(ਫੋਟੋ - ਦਸੂਹਾ-ਨਿੱਕੂ-)
ਦਸੂਹਾ (ਸੁਰਜੀਤ ਸਿੰਘ ਨਿੱਕੂ)11,ਦਸੰਬਰ--ਪੰਜਾਬ ਵਿਚ ਭਾਜਪਾ, ਸ੍ਰੋਮਣੀ ਅਕਾਲੀ ਦਲ ਦੇ ਸਹਿਯੋਗ ਨਾਲ 23 ਸੀਟਾਂ ਤੇ ਚੌਣ ਲੜੇਗੀ ਅਤੇ ਉਮੀਦਵਾਰਾਂ ਦਾ ਐਲਾਨ 26 ਦਸੰਬਰ ਤੋ ਬਾਆਦ ਕੀਤਾ ਜਾਵੇਗਾ । ਇਹਨਾ ਸ਼ਬਦਾ ਦਾ ਪ੍ਰਗਟਾਵਾ ਅਸ਼ਵਨੀ ਸਰਮਾ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਅੱਜ ਮੁੱਖ ਸੰਸਦੀ ਸਕੱਤਰ ਅਮਰਜੀਤ ਸਿੰਘ ਸਾਹੀ ਦੇ ਨਿਵਾਸ ਸਥਾਨ ਤੇ ਪੱਤਰਕਾਰ ਨਾਲ ਗੱਲਬਾਤ ਕਰਦਿਆ ਕੀਤਾ । ਸ਼੍ਰੀ ਸਰਮਾ ਨੇ ਕਿਹਾ ਕਿ ਭਾਜਪਾ ਵਲੋ 23-24 ਦਸੰਬਰ ਨੂੰ ਜੋ ਜਨ ਵਿਸਵਾਸ਼ ਮਹਾ ਰੈਲੀ ਰਮਾ ਮੰਡੀ ਨੇੜੇ ਪਿੰਡ ਬੋਲੀਨਾ (ਜਲੰਧਰ) ਵਿਖੇ ਕੀਤੀ ਜਾ ਰਹੀ ਹੈ। ਇਸ ਰੈਲੀ ਦੇ ਸਬੰਧ ਵਿਚ 16 ਦਸੰਬਰ ਨੂੰ ਜਲੰਧਰ ਵਿਖੇ ਇਕ ਮੀਟਿੰਗ ਰੱਖੀ ਗਈ ਹੈ ਉਸ ਦੇ ਸਬੰਧ ਵਿਚ ਅੱਜ ਦਸੂਹਾ ਵਿਖੇ ਆਏ ਸਨ । ਜਿਸ ਵਿਚ ਭਾਜਪਾ ਹਾਈ ਕਮਾਨ ਤੋ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੰਤਰੀ ਸੁਖਬੀਰ ਸਿੰਘ ਬਾਦਲ ਵਿਸ਼ੇਸ ਤੋਰ ਤੇ ਸਿਰਕਤ ਕਰਨਗੇ। ਉਹਨਾ ਕਿਹਾ ਕਿ ਭਾਜਪਾ ਪੰਜਾਬ ਵਿਚ ਸਰਕਾਰ ਵਲੋ ਕੀਤੇ ਵਿਕਾਸ ਅਤੇ ਕਾਂਗਰਸ ਵਲੋ ਕੀਤੀ ਭ੍ਰਿਸਟਾਚਾਰੀ ਅਤੇ ਕੇਦਰ ਵਲੋ ਕੀਤੀ ਮਹਿਗਾਈ ਦੇ ਮੁੱਦਿਆ ਨੂੰ ਲੈ ਕੇ ਚੋਣ ਲੜੇਗੀ । ਇਕ ਸਵਾਲ ਦੇ ਜਵਾਬ ਵਿਚ ਉਹਨਾ ਕਿਹਾ ਕਿ ਮੇਰੀ ਚੋਣ ਲੜਣ ਸਬੰਧੀ ਪਾਰਟੀ ਹਾਈ ਕਮਾਨ ਤੈਅ ਕਰੇਗੀ ਜੋ ਵੀ ਹਾਈ ਕਮਾਨ ਦਾ ਆਦੇਸ ਹੋਵੇਗਾ ਮੈ ਉਸ ਨੂੰ ਮੱਦੇ ਨਜਰ ਦੇਖਦੇ ਹੋਏ ਆਪਣੀ ਪਾਰਟੀ ਲਈ ਕੰਮ ਕਰਾਗਾ। ਭਾਜਪਾ ਮੰਡਲ ਪ੍ਰਧਾਨ ਜਸਵੰਤ ਸਿੰਘ ਪੱਪੂ, ਸਟੇਟ ਸੈਕਟਰੀ ਨੀਲਮ ਮਹੰਤ, ਜਿਲਾ ਮਹਿਲਾ ਪ੍ਰਧਾਨ ਉਮੇਸ਼ ਸਾਕਰ, ਡਾ. ਸਵਰਨ ਕਾਂਤ, ਡਾਇਰੈਕਟਰ ਮਿਲਕ ਪਲਾਂਟ ਹੁਸ਼ਿਆਰਪੁਰ, ਡਾਇਰੈਕਟਰ ਮਿਲਕ ਪਲਾਂਟ ਹੁਸ਼ਿਆਰਪੁਰ ਸੁਰਜੀਤ ਸਿੰਘ ਹਿੰਮਤਪੁਰ, ਭਿੰਦਰਪਾਲ ਸਿੰਘ ਕੱਲੋਵਾਲ, ਜੋਗਿੰਦਰਪਾਲ ਨਿੱਕੂ, ਸਰਕਲ ਪ੍ਰਧਾਨ ਦਸੂਹਾ ਕੰਡੀ ਵਿਕਰਮਜੀਤ ਸਿੰਘ ਬਲੱਗਣ, ਗੁਰਪ੍ਰੀਤ ਸਿੰਘ ਗਿੱਲ, ਸਰਪੰਚ ਸਵਰਣ ਸਿੰਘ, ਸਤਨਾਮ ਸਿੰਘ, ਸ਼ਮਸੇਰ ਸਿੰਘ, ਰਾਣਾ ਮੰਗਲ ਸਿੰਘ, ਮੰਡਲ ਪ੍ਰਧਾਨ ਯੂਥ ਤਰਨ ਖੁਲਰ ਬਲਕੀਸ ਰਾਜ, ਕੁਲਜੀਤ ਸਿੰਘ ਸਾਹੀ, ਰਿੰਪਾ ਸਰਮਾ, ਡਾਂ. ਅਸ਼ੋਕ ਸਭਰਵਾਲ, ਨੰਬੜਦਾਰ ਸੁਰਿੰਦਰ ਪਾਲ ਸਿੰਘ ਬਾਜਾ ਚੱਕ, ਯੂਥ ਆਗੂ ਹਰਨੇਕ ਸਿੰਘ ਸੋਨਾ ਬੱਲਗਣ, ਸਰਪੰਚ ਨਵਦੀਪ ਸਿੰਘ, ਆਦਿ ਹਾਜਰ ਸਨ।
No comments:
Post a Comment