ਗੁਰਮਤਿ ਸਮਾਗਮ ਦੋਰਾਨ ਗਿਆਨੀ ਗੁਰਬਚਨ ਸਿੰਘ ਜੀ , ਭਾਈ ਰਣਵੀਰ ਸਿੰਘ ਖਾਲਸਾ ਦੀ ਨਵੀ ਸੀ.ਡੀ."ਕੌਣ ਰੇ ਤੂ ਕਹਾਂ ਤੇ ਆਇਆ" ਰਿਲੀਜ਼ ਕਰਦੇ ਹੋਏ
(ਫੋਟੋ - ਦਸੂਹਾ-ਨਿੱਕੂ-)
www.sabblok.blogspot.com
ਦਸੂਹਾ (ਸੁਰਜੀਤ ਸਿੰਘ ਨਿੱਕੂ)-- ਦਸੰਬਰ-3-ਗੁਰਦੁਆਰਾ ਸਿੰਘ ਸਭਾ ਵਿਖੇ
ਸਰਬੱਤ ਦੇ ਭਲੇ ਲਈ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਦਾ ਮਨੋਰਥ ਨੌਜਵਾਨ ਪੀੜੀ ਨੂੰ ਨਸ਼ਿਆ ਤੋ ਦੂਰ ਰਹਿਣ ਲਈ ਪ੍ਰੇਰਤ ਕੀਤਾ ਗਿਆ ਅਤੇ ਸਰਬੱਤ ਲਈ ਆਤਮਿਕ ਸ਼ਾਤੀ ਲਈ ਅਰਦਾਸ ਕਰਨਾ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੀ ਪੱਵਿਤਰ ਬਾਣੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕੀਤਾ।
ਅਮਰੀਕਾ ਦੇ ਧਰਮ ਪ੍ਰਚਾਰ ਦੌਰੇ ਤੋ ਪਰਤੇ ਭਾਈ ਰਣਵੀਰ ਸਿੰਘ ਖਾਲਸਾ ਨੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਇਸ ਸਮਾਗਮ ਦਾ ਅਯੋਜਨ ਕੀਤਾ ਗਿਆ। ਇਸ ਸਮੇ ਭਾਈ ਰੂਪੇ ਦੀ 13ਵੀ ਪੀੜੀ ਦੇ ਬੂਟਾ ਸਿੰਘ ਜਿਲਾ ਬਠਿੰਡਾ ਹੁਣਾ ਸੰਗਤਾਂ ਨੂੰ ਗੁਰੂ ਸਾਹਿਬਾਂ ਦੇ ਪਵਿੱਤਰ ਹੁਕਮਨਾਮੇ ਅਤੇ ਅਮੋਲਕ ਨਿਸ਼ਾਨੀਆ ਦੇ ਦਰਸ਼ਨ ਕਰਵਾਏ। ਗਿਆਨੀ ਗੁਰਬਚਨ ਸਿੰਘ ਜੀ,ਜੱਥੇਦਾਰ ਅਕਾਲ ਤਖਤ ਸਾਹਿਬ Àਚੇਚ ਤੋਰ ਤੇ ਇਸ ਸਮਾਗਮ ਵਿਚ ਸਾਮਿਲ ਹੋਏ। ਭਾਈ ਮਨਿੰਦਰ ਸਿੰਘ ਸ਼੍ਰੀ ਨਗਰ ਵਾਲੇ,ਭਾਈ ਉਂਕਾਰ ਸਿੰਘ ਊਨੇ ਵਾਲੇ,ਭਾਈ ਰਣਵੀਰ ਸਿੰਘ ਖਾਲਸਾ ਦਸੂਹਾ ਵਾਲੇ, ਭਾਈ ਤੇਜਿੰਦਰ ਸਿੰਘ ਤੇ ਗੁਰ ਸ਼ਬਦ ਪ੍ਰਕਾਸ਼ ਕੀਰਤਨ ਕੌਸ਼ਲ ਦੇ ਸਮੂਹ ਕੀਰਤਨੀਆਂ ਨੇ ਗੁਰਬਾਣੀ ਕੀਰਤਨ ਦੁਆਰਾ ਸਰੋਤਿਆ ਨੂੰ ਕੀਲੀ ਰੱਖਿਆ। ਇਸ ਮੌਕੇ ਗਿਆਨੀ ਗੁਰਬਚਨ ਸਿੰਘ ਜੀ ਨੇ ਭਾਈ ਰਣਵੀਰ ਸਿੰਘ ਖਾਲਸਾ ਦੀ ਨਵੀ ਸੀ.ਡੀ.'ਕੌਣ ਰੇ ਤੂ ਕਹਾਂ ਤੇ ਆਇÀ' ਰਿਲੀਜ਼ ਕੀਤੀ। ਇਸ ਮੌਕੇ ਤੇ ਹਲਕਾ ਵਿਧਾਇਕ ਅਤੇ ਮੁੱਖ ਪਾਰਲੀਮਾਨੀ ਸਕੱਤਰ ਅਮਰਜੀਤ ਸਿੰਘ ਸਾਹੀ ਨੇ ਕਿਹਾ ਕਿ ਸ਼ਹੀਦੀ ਪੁਰਬਾਂ ਨੂੰ ਮੇਲਿਆ ਦਾ ਰੂਪ ਨਹੀ ਦੇਣਾ ਚਾਹੀਦਾ ਜਿਵੇ ਕਿ ਝੂਲੇ ਲਗਾਕੇ ਖੁਸ਼ਿਆ ਵਾਲਾ ਮਾਹੌਲ ਨਹੀ ਤਿਆਰ ਕਰਨਾ ਚਾਹੀਦਾ ਕੇਵਲ ਗੁਰਮਤਿ ਵਿਚਾਰਾਂ ਹੀ ਹੋਣੀਆ ਚਾਹੀਦੀਆਂ ਹਨ। ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਉਦਿਆ ਪ੍ਰੋ.ਗੁਰਮੀਤ ਸਿੰਘ ਕਲਸੀ ਨੇ ਸੰਗਤਾ ਵਿਚ ਨੋਜਵਾਨਾ ਦੀ ਭਾਰੀ ਗਿਣਤੀ ਖੁਸ਼ੀ ਜਾਹਿਰ ਕੀਤੀ ਅਤੇ ਨਸ਼ਿਆ ਤੋ ਦੂਰ ਰਹਿ ਕੇ ਗੁਰਮਤਿ ਦੇ ਧਾਰਨੀ ਬਣਣ ਲਈ ਪ੍ਰੇਰਤ ਕੀਤਾ। ਇਸ ਮੌਕੇ ਤੇ ਅਮਰੀਕ ਸਿੰਘ ਗੱਗੀ, ਗੁਰਮੀਤ ਸਿੰਘ ਉਸਮਾਨ ਸਹੀਦ ,ਜਗਦੀਪ ਸਿੰਘ,ਦਰਸ਼ਨ ਸਿੰਘ,ਪਰਮਿੰਦਰ ਸਿੰਘ,ਬਿਟੂ,ਉਂਕਾਰ ਸਿੰਘ ,ਸਰਬਜੀਤ ਸਿੰਘ ਕਲਸੀ,ਮੰਗੀ ਕਲਸੀ,ਮਨਜੀਤ ਸਿੰਘ ਸੀਹਰਾ,ਦੀਪਕ ਕੁਮਾਰ,ਮਨਜੀਤ ਸਿੰਘ ਅਰੋੜਾ,ਗੁਰਮੀਤ ਸਿੰਘ ਅਰੋੜਾ ਆਦਿ ਤੋ ਹੋਰ ਸੰਗਤ ਵੀ ਹਾਜਰ ਸੀ।
No comments:
Post a Comment