ਗਿੱਦੜਬਾਹਾ(ਸ੍ਰੀ ਮੁਕਤਸਰ ਸਾਹਬਿ), 6 ਦਸੰਬਰ( ਈ. ਨਿਊਜ ਏਜੰਸੀਆਂ)--- ਬੀਤੇ ਐਤਵਾਰ ਮੈਂਬਰ ਪਾਰਲੀਮੇਂਟ ਬੀਬੀ ਹਰਸਮਿਰਤ ਕੌਰ ਬਾਦਲ ਦੇ ਸੰਗਤ ਦਰਸ਼ਨ ਸਮਾਗਮ ਦੌਰਾਨ ਇਕ ਅਧਆਿਪਕਾ ਵਰਿੰਦਰਪਾਲ ਕੌਰ ਦੇ ਥੱਪੜ ਮਾਰਨ ਦੇ ਅਰੋਪੀ ਪਿੰਡ ਦੌਲਾ ਦੇ ਸਰਪੰਚ ਬਲਜਿੰਦਰ ਸਿੰਘ ਤੋਤੀ ਨੂੰ ਅੱਜ ਜਿਲਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਦੇ ਨਿਰਦੇਸ਼ਾਂ 'ਤੇ ਕਾਰਵਾਈ ਕਰਦਿਆਂ ਜਿਲਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਸਿ ਨੇ ਸਰਪੰਚ ਬਲਜਿੰਦਰ ਸਿੰਘ ਤੋਤੀ ਨੂੰ ਗ੍ਰਿਫ਼ਤਾਰ ਕਰ ਲਿਆ
ਜਿਸ ਨੂੰ ਕੁੱਝ ਘੰਟਿਆਂ ਬਾਅਦ ਜਮਾਨਤ ਤੇ ਰਿਹਾਅ ਕਰ ਦਿੱਤਾ ਗਿਆ ਸੀਨੀਅਰ ਪੁਲਸਿ ਕਪਤਾਨ ਸ: ਇੰਦਰਮੋਹਨ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਆਿਂ ਦੱਸਆਿ ਕਿ ਅਰੋਪੀ ਨੂੰ ਪਿੰਡ ਭਾਰੂ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਸਰਪੰਚ ਖਿਲਾਫ ਆਈ.ਪੀ.ਸੀ. ਦੀ ਧਾਰਾ 323 ਅਤੇ 341 ਤਹਿਤ ਪਹਿਲਾਂ ਹੀ ਪੁਲਿਸ ਨੇ ਪਰਚਾ ਦਰਜ ਕਰ ਲਿਆ ਸੀ।
No comments:
Post a Comment