jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 11 December 2011

ਮੁਲਾਜਮਾ ਤੇ ਕੀਤਾ ਲਾਠੀਚਾਰਜ ਆਉਣ ਵਾਲੀਆ ਵਿਧਾਨ ਸਭਾ ਚੋ ਸਰਕਾਰ ਨੂੰ ਭੁਗਤਣਾ ਪਵੇਗਾ---ਪੰਜਾਬ ਰਾਜ ਮੁਲਾਜਮ

www.sabblok.blogspot.com
ਦਸੂਹਾ (ਸੁਰਜੀਤ ਸਿੰਘ ਨਿੱਕੂ)11,ਦਸੰਬਰ- -ਪੰਜਾਬ ਰਾਜ ਮੁਲਾਜਮ ਦਲ ਦੀ ਇਕ ਬੈਠਕ ਜਥੇਬੰਦੀ ਦੇ ਸਕੱਤਰ ਜਨਰਲ ਪਿਆਰਾ ਲਾਲ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿਚ ਸਰਬ ਸੰਮਤੀ ਵੈਟਰਨਰੀ ਇੰਸਪੈਕਟਰਾ ਵਲੋ ਕੀਤੀਆ ਗਈਆ ਮੰਗਾ ਅਤੇ ਸੰਘਰਸ਼ ਦੀ ਜੋਰਦਾਰ ਹਮਾਇਤ ਕਰਨ ਦਾ ਐਲਾਨ ਕੀਤਾ ਹੈ । ਇਸ ਮੋਕੇ ਸ੍ਰੀ ਪਿਆਰਾ ਲਾਲ ਨੇ ਦੱਸਿਆ ਕਿ ਜਥੇਬੰਦੀ ਨੇ ਪਿੰਡ ਬਾਦਲ ਵਿਖੇ ਮੁੱਖ ਮੰਤਰੀ ਦੀ ਰਹਾਇਸ ਸਾਹਮਣੇ ਪੁਲਿਸ ਵਲੋ ਕੀਤੇ ਲਾਠੀ ਚਾਰਜ ਦਾ ਸ਼ਖਤ ਵਿਰੋਧ ਕੀਤਾ ਹੈ । ਅਤੇ ਗ੍ਰਿਫਤਾਰੀਆ ਵਿਰੱਧ ਸ਼ਖਤ ਰੋਸ ਪ੍ਰਗਟ ਕੀਤਾ ਹੈ । ਉਨਾ ਕਿਹਾ ਕਿ ਵੈਟਰਨਰੀ ਇੰਸਪੈਕਟਰਾ, ਮੈਬਰਾ ਅਤੇ ਅਹੁਦੇਦਾਰਾ ਸਮੇਤ 132 ਮੁਲਾਜਮਾ ਖਿਲਾਫ 307, 420, 143 ਅਤੇ 153 ਧਾਰਾ ਅਧੀਨ ਜੋ ਕੇਸ ਦਰਜ ਕੀਤਾ ਹੈ । ਉਸ ਨੂੰ ਤਰੰਤ ਵਾਪਸ ਲਿਆ ਜਾਵੇ ਤੇ ਗ੍ਰਿਫਤਾਰ  ਵੈਟਰਨਰੀ ਇੰਸਪੈਕਟਰਾ ਤਰੰਤ ਰਿਹਾ ਕੀਤਾ ਜਾਵੇ । ਉਨਾ ਕਿਹਾ ਕਿ ਮੁਲਾਜਮਾ ਤੇ ਕੀਤਾ ਲਾਠੀਚਾਰਜ ਆਉਣ ਵਾਲੀਆ ਵਿਧਾਨ ਸਭਾ ਚੋ ਸਰਕਾਰ ਨੂੰ ਭੁਗਤਣਾ ਪਵੇਗਾ ।ਸ੍ਰੀ ਪਿਆਰਾ ਲਾਲ ਨੇ ਕਿਹਾ ਕਿ 25 ਅਪ੍ਰੈਲ 2011 ਨੂੰ ਮੁੱਖ ਸ. ਪ੍ਰਕਾਸ ਸਿੰਘ ਬਾਦਲ ਨਾਲ ਹੋਈ ਮੀਟਿੰਗ ਸਮੇ  ਵੈਟਰਨਰੀ ਇੰਸਪੈਕਟਰਾ ਦਾ ਤਰੱਕੀ ਚੈਨਲ ਬਣਾਉਣ ਅਤੇ ਤਨਖਾਹ ਸਕੇਲ ਦੀ ਸੁਧਾਈ ਆਦਿ ਮੰਨੀਆ ਮੰਗਾ ਨੂੰ ਤਰੱਤ ਲਾਗੂ ਕੀਤਾ ਜਾਵੇ । ਇਸ ਮੋਕੇ ਹਰਭਜਨ ਸਿੰਘ, ਅਮਰਜੀਤ ਸਿੰਘ ਭੱਟੀਆ, ਰਾਜਿੰਦਰਪਾਲ ਸਿੰਘ, ਅਜਮੇਰ ਸਿੰਘ , ਸੁਰਜੀਤ ਸਿੰਘ, ਪਿਆਰਾ ਲਾਲ, ਐਸ ਡੀ ਸਿੰਘ, ਜਗਦੀਸ਼ ਰਾਜ, ਪ੍ਰੇਮ ਦੱਤ, ਸੇਵਲ ਸਿੰਘ, ਜਸਵੀਰ ਸਿੰਘ, ਕੁਲਦੀਪ ਸਿੰਘ, ਅਤੇ ਅਨੁਪ ਸਿੰਘ ਆਦਿ ਹਾਜਰ ਸਨ ।

No comments: