
www.sabblok.blogspot.com
ਨਵੀਂ ਦਿੱਲੀ. (ਈ. ਏਜੰਸੀਆਂ ) 24 ਦਸੰਬਰ ਚੋਣ ਕਮਿਸ਼ਨ ਨੇ ਅੱਜ ਪੰਜਾਬ ਸਮੇਤ ਪੰਜ ਰਾਜਾਂ ਵਿਚ ਵਿਧਾਨ ਸਭਾ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੈ। ਜਿਨ੍ਹਾਂ ਦੂਸਰੇ ਰਾਜਾਂ ਵਿਚ ਚੋਣਾਂ ਹੋਣਗੀਆਂ ਉਨ੍ਹਾਂ ਵਿਚ ਉੱਤਰ ਪ੍ਰਦੇਸ਼, ਉਤਰਾਖੰਡ, ਮਨੀਪੁਰ ਅਤੇ ਗੋਆ ਦੇ ਨਾਂ ਸ਼ਾਮਿਲ ਹਨ ਚੋਣਾਂ ਦੀ ਇਸ ਪਾਰੀ ਦੀ ਸੁਰੂਆਤ ਮਨੀਪੁਰ ਤੋਂ ਹੋਵੇਗੀ ਮਨੀਪੁਰ ਦੀਆਂ 60 ਸੀਟਾਂ ਲਈ ਇਕੋ ਪਡ਼ਾਅ 'ਚ ਚੋਣਾਂ 28 ਜਨਵਰੀ, ਪੰਜਾਬ ਦੀਆਂ 117 ਅਤੇ ਉੱਤਰਾਖੰਡ ਦੀਆਂ 70 ਸੀਟਾਂ ਲਈ ਚੋਣਾਂ ਇਕੋ ਪਡ਼ਾਅ 'ਚ 30 ਜਨਵਰੀ ਅਤੇ ਉੱਤਰ ਪ੍ਰਦੇਸ਼ ਦੀਆਂ 403 ਸੀਟਾਂ ਲਈ ਸੱਤ ਪੜਾਵਾਂ 4 ਫਰਵਰੀ, 8 ਫਰਵਰੀ, 11 ਫਰਵਰੀ, 15 ਫਰਵਰੀ, 19 ਫਰਵਰੀ, 23 ਫਰਵਰੀ ਅਤੇ 28 ਫਰਵਰੀ ਨੂੰ ਵੋਟਾਂ ਪੈਣਗੀਆਂ। ਇਸੇ ਤਰਾਂ ਗੋਆ ਦੀਆਂ 40 ਵਿਧਾਨ ਸਭਾ ਸੀਟਾਂ ਲਈ 3 ਮਾਰਚ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 4 ਮਾਰਚ ਨੂੰ ਹੋਵੇਗੀ।