- ਜਿਲਾ ਸਿਵਲ ਸੋਸਾਇਟੀ ਅਤੇ ਇੰਡੀਆ ਅਗੇਸਟ ਕਰੱਪਸ਼ਨ ਵਲੌਂ ਸ਼ਹੀਦ ਭਗਤ ਸਿੰਘ ਮਾਰਕਿਟ ਦਸੂਹਾ ਵਿਚ ਦਿੱਤੇ ਧਰਨੇ ਦੀ ਤਸਵੀਰ।
- (ਫੋਟੋ- ਦਸੂਹਾ-ਨਿੱਕੂ-)
www.sabblok.blogspot.com
ਦਸੂਹਾ (ਸੁਰਜੀਤ ਸਿੰਘ ਨਿੱਕੂ)11,ਦਸੰਬਰ- -ਜਿਲਾ ਸਿਵਲ ਸੋਸਾਇਟੀ ਅਤੇ ਇੰਡੀਆ ਅਗੇਸਟ ਕਰੱਪਸ਼ਨ ਵਲੌਂ ਸ਼ਹੀਦ ਭਗਤ ਸਿੰਘ ਮਾਰਕਿਟ ਦਸੂਹਾ ਵਿਖੇ ਅੰਨਾ ਹਜਾਰੇ ਦੇ ਸਮਰਥਨ ਵਿਚ ਭਰਿਸ਼ਟਾਚਾਰ ਦੇ ਖਿਲਾਫ ਅਤੇ ਜਨ ਲੋਕ ਪਾਲ ਦੇ ਹੱਕ ਵਿੱਚ ਧਰਨਾ ਦਿੱਤਾ ਗਿਆ।ਇਸ ਦੀ ਪ੍ਰਧਾਨਗੀ ਜਿਲਾ ਕਨਵੀਨਰ ਚੌਧਰੀ ਕੁਮਾਰ ਸੈਣੀ ਅਤੇ ਜਗਮੋਹਨ ਸਿੰਘ ਘੁੰਮਣ ਨੇ ਸਾਝੇ ਤੌਰ ਤੇ ਕੀਤੀ।ਧਰਨੇ ਨੂੰ ਸੰਬੋਧਿਤ ਕਰਦੇ ਹੋਏ ਬੁਲਾਰੇਆ ਨੇ ਕਿਹਾ ਭਾਰਤ ਸਰਕਾਰ ਜਨ ਲੋਕਪਾਲ ਬਿੱਲ ਨੂੰ ਸਰਦ ਰੁੱਤ ਨੂੰ ਪਾਸ ਕਰਨ ਦੇ ਆਪਣੇ ਵਾਅਦੇ ਤੋਂ ਮੁਕਰ ਰਹੀ ਹੈ। ਸਰਕਾਰ ਵਲੌਂ ਬਣਾਈ ਗਈ ਸਟੈਡਿਗ ਕਮੇਟੀ ਵਲੌਂ ਪੇਸ਼ ਕੀਤੀ ਗਈ ਰਿਪੋਰਟ ਦੇ ਮੁਤਾਬਿਕ ਸਰਕਾਰੀ ਲੋਕ ਪਾਲ ਬਿੱਲ ਜੋ ਬੇਹੱਦ ਕਮਜੋਰ ਹੈ ਉਸ ਨੂੰ ਪੂਰੀ ਤਰਾਂ ਅੰਨਾ ਦੀ ਟੀਮ ਅਤੇ ਦੇਸ਼ ਦੇ ਲੋਕ ਆ-ਸਵੀਕਾਰ ਕਰਦੇ ਹਨ।ਕੁਮਾਰ ਸੈਣੀ ਨੇ ਕਿਹਾ ਕਿ ਦੇਸ਼ ਦੀ ਅਜਾਦੀ ਦੀ ਦੂਸਰੀ ਲੜਾਈ ਸੁਰੂ ਹੋ ਚੁੱਕੀ ਹੈ।ਜਿਸ ਵਿੱਚ ਨੌਜਵਾਨ ਵਰਗ ਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਕਿਉਕਿ ਨੋਜਵਾਨ ਹੀ ਦੇਸ਼ ਦਾ ਭਵਿੱਖ ਹਨ।ਇਸ ਮੌਕੇ ਜਗਮੌਹਣ ਸਿੰਘ ਬੱਬੂ,ਚੌਧਰੀ ਕੁਮਾਰ ਸੈਣੀ,ਇਕਬਾਲ ਸਿੰਘ ਧਾਮੀ ਜਿਲਾ
ਸਕੱਤਰ,ਕਾਮਰੇਡ ਮਹਿੰਦਰ ਸਿੰਘ,ਕਰਨਲ ਹਰੀ ਮਿੱਤਰ , ਸ਼ੀਤਲ ਕੌਰ,ਭੈਣ ਸੀਤਾ ਸੈਣੀ,ਪ੍ਰੌ: ਸਤੀਸ਼ ਮਹਾਜਨ,ਮੰਜਲਾ ਸੈਣੀ,ਇੰਦਰਜੀਤ ਕੌਰ ਧਾਮੀ,ਆਸ਼ਾ ਰਾਣੀ,ਮਾਸਟਰ ਜਰਨੈਲ ਸਿੰਘ ਘੁੰਮਣ,ਮਾਸਟਰ ਜਗਮੋਹਣ ਸ਼ਰਮਾਂ,ਕੁਲਦੀਪ ਸ਼ਰਮਾ ਸਾਬਕਾ ਸਰਪੰਚ,ਸ਼੍ਰੀਮਤੀ ਸੁੱਖਰਾਜ,ਸੁਦੇਸ਼ ਭਨੋਟ,ਡਾ:ਅਸ਼ੋਕ,ਮਾਨਵ ਸੈਣੀ ਤੋਂ ਇਲਾਵਾ ਇਲਾਕੇ ਦੇ ਬਹੁਤ ਸਾਰੇ ਲੋਕ ਹਾਜਰ ਸਨ।
No comments:
Post a Comment