www.sabblok.blogspot.com
- ਕਿੱਕੀ ਢਿੱਲੋਂ ਨੇ ਫੇਸਬੁੱਕ ਖਾਤਾ ਬੰਦ ਕੀਤਾ
ਲੋਕਾਂ ਦੇ ਗੁੱਸੇ ਦਾ ਸਾਹਮਣਾ ਨਹੀ ਕਰ ਪਾਏ ਕਿੱਕੀ
ਕੱਲ ਪੀਪਲਜ ਪਾਰਟੀ ਆਫ਼ ਪੰਜਾਬ ਨੂੰ ਛੱਡ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ ਕੁਸ਼ਲਦੀਪ ਢਿੱਲੋਂ ਨੇ ਆਪਣਾ ਫੇਸਬੁੱਕ ਤੇ ਚੱਲ ਰਿਹਾ ਖਾਤਾ ਬੰਦ ਦਿੱਤਾ ਹੈ | ਕੱਲ ਜਦ ਤੋਂ ਕਿੱਕੀ ਢਿਲੋਂ ਤੇ ਜਗਬੀਰ ਬਰਾੜ ਦੀ ਕਾਂਗਰਸ ਵਿਚ ਸ਼ਾਮਲ ਹੋਣ ਦੀ ਖਬਰ ਆਈ ਤਾਂ ਦੇਸ਼ਾਂ ਵਿਦੇਸ਼ਾਂ ਤੋਂ ਕਿੱਕੀ ਢਿੱਲੋਂ ਦੇ ਫੇਸਬੁੱਕ ਦੋਸਤਾਂ ਨੇ ਉਹਨਾ ਦੀ ਫੇਸਬੁੱਕ ਵਾਲ ਉੱਪਰ ਖੁੱਲ ਕੇ ਆਪਣੇ ਵਿਚਾਰ ਦਿੱਤੇ | ਜਿਹਨਾ ਵਿਚ 95 ਫੀਸਦੀ ਟਿੱਪਨੀਆਂ
ਕਿੱਕੀ ਢਿੱਲੋਂ ਦੇ ਵਿਰੋਧ ਵਿਚ ਸਨ | ਹਰ ਕੋਈ ਆਪਣੇ ਮਨ ਦੀ ਭੜਾਸ ਕੱਦ ਰਿਹਾ ਸੀ | ਇਸ ਕਰਕੇ ਲੋਕਾਂ ਦੇ ਗੁੱਸੇ ਦਾ ਸਾਹਮਣਾ ਨਾ ਸਹਾਰਦੇ ਹੋਏ ਕਿੱਕੀ ਢਿਲੋਂ ਨੂੰ ਦੇਰ ਰਾਤ ਆਪਣਾ ਫੇਸਬੁਕ ਦਾ ਖਾਤਾ ਬੰਦ ਕਰਨਾ ਪਿਆ | ਲੋਕਾਂ ਦਾ ਮੰਨਣਾ ਹੈ ਕਿ ਜੇ ਕਿੱਕੀ ਢਿਲੋਂ ਸਹੀ ਹਨ ਤਾਂ ਉਹ ਕਿਹੜੀ ਗੱਲ ਸੀ ਜਿਸਤੇ ਉਹ ਸਫਾਈ ਨਹੀ ਦੇ ਸਕਦੇ ਸੀ | ਸਗੋਂ ਉਹਨਾ ਨੂੰ ਲੋਕਾਂ ਦਾ ਸਾਹਮਣਾ ਕਰਨਾ ਚਾਹੀਦਾ ਸੀ ਆਪਣੀ ਗੱਲ ਲੋਕਾਂ ਵਿਚ ਸਾਫ਼ ਕਰਨੀ ਚਾਹੀਦੀ ਸੀ | ਉਹਨਾ ਦੇ ਇਸ ਕਦਮ ਨਾਲ ਕਿਕੀ ਢਿੱਲੋਂ ਦੇ ਆਪਣੇ ਖਾਸ ਦੋਸਤਾਂ ਨੂੰ ਵੀ ਪਰੇਸ਼ਾਨੀ ਹੋ ਰਹੀ ਆ ਜੋ ਪਿਸ਼੍ਲੇ ਲੰਬੇ ਸਮੇਂ ਤੋਂ ਆਪਣੀ ਗੱਲ ਉਹਨਾ ਨਾਲ ਸਾਂਝੀ ਕਰ ਰਹੇ ਸਨ
No comments:
Post a Comment