jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 9 December 2011

ਜੇਕਰ ਕਾਂਗਰਸ ਨੇ ਟਿਕਟ ਦਿੱਤੀ ਅਤੇ ਲੋਕਾ ਨੇ ਜਿੱਤਾ ਕੇ ਵਿਧਾਨ ਸਭਾ ਭੇਜਿਆ ਤਾ ਇਲਾਕੇ ਦੀ ਨੁਹਾਰ ਬਦਲ ਦਵਾਂਗਾ---ਸਰਬਦੀਪ ਸਿੰਘ ਵਿਰਕ

ਫੋਟੋ - ਦਸੂਹਾ ਤੋ ਕਾਂਗਰਸੀ ਟਿਕਟ ਦੇ ਦਾਅਵੇਦਾਰ ਅਤੇ 
ਸਾਬਕਾ ਡੀ.ਜੀ.ਪੀ.ਸਰਬਦੀਪ ਸਿੰਘ ਵਿਰਕ ਪੱਤਰਕਾਰਾਂ ਨਾਲ 
ਗੱਲਬਾਤ ਕਰਦੇ ਹੋਏ।
ਫੋਟੋ-(.ਦਸੂਹਾ-ਨਿੱਕੂ-)
www.sabblok.blogspot.com
ਦਸੂਹਾ,(ਸੁਰਜੀਤ ਸਿੰਘ ਨਿੱਕੂ) 8,ਦਸੰਬਰ--ਜੇਕਰ ਫਾਜਿਲਕਾ ਅਤੇ ਪਠਾਂਨਕੋਟ ਵਰਗੇ ਛੋਟੇ ਸਹਿਰ ਜਿਲਾ ਬਣ ਸਕਦੇ ਹਨ ਤਾ ਦਸੂਹਾ ਜੋ ਕਿ ਜਿਲਾ ਬਣਣ ਲਈ ਸਾਰੀਆ ਜਰੂਰਤਾ ਪੂਰੀਆ ਕਰਦਾ ਹੈ ਤਾ ਅਜਿਹੇ ਤੱਕ ਦਸੂਹਾ ਨੂੰ ਜਿਲਾ ਕਿਉ ਨਹੀ ਬਣਾਇਆ ਗਿਆ ਜਦਕਿ ਪਿਛਲੇ ਲੰਮੇ ਸਮੇ ਤੋ ਲੋਕਾ ਦੀ ਇਹ ਮੰਗ ਚਲੀ ਆ ਰਹੀ ਹੈ ਇਨਾ ਸਬਦਾ ਦਾ ਪ੍ਰਗਟਾਵਾ ਦਸੂਹਾ ਤੋ ਕਾਂਗਰਸੀ ਟਿਕਟ ਦੇ ਦਾਅਵੇਦਾਰ ਅਤੇ ਸਾਬਕਾ ਡੀ.ਜੀ.ਪੀ.ਸਰਬਦੀਪ ਸਿੰਘ ਵਿਰਕ ਨੇ ਅੱਜ ਦਸੂਹਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ।
ਉਨਾ ਕਿਹਾ ਕਿ ਜੇਕਰ ਕਾਂਗਰਸ ਨੇ ਉਨਾ ਨੂੰ ਟਿਕਟ ਦਿੱਤੀ ਤਾ ਇਲਾਕੇ ਦੇ ਲੋਕਾ ਨੇ ਜਿੱਤਾ ਕੇ ਵਿਧਾਨ ਸਭਾ ਭੇਜਿਆ ਤਾ ਮੇਰੀ ਪਹਿਲੀ ਕੋਸ਼ਿਸ ਹੋਵੇਗੀ ਕਿ ਸਰਕਾਰੀ ਲੜਕੀਆ ਦੇ ਸਕੂਲ ਨੂੰ ਅੱਪ-ਗਰੇਡ ਕਰਕੇ ਕਾਲਜ ਬਣਵਾਣਾ, ਬੇਰੋਜਗਾਰ ਨੋਜਵਾਨਾ ਨੂੰ ਤਕਨੀਕੀ ਸਿੱਖਿਆ ਦੇਣ ਲਈ ਆਈ.ਟੀ.ਆਈ. ਜਾ ਕੋਈ ਹੋਰ ਦਸਤਕਾਰੀ ਲਈ ਉਦਯੋਗ ਲਿਆਉਣਾ , ਲੜਕੀਆ ਲਈ  ਨਰਸਿੰਗ ਕਾਲਜ , ਦਸੂਹਾ ਨੂੰ ਟੂਰਿਜਮ ਤੋਰ  ਤੇ ਉਭਾਰਨਾ ਮੁੱਖ ਹੋਵੇਗੀ। ਉਨਾ ਕਿਹਾ ਕਿ ਸਰਕਾਰੀ ਹਸਪਤਾਲ ਵਿਚ ਹਾਲੇ ਵੀ ਸੁਵਿਧਾਵਾ ਦੀ ਭਾਰੀ ਘਾਟ ਹੈ ਜੇਕਰ ਇਲਾਕੇ ਦੇ ਲੋਕਾ ਨੇ ਸੇਵਾ ਦਾ ਮੌਕਾ ਦਿੱਤਾ ਤਾ ਉਹ ਇਲਾਕੇ ਵਿਚ ਇਕ ਮੈਡੀਕਲ ਕਾਲਜ, ਹਸਪਤਾਲ ਜਰੂਰ ਬਣਾਉਣਗੇ। ਇਕ ਸਵਾਲ ਦੇ ਜਵਾਬ ਵਿਚ ਸ.ਵਿਰਕ ਨੇ ਕਿਹਾ ਕਿ ਪਾਰਟੀ ਟਿਕਟ ਕਿਸੇ ਨੂੰ ਵੀ ਦੇਵੇ ਉਹ ਪੂਰੀ ਤਰਾ ਪਾਰਟੀ ਉਮੀਦਵਾਰ ਦਾ ਸਾਥ ਦੇਣਗੇ ਉਨਾ ਨੇ ਕਿਹਾ ਕਿ ਉਹ ਜੱਦੀ ਪੁਸਤੀ ਦਸੂਹਾ ਦੇ ਜੰਮਪਲ ਹਨ ਇਕ ਹੋਰ ਸਵਾਲ ਦੇ ਜਵਾਬ ਵਿਚ ਉਨਾ ਕਿਹਾ ਕਿ ਇਸ ਵਿਚ ਉਨਾ ਦਾ ਕਿ ਕਸੂਰ ਹੈ ਕਿ ਉਨਾ ਨੇ ਆਪਣੀ ਜੱਦੀ ਜਮੀਨ ਨੂੰ ਸਾਭ ਕੇ ਰੱਖਿਆ ਅਤੇ ਅੱਜ ਉਸ ਦੇ ਰੇਟ 2 ਤੋ 3 ਗੁਣਾ ਹੋ ਗਏ । ਹਨ ਉਨਾ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੁਛਿਆ ਕਿ ਇਮਾਨਦਾਰ ਕੋਣ ਹੈ???????? ਅਤੇ ਇਮਾਨਦਾਰ ਪ੍ਰਭਾਸ਼ਾ ਕਿ ਹੈ ਉਨਾ ਕਿਹਾ ਕਿ ਰਾਜਨੀਤੀ ਨੂੰ ਇਕ ਸੇਵਾ ਦੀ ਤਰਾ ਕਰਨਾ ਚਾਹੀਦਾ ਹੈ ਨਾ ਕਿ ਇਸ ਨੂੰ ਇਕ ਬਿਜਨਸ ਵਾਗੂ। ਜਦ ਉਨਾ ਨੂੰ ਪੁਛਿਆ ਗਿਆ ਕਿ ਤੁਹਾਡੇ ਕਾਂਗਰਸ ਦੀ ਟਿਕਟ ਮੰਗਣ ਨਾਲ ਸਾਰੇ ਜਿਲੇ ਵਿਚ ਹੱਲਚਲ ਪੈਦਾ ਹੋ ਗਈ ਤੇ ਉਨਾ ਹੱਸਦਿਆ ਹੋਇਆ ਇਕ ਸੇਅਰ ਬੋਲਿਆ  ਕੋਈ ਹੰਗਾਮਾ ਖੜਾ ਕਰਨਾ ਮੇਰਾ ਮਕਸਦ ਨਹੀ, ਕੁਝ ਵੀ ਹੋ ਹਲਾਤ ਕਿ ਸੂਰਤ ਬਦਲੀ ਨਹੀ ਮੇਰੀ, ਮੇਰੇ ਸੀਨੇ ਮੇ ਨਹੀ ਤੋ ਕਹੀ ਵੀ ਆਗ ਜਲਣੀ ਚਾਹੀਏ। ਇਸ ਮੌਕੇ ਉਘੇ ਸਮਾਜ ਸੇਵਕ ਐਚ.ਪੀ.ਐਸ.ਵਿਰਕ ਹਾਜਰ ਸਨ।

No comments: