jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 13 December 2011

22ਵਾਂ ਵਿਸ਼ਾਲ ਫੁੱਟਬਾਲ ਟੂਰਨਾਮੈਟ ਕਰਵਾਇਆ


ਜੋਨੀ ਵਿਰਕ, ਡਾ.ਵਿਸ਼ਾਲ ਦਰਸੀ ਅਤੇ ਸੇਖਰਨ ਵਿਰਕ ਜੇਤੂ ਖਿਡਾਰੀਆ ਨੂੰ ਇਨਾਮ ਦਿੰਦੇ ਹੋਏ
 (ਫੋਟੋ ਨੰ- ਦਸੂਹਾ-ਨਿੱਕੂ-) 
www.sabblok.blogspot.com
ਦਸੂਹਾ (ਸੁਰਜੀਤ ਸਿੰਘ ਨਿੱਕੂ)-13- ਦਸੰਬਰ--ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਕਲੱਬ ਸਿੰਘਪੁਰ ਜੱਟਾਂ ਵਲੋ ਸਤਿਗੁਰੂ ਰਾਮ ਸਿੰਘ ਜੀ ਦੀ ਆਜਾਦੀ ਲਹਿਰ ਨੂੰ ਸਮਰਪਿਤ ਅਤੇ ਨਿਕਸ ਫੁੱਟਬਾਲ ਅਕੈਡਮੀ ਦੇ ਸਹਿਯੋਗ ਨਾਲ 22ਵਾਂ ਵਿਸ਼ਾਲ ਫੁੱਟਬਾਲ ਟੂਰਨਾਮੈਟ ਕਰਵਾਇਆ ਗਿਆ। ਜਿਸ ਵਿਚ ਇਲਾਕੇ ਦੀਆ ਨਾਮਵਰ ਟੀਮਾਂ ਨੇ ਭਾਗ ਲਿਆ। ਇਸ ਫੁੱਟਬਾਲ ਟੂਰਨਾਮੈਟ ਦਾ ਉਦਘਾਟਨ ਸੀਨੀਅਰ ਕਾਂਗਰਸੀ ਲੀਡਰ ਅਜੀਤ ਸਿੰਘ ਪੰਛੀ ਨੇ ਕੀਤਾ ਸੀ। ਇਸ ਟੂਰਨਾਮੈਟ ਵਿਚ ਕਰੀਬ 40 ਟੀਮਾਂ ਨੇ ਭਾਗ ਲਿਆ। ਫਾਈਨਲ ਮੈਚ ਝਿਗੜ ਕਲਾਂ ਅਤੇ ਆਸਪੁਰ ਦੀਆ ਟੀਮਾਂ ਵਿਚਕਾਰ ਖੇਡਿਆ ਗਿਆ। ਜਿਸ ਵਿਚ ਝਿਗੜ ਕਲਾਂ ਨੇ ਮੈਚ ਜਿੱਤ ਕੇ ਇਸ ਟੂਰਨਾਮੈਟ ਤੇ ਕਬਜਾ ਕੀਤਾ। ਇਸ ਟੂਰਨਾਮੈਟ ਵਿਚ ਵਧੀਆ ਖੇਡਣ ਵਾਲੇ ਖਿਡਾਰੀਆਂ ਨੂੰ ਵਿਸ਼ੇਸ ਤੋਰ ਤੇ ਨਗਦ ਰਾਸੀ ਦੇ ਕੇ ਸਨਮਾਨਿਤ ਕੀਤਾ ਗਿਆ। ਇਨਾਮਾਂ ਵੰਡ ਸਮਾਰੋਹ ਵਿਚ ਪਹਿਲਾ ਇਨਾਮ ਝਿਗੜ ਕਲਾਂ,ਦਸੂਰਾ ਇਨਾਮ ਆਸਪੁਰ , ਤੀਸਰਾ ਇਨਾਮ ਥੇਹ ਬਰਨਾਲਾ ਅਤੇ ਚੌਥਾ ਇਨਾਮ ਬਰੋਟਾ ਨੂੰ ਨਗਦ ਰਾਸੀ ਅਤੇ ਮੋਮੇਨਟੋ ਦਿੱਤੇ ਗਏ । ਇਨਾਮਾਂ ਦੀ ਵੰਡ ਉਘੇ ਫੁੱਟਬਾਲਰ ਅਤੇ ਚੇਅਰਮੈਨ ਰੋਟਰੀ ਕਲੱਬ ਦਸੂਹਾ ਐਚ.ਪੀ.ਐਸ.ਜੋਨੀ ਵਿਰਕ ਨੇ ਕੀਤੀ । ਉਨਾ ਦੇ ਨਾਲ ਵਿਸ਼ੇਸ ਤੋਰ ਤੇ ਚੇਅਰਮੈਨ ਨਿਕਸ ਫੁੱਟਬਾਲ ਅਕੈਡਮੀ ਡਾ.ਵਿਸ਼ਾਲ ਦਰਸੀ ਅਤੇ ਸੇਖਰਨ ਵਿਰਕ ਪਹੁੰਚੇ। ਇਸ ਮੋਕੇ ਉਘੇ ਫੁੱਟਬਾਲਰ ਅਤੇ ਚੇਅਰਮੈਨ ਰੋਟਰੀ ਕਲੱਬ ਦਸੂਹਾ ਐਚ.ਪੀ.ਐਸ.ਜੋਨੀ ਵਿਰਕ ਨੇ ਬੋਲਦਿਆ ਕਿਹਾ ਕਿ ਇਹ ਜੋ ਅੱਜ ਕਲ ਦੇ ਦੋਰ ਵਿਚ ਟੂਰਨਾਮੈਟ ਕਰਵਾਉਣਾ ਇਕ ਅਹਿਮ ਉਪਰਾਲਾ ਹੈ ਅੱਜ ਦੀ  ਨੋਜਵਾਨ ਪੀੜੀ ਨਸ਼ਿਆ ਵੱਲ ਧਸਦੀ ਜਾ ਰਹੀ ਹੈ ਇਸ ਨੂੰ ਬਾਹਰ ਕੱਢਣ ਲਈ ਸਿਰਫ ਇਕ ਟੂਰਨਾਮੈਟ ਹੀ ਹਨ ਜੋ  ਨੋਜਵਾਨ ਨੂੰ ਨਸ਼ਿਆ  ਤੋ ਬਾਹਰ ਕੱਢ ਸਕਦੇ ਹਨ। ਇਸ ਸਮੇ ਜੋਨੀ ਵਿਰਕ ਨੇ ਕਲੱਬ ਦੀ ਮਾਲੀ ਮੱਦਦ ਕੀਤੀ ਅਤੇ ਨਿਕਸ ਫੁੱਟਬਾਲ ਅਕੈਡਮੀ ਨੂੰ ਵਰਦੀਆ ਤੇ ਫੁੱਟਬਾਲ ਦਿੱਤੇ। ਇਸ ਮੌਕੇ ਤੇ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਗਾਮਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ। ਇਸ ਮੌਕੇ ਤੇ ਮੀਤ ਪ੍ਰਧਾਨ ਮਨਦੀਪ ਸਿੰਘ,ਰਾਕੇਸ਼ ਕੁਮਾਰ,ਸੋਢੀ ਫੋਜੀ,ਚੰਦਰ ਮੋਹਨ,ਜਰਨੈਲ ਸਿੰਘ,ਗੁਰਪ੍ਰੀਤ ਸਿੰਘ ਸੋਢੀ,ਗੁਰਦਿਆਲ ਸਿੰਘ,ਸੁਖਬੀਰ ਸਿੰਘ, ਜਗਪ੍ਰੀਤ ਸਿੰਘ,ਹਰਜੋਤ ਸਿੰਘ,ਰਾਜਕਰਨਹਰਪ੍ਰੀਤ ਸਿੰਘ,ਰਵੀ,ਅਜੈ ਨਿਕੂ,ਤਾਪਿੰਦਰਪਾਲ ਸਿੰਘ,ਹਰਭਜਨ ਸਿੰਘ,ਕ੍ਰਿਪਾਲ ਸਿੰਘ,ਸੇਵਾ ਸਿੰਘ ਤੋ ਇਲਾਵਾ ਸਮੂਹ ਨਗਰ ਨਿਵਾਸੀ ਤੇ ਇਲਾਕੇ ਦੇ ਲੋਕ ਵੀ ਹਾਜਰ ਸਨ। ਇਸ ਮੌਕੇ ਸੀਨੀਅਰ ਕਾਂਗਰਸੀ ਲੀਡਰ ਅਜੀਤ ਸਿੰਘ ਪੰਛੀ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ।

No comments: