jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 9 December 2011

ਭਾਰਤ ਸੋਨੇ ਦੀ ਚਿੜੀ ਸੀ ਜਿਸ ਨੂੰ ਕਾਂਗਰਸ ਸਰਕਾਰ ਨੇ ਨਿਲਾਮ ਕੀਤਾ ----ਅਮਰਜੀਤ ਸਿੰਘ ਸਾਹੀ ਮੁੱਖ-ਸੰਸਦੀ ਸਕੱਤਰ ਪੰਜਾਬ

 ਮੁੱਖ-ਸੰਸਦੀ ਸਕੱਤਰ ਵਿੱਤ ਪੰਜਾਬ ਅਮਰਜੀਤ ਸਿੰਘ ਸਾਹੀ ਪਿੰਡ ਛਾਂਗਲਾ ਵਿਖੇ ਚੈਕ ਵੰਡਣ ਦੀ ਤਸਵੀਰ
ਫੋਟੋ ( ਦਸੂਹਾ-ਨਿੱਕੂ-)
www.sabblok.blogspot.com
ਦਸੂਹਾ (ਸੁਰਜੀਤ ਸਿੰਘ ਨਿੱਕੂ) 9- ਦਸੰਬਰ-- ਕੇਦਰ ਸਰਕਾਰ ਨੇ ਹਮੇਸਾ ਤੋ ਪੰਜਾਬ ਨਾਲ ਭੇਦ-ਭਾਵ ਕੀਤਾ ਹੈ ਅਤੇ ਕਾਂਗਰਸ ਸਰਕਾਰ ਵਲੋ ਜਨਤਾ ਨਾਲ ਧੋਖਾ ਕੀਤਾ ਗਿਆ ਹੈ। ਇਸ ਗੱਲ ਦਾ ਪ੍ਰਗਟਾਵਾ ਮੁੱਖ-ਸੰਸਦੀ ਸਕੱਤਰ ਵਿੱਤ ਪੰਜਾਬ ਅਮਰਜੀਤ ਸਿੰਘ ਸਾਹੀ ਨੇ ਅੱਜ ਦਸੂਹਾ ਦੇ ਪਿੰਡ ਛਾਂਗਲਾ ਵਿਖੇ ਅਯਜਿਤ ਚੈਕ ਵੰਡ ਸਮਾਗਮ ਦੌਰਾਨ 9.75 ਲੱਖ ਰੁਪਏ ਦੇ ਵੱਖ-ਵੱਖ ਵਿਕਾਸ ਕਾਰਜਾਂ ਦੇ ਚੈਕ ਦਿੰਦਿਆ ਹੋਏ ਕੀਤਾ।
ਉਨਾਂ ਕਿਹਾ ਕਿ ਕੇਦਰ ਸਰਕਾਰ ਵਲੋ ਜੋ 2 ਰੁਪਏ ਕਿਲੋ ਆਟਾ ਤੇ 3 ਰੁਪਏ ਕਿਲੋ ਚਾਵਲ ਦੇਣ ਦਾ ਜੋ ਵਾਅਦਾ ਕੀਤਾ ਸੀ ਉਹ ਅੱਜ 3 ਸਾਲਾਂ ਦੇ ਸਮੇ ਤੋ ਬਾਆਦ ਵੀ ਪੂਰਾ ਨਹੀ ਹੋਇਆ। ਭਾਰਤ ਸੋਨੇ ਦੀ ਚਿੜੀ ਸੀ ਜਿਸ ਨੂੰ ਕਾਂਗਰਸ ਸਰਕਾਰ ਨੇ ਨਿਲਾਮ ਕੀਤਾ ਤੇ ਦੇਸ਼ ਦੀ ਸੰਪਤੀ ਨੂੰ ਵਿਦੇਸ਼ ਵਿਚ ਮਾਲੇ ਧਨ ਦੇ ਰੂਪ ਵਿਚ ਤਬਦੀਲ ਕੀਤਾ। ਉਨਾ ਕਿਹਾ ਕਿ ਸ੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਕਿਸਾਨਾਂ ਅਤੇ ਮਜਦੂਰਾਂ ਦੇ ਹੱਕਾਂ ਦੀ ਸਰਕਾਰ ਹੈ।ਇਸ ਮੌਕੇ ਪਿੰਡ ਛਾਂਗਲੇ ਦੀਆ ਗਲੀਆ-ਨਾਲੀਆ ਲਈ 2 ਲੱਖ,ਪਿੰਡ ਬਾਲਾ ਕੁਲੀਆ ਗਲੀਆ-ਨਾਲੀਆ ਲਈ 2 ਲੱਖ ਅਤੇ ਸਮਸ਼ਾਨ ਘਾਟ ਲਈ 75 ਹਜਾਰ,ਪਿੰਡ ਮਾਂਗਟ ਲਈ 2 ਲੱਖ,ਪਿੰਡ ਖੈਰਾਬਾਦ ਦੇ ਰਾਸਤੇ ਲਈ 1 ਲੱਖ ਅਤੇ ਗਲੀਆ ਲਈ 50 ਹਜਾਰ, ਪਿੰਡ ਪੱਤੀ ਛੋੜੀਆ ਨੂੰ 1 ਲੱਖ ਰੁਪਏ ਦਾ ਚੈਕ ਦਿੱਤਾ । ਇਸ ਮੌਕੇ ਸਰਪੰਚ ਵਿਕਰਮ ਸਿੰਘ ਨੇ ਆਏ ਹੋਏ ਪੱਤਵੰਤੇ ਸੱਜਣਾ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਰਣਜੀਤ ਸਿੰਘ, ਖੁਸ਼ਵੰਤ ਸਿੰਘ ਚੀਮਾ,ਜਸਵੰਤ ਸਿੰਘ ਚੀਮਾ,ਜੋਗਿੰਦਰ ਸਿੰਘ,ਅਮਰੀਕ ਸਿੰਘ ਗੱਗੀ,ਰਾਜ ਕੁਮਾਰ ਰਾਜੂ, ਸਰਪੰਚ ਕਮਲਜੀਤ ਸਿੰਘ, ਕਿਸ਼ਨ ਸਿੰਘ ਆਦਿ ਤੋ ਇਲਾਵਾ ਹੋਰ ਵੀ ਸੱਜਣ ਹਾਜਰ ਸਨ।

No comments: