jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 7 December 2011

ਸ਼ਹੀਦ ਹਰਦੇਵ ਪਾਲ ਨੈਯਅਰ (ਮਰਨੋਪਰਾਂਤ ਵੀਰ ਚੱਕਰ) ਦੀ 41ਵੀਂ ਬਰਸੀ 13 ਦਸੰਬਰ ਨੂੰ

www.sabblok.blogspot.com
ਫੋਟੋ - ਦਸੂਹਾ ਦੇ ਅਮਰ ਸਪੂਤ ਸ਼ਹੀਦ ਹਰਦੇਵ ਪਾਲ ਨੈਯਅਰ ਦੀ ਫਾਈਲ ਫੋਟੋ।
(ਫੋਟੋ-ਦਸੂਹਾ-ਨਿੱਕੂ-)
ਦਸੂਹਾ (ਸੁਰਜੀਤ ਸਿੰਘ ਨਿੱਕੂ) 7 ਦਸੰਬਰ –- 1971 ਦੇ ਭਾਰਤ-ਪਾਕ ਯੁੱਧ  ਵਿੱਚ ਅਜੇਤੂ ਵੀਰਤਾ ਵਿਖਾਉਣ ਵਾਲੇ ਵੀਰ ਭੂਮੀ ਦਸੂਹਾ ਦੇ ਅਮਰ ਸਪੂਤ ਸ਼ਹੀਦ ਹਰਦੇਵ ਪਾਲ ਨੈਯਰ ਨੇ ਆਪਣੇ ਪ੍ਰਾਣਾਂ ਦਾ ਬਲੀਦਾਨ ਦੇ ਕੇ ਸਿਰਫ ਦਸੂਹਾ ਦੀ ਧਰਤੀ ਨੂੰ ਹੀ ਨਹੀਂ ਬਲਕਿ ਸੰਸਾਰ ਭਰ ਵਿੱਚ ਭਾਰਤੀ ਸੈਨਾ ਅਤੇ ਭਾਰਤ ਦਾ ਮਾਣ ਹੋਰ ਵਧਾਇਆ। ਭਾਰਤ ਮਾਤਾ ਦੇ ਇਸ ਮਹਾਨ ਸਪੂਤ ਦੀ 41ਵੀਂ ਬਰਸੀ ਇਲਾਕਾ ਨਿਵਾਸੀਆਂ ਵੱਲੋਂ ਸ਼ਰਧਾ ਨਾਲ ਮਿਤੀ 13 ਦਸੰਬਰ ਨੂੰ ਉਨਾ ਦੇ ਗ੍ਰਹਿ ਵਿਖੇ ਨਜਦੀਕ ਭਾਰਤੀਆ ਸਟੇਟ ਬੈਕ ਦਸੂਹਾ ਹਰਦੇਵਪਾਲ ਨੈਯਅਰ ਰੋਡ ਵਿਖੇ ਮਨਾਈ ਜਾ ਰਹੀ ਹੈ।
ਹਰਦੇਵ ਨੇ ਆਪਣੀ ਇੱਕ ਸਾਲ ਦੀ ਸੈਨਾ ਸੇਵਾ ਵਿੱਚ ਉਹ ਕਰ ਵਿਖਾਇਆ ਜੋ ਲੋਕ ਆਪਣੀ ਸਾਰੀ ਉਮਰ ਲਾ ਕੇ ਵੀ ਨਹੀਂ ਕਰ ਸਕਦੇ।
ਹਰਦੇਵ ਦਾ ਜਨਮ 17 ਅਗਸਤ 1947 ਨੂੰ ਗੋਪਾਲ ਦਾਸ ਨੈਯਰ ਦੇ ਘਰ ਹੋਇਆ।1970 ਵਿੱਚ ਉਹ ਸੈਨਾ ਵਿੱਚ ਬਤੌਰ ਸੈਕੰਡ ਲੈਫਟੀਨੇਂਟ ਭਰਤੀ ਹੋ ਗਏ। ਉਹਨਾਂ ਨੂੰ ਸੈਨਾ ਵਿੱਚ ਆਏ ਅਜੇ ਕੁੱਝ ਮਹੀਨੇ ਹੀ ਹੋਏ ਸਨ ਕਿ ਭਾਰਤ-ਪਾਕ ਯੁੱਧ ਛਿੱੜ ਗਿਆ।ਹਰਦੇਵ ਨੂੰ ਬਤੌਰ ਪਲਾਟੂਨ ਕਮਾਂਡਰ ਪੱਛਮੀ ਖੇਤਰ ਦੇ ਯੁੱਧ  ਮੋਰਚੇ ਉਪਰ ਅਮ੍ਰਿਤਸਰ ਦੇ ਨੇੜੇ ਫਤਿਹਪੁਰ ਵਿੱਖੇ ਮੋਰਚੇ ਦੀ ਕਮਾਂਡ ਸੰਭਾਲਣ ਦਾ ਹੁਕਮ ਮਿਲਿਆ।ਫਤਿਹਪੁਰ ਪਿੰਡ ਹਮੇਸ਼ਾ ਤੋਂ ਹੀ ਪਾਕ ਦੇ ਅਧੀਨ ਰਿਹਾ ਤੇ ਮਜਬੂਤ ਬੰਕਰਾਂ ਨਾਲ ਸੁਸਜਿੱਤ ਸੀ।ਹਰਦੇਵ ਨੇ ਯੋਜਨਾ ਬਣਾ ਕੇ 11-12 ਦਸੰਬਰ 1971 ਦੀ ਰਾਤ ਨੂੰ ਫਤਿਹਪੁਰ ਪਿੰਡ ਤੇ ਹਮਲਾ ਕਰ ਦਿੱਤਾ।ਬੰਕਰਾਂ ਵਿੱਚ ਲੁਕੇ ਹੋਏ ਪਾਕਿਸਤਾਨੀਆਂ ਨੇ ਸਵਚਾਲਿਤ ਹਥਿਆਰਾਂ ਨਾਲ ਗੋਲੀਆਂ ਦੀ ਬਾਛੜ ਕਰ ਦਿੱਤੀ।ਹਰਦੇਵ ਗੋਲੀਆਂ ਦੀ ਪਰਵਾਹ ਨਾ ਕਰਦੇ ਹੋਏ, ਰੇੜਦੇ ਹੋਏ ਅੱਗੇ ਵਧਿਆ ਤੇ ਦੁਸ਼ਮਣ ਦੇ ਦੋ ਬੰਕਰਾਂ ਨੂੰ ਤਬਾਹ ਕਰ ਦਿੱਤਾ। ਤੀਜੇ ਬੰਕਰ ਵੱਲ ਵੱਧਦੇ ਹੋਏ ਹਰਦੇਵ ਨੇ ਦੁਸ਼ਮਣ ਵੱਲੋ ਚਲਾਈ ਜਾ ਰਹੀ ਮੀਡਿਅਮ ਮਸ਼ੀਨਗਨ ਖੋਹ ਲਈ ਤੇ ਬੰਕਰ ਨੂੰ ਤਬਾਹ ਕਰ ਦਿੱਤਾ। ਇਸ ਖਿੱਚ ਧੂ ਵਿੱਚ ਇਕ ਬਰਸਟ ਹਰਦੇਵ ਦੇ ਸਿਰ ਤੇ ਲੱਣ ਗਿਆ ਜਿਸ ਨਾਲ ਉਹ ਬੁਰੀ ਤਰ•ਾ ਜਖਮੀ ਹੋ ਗਏ।ਪਰ ਹਰਦੇਵ ਨੇ ਹਿਮੰਤ ਨਹੀਂ ਹਾਰੀ ਤੇ ਪਲਾਟੂਨ ਨੂੰ ਲਗਾਤਾਰ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ ਤੇ ਚੌਂਕੀ ਤੇ ਕਬਜਾ ਕਰਨ ਤੋਂ ਬਆਦ ਪ੍ਰਾਣ ਤਿਆਗ ਦਿੱਤੇ।ਪਾਕ ਸੈਨਿਕ ਚੌਂਕੀ ਤੇ 12 ਐਮ.ਐਮ.ਜੀ., 11 ਐਸ.ਐਲ.ਆਰ., 9 ਕਾਰਬਾਇਨ, 1 ਜੀਪ, 2 ਰੇਡੀਉ ਸੈਟ ਤੇ ਇੱਕ ਟੈਲੀਸੈਟ ਛੱਡ ਕੇ ਦੌੜ ਗਏ। ਭਾਰਤ ਦੇ ਇਸ ਮਹਾਨ ਸਪੂਤ ਦੀ ਵੀਰਤਾ ਨੂੰ ਵੇਖਦੇ ਹੋਏ ਉਸ ਸਮੇਂ ਦੇ ਰਾਸ਼ਟਰਪਤੀ ਸ਼੍ਰੀ ਵੀ.ਵੀ. ਗਿਰਿ ਵੱਲੋਂ ਹਰਦੇਵ ਨੂੰ ਮਰਨੋਪਰਾਂਤ ਵੀਰ ਚੱਕਰ ਨਾਲ ਨਵਾਜਿਆ ਗਿਆ।
ਦਸੂਹੇ ਦੇ ਹਰੇਕ ਨਾਗਰਿਕ ਨੂੰ ਇਸ ਮਹਾਨ ਸ਼ਹੀਦ ਦੀ ਵੀਰਤਾ ਤੇ ਨਾਜ ਹੈ। ਇਸ ਸ਼ਹੀਦ ਦੀ ਵੀਰਤਾ ਨੂੰ ਸਨਮਾਨ ਦਿੰਦੇ ਹੋਏ ਪੰਜਾਬ ਸਰਕਾਰ ਤੇ ਨਗਰ ਕੌਂਸਲ ਦਸੂਹਾ ਨੇ ਤਾਲਾਬ ਰੋਡ ਦਾ ਨਾਂ ਬਦਲ ਕੇ ਸ਼ਹੀਦ ਹਰਦੇਵ ਪਾਲ ਨੈਯਅਰ ਮਾਰਗ ਤਾਂ ਰੱਖ ਦਿੱਤਾ ਪਰ ਯਾਦਗਾਰੀ ਗੇਟ ਬਣਾਉਣ ਦਾ ਕੰਮ ਬਾਕੀ ਹੈ।


No comments: