੰਘ, ਅਸ਼ੋਕ ਕੁਮਾਰ, ਸਲਿਇੰਦਰ ਸਿੰਘ, ਨਿਰਮਲ ਸਿੰਘ ,ਗੁਰਦੀਪ ਸਿੰਘ ਅਤੇ ਪੀ.ਐਸ.ਸੀ.ਮੰਡ ਪੰਧੇਰ ਦੇ ਫਾਰਮਾਸਿਸ਼ਟ ਹਾਜਰ ਸਨ ।

No comments: