www.sabblok.blogspot.com
- ਟਕਸਾਲੀ ਆਗੂ ਸੰਪੂਰਨ ਸਿੰਘ ਚੀਮਾ ਦੀ ਫਾਈਲ ਫੋਟੋ।
(ਫੋਟੋ -ਦਸੂਹਾ-ਨਿੱਕੂ-)
ਦਸੂਹਾ (ਸੁਰਜੀਤ ਸਿੰਘ ਨਿੱਕੂ) 18,ਦਸੰਬਰ--ਟਕਸਾਲੀ ਆਗੂ ਸੰਪੂਰਨ ਸਿੰਘ ਚੀਮਾ ਦਾ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਹੋਣ ਕਰਕੇ ਦੇਹਾਂਤ ਹੋ ਗਿਆ । ਚੀਮਾ ਦੇ ਵੱਡੇ ਬੇਟੇ ਗੁਰਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਉਹਨਾ ਦਾ ਸੰਸਕਾਰ ਉਹਨਾ ਦੇ ਪਿੰਡ ਹਮਜਾ ਵਿਖੇ 12 ਵਜੇ ਕੀਤਾ ਜਾਵੇਗਾ । ਸੀਨੀਅਰ ਅਕਾਲੀ ਆਗੂ ਜਗਮੋਹਣ ਸਿੰਘ ਬੱਬੂ ਘੁੰਮਣ ਨੇ ਕਿਹਾ ਕਿ ਸ੍ਰੀ ਚੀਮਾ ਦੁਆਬੇ ਦੇ ਥੰਮ ਸਨ,ਉੁਹਨਾ ਨੂੰ ਅਕਾਲੀ ਲੀਡਰਸ਼ਿਪ ਵਿੱਚ ਬਾਬਾ ਬੋਹੜ ਕਿਹਾ ਜਾਦਾ ਸੀ । ਉਹਨਾ ਦੇ ਚਲੇ ਜਾਣ ਨਾਲ ਜਿੱਥੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ, ਉੱਥੇ ਅਕਾਲੀ ਦਲ ਨੂੰ ਵੀ ਬਹੁਤ ਘਾਟਾ ਪਿਆ ਹੈ । ਇਸ ਦੁੱਖ ਦੀ ਘੜੀ ਵਿੱਚ ਬੀਬੀ ਮਹਿੰਦਰ ਕੌਰ ਜੌਸ਼ ਮੁੱਖ ਪਾਰਲੀਮਾਨੀ ਸਕੱਤਰ(ਸਿੱਖਿਆਂ) ,ਦੇਸ ਰਾਜ ਸਿੰਘ ਧੁੱਗਾ ਮੁੱਖ ਪਾਰਲੀਮਾਨੀ ਸਕੱਤਰ(ਪੀ.ਡਬਲਯੂ.ਡੀ), ਅਮਰਜੀਤ ਸਿੰਘ ਸਾਹੀ ਮੁੱਖ ਪਾਰਲੀਮਾਨੀ ਸਕੱਤਰ (ਵਿੱਤ) , ਅਰੁਨੇਸ਼ ਸ਼ਾਕਰ ਮੁੱਖ ਪਾਰਲੀਮਾਨੀ ਸਕੱਤਰ(ਜੰਗਲਾਤ), ਚੌਧਰੀ ਬਲਵੀਰ ਸਿੰਘ ਮਿਆਣੀ ਸਾਬਕਾ ਮੰਤਰੀ ਪੰਜਾਬ, ਸੁਰਿੰਦਰ ਸਿੰਘ ਭੂਲੇਵਾਲ ਰਾਠਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਹੁਸ਼ਿਆਰਪੁਰ , ਜਗਦੀਸ਼ ਸਿੰਘ ਸੋਹੀ ਮੈਬਰ ਜਨਰਲ ਕੌਸਲ ਪੀ.ਪੀ.ਪੀ , ਮਾਸਟਰ ਸ਼ਮਸ਼ੇਰ ਸਿੰਘ ਸੂਬਾ ਮੀਤ ਪ੍ਰਧਾਨ ਪੀ.ਪੀ. ਪੀ.ਪੰਜਾਬ , ਗੁਰਜੀਤ ਸਿੰਘ ਮਿੱਠੀ ਗਿੱਲ ਮੈਂਬਰ ਜਨਰਲ ਕੌਸਲ ਪੀ.ਪੀ. ਪੀ.ਪੰਜਾਬ, ਰਵਿੰਦਰ ਸਿੰਘ ਰਵੀ ਪ੍ਰਧਾਂਨ ਨਗਰ ਕੌਸਲ ਦਸੂਹਾ, ਸਾਬਕਾ ਸਿਹਤ ਤੇ ਉਚੇਰੀ ਸਿੱਖਿਆ ਮੰਤਰੀ ਰਾਮੇਸ਼ ਚੰਦਰ ਡੋਗਰਾ,ਸੇਵਾ ਸਿੰਘ ਬਲੱਗਣ ਬਲਾਕ ਪ੍ਰਧਾਨ,ਗੁਰਇਕਬਾਲ ਸਿੰਘ ਬੋਦਲ,ਸੰਗਤ ਸਿੰਘ ਗਿਲਜਿਆ,ਸੁੱਖਵੀਰ ਸਿੰਘ ਮਿੰਟਾ ਬਸੋਆ ਆਦਿ ਸ਼ਖਸ਼ੀਅਤਾ ਹਾਜਰ ਸਨ।
No comments:
Post a Comment