jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 20 December 2011

ਫਰਾਂਸ ਵਿੱਚ ਭਾਰਤੀ ਅੰਮਬੈਸੀ ਤੋਂ ਪਰੇਸ਼ਾਨ ਪੰਜਾਬੀ


www.sabblok.blogspot.com

ਫਰਾਂਸ ਵਿੱਚ ਭਾਰਤੀ ਅੰਮਬੈਸੀ ਤੋਂ ਪਰੇਸ਼ਾਨ ਪੰਜਾਬੀ

ਪੈਰਿਸ 20 ਦਸੰਬਰ : (ਸ਼ਰਨਜੀਤ ਸਿੰਘ) :-    ਪੈਰਿਸ ਵਿੱਚ ਸਥਿੱਤ ਭਾਰਤੀ ਅੰਮਬੈਸੀ ਵਲੋਂ ਪਾਸਪੋਰਟ ਨਾ ਦਿੱਤੇ ਜਾਣ ਤੇ ਸਿੱਖਾਂ ਨੇ ਪੈਰਿਸ ਦੀਆਂ ਸੜਕਾਂ ਤੇ 18 ਦਸੰਬਰ ਨੂੰ ਰੋਸ ਮੁਜ਼ਾਰਾ ਕੀਤਾ| ਇਹ ਮੁਜ਼ਾਰਾ ਬਹੁਗਿਣਤੀ ਵਿੱਚ ਸਿੱਖਾਂ ਵਲੋਂ ਹੱਥਾਂ ਵਿੱਚ ਭਾਰਤੀ ਅੰਮਬੈਸੀ ਵਿਰੁੱਧ ਬੈਂਨਰ ਫੜ ਕੇ ਪੈਦਲ ਚੱਲਦੇ ਕੀਤਾ ਗਿਆ| ਇਹ ਮੁਜ਼ਾਰਾ ਸ਼ਾਂਤਮਈ ਤਰੀਕੇ ਨਾਲ ਕੀਤਾ ਗਿਆ| ਉੱਥੇ ਪਹੁੰਚੇ ਸਿੱਖਾਂ ਵਿੱਚੋਂ ਸ. ਰਘੁਵੀਰ ਸਿੰਘ, ਸ. ਬਸੰਤ ਸਿੰਘ, ਸ. ਚੈਂਨ ਸਿੰਘ, ਸ. ਕੁਲਦੀਪ ਸਿੰਘ ਖਾਲਸਾ, ਸ. ਸ਼ਮਸ਼ੇਰ ਸਿੰਘ, ਸ. ਬਲਵਿੰਦਰ ਸਿੰਘ, ਸ. ਸ਼ਿੰਗਾਰਾ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕੇ ਜੋ ਸਾਡੇ ਵੀਰ ਫਰਾਂਸ ਵਿੱਚ ਪੋਲੀਟੀਕਲ ਸਟੇਅ ਲੈ ਕੇ ਰਹਿ ਰਹੇ ਹਨ, ਉਹਨਾਂ ਨੂੰ ਤੇ ਉਹਨਾਂ ਦੀਆਂ ਪਤਨੀਆਂ ਤੇ ਬੱਚਿਆਂ ਨੂੰ ਤਕਰੀਬਨ 2008 ਤੋਂ ਭਾਰਤੀ ਅੰਮਬੈਸੀ ਵਲੋਂ ਪਾਸਪੋਰਟ ਨਹੀਂ ਦਿੱਤੇ ਜਾ ਰਹੇ, ਤੇ ਪੁਰਾਣੇ ਪਾਸਪੋਰਟ ਨਿਊ ਵੀ ਨਹੀਂ ਕੀਤੇ ਜਾ ਰਹੇ, ਜਿਸ ਕਰਕੇ 
ਉਹਨਾਂ ਬਹੁਤ ਤੰਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਉਹਨਾਂ ਜਾਣਕਾਰੀ ਦਿੰਦਿਆਂ ਇਹ ਵੀ ਦੱਸਿਆ ਕੇ ਜੋ ਬੱਚੇ ਇੰਡੀਆ ਤੋਂ ਇਮੀਗਰੇਸ਼ਨ ਹੋ ਕੇ ਆਏ ਹਨ ਉਹਨਾਂ ਨੂੰ 18 ਸਾਲ ਬਾਅਦ ਤੇ ਜੋ ਬੱਚੇ ਫਰਾਂਸ ਵਿੱਚ ਜਨਮੇਂ ਹਨ ਉਹਨਾਂ ਨੂੰ 13 ਸਾਲ ਬਾਅਦ ਫਰਾਂਸ ਸਰਕਾਰ ਅਨੁਸਾਰ ਫਰੈਂਚ ਨੈਸ਼ਨੇਲਟੀ ਮਿਲਦੀ ਹੈ, ਤੇ ਇਸ ਤੋਂ ਪਹਿਲਾਂ ਉਹਨਾਂ ਨੂੰ ਭਾਰਤੀ ਪਾਸਪੋਰਟ ਤੇ ਹੀ ਫਰਾਂਸ ਵਿੱਚ ਰਹਿਣਾ ਪੈਂਦਾ ਹੈ, ਪਰ 2008 ਤੋਂ ਬਾਅਦ ਭਾਰਤੀ  ਅੰਮਬੈਸੀ ਵਲੋਂ ਪਾਸਪੋਰਟ ਨਾ ਮਿਲਣ ਤੇ ਇਹਨਾਂ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਉਹਨਾਂ ਦੱਸਿਆ ਕੇ ਇਸ ਵਿਸ਼ੇ ਵਿੱਚ ਭਾਰਤੀ ਅੰਮਬੈਸੀ ਨਾਲ ਵੀ ਗੱਲਬਾਤ ਕੀਤੀ ਗਈ ਸੀ ਤੇ ਉਹਨਾ ਨੇ 3 ਮਹੀਨੇ ਦਾ ਸਮਾਂ ਦਿਤਾ ਸੀ, ਪਰ ਇਹ ਸਮਾਂ ਬੀਤ ਜਾਣ ਤੇ ਵੀ ਭਾਰਤੀ ਅੰਮਬੈਸੀ ਨੇ ਕਿਸੇ ਨੂੰ ਵੀ ਪਾਸਪੋਰਟ ਇਸ਼ੂ ਨਹੀਂ ਕੀਤਾ, ਸਿਰਫ ਅੱਜ ਤੱਕ ਲਾਰੇ ਹੀ ਲਾਏ ਹਨ, ਜਿਸ ਕਰਕੇ ਇਹ ਰੋਸ ਮੁਜ਼ਾਰਾ ਕਰਨਾ ਪਿਆ| ਇਸ ਸਬੰਧ ਵਿੱਚ ਭਾਰਤ ਦੇ ਪਰਧਾਨ ਮੰਤਰੀ ਸ.ਮਨਮੋਹਨ ਸਿੰਘ ਨੂੰ ਵੀ ਚਿੱਠੀ ਲਿਖੀ ਗਈ ਸੀ, ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ  ਨੂੰ ਵੀ ਸਿਖਾਂ ਨਾਲ ਹੋ ਰਹੇ ਅੱਤਿਆਚਾਰ ਬਾਰੇ ਚਿੱਠੀ ਲਿਖ ਕੇ ਜਾਣਕਾਰੀ ਦਿੱਤੀ ਗਈ ਸੀ, ਪਰ ਉਹਨਾਂ ਦਾ ਵੀ ਹੁਣ ਤੱਕ ਕੋਈ ਜਵਾਬ ਨਹੀਂ ਆਇਆ| 2008 ਤੋਂ ਪਹਿਲਾਂ ਸੱਭ ਕੁਝ ਠੀਕ ਸੀ, ਪਰ ਬਾਅਦ ਵਿੱਚ ਇਹ ਸੱਭ ਕੁੱਝ ਸਿੱਖਾਂ ਨੂੰ ਜਲੀਲ ਕਰਣ ਲਈ ਹੀ ਜਾਣਬੁੱਝ ਕੇ ਕਿਸੇ ਸਿਆਸਤ ਅਧੀਨ ਕੀਤਾ ਜਾ ਰਿਹਾ ਹੈ ਜੋ ਕੇ ਬਿੱਲਕੁਲ ਗਲਤ ਗੱਲ ਹੈ| ਉਥੇ ਪਹੁੰਚੇ ਬੱਚਿਆਂ ਤੇ ਬੀਬੀਆਂ ਨੇ ਵੀ ਗੱਲਬਾਤ ਕਰਦੇ ਦੱਸਿਆ ਕੇ ਕਿਸ ਤਰਾਂ ਭਾਰਤੀ ਸਰਕਾਰ ਫਰਾਂਸ ਵਿੱਚ ਰਹਿ ਰਹੇ ਪੰਜਾਬੀਆਂ ਨਾਲ ਮਤਰੇਈ ਮਾਂ ਵਾਲਾ ਨਜ਼ਰੀਆ ਅਪਣਾ ਰਹੀ ਹੈ, ਜੇਕਰ ਇਸ ਸ਼ਾਤਮਈ ਰੋਸ ਮੁਜ਼ਾਰੇ ਦਾ ਅਸਰ ਭਾਰਤੀ ਸਰਕਾਰ ਅਤੇ ਭਾਰਤੀ ਅੰਮਬੈਸੀ ਤੇ ਨਾ ਹੋਇਆ, ਤਾ ਅਗਲੀ ਵਾਰ ਪੂਰੇ ਯੂਰਪ ਵਿੱਚੋਂ ਸਿੱਖਾਂ ਨੂੰ ਇਕੱਠਿਆਂ ਕਰ ਕੇ ਭਾਰਤੀ ਅੰਮਬੈਸੀ ਦਾ ਘਿਰਾਓ ਕਰ ਕੇ ਧਰਨਾ ਦਿੱਤਾ ਜਾਵੇਗਾ| ਇਸ ਸਾਰੇ ਮੁਜ਼ਾਰੇ ਦਾ ਸਿੱਧਾ ਪਰਸਾਰਨ ਸਿੱਖ ਚੈੱਨਲ (ਯੂ. ਕੇ.) ਤੋਂ ਸ. ਸ਼ਿੰਗਾਰਾ ਸਿੰਘ ਮਾਨ ਤੇ ਸ. ਸੁਖਵੀਰ ਸਿੰਘ ਕੰਗ ਦੇ ਸਹਿਯੋਗ ਨਾਲ ਯੂ. ਕੇ. ਅਤੇ ਯੂਰਪ ਵਿੱਚ ਦਿਖਾਇਆ ਗਿਆ|
      ਸਾਰੇ ਪੀੜਤ ਪਰਿਵਾਰਾਂ ਨੇ ਭਾਰਤੀ ਅੰਮਬੈਸੀ, ਭਾਰਤ ਸਰਕਾਰ, ਫਰਾਂਸ ਸਰਕਾਰ, ਤੇ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ, ਕੇ ਇਸ ਮੁਸ਼ਕਲ ਦੀ ਘੜੀ ਵਿੱਚ  ਸਾਡਾ ਸਾਥ ਦੇਵੋ, ਤੇ ਇਸ ਸਮੱਸਿਆ ਦਾ ਛੇਤੀ ਤੋਂ ਛੇਤੀ ਕੋਈ ਹੱਲ ਕੀਤਾ ਜਾਵੇ|

No comments: