jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 28 December 2011

ਭਾਰੀ ਗਿਣਤੀ ਵਿਚ ਚੋਣ ਲੜਨਗੇ ਸਾਬਕਾ ਪ੍ਰਸ਼ਾਸਨਿਕ ਅਧਿਕਾਰੀ -

www.sabblok.blogspot.com

  • ਪੱਤਕਾਰਾਂ ਨਾਲ ਗੱਲਬਾਤ ਕਰਦੇ ਸਰਬਜੀਤ ਸਿੰਘ ਵਿਰਕ 

( ਫੋਟੋ -ਸੂਰਜੀਤ ਸਿੰਘ ਨਿੱਕੂ ਦਸੁਆ)


ਦਸੂਹਾ (ਸੂਰਜੀਤ ਸਿੰਘ ਨਿੱਕੂ ) 27 ਦਸੰਬਰ-- ਪੰਜਾਬ  ਵਿਧਾਨ ਸਭਾ ਦੀਆ ਚੌਣਾਂ ਦੀਆ ਸਰਗਰਮੀਆ ਤੇਜ ਹੋਣ ਦੇ ਨਾਲ-ਨਾਲ ਟਿਕਟਾਂ ਦੇ ਚਾਹਵਾਨ ਨੇਤਾਵਾਂ ਦੀਆ ਆਪਣੀਆ-ਆਪਣੀਆ ਪਾਰਟੀਆ ਵਲੋ ਦੌੜਾਂ ਸ਼ੁਰੂ ਹੋ ਗਈਆ ਹਨ ਹਰ ਕੋਈ ਕਿਸੇ ਵੀ ਕੀਮਤ ਤੇ ਟਿਕਟ ਲੈਣ ਦੀ ਕੋਸ਼ਿਸ ਕਰ ਰਿਹਾ ਹੈ। ਵੇਖਣ ਵਿਚ ਆਇਆ ਹੈ ਕਿ ਪਿਛਲੀ ਵਿਧਾਨ ਸਭਾ ਚੌਣਾ 2007 ਨਾਲੋ ਇਸ ਵਾਰ ਭਾਰੀ ਗਿਣਤੀ ਵਿਚ ਕੁਝ ਪ੍ਰਸ਼ਾਸਨਿਕ ਅਧਿਕਾਰੀ ਹਿੱਸਾ ਲੈ ਰਹੇ ਹਨ। ਕੁਝ ਅਧਿਕਾਰੀ ਤਾ ਆਪਣੀ ਨੌਕਰੀ ਤੋ ਅਸਤੀਫਾ ਦੇ ਕੇ ਰਾਜਨੀਤੀ ਵਿਚ ਵੜ ਗਏ ਹਨ। ਜਿਸ ਦੀ ਮਿਸਾਲ ਸ੍ਰੋਮਣੀ ਅਕਾਲੀ ਦਲ ਵਲੋ ਹੁਣ ਤੱਕ ਦਿੱਤੀਆ ਗਈਆ ਟਿਕਟਾਂ ਤੋ ਲੱਗ ਰਿਹਾ ਹੈ ਅਕਾਲੀ ਦਲ ਵਲੋ ਸਾਬਕਾ ਡੀ.ਜੀ.ਪੀ.ਪਰਮਦੀਪ ਸਿੰਘ ਗਿੱਲ ਅਤੇ ਸਾਬਕਾ ਪ੍ਰਿੱਸੀਪਲ ਸੈਕਟਰੀ ਡੀ.ਐਸ.ਗੁਰੂ ਨੂੰ ਟਿਕਟ ਦੇ ਕੇ ਨਿਵਾਜਿਆ ਗਿਆ ਹੈ। ਉਥੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਵਲੋ  ਸਾਬਕਾ ਆਈ.ਏ.ਐਸ.ਸੋਮ ਪ੍ਰਕਾਸ਼ ਨੂੰ ਕਪੂਰਥਲੇ ਦੇ ਹਲਕਾ ਫਗਵਾੜੇ ਤੋ ਟਿਕਟ ਦਿੱਤੇ ਜਾਣ ਦੇ ਚਰਚੇ ਹਨ। ਰਾਜਨੀਤਿਕ ਪਾਰਟੀਆ ਵਲੋ ਸਮਝਿਆ ਜਾਣ ਲੱਗ ਪਿਆ ਹੈ ਪ੍ਰਸਾਸ਼ਨਿਕ ਅਧਿਕਾਰੀਆ ਦੇ ਤਜਰਬੇ ਨੂੰ ਦੇਖਦੇ ਹੋਏ ਉਨਾ ਤੋ ਲਾਭ ਲੈਣਾ ਚਾਹੀਦਾ ਹੈ।  ਕਿਉਕਿ ਇਨਾ ਅਧਿਕਾਰੀਆ ਦਾ ਪ੍ਰਸ਼ਸਾਨ ਵਿਚ ਰਹਿ ਕੇ ਹਰ ਤਰਾ ਦਾ ਤਜਰਬਾ ਹੁੰਦਾ ਹੈ। ਇਸੇ ਤਰਾ ਹੀ ਕਾਂਗਰਸ ਪਾਰਟੀ ਵਲੋ ਜਿਲਾ ਹੁਸਿਆਰਪੁਰ ਦੇ ਹਲਕਾ ਦਸੂਹਾ ਦੀ ਵਿਧਾਨ ਸਭਾ ਸੀਟ ਤੋ  ਸਾਬਕਾ ਡੀ.ਜੀ.ਪੀ.ਸਰਬਦੀਪ ਸਿੰਘ ਵਿਰਕ ਵਲੋ ਟਿਕਟ ਦੀ ਦਾਅਵੇਦਾਰੀ ਪੇਸ ਕੀਤੀ ਗਈ ਹੈ। ਜਿਕਰਯੋਗ ਇਹ ਹੈ ਕਿ ਸਾਬਕਾ ਡੀ.ਜੀ.ਪੀ.ਸਰਬਦੀਪ ਸਿੰਘ ਵਿਰਕ ਪੰਜਾਬ ਅਤੇ ਮਹਾਰਾਸ਼ਟਰ ਵਿਚ ਆਪਣੀਆ ਸੇਵਾਵਾਂ ਨਿਭਾ ਚੱਕੇ ਹਨ। ਉਨਾ ਦੀ ਪੰਜਾਬ ਕਾਂਗਰਸ ਪਰਧਾਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕਾਫੀ ਨੇੜਤਾ ਜੱਗ ਜਾਹਿਰ ਹੈ। ਸ.ਵਿਰਕ ਦਾ ਪਿਛੋਕੜ ਵੀ ਹਲਕਾ ਦਸੂਹਾ ਨਾਲ ਸਬੰਧ ਰੱਖਦਾ ਹੈ ਅਤੇ ਪਿਛਲੇ ਲੰਮੇ ਸਮੇ ਤੋ ਸ.ਵਿਰਕ ਵਲੋ ਆਪਣੇ ਇਲਾਕੇ ਵਿਚ ਸਰਗਰਮੀਆ ਤੇਜ ਕਰ ਦਿੱਤੀਆ ਗਈਆ ਹਨ। ਜਿਕਰਯੋਗ ਇਹ ਹੈ ਕਿ ਕਾਂਗਰਸ ਪਾਰਟੀ ਵੀ ਅਕਾਲੀ ਦਲ ਅਤੇ ਭਾਜਪਾ ਵਾਂਗ ਇਸ ਪ੍ਰਸ਼ਾਸਨਿਕ ਅਧਿਕਾਰੀ ਨੂੰ ਟਿਕਟ ਦਿੰਦੀ ਹੈ ਜਾ ਫਿਰ ਨਹੀ। ਜੇਕਰ ਕਾਂਗਰਸ ਵਲੋ ਸਾਬਕਾ ਡੀ.ਜੀ.ਪੀ.ਸਰਬਦੀਪ ਸਿੰਘ ਵਿਰਕ ਨੂੰ ਕਾਂਗਰਸ ਵਲੋ ਟਿਕਟ ਦਿੱਤੀ ਜਾਦੀ ਹੈ ਤਾ ਦਸੂਹਾ ਵਿਧਾਨ ਸਭਾ ਸੀਟ ਦਾ ਮੁਕਾਬਲਾ ਰੋਚਕ ਹੋ ਸਕਦਾ ਹੈ। ਜਿਕਰਯੋਗ ਇਹ ਹੈ ਕਿ ਵਿਧਾਨ ਸਭਾ ਹਲਕਾ ਲੱਗਭਗ ਸਿੱਖ ਵੋਟਰ ਨਾਲ ਤੇ ਹੀ ਨਿਰਭਰ ਹੋ ਗਿਆ ਹੈ।
 

No comments: