www.sabblok.blogspot.com
ਦਸੂਹਾ (ਸੁਰਜੀਤ ਸਿੰਘ ਨਿੱਕੂ) 27 ਦਸੰਬਰ- ਦਫਤਰ ਉਪ-ਮੈਜਿਸਟ੍ਰਟ ਦਸੂਹਾ ਵਿਖੇ ਵਿਧਾਨ ਸਭਾ ਹਲਕਾ ਦਸੂਹਾ 40 ਦੀਆ ਰਾਜਸ਼ੀ ਪਾਰਟੀਆ ਦੇ ਨੁਮਾਇਦੀਆ ਦੀ ਮੀਟਿੰਗ ਐਸ.ਡੀ.ਐਮ.ਕਮ ਰਿਟਰਨਿੰਗ ਅਫਸਰ ਪਰਵਿੰਦਰਪਾਲ ਸਿੰਘ ਪੀ.ਸੀ.ਐਸ.ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਚੌਣ ਕਮਿਸ਼ਨ ਦੀਆ ਹਦਾਦਿਤਾਂ ਦੀਆ ਪਾਲਣਾ ਯਕੀਨੀ ਬਣਾਉਣ ਸਬੰਧੀ ਹਦਾਇਤਾ ਜਾਰੀ ਕੀਤੀਆ ਗਈਆ।ਮੀਟਿੰਗ ਨੂੰ ਸਬੰਧੋਨ ਕਰਦਿਆ ਐਸ.ਡੀ.ਐਮ.ਕਮ ਰਿਟਰਨਿੰਗ ਅਫਸਰ ਪਰਵਿੰਦਰਪਾਲ ਸਿੰਘ ਪੀ.ਸੀ.ਐਸ.ਨੇ ਕਿਹਾ ਕਿ ਚੌਣ ਕਮਿਸ਼ਨ ਦੀਆ ਹਦਾਇਤਾਂ ਅਨੁਸਾਰ ਕੋਈ ਵੀ ਉਮੀਦਵਾਰ 16 ਲੱਖ ਰੁਪਏ ਤੱਕ ਖਰਚਾ ਕਰ ਸਕਦਾ ਹੈ ਹਰੇਕ ਉਮੀਦਵਾਰ ਨੂੰ ਬੈਕ ਵਿਚ ਚੌਣ ਸਬੰਧੀ ਵੱਖਰਾ ਖਾਤਾ ਖੁਲਵਾਉਣਾ ਪਵੇਗਾ ਬੈਕ ਖਾਤੇ ਦਾ ਖਾਤਾ ਨੰਬਰ ਦੇਣ ਤੇ ਹੀ ਨੋਮੀਨੇਸ਼ਨ ਫਾਰਮ ਪ੍ਰਾਪਤ ਕੀਤੇ ਜਾਣਗੇ 40 ਦਸੂਹਾ ਵਿਧਾਨ ਸਭਾ ਚੌਣਾਂ ਹਲਕੇ ਵਿਚ ਥਾਣੇਦਾਰ ਸਟੈਟਿਕ ਸਰਵੀਲੈਸ ਟੀਮਾਂ ਬਣਾਇਆ ਗਈਆ ਹਨ। ਜਿਸ ਵਿਚ ਕਰਮਚਾਰੀ,ਮੈਜਿਸਟ੍ਰੇਟ ਅਤੇ ਪੁਲਿਸ ਅਧਿਕਾਰੀ ਸਾਮਿਲ ਹਨ ਜੋ ਕਿ ਰੋਜਾਨਾ ਨਾਕੇ ਲਗਾਉਣਗੀਆ ਅੇ ਆਉਣ ਜਾਣ ਵਾਲੀਆ ਗੱਡੀਆ ਦੀ ਚੈਕਿੰਗ ਕਰਨਗੀਆ ਅਤੇ ਕਿਸੇ ਵੀ ਅਜਿਹੀ ਸਮੱਗਰੀ ਜੋ ਵੋਟਾ ਨੂੰ ਪ੍ਰਭਾਵਿੱਤ ਕਰ ਸਕਦੀ ਹੈ ਜਿਸ ਵਿਚ ਸਰਾਬ ਅਤੇ ਨਗਦੀ ਆਦਿ ਸਾਮਿਲ ਹੈ ਦੀ ਸਖਤੀ ਨਾਲ ਚੈਕਿੰਗ ਕਰਨਗੀਆ ਅਤੇ ਇਸ ਦੀ ਸੂਚਨਾ ਇੰਨਕਮ ਟੈਕਸ ਦੇ ਅਧਿਕਾਰੀਆ ਨੂੰ ਦਿੱਤੀ ਜਾਵੇਗੀ । ਇਸ ਤੋ ਇਲਾਵਾ ਇਕ ਫਲਾਇਗ ਸਕੁਐਡ ਸੰਗਠਿਤ ਕੀਤੀ ਗਈ ਹੈ ਜੋ ਸਮੇ-ਸਮੇ ਸਿਰ ਮੌਕੇ ਤੇ ਪੁਹੰਚ ਕੇ ਕਰਵਾਈ ਕਰਨਗੀਆ। ਇਸ ਤੋ ਇਲਾਵਾ ਵੀਡੀਉ ਸਰਵੇਲੈਸ ਟੀਮਾ ਵੀ ਲਗਾਈਆ ਗਈਆ ਹਨ। ਜੋ ਰਾਜਸ਼ੀ ਪਾਰਟੀ ਦੀਆ ਮੀਟਿੰਗ ਅਤੇ ਜਲਸਿਆ ਨੂੰ ਕਵਰ ਕਰਨਗੀਆ ਅਤੇ ਉਨਾ ਦੀਆ ਰੀਪੋਰਟ ਦਫਤਰ ਦੀ ਲੇਖਾਕਾਰ ਕਮੇਟੀ ਨੂੰ ਪੇਸ਼ ਕਰਨਗੀਆ । ਲੇਖਾਕਾਰ ਕਮੇਟੀ ਪਾਰਟੀਆ ਦੇ ਖਰਚਿਆ ਸਬੰਧੀ ਪ੍ਰਪਾਤ ਸੂਚਨਾਵਾ ਦੇ ਅਧਾਰ ਤੇ ਸ਼ੈਡੋ ਅਵਜਰਵੇਸ਼ਨ ਰਜਿਸਟਰ ਵਿਚੋ ਖਰਚਿਆ ਨੂੰ ਬੱਕ ਕਰਨਗੀਆ। ਇਸ ਮੌਕੇ ਅਮਨਪਾਲ ਤਹਿਸੀਲਦਾਰ ਦਸੂਹਾ,ਨਿਰਮਲ ਸਿੰਘ ਨਾਇਬ-ਤਹਿਸੀਲਦਾਰ ਦਸੂਹਾ,ਪ੍ਰੇਮ ਚੰਦ ਨਾਇਬ-ਤਹਿਸੀਲਦਾਰ ਤਲਵਾੜਾ, ਕੁਲਦੀਪ ਸਰਮਾ ਆਦਿ ਤੋ ਇਲਾਵਾ ਵੱਖ-ਵੱਖ ਪਾਰਟੀਆ ਦੇ ਨਸਮਾਇਦੀਆ ਜੱਥੇਦਾਰ ਬਾਬਾ ਗੁਰਦੇਵ ਸਿੰਘ, ਅਸ਼ੋਕ ਸਭਰਵਾਲ, ਜਗਦੀਸ਼ ਸ਼ੋਈ,ਨਰਿੰਦਰ ਸਿੰਘ ,ਬਲਵੀਰ ਸਿੰਘ, ਜਗਮੋਹਨ ਸਿੰਘ ਬੱਬੂ ਘੁੰਮਣ,ਪ੍ਰਿੰਸੀਪਲ ਬਲਕੀਸ਼ ਰਾਜ,ਪੰਨੂੰ ਲਾਲ, ਦਿਲਜੀਤ ਸਿੰਘ ਗੋਪਾਲ ਸਿੰਘ ਪਾਲ, ਰਾਮ ਪ੍ਰਸ਼ਾਦ, ਬਾਲ ਕ੍ਰਿਸ਼ਨ ਮਹਿਤਾ ਅਤੇ ਕੈਪਟਨ ਧਰਮਪਾਲ ਆਦਿ ਹਾਜਰ ਸਨ।
No comments:
Post a Comment