- ਕੈਪਸ਼ਨ ਸਿਵਲ ਹਸਪਤਾਲ ਵਿਖੇ ਸੰਘਰਸ਼ ਕਮੇਟੀ ਪੰਜਾਬ ਰਾਜ ਫਾਰਮਾਸਿਸ਼ਟ ਐਸੋਸ਼ੀਏਸ਼ਨ ਮੈਬਰ ਆਪਣੀਆ ਮੰਗਾ ਦੇ ਸਬੰਧ ਵਿਚ ਰੋਸ ਰੈਲੀ ਕਰਦੇ ਹੋਏ।
(ਫੋਟੋ -ਦਸੂਹਾ –ਨਿੱਕੂ-)
www.sabblok.blogspot.com
ਦਸੂਹਾ 22 ਦਸੰਬਰ (ਸੁਰਜੀਤ ਸਿੰਘ ਨਿੱਕੂ) ਸੰਘਰਸ਼ ਕਮੇਟੀ ਪੰਜਾਬ ਰਾਜ ਫਾਰਮਾਸਿਸ਼ਟ ਐਸੋਸ਼ੀਏਸ਼ਨ ਦੇ ਸੱਦੇ ਤੇ ਪੰਜਾਬ ਸਰਕਾਰ ਵਲੋ ਦੁਬਾਰਾ ਮੰਗੀਆ ਗਈਆ ਮੰਗਾਂ ਨੂੰ ਲਾਗੂ ਕਰਵਾਉਣ ਅਤੇ
ਰਹਿੰਦੀਆ ਮੰਗਾਂ ਨੂੰ ਪੂਰਾ ਕਰਵਾਉਣ ਲਈ ਆਰੰਭੇ ਗਏ ਸੰਘਰਸ਼ ਦੀ ਲੜੀ ਚੋ ਬਲਾਕ ਪੱਧਰ ਦੀ ਰੋਸ ਰੈਲੀ ਸਿਵਲ ਹਸਪਤਾਲ ਦਸੂਹਾ ਵਿਖੇ ਚੀਫ ਫਾਰਮਾਸਿਸ਼ਟ ਧਰਮਪਾਲ ਸਿੰਘ ਦੀ ਅਗਵਾਈ ਵਿਚ ਰੋਸ ਰੈਲੀ ਕੀਤੀ ਗਈ। ਇਸ ਮੌਕੇ ਚੀਫ ਫਾਰਮਾਸਿਸ਼ਟ ਧਰਮਪਾਲ ਸਿੰਘ ਨੇ ਕਿਹਾ ਕਿ ਸਰਕਾਰ ਦੀ ਲਾਰਾ ਲੱਪਾ ਨੀਤੀ ਆਪਣਾਉਣ ਅਤੇ ਸ਼ਿਫਾਰਸ਼ਾ ਨਾ ਲਾਗੂ ਕਰਨ ਦੀ ਨਿਖੇਦੀ ਕੀਤੀ ਗਈ। ਉਨਾ ਐਲਾਨ ਕੀਤਾ ਕਿ ਅਗਰ ਸਾਡੀਆ ਜਾਇਜ ਮੰਗਾ ਤਰੰਤ ਲਾਗੂ ਨਾ ਕੀਤੀਆ ਗਈਆ ਤਾ 24 ਦਸੰਬਰ ਨੂੰ ਗਿੱਦੜਬਾਹਾਂ ਵਿਖੇ ਵਿਸ਼ਾਲ ਰੋਸ ਮੁਜਾਹਰਾ ਕਰਕੇ ਸੰਘਰਸ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਵਰਿੰਦਰ ਸਿੰਘ, ਅਸ਼ੋਕ ਕੁਮਾਰ, ਸਲਿਇੰਦਰ ਸਿੰਘ, ਨਿਰਮਲ ਸਿੰਘ ,ਗੁਰਦੀਪ ਸਿੰਘ ਅਤੇ ਪੀ.ਐਸ.ਸੀ.ਮੰਡ ਪੰਧੇਰ ਦੇ ਫਾਰਮਾਸਿਸ਼ਟ ਹਾਜਰ ਸਨ ।
No comments:
Post a Comment