ਮੇਕਅੱਪ ਡਾਇਰੈਕਟਰ ਜੀਨਤ ਦੀਆਂ ਅੱਖਾਂ ਦੇਹਾਤ ਉਪਰੰਤ ਦਾਨ ਕੀਤੀਆ --
- ਜੀਨਤ ਦੀਆ ਅੱਖਾਂ ਨੇਤਰਦਾਨ ਐਸ਼ੋਸੀਏਸ਼ਨ ਨੂੰ ਦਾਨ ਕਰਦੇ ਹੋਏ ਮਾਤਾ-ਪਿਤਾ ਅਤੇ ਜੀਨਤ ਦੀ ਫਾਈਲ ਫੋਟੋ
- (ਫੋਟੋ .ਦਸੂਹਾ-ਨਿੱਕੂ-)
www.sabblok.blogspot.com
ਦਸੂਹਾ ( ਸੁਰਜੀਤ ਸਿੰਘ ਨਿੱਕੂ) 28 ਦਸੰਬਰ---ਪ੍ਰਸਿੱਧ ਫਿਲਮ ਮੇਕਅੱਪ ਡਾਇਰੈਕਟਰ ਜੀਨਤ ਪੁੱਤਰੀ ਰਾਮੇਸ਼ ਕਮਲ ਵਾਸੀ ਤਲਵਾੜਾ ਦੀਆ ਅੱਖਾਂ ਹੁਣ ਦੋ ਜਿੰਦਗੀਆਂ ਨੂੰ ਰੋਸ਼ਨ ਕਰਨਗੀਆਂ। ਜੀਨਤ ਦੀ ਜੋ ਕੁਝ ਮਹੀਨੇ ਪਹਿਲਾ ਬਿਮਾਰੀ ਨਾਲ ਅੱਜ ਦੇਹਾਤ ਹੋ ਗਿਆ ਉਨਾ ਦੀ ਇੱਛਾ ਸੀ ਕਿ ਮਰਨ ਤੋ ਬਾਆਦ ਮੇਰੀਆ ਅੱਖਾਂ ਦਾਨ ਕੀਤੀਆ ਜਾਣ। ਜੀਨਤ ਦੇ ਪਿਤਾ ਰਾਮੇਸ਼ ਕਮਲ ਨੇ ਦਸਿੱਆ ਕਿ ਜੀਨਤ ਨੂੰ ਅੱਖਾਂ ਦਾਲ ਕਰਨ ਦੀ ਪ੍ਰਰੇਨਾ ਅੱਖਾ ਦਾਨ ਐਸੋਸ਼ੀਏਸ਼ਨ ਹੁਸਿਆਰਪੁਰ ਦੇ ਤਲਵਾੜਾ ਦੇ ਪ੍ਰਤੀਨਿਧੀ ਪ੍ਰੋਫੈਸਰ ਤਿਲਕ ਵਰਮਾ ਤੇ ਉਨਾ ਦੀ ਪਤਨੀ ਆਸ਼ੂ ਵਰਮਾ ਤੋ ਮਿਲੀ ਉਨਾ ਦੇ ਪੂਰੇ ਪਰਿਵਾਰ ਖਲੋ ਅੱਖ ਦਾਨ ਕਰਨ ਦੇ ਫਾਰਮ ਭਰੇ ਗਏ ਹਨ।
ਜੀਨਤ ਦੇ ਪਿਤਾ ਨੇ ਦੱਸਿਆ ਕਿ ਜੀਨਤ ਨੂੰ ਜੋੜਾ ਦੇ ਦਰਦ ਦਾ ਬੁਖਾਰ ਸੀ ਅਤੇ ਪਿਛਲੇ ਤਿੰਨ ਮਹੀਨਿਆ ਤੋ ਇਲਾਜ ਚੱਲ ਰਿਹਾ ਸੀ। ਕੁਝ ਦਿਨ ਪਹਿਲਾ ਕਿਸੇ ਦਵਾਈ ਨਾਲ ਇਨਫੈਕਸ਼ਨ ਹੋ ਗਿਆ ਅਤੇ ਉਨਾ ਦੀ ਮੋਤ ਹੋ ਗਈ।
ਜੀਨਤ ਇਕ ਮੇਕਅੱਪ ਡਾਇਰੈਕਟਰ ਸੀ ਉਨਾ ਨੇ ਦੁਰਦਰਸ਼ਨ ਦੀ ਬੁਹਤ ਸਾਰੀਆ ਡਾਕੂਮੈਟਰੀ ਫਿਲਮਾਂ ਅਤੇ ਦੂਰਦਰਸ਼ਨ ਦੇ ਲਈ ਮੇਕਅੱਪ ਡਾਇਰੈਕਟਰ ਦਾ ਕੰਮ ਕੀਤਾ। ਜਿਸ ਕਰਕੇ ਪੰਜਾਬ ਸਰਕਾਰ ਨੇ ਅਤੇ ਬਹੁਤ ਸਰੀਆ ਸੰਸਥਾਵਾਂ ਵਲੋ ਉਨਾ ਦਾ ਸਨਮਾਲ ਕੀਤਾ ਗਿਆ ਸੀ। ਜੀਨਤ ਦੇ ਪਿਤਾ ਨੇ ਦੱਸਿਆ ਕਿ ਕੁਝ ਸਮਾ ਪਹਿਲਾ ਹਰਭਜਨ ਮਾਨ ਦੀ ਫਿਲਮ ਯਾਰਾਂ ਦਿਲਦਾਰਾਂ ਦੇ ਲਈ ਮੇਕਅੱਪ ਡਾਇਰੈਕਟਰ ਅਤੇ ਹੇਅਰ ਟਰੈਲਰ ਦਾ ਕੰਮ ਕੀਤਾ ਸੀ। ਇਸ ਤੋ ਪਹਿਲਾ ਪੰਜਾਬ ਦੇ ਨਾਮਵਰ ਕਲਾਕਾਰ ਬੂਟਾ ਮਹੁੰਮਦ,ਮਿਸ ਪੂਜਾ,ਭਗਵੰਤ ਮਾਨ ਆਦਿ ਦੀ ਵੀਡਿਉ ਐਲਬੰਮ ਵਿਚ ਮੇਕਅੱਪ ਡਾਇਰੈਕਟਰ ਦੇ ਚੱਕੀ ਸੀ
ਭਾਰੀ ਗਿਣਤੀ ਵਿਚ ਚੋਣ ਲੜਨਗੇ ਸਾਬਕਾ ਪ੍ਰਸ਼ਾਸਨਿਕ ਅਧਿਕਾਰੀ -
www.sabblok.blogspot.com
( ਫੋਟੋ -ਸੂਰਜੀਤ ਸਿੰਘ ਨਿੱਕੂ ਦਸੁਆ)
ਦਸੂਹਾ (ਸੂਰਜੀਤ ਸਿੰਘ ਨਿੱਕੂ ) 27 ਦਸੰਬਰ-- ਪੰਜਾਬ ਵਿਧਾਨ ਸਭਾ ਦੀਆ ਚੌਣਾਂ ਦੀਆ ਸਰਗਰਮੀਆ ਤੇਜ ਹੋਣ ਦੇ ਨਾਲ-ਨਾਲ ਟਿਕਟਾਂ ਦੇ ਚਾਹਵਾਨ ਨੇਤਾਵਾਂ ਦੀਆ ਆਪਣੀਆ-ਆਪਣੀਆ ਪਾਰਟੀਆ ਵਲੋ ਦੌੜਾਂ ਸ਼ੁਰੂ ਹੋ ਗਈਆ ਹਨ ਹਰ ਕੋਈ ਕਿਸੇ ਵੀ ਕੀਮਤ ਤੇ ਟਿਕਟ ਲੈਣ ਦੀ ਕੋਸ਼ਿਸ ਕਰ ਰਿਹਾ ਹੈ। ਵੇਖਣ ਵਿਚ ਆਇਆ ਹੈ ਕਿ ਪਿਛਲੀ ਵਿਧਾਨ ਸਭਾ ਚੌਣਾ 2007 ਨਾਲੋ ਇਸ ਵਾਰ ਭਾਰੀ ਗਿਣਤੀ ਵਿਚ ਕੁਝ ਪ੍ਰਸ਼ਾਸਨਿਕ ਅਧਿਕਾਰੀ ਹਿੱਸਾ ਲੈ ਰਹੇ ਹਨ। ਕੁਝ ਅਧਿਕਾਰੀ ਤਾ ਆਪਣੀ ਨੌਕਰੀ ਤੋ ਅਸਤੀਫਾ ਦੇ ਕੇ ਰਾਜਨੀਤੀ ਵਿਚ ਵੜ ਗਏ ਹਨ। ਜਿਸ ਦੀ ਮਿਸਾਲ ਸ੍ਰੋਮਣੀ ਅਕਾਲੀ ਦਲ ਵਲੋ ਹੁਣ ਤੱਕ ਦਿੱਤੀਆ ਗਈਆ ਟਿਕਟਾਂ ਤੋ ਲੱਗ ਰਿਹਾ ਹੈ ਅਕਾਲੀ ਦਲ ਵਲੋ ਸਾਬਕਾ ਡੀ.ਜੀ.ਪੀ.ਪਰਮਦੀਪ ਸਿੰਘ ਗਿੱਲ ਅਤੇ ਸਾਬਕਾ ਪ੍ਰਿੱਸੀਪਲ ਸੈਕਟਰੀ ਡੀ.ਐਸ.ਗੁਰੂ ਨੂੰ ਟਿਕਟ ਦੇ ਕੇ ਨਿਵਾਜਿਆ ਗਿਆ ਹੈ। ਉਥੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਵਲੋ ਸਾਬਕਾ ਆਈ.ਏ.ਐਸ.ਸੋਮ ਪ੍ਰਕਾਸ਼ ਨੂੰ ਕਪੂਰਥਲੇ ਦੇ ਹਲਕਾ ਫਗਵਾੜੇ ਤੋ ਟਿਕਟ ਦਿੱਤੇ ਜਾਣ ਦੇ ਚਰਚੇ ਹਨ। ਰਾਜਨੀਤਿਕ ਪਾਰਟੀਆ ਵਲੋ ਸਮਝਿਆ ਜਾਣ ਲੱਗ ਪਿਆ ਹੈ ਪ੍ਰਸਾਸ਼ਨਿਕ ਅਧਿਕਾਰੀਆ ਦੇ ਤਜਰਬੇ ਨੂੰ ਦੇਖਦੇ ਹੋਏ ਉਨਾ ਤੋ ਲਾਭ ਲੈਣਾ ਚਾਹੀਦਾ ਹੈ। ਕਿਉਕਿ ਇਨਾ ਅਧਿਕਾਰੀਆ ਦਾ ਪ੍ਰਸ਼ਸਾਨ ਵਿਚ ਰਹਿ ਕੇ ਹਰ ਤਰਾ ਦਾ ਤਜਰਬਾ ਹੁੰਦਾ ਹੈ। ਇਸੇ ਤਰਾ ਹੀ ਕਾਂਗਰਸ ਪਾਰਟੀ ਵਲੋ ਜਿਲਾ ਹੁਸਿਆਰਪੁਰ ਦੇ ਹਲਕਾ ਦਸੂਹਾ ਦੀ ਵਿਧਾਨ ਸਭਾ ਸੀਟ ਤੋ ਸਾਬਕਾ ਡੀ.ਜੀ.ਪੀ.ਸਰਬਦੀਪ ਸਿੰਘ ਵਿਰਕ ਵਲੋ ਟਿਕਟ ਦੀ ਦਾਅਵੇਦਾਰੀ ਪੇਸ ਕੀਤੀ ਗਈ ਹੈ। ਜਿਕਰਯੋਗ ਇਹ ਹੈ ਕਿ ਸਾਬਕਾ ਡੀ.ਜੀ.ਪੀ.ਸਰਬਦੀਪ ਸਿੰਘ ਵਿਰਕ ਪੰਜਾਬ ਅਤੇ ਮਹਾਰਾਸ਼ਟਰ ਵਿਚ ਆਪਣੀਆ ਸੇਵਾਵਾਂ ਨਿਭਾ ਚੱਕੇ ਹਨ। ਉਨਾ ਦੀ ਪੰਜਾਬ ਕਾਂਗਰਸ ਪਰਧਾਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕਾਫੀ ਨੇੜਤਾ ਜੱਗ ਜਾਹਿਰ ਹੈ। ਸ.ਵਿਰਕ ਦਾ ਪਿਛੋਕੜ ਵੀ ਹਲਕਾ ਦਸੂਹਾ ਨਾਲ ਸਬੰਧ ਰੱਖਦਾ ਹੈ ਅਤੇ ਪਿਛਲੇ ਲੰਮੇ ਸਮੇ ਤੋ ਸ.ਵਿਰਕ ਵਲੋ ਆਪਣੇ ਇਲਾਕੇ ਵਿਚ ਸਰਗਰਮੀਆ ਤੇਜ ਕਰ ਦਿੱਤੀਆ ਗਈਆ ਹਨ। ਜਿਕਰਯੋਗ ਇਹ ਹੈ ਕਿ ਕਾਂਗਰਸ ਪਾਰਟੀ ਵੀ ਅਕਾਲੀ ਦਲ ਅਤੇ ਭਾਜਪਾ ਵਾਂਗ ਇਸ ਪ੍ਰਸ਼ਾਸਨਿਕ ਅਧਿਕਾਰੀ ਨੂੰ ਟਿਕਟ ਦਿੰਦੀ ਹੈ ਜਾ ਫਿਰ ਨਹੀ। ਜੇਕਰ ਕਾਂਗਰਸ ਵਲੋ ਸਾਬਕਾ ਡੀ.ਜੀ.ਪੀ.ਸਰਬਦੀਪ ਸਿੰਘ ਵਿਰਕ ਨੂੰ ਕਾਂਗਰਸ ਵਲੋ ਟਿਕਟ ਦਿੱਤੀ ਜਾਦੀ ਹੈ ਤਾ ਦਸੂਹਾ ਵਿਧਾਨ ਸਭਾ ਸੀਟ ਦਾ ਮੁਕਾਬਲਾ ਰੋਚਕ ਹੋ ਸਕਦਾ ਹੈ। ਜਿਕਰਯੋਗ ਇਹ ਹੈ ਕਿ ਵਿਧਾਨ ਸਭਾ ਹਲਕਾ ਲੱਗਭਗ ਸਿੱਖ ਵੋਟਰ ਨਾਲ ਤੇ ਹੀ ਨਿਰਭਰ ਹੋ ਗਿਆ ਹੈ।
- ਪੱਤਕਾਰਾਂ ਨਾਲ ਗੱਲਬਾਤ ਕਰਦੇ ਸਰਬਜੀਤ ਸਿੰਘ ਵਿਰਕ

ਉਪ-ਮੈਜਿਸਟ੍ਰਟ .ਕਮ ਰਿਟਰਨਿੰਗ ਅਫਸਰ ਦਸੂਹਾ ਵਲੋ ਚੌਣ ਕਮਿਸ਼ਨ ਦੀਆ ਹਦਾਦਿਤਾਂ ਦੀ ਪਾਲਣਾ ਯਕੀਨੀ ਬਣਾਉਣ ਸਬੰਧੀ ਰਾਜਸ਼ੀ ਪਾਰਟੀਆ ਦੇ ਨੁਮਾਇਦੀਆ ਨਾਲ ਮੀਟਿੰਗ
www.sabblok.blogspot.com
ਦਸੂਹਾ (ਸੁਰਜੀਤ ਸਿੰਘ ਨਿੱਕੂ) 27 ਦਸੰਬਰ- ਦਫਤਰ ਉਪ-ਮੈਜਿਸਟ੍ਰਟ ਦਸੂਹਾ ਵਿਖੇ ਵਿਧਾਨ ਸਭਾ ਹਲਕਾ ਦਸੂਹਾ 40 ਦੀਆ ਰਾਜਸ਼ੀ ਪਾਰਟੀਆ ਦੇ ਨੁਮਾਇਦੀਆ ਦੀ ਮੀਟਿੰਗ ਐਸ.ਡੀ.ਐਮ.ਕਮ ਰਿਟਰਨਿੰਗ ਅਫਸਰ ਪਰਵਿੰਦਰਪਾਲ ਸਿੰਘ ਪੀ.ਸੀ.ਐਸ.ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਚੌਣ ਕਮਿਸ਼ਨ ਦੀਆ ਹਦਾਦਿਤਾਂ ਦੀਆ ਪਾਲਣਾ ਯਕੀਨੀ ਬਣਾਉਣ ਸਬੰਧੀ ਹਦਾਇਤਾ ਜਾਰੀ ਕੀਤੀਆ ਗਈਆ।ਮੀਟਿੰਗ ਨੂੰ ਸਬੰਧੋਨ ਕਰਦਿਆ ਐਸ.ਡੀ.ਐਮ.ਕਮ ਰਿਟਰਨਿੰਗ ਅਫਸਰ ਪਰਵਿੰਦਰਪਾਲ ਸਿੰਘ ਪੀ.ਸੀ.ਐਸ.ਨੇ ਕਿਹਾ ਕਿ ਚੌਣ ਕਮਿਸ਼ਨ ਦੀਆ ਹਦਾਇਤਾਂ ਅਨੁਸਾਰ ਕੋਈ ਵੀ ਉਮੀਦਵਾਰ 16 ਲੱਖ ਰੁਪਏ ਤੱਕ ਖਰਚਾ ਕਰ ਸਕਦਾ ਹੈ ਹਰੇਕ ਉਮੀਦਵਾਰ ਨੂੰ ਬੈਕ ਵਿਚ ਚੌਣ ਸਬੰਧੀ ਵੱਖਰਾ ਖਾਤਾ ਖੁਲਵਾਉਣਾ ਪਵੇਗਾ ਬੈਕ ਖਾਤੇ ਦਾ ਖਾਤਾ ਨੰਬਰ ਦੇਣ ਤੇ ਹੀ ਨੋਮੀਨੇਸ਼ਨ ਫਾਰਮ ਪ੍ਰਾਪਤ ਕੀਤੇ ਜਾਣਗੇ 40 ਦਸੂਹਾ ਵਿਧਾਨ ਸਭਾ ਚੌਣਾਂ ਹਲਕੇ ਵਿਚ ਥਾਣੇਦਾਰ ਸਟੈਟਿਕ ਸਰਵੀਲੈਸ ਟੀਮਾਂ ਬਣਾਇਆ ਗਈਆ ਹਨ। ਜਿਸ ਵਿਚ ਕਰਮਚਾਰੀ,ਮੈਜਿਸਟ੍ਰੇਟ ਅਤੇ ਪੁਲਿਸ ਅਧਿਕਾਰੀ ਸਾਮਿਲ ਹਨ ਜੋ ਕਿ ਰੋਜਾਨਾ ਨਾਕੇ ਲਗਾਉਣਗੀਆ ਅੇ ਆਉਣ ਜਾਣ ਵਾਲੀਆ ਗੱਡੀਆ ਦੀ ਚੈਕਿੰਗ ਕਰਨਗੀਆ ਅਤੇ ਕਿਸੇ ਵੀ ਅਜਿਹੀ ਸਮੱਗਰੀ ਜੋ ਵੋਟਾ ਨੂੰ ਪ੍ਰਭਾਵਿੱਤ ਕਰ ਸਕਦੀ ਹੈ ਜਿਸ ਵਿਚ ਸਰਾਬ ਅਤੇ ਨਗਦੀ ਆਦਿ ਸਾਮਿਲ ਹੈ ਦੀ ਸਖਤੀ ਨਾਲ ਚੈਕਿੰਗ ਕਰਨਗੀਆ ਅਤੇ ਇਸ ਦੀ ਸੂਚਨਾ ਇੰਨਕਮ ਟੈਕਸ ਦੇ ਅਧਿਕਾਰੀਆ ਨੂੰ ਦਿੱਤੀ ਜਾਵੇਗੀ । ਇਸ ਤੋ ਇਲਾਵਾ ਇਕ ਫਲਾਇਗ ਸਕੁਐਡ ਸੰਗਠਿਤ ਕੀਤੀ ਗਈ ਹੈ ਜੋ ਸਮੇ-ਸਮੇ ਸਿਰ ਮੌਕੇ ਤੇ ਪੁਹੰਚ ਕੇ ਕਰਵਾਈ ਕਰਨਗੀਆ। ਇਸ ਤੋ ਇਲਾਵਾ ਵੀਡੀਉ ਸਰਵੇਲੈਸ ਟੀਮਾ ਵੀ ਲਗਾਈਆ ਗਈਆ ਹਨ। ਜੋ ਰਾਜਸ਼ੀ ਪਾਰਟੀ ਦੀਆ ਮੀਟਿੰਗ ਅਤੇ ਜਲਸਿਆ ਨੂੰ ਕਵਰ ਕਰਨਗੀਆ ਅਤੇ ਉਨਾ ਦੀਆ ਰੀਪੋਰਟ ਦਫਤਰ ਦੀ ਲੇਖਾਕਾਰ ਕਮੇਟੀ ਨੂੰ ਪੇਸ਼ ਕਰਨਗੀਆ । ਲੇਖਾਕਾਰ ਕਮੇਟੀ ਪਾਰਟੀਆ ਦੇ ਖਰਚਿਆ ਸਬੰਧੀ ਪ੍ਰਪਾਤ ਸੂਚਨਾਵਾ ਦੇ ਅਧਾਰ ਤੇ ਸ਼ੈਡੋ ਅਵਜਰਵੇਸ਼ਨ ਰਜਿਸਟਰ ਵਿਚੋ ਖਰਚਿਆ ਨੂੰ ਬੱਕ ਕਰਨਗੀਆ। ਇਸ ਮੌਕੇ ਅਮਨਪਾਲ ਤਹਿਸੀਲਦਾਰ ਦਸੂਹਾ,ਨਿਰਮਲ ਸਿੰਘ ਨਾਇਬ-ਤਹਿਸੀਲਦਾਰ ਦਸੂਹਾ,ਪ੍ਰੇਮ ਚੰਦ ਨਾਇਬ-ਤਹਿਸੀਲਦਾਰ ਤਲਵਾੜਾ, ਕੁਲਦੀਪ ਸਰਮਾ ਆਦਿ ਤੋ ਇਲਾਵਾ ਵੱਖ-ਵੱਖ ਪਾਰਟੀਆ ਦੇ ਨਸਮਾਇਦੀਆ ਜੱਥੇਦਾਰ ਬਾਬਾ ਗੁਰਦੇਵ ਸਿੰਘ, ਅਸ਼ੋਕ ਸਭਰਵਾਲ, ਜਗਦੀਸ਼ ਸ਼ੋਈ,ਨਰਿੰਦਰ ਸਿੰਘ ,ਬਲਵੀਰ ਸਿੰਘ, ਜਗਮੋਹਨ ਸਿੰਘ ਬੱਬੂ ਘੁੰਮਣ,ਪ੍ਰਿੰਸੀਪਲ ਬਲਕੀਸ਼ ਰਾਜ,ਪੰਨੂੰ ਲਾਲ, ਦਿਲਜੀਤ ਸਿੰਘ ਗੋਪਾਲ ਸਿੰਘ ਪਾਲ, ਰਾਮ ਪ੍ਰਸ਼ਾਦ, ਬਾਲ ਕ੍ਰਿਸ਼ਨ ਮਹਿਤਾ ਅਤੇ ਕੈਪਟਨ ਧਰਮਪਾਲ ਆਦਿ ਹਾਜਰ ਸਨ।
ਦਸੂਹਾ ਵਿਖੇ ਚੋਣ ਜਾਬਤਾ ਸਬੰਧੀ ਉਪ ਮੰਡਲ ਦਸੂਹਾ ਦੇ ਸਮੂਹ ਅਧਿਕਾਰੀਆ ਦੀ ਮੀਟਿੰਗ
- ਐਸ.ਡੀ.ਐਮ.ਕਮ ਰਿਟਰਨਿੰਗ ਅਫਸਰ ਨੇ ਚੋਣ ਜਾਬਤਾ ਸਖਤੀ ਨਾਲ ਲਾਗੂ ਕਰਨ ਦੀ ਕੀਤੀ ਹਦਾਦਿਤ
www.sabblok.blogspot.com
- ਚੋਣ ਜਾਬਤੇ ਵਾਰੇ ਹਦਾਇਤਾ ਕਰਦੇ ਹੋਏ ਉਪ-ਮੈਜਿਸਟ੍ਰਟ ਦਸੂਹਾ
(ਫੋਟੋ-ਦਸੂਹਾ-ਨਿੱਕੂ-)
ਦਸੂਹਾ(ਸੁਰਜੀਤ ਸਿੰਘ ਨਿੱਕੂ) 27 ਦਸੰਬਰ-- ਦਫਤਰ ਉਪ-ਮੈਜਿਸਟ੍ਰਟ ਦਸੂਹਾ ਵਿਖੇ ਚੌਣ ਜਾਬਤਾ ਸਬੰਧੀ ਉਪ ਮੰਡਲ ਦਸੂਹਾ ਦੇ ਸਮੂਹ ਅਧਿਕਾਰੀਆ ਦੀ ਮੀਟਿੰਗ ਐਸ.ਡੀ.ਐਮ.ਕਮ ਰਿਟਰਨਿੰਗ ਅਫਸਰ ਪਰਵਿੰਦਰਪਾਲ ਸਿੰਘ ਪੀ.ਸੀ.ਐਸ.ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਚੌਣ ਜਾਬਤਾ ਦੀ ਸਖਤੀ ਨਾਲ ਲਾਗੂ ਕਰਨ ਦੀ ਹਦਾਦਿਤ ਕੀਤੀ ਗਈ। ਅਤੇ ਸਰਕਾਰੀ ਇਮਾਰਤਾਂ, ਜਾਇਦਾਦ ਅਤੇ ਰਾਜਸੀ ਪਾਰਟੀਆ ਵਲੋ ਕਿਸੇ ਕਿਸਮ ਦੇ ਇਸਤਿਹਾਰ ਬੈਨਰ ਹੋਲਡਿੰਗ ਝੰਡੇ ਆਦਿ ਨਾ ਲਗਾਉਣ ਦੀ ਹਦਾਇਤ ਕੀਤੀ ਗਈ। ਇਸ ਮੌਕੇ ਅਮਨਪਾਲ ਤਹਿਸੀਲਦਾਰ ਦਸੂਹਾ,ਨਿਰਮਲ ਸਿੰਘ ਨਾਇਬ-ਤਹਿਸੀਲਦਾਰ ਦਸੂਹਾ,ਪ੍ਰੇਮ ਚੰਦ ਨਾਇਬ-ਤਹਿਸੀਲਦਾਰ ਤਲਵਾੜਾ,ਪ੍ਰਦੂਮਣ ਸਿੰਘ ਬੀ.ਡੀ.ਪੀ.ਓ .ਦਸੂਹਾ,ਵਿਨੋਦ ਕੁਮਾਰ ਐਸ.ਡੀ.ਡਰੇਨਜ,ਡਾ.ਨਰੇਸ਼ ਕਾਸ਼ਰਾ ਐਸ.ਐਮ.ਓ .ਦਸੂਹਾ,ਕਮਲਜਿੰਦਰ ਸਿੰਘ ਈ.ਓ ., ਉਮ ਪ੍ਰਕਾਸ਼ ਭਗਤ ਏ.ਐਫ.ਐਸ.ਓ .,ਸੂਰਤ ਸਿੰਘ ਐਸ.ਡੀ ਓ .ਬੀ.ਐਸ.ਐਨ.ਐਲ.,ਮਹੇਸ਼ ਕੁਮਾਰ ਐਸ.ਡੀ.ਓ .ਵਾਟਰ ਸਪਲਾਈ,ਕਲਵੰਤ ਸਿੰਘ ਏ.ਈ.,ਉਪਦੇਸ਼ ਸਿੰਘ ਐਸ.ਡੀ.ਸੀ.ਸ਼ਾਹ ਨਹਿਰ,ਕੁਲਦੀਪ ਸਰਮਾ, ਜਨਕ ਰਾਜ ਗਰੋਵਰ ਐਸ.ਡੀ.ਓ .,ਗੁਰਮੀਤ ਸਿੰਘ ਬੀ.ਪੀ.ਈ.ਓ .,ਰਾਜੇਸ਼ ਕੁਮਾਰ ਇੰਸਪੈਕਟਰ ਫੂਡ ਸਪਲਾਈ, ਸਤੀਸ਼ ਕੁਮਾਰ, ਨਿਰਮਲ ਸਿੰਘ ਅਤੇ ਸੁੱਖਵਿੰਦਰ ਸਿੰਘ ਆਦਿ ਹਾਜਰ ਸਨ
ਪੰਜਾਬੀ ਗਾਇਕ ਦਿਲਜੀਤ ਦੇ ਘਰ ਅੱਗੇ ਧਰਨਾਂ----
www.sabblok.blogspot.com
0 comments:
Links to this post