www.sabblok.blogspot.com
ਦਸੂਹਾ 24 ਦਸੰਬਰ (ਸੁਰਜੀਤ ਸਿੰਘ ਨਿੱਕੂ) ਅਗਾਮੀ 14ਵੀਆ ਪੰਜਾਬ ਵਿਧਾਨ ਸਭਾ ਚੌਣਾਂ ਦਾ ਵਿਗਲ ਵੱਜ ਚੁੱਕਾ ਹੈ ਸਾਰੀਆ ਪਾਰਟੀਆ ਵਿਚ ਟਿਕਟ ਦੇ ਦਾਅਵੇਦਾਰ ਟਿਕਟਾਂ ਦੀ ਦੌੜ ਵਿਚ ਲੱਗੇ ਹੋਏ ਹਨ। ਦਸੂਹਾ ਜੋ ਕਿ
ਇਕ ਇਸ ਤਰਾ ਦਾ ਵਿਧਾਨ ਸਭਾ ਹਲਕਾ ਹੈ ਜਿਸ ਵਿਚ ਨਾ ਸਿਰਫ ਪਹਾੜੀ ਖੇਤਰ ਦੇ ਵੋਟਰ ਜੋੜੇ ਹਨ ਜਦਕਿ ਮੈਦਾਨੀ ਅਤੇ ਬੇਟ ਖੇਤਰ ਦੇ ਵੋਟਰ ਇਸ ਹਲਕੇ ਵਿਚ ਆਪਣੀ ਕਿਸਮਤ ਅਜਮਾਉਣ ਵਾਲੇ ਉਮੀਦਵਾਰਾਂ ਦਾ ਫੈਸਲਾ ਕਰਨਗੇ।
ਦਸੂਹਾ ਵਿਧਾਨ ਸਭਾ ਹਲਕੇ ਵਿਚ ਕਾਂਗਰਸ ਦਾ ਕਾਫੀ ਲੰਮੇ ਸਮੇ ਤੱਕ ਕਬਜਾ ਰਿਹਾ ਲਗਾਤਾਰ 23 ਸਾਲ ਤੱਕ ਕਾਂਗਰਸ ਦੇ ਵਿਧਾਇਕ ਨੂੰ ਪਿਛਲੀ ਵਾਰ 2007 ਵਿਚ ਭਾਜਪਾ ਵਿਧਾਇਕ ਅਮਰਜੀਤ ਸਿੰਘ ਸਾਹੀ ਵਲੋ ਜਦੋ ਹਰਾਇਆ ਗਿਆ ਸੀ ਉਦੋ ਇਹ ਮੰਨਿਆ ਜਾ ਰਿਹਾ ਸੀ ਕਿ ਕਾਂਗਰਸ ਦਾ ਥੰਮ ਡਿੱਗ ਪਿਆ ਹੈ। ਭਾਜਪਾ ਵਲੋ ਪਿਛਲੀ ਵਾਰ ਮਹੰਤ ਰਾਮ ਪ੍ਰਕਾਸ਼ ਜੀ ਨੂੰ ਟਿਕਟ ਨਾ ਦੇ ਕੇ ਇਕ ਜੱਟ ਸਿੱਖ ਮੋਜੂਦਾ ਵਿਧਾਇਕ ਅਮਰਜੀਤ ਸਿੰਘ ਸਾਹੀ ਨੂੰ ਟਿਕਟ ਦਿੱਤੀ ਗਈ ਸੀ। ਭਾਜਪਾ ਦੀ ਗੱਲ ਕਰੀਏ ਤਾ ਅੱਜ ਵੀ ਟਿੱਕਟ ਦੀ ਦਾਅਵੇਦਾਰੀ ਵਿਚ ਅਮਰਜੀਤ ਸਿੰਘ ਸਾਹੀ ਅਤੇ ਰਾਘੂਨਾਥ ਰਾਣਾ ਲਾਈਨ ਵਿਚ ਹਨ।
ਕਾਂਗਰਸ ਦੀ ਗੱਲ ਕੀਤੀ ਜਾਵੇ ਤਾ ਸਾਬਕਾ ਮੰਤਰੀ ਰਾਮੇਸ਼ ਚੰਦਰ ਡੋਗਰਾ ਦੀ ਆਪਣੀ ਇਕ ਲੋਕ-ਪ੍ਰਿਆਤਾ ਹੈ ਜਿੰਨਾ ਨੇ ਆਪਣੇ ਲੰਮੇ ਸਮੇ ਵਿਚ ਕਾਫੀ ਕੰਮ ਕੀਤੇ ਅਤੇ ਲੋਕ ਕੰਮਾਂ ਨੂੰ ਦੇਖਦੇ ਹੋਏ ਵੋਟ ਪਾਉਣ ਨੂੰ ਮਜਬੂਰ ਹਨ । ਜਿਵੇ ਕਿ ਅਸੀ ਸਾਰੇ ਜਾਣਦੇ ਹਾ ਕਿ ਸਾਬਕਾ ਮੰਤਰੀ ਰਾਮੇਸ਼ ਚੰਦਰ ਡੋਗਰਾ ਨੇ ਕਾਫੀ ਲੰਮੇ ਸਮੇ ਤੱਕ ਰਾਜ ਕੀਤਾ ਜਿਸ ਵਿਚ ਮਹੰਤ ਰਾਮ ਪ੍ਰਕਾਸ਼ ਜੀ ਕੈਬਨਿਟ ਮੰਤਰੀ ਨੂੰ ਹਰਾ ਕੇ ਅੱਗੇ ਆਏ ਸਨ ਅਤੇ ਮਹੰਤ ਰਾਮ ਪ੍ਰਕਾਸ਼ ਜੀ ਇਕ ਧਾਰਮਿਕ ਆਗੂ ਵੀ ਸਨ। ਡੋਗਰਾ ਨੇ ਉਨਾ ਨੂੰ ਕਰੀਬ 2-3 ਵਾਰ ਹਰਾਇਆ ਸੀ। ਇਸ ਵਾਰ ਇੱਕ ਤਰਾ ਲੱਗਦਾ ਹੈ ਕਿ ਸਾਬਕਾ ਮੰਤਰੀ ਰਾਮੇਸ਼ ਚੰਦਰ ਡੋਗਰਾ ਨੂੰ ਚੌਣਾ ਤੋ ਪਹਿਲਾ ਟਿਕਟ ਲੈਣ ਲਈ ਇਕ ਵੱਡਾ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉ ਕਿ ਇਸ ਵਾਰ ਸਾਬਕਾ ਡਾਇਰੈਕਟਰ ਜਰਨਲ ਪੁਲਿਸ ਐਸ.ਐਸ.ਵਿਰਕ ਜੋ ਕਿ ਦਸੂਹਾ ਦੇ ਰਹਿਣ ਵਾਲੇ ਹਨ ਉਹ ਵੀ ਇਸ ਵਾਰ ਮੈਦਾਨ ਵਿਚ ਹਨ ਅਤੇ ਸਵਰਗਵਾਸੀ ਆਈ.ਜੀ.ਰੰਧਾਵਾ ਦੀ ਪਤਨੀ ਐਡਵੋਕੈਟ ਦਵਿੰਦਰ ਕੌਰ ਰੰਧਾਵਾ ਵੀ ਮੈਦਾਨ ਵਿਚ ਹਨ। ਬੀਤੇ ਵਿਧਾਨ ਸਭਾ ਚੌਣਾ ਵਿਚ ਹਲਕੇ ਦੇ ਵੋਟਰਾ ਨੇ ਨਵੇ ਚਿਹਰੇ ਨੂੰ ਭਾਜਪਾ ਵਿਧਾਇਕ ਅਮਰਜੀਤ ਸਿੰਘ ਸਾਹੀ ਦੇ ਪੱਖ ਵਿਚ ਵੋਟਾਂ ਪਾਇਆ ਸਨ ਅਤੇ ਨਵਾ ਚਿਹਰਾ ਅੱਗੇ ਲਿਆਦਾ ਸੀ। ਇਸੇ ਤਰਾ ਨਵੇ ਉਮੀਦਵਾਰਾਂ ਦੇ ਖੇਤਰ ਵਿਚ ਨਵੇ ਸਮੀਕਰਨਾਂ ਨੂੰ ਜਨਮ ਦੇ ਸਕਦੇ ਹਨ।
ਇਸ ਤਰਾ ਮੰਨਿਆ ਜਾਦਾ ਹੈ ਦਸੂਹਾ ਹਲਕੇ ਵਿਚ ਪਹਾੜੀ ਦਾ ਕੱਟ ਜਾਣਾ ਅਤੇ ਮੈਦਾਨੀ ਖੇਤਰ ਵਿਚ ਜੁੜ ਜਾਣਾ (ਜਿਵੇ ਜੱਟ ਸਿੱਖ ਸਹਿਰ ਵਿਚ ਆ ਜਾਣਾ) ਇਕ ਜੱਟ ਸਿੱਖ ਉਮੀਦਵਾਰ ਦੀ ਦਾਅਵੇਦਾਰੀ ਸਾਹਮਣੇ ਆਉਦੀ ਹੈ ਜੋ ਨਵਾ ਹਲਕਾ ਬੰਦੀ ਹੋਈ ਹੈ ਸੂਤਰ ਦੇ ਦੱਸਣ ਮੁਤਾਬਿਕ ਉਸ ਵਿਚ ਜਿਆਦਾਤਰ ਵੋਟ ਜੱਟ ਸਿੱਖ ਦੀ ਜੁੜੀ ਹੈ।
ਪੀਪਲਜ ਪਾਰਟੀ ਆਫ ਪੰਜਾਬ ਵਿਚ ਆਏ ਨੂੰ ਕਾਫੀ ਸਮਾ ਹੋ ਗਿਆ ਹੈ ਐਡਵੇਕੈਟ ਭੁਪਿਦਰ ਸਿੰਘ ਘੁੰਮਣ ਆਪਣੀ ਦਾਅਵੇਦਾਰੀ ਵਿਚ ਹਨ ਤੇ ਦੂਸਰੇ ਪਾਸੇ ਕੁਝ ਸਮਾ ਪਹਿਲਾ ਆਏ ਗੁਰਜੀਤ ਸਿੰਘ ਗਿੱਲ ਮਿੱਠੀ ਵੀ ਦਾਅਵੇਦਾਰ ਪੇਸ਼ ਕਰਣਗੇ ।
ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਪਿਆਰਾ ਸਿੰਘ ਹਨ ਅਤੇ ਆਪਣਾ ਪੱਖ ਲੋਕਾ ਅੱਗੇ ਰੱਖਣਗੇ ਤੇ ਆਪਣੀ ਕੇਡਰ ਵੋਟ ਲੈ ਜਾਣ ਦੇ ਯੋਗ ਹਨ।
ਇਹ ਸਾਰੇ ਉਮੀਦਵਾਰ ਆਪਣੀ ਕਿਸਮਤ ਆਜਮਾਉਣਗੇ ਅਤੇ ਹਲਕਾ ਦਸੂਹਾ ਦੇ ਵੋਟਰ ਇਨਾ ਉਮੀਦਵਾਰਾਂ ਦਾ ਫੈਸਲਾ ਕਰਨਗੇ ਅਤੇ ਆਉਣ ਵਾਲਾ ਸਮਾ ਹੀ ਦੱਸੇਗਾ ਕਿ ਦਸੂਹਾ ਦੀ ਵਾਗਡੋਰ ਕਿਸ ਦੇ ਹੱਥ ਵਿਚ ਹੋਵੇਗੀ।
No comments:
Post a Comment