ਦਸੂਹਾ 22 ਦਸੰਬਰ (ਸੁਰਜੀਤ ਸਿੰਘ ਨਿੱਕੂ) ਅੰਨਾ ਹਜਾਰੇ ਦੀ ਭ੍ਰਿਸਟਾਚਾਰ ਵਿਰੋਧੀ ਅਤੇ ਲੋਕ ਪਾਲ ਬਿਲ ਲਾਗੂ ਕਰਵਾਉਣ ਦੇ ਹੱਕ ਵਿਚ ਚਲਾਈ ਮਹਿਮ ਦੇ ਨਾਲ ਪੀ.ਪੀ.ਪੀ.ਦੇ ਵਰਕਰਾ ਅੰਨਾ ਹਜਾਰੇ ਦਾ ਸਮਰਥਨ ਕਰਦੇ ਹਨ। ਇਨਾ ਸਬਦਾ ਦਾ ਪ੍ਰਗਟਾਵਾ ਮਿੱਠੀ ਗਿੱਲ ਨੇ ਕੀਤਾ।
ਉਨਾ ਕਿਹਾ ਕਿ ਪੀ.ਪੀ.ਪੀ.ਨੂੰ ਛੱਡ ਕੇ ਗਏ ਜਗਬੀਰ ਸਿੰਘ ਬਰਾੜ ਅਤੇ ਕੁਸ਼ਲਦੀਪ ਸਿੰਘ ਢਿੱਲੋ ਦੇ ਜਾਣ ਨਾਲ ਪਾਰਟੀ ਨੂੰ ਕੋਈ ਫਰਕ ਨਹੀ ਪਿਆ ਅਤੇ ਉਕਤ ਦੋਨਾ ਬਾਗੀ ਲੀਡਰਾਂ ਦਾ ਜਾਮੀਰ ਮਰ ਚੁੱਕਾ ਹੈ ਜੋ ਸਹੀਦ ਦੇ ਪਿੰਡ ਵਿਚ ਜਾ ਕੇ ਸੁਹੰ ਖਾ ਕੇ ਆਪਣੇ ਕੀਤੇ ਵਾਅਦਿਆ ਨੂੰ ਭੁੱਲ ਗਏ ਹਨ ਆਉਣ ਵਾਲੀਆ ਵਿਧਾਨ ਸਭਾ ਚੌਣਾ ਵਿਚ ਇਨਾ ਨੂੰ ਮਾਫ ਨਹੀ ਕਰਨਗੇ। ਉਨਾ ਹੋਰ ਕਿਹਾ ਕਿ ਪੰਜਾਬ ਦੀ ਮੋਜੂਦਾ ਅਕਾਲੀ-ਭਾਜਪਾ ਸਰਕਾਰ ਲੋਕਾ ਦੀ ਵਿਕਾਸ ਦੇ ਨਾ ਤੇ ਲੁੱਟ ਖੋਹ ਕਰ ਰਹੀ ਹੈ। ਦਸੂਹਾ ਵਿਧਾਨ ਸਭਾ ਦੇ ਸਾਰੇ ਵਰਕਰ ਮਨਪ੍ਰੀਤ ਸਿੰਘ ਬਾਦਲ ਨਾਲ ਚਟਾਨ ਵਾਂਗ ਖੜੇ ਹਨ। ਇਸ ਮੌਕੇ ਤੇ ਉਨਾ ਨਾਲ ਜਗਦੀਸ਼ ਸਿੰਘ ਸੋਹੀ ਸਨ।
No comments:
Post a Comment