jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 11 December 2011

ਸਾਇੰਸ ਟੀਚਰਜ਼ ਐਸੋਸੀਏਸ਼ਨ (ਰਜਿ:),ਪੰਜਾਬ ਵਲੋਂ ਸੰਘਰਸ਼ ਦਾ ਐਲਾਨ

www.sabblok.blogspot.com
ਸਾਇੰਸ ਟੀਚਰਜ਼ ਐਸੋਸੀਏਸ਼ਨ (ਰਜਿ:),ਪੰਜਾਬ ਵਲੋਂ
ਸੰਘਰਸ਼ ਦਾ ਐਲਾਨ

ਯੋਗਤਾ ਅਨੁਸਾਰ ਢੁਕਵਾਂ ਇਨਸਾਫ ਨਾ ਮਿਲਣ ਤੇ ਪੰਜਾਬ ਸਰਕਾਰ ਤੋਂ ਨਿਰਾਸ਼  ਤੇ ਮਯੂਸ  ਬੁੱਧੀਜੀਵੀ ਮੁਲਾਜਮ ਵਰਗਸਾਇੰਸ ਟੀਚਰਜ਼ ਐਸੋਸੀਏਸ਼ਨ (ਰਜਿ:),ਪੰਜਾਬ ਵਲੋਂ ਪੰਜਾਬ ਦੇ ਸਮੂਹ ਸਾਇੰਸ ਅਧਿਆਪਕ  , ਐਸੋਸੀਏਸ਼ਨ ਦੀਆਂ ਪ੍ਰਵਾਨ ਹੋ ਚੁਕੀਆਂ ਹੱਕੀ ਮੰਗਾਂ ਨੂੰ ਲਾਗੂ ਕਰਨ ਤੋਂ ਵੀ 
ਪੰਜਾਬ ਸਰਕਾਰ ਆਨਾ ਕਾਨੀ ਕਰ ਰਹੀ ਹੈ ਜਿਸ ਦੇ ਸਿੱਟੇ ਵਜੋਂ ਸਾਇੰਸ ਅਧਿਆਪਕਾਂ ਦੀ ਇਕੋ ਇਕ ਨੁਮਾਂਇਆਂ ਜੱਥੇਬੰਦੀ ਸਾਇੰਸ ਟੀਚਰਜ਼ ਐਸੋਸੀਏਸ਼ਨ (ਰਜਿ:),ਪੰਜਾਬ ਵਲੋਂ ਪੰਜਾਬ ਦੇ ਸਮੂਹ ਸਾਇੰਸ ਅਧਿਆਪਕਾਂ ਨੂੰ ੧੨ ਦਸੰਬਰ ਤੋ ਡੀ.ਜੀ.ਐਸ.ਸੀ ਦਫਤਰ ਦੇ ਬਾਹਰ ਸੈਕਟਰ 34-ਏ ਵਿਖੇ ਲੜੀਵਾਰ ਭੁੱਖ-ਹੜਤਾਲ ਤੇ ਬੈਠਣ ਦਾ ਸੱਦਾ ਦਿੱਤਾ ਹੈ।ਸਮੂਹ ਜਿਲ੍ਹਾ ਪ੍ਰਧਾਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਮਿਤੀ 12-12-2011 ਨੂੰ ਦੁਪਿਹਰ ਆਪਣੇ ਜਿਲ੍ਹੇ ਦੇ  ਸਾਇੰਸ ਅਧਿਆਪਕਾਂ ਦੇ ਜੱਥੇ ਨਾਲ ਚੰਡੀਗੜ ਦੇ ਸੈਕਟਰ 34-ਏ ਵਿਖੇ ਠੀਕ 12 ਵਜੇ ਦਪਿਹਰ ਪਹੁੰਚਣ ਦੀ ਖੇਚਲ ਕਰਨ ਤਾਕਿ ਠੀਕ 12 ਵੱਜੇ ਟੋਕਨ ਰੈਲੀ ਕਰਨ ਤੌ ਬਾਅਦ ਜਿਲ੍ਹਾ ਹੁਸ਼ਿਆਰਪੁਰ ਦੇ ਜੱਥੇ ਨੂੰ ਲੜੀਵਾਰ ਭੁੱਖ-ਹੜਤਾਲ ਤੇ ਬਿਠਾਇਆ ਜਾਵੇਗਾ।ਇਸੇ ਤਰਾਂ ਹੀ ਮਿਤੀ 13-12-2011 ਨੂੰ ਜਿਲ੍ਹਾ ਸ਼੍ਰੀ ਅਮ੍ਰਿਤਸ਼ਰ ਸਾਹਿਬ ਦੇ ਸਾਇੰਸ ਅਧਿਆਪਕ ਭੁੱਖ-ਹੜਤਾਲ ਤੇ ਬੈਠਣਗੇ।14-12-2011 ਨੂੰ ਜਿਲ੍ਹਾ ਕਪੂਰਥਲਾ।15-12-2011 ਨੂੰ ਜਿਲ੍ਹਾ ਫਤਿਜਗੜ ਸਾਹਿਬ।16-12-2011 ਨੂੰ ਜਿਲ੍ਹਾ ਮੋਗਾ।17-12-2011 ਨੂੰ ਜਿਲ੍ਹਾ ਪਟਿਆਲਾ।ਅਤੇ ਇਸੇ ਤਰ੍ਹਾਂ ਨਾਲ ਅਗਲੇ ਹਫਤੇ ਦੇ ਜਿਲ੍ਹਆਂ ਦੇ ਨਾਂ ਬਾਅਦ ਵਿੱਚ ਘੋਸ਼ਿਤ ਕੀਤੇ ਜਾਣਗੇ। ਇਹ ਜਾਣਕਾਰੀ ਸਾਇੰਸ ਟੀਚਰਜ਼ ਐਸੋਸੀਏਸ਼ਨ (ਰਜਿ:),ਪੰਜਾਬ ਵਲੋਂ ਪ੍ਰੇਸ ਸਕਤਰ ਸੋਹਲ ਨੀ ਦਿੱਤੀ 

No comments: