jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 4 December 2011

ਸਕੂਲ ਟੈਸਟ ਤੋ ਘਬਰਾ ਕੇ ਨੱਠ ਗਏ ਵਿਦਿਆਰਥੀ ਬਰਾਮਦ

www.sabblok.blogspot.com



  • ਫੋਟੋ ਵੇਰਵਾ- ਥਾਣਾ ਮੁੱਖੀ ਉਂਕਾਰ ਸਿੰਘ ਬਰਾੜ ਪਰਿਵਾਰ ਨੂੰ ਸੋਪਦੇ ਹੋਏ ਵਿਦਿਆਰਥੀ (ਫੋਟੋ ਨੰ-ਦਸੂਹਾ-ਨਿੱਕੂ-)

ਦਸੂਹਾ. (ਸੁਰਜੀਤ ਸਿੰਘ ਨਿੱਕੂ)2,ਦਸੰਬਰ--ਕਲ ਦੇਰ ਸਾਮ ਉਸ ਸਮੇ ਦਹਿਸ਼ਤ ਫੈਲ ਗਈ ਵਦੋ ਪੁਲਿਸ ਨੂੰ ਸੂਚਨਾ ਮਿਲੀ ਕਿ ਸਰਕਾਰੀ ਮਿਡਲ ਸਕੂਲ ਜਲੋਟਾ  ਦੇ ਚਾਰ  ਵਿਦਿਆਰਥੀ  ਸਕੂਲ ਦੀ ਛੁੱਟੀ ਤੋ ਬਾਆਦ ਘਰ ਨਹੀ ਪਹੁੰਚੇ ਅਤੇ ਉਨਾ ਦੇ ਸਕੂਲ ਬੈਗ ਨਾਲ ਦੀਆ ਝਾੜੀਆ ਤੋ ਮਿਲੇ ।
ਪੁਲਿਸ ਨੇ ਤਰੁੰਤ ਕਾਰਵਾਈ ਕਰਦੇ ਹੋਏ ਸਾਰੇ ਹਲਕੇ ਦੀ ਘੇਰਾ ਬੰਦੀ ਕਰਕੇ ਜਾਚ ਸ਼ੁਰੂ ਕਰ ਦਿੱਤੀ। ਥਾਨਾ ਦਸੂਹਾ ਵਿਚ ਅੱਜ ਪ੍ਰੈਸ ਮਿਲਣੀ ਵਿਚ ਥਾਣਾ ਮੁੱਖੀ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਸਕੂਲ ਵਿਚ ਪੜਣ ਵਾਲੇ ਚਾਰੇ ਵਿਦਿਆਰਥੀਆ ਨੇ ਇਕ ਯੋਜਨਾ ਬਣਾਈ ਕਿ ਚਲੋ ਕੀਤੇ ਘੁੰਮ ਕੇ ਆਉਦੇ ਹਾ। ਇਸ ਯੋਜਨਾ ਵਿਚ ਇਹ  ਚਾਰੇ ਵਿਦਿਆਰਥੀ ਕਰੀਬ 10 ਕਿਲੋਮੀਟਰ ਦੂਰ ਪਹਾੜੀ ਤੇ ਸਥਿਤ ਸਿਵ ਮੰਦਿਰ ਗਗਨ ਜੀ ਕਾ ਟਿੱਲਾ ਸਹੋੜਾ ਕੰਡੀ ਪੈਦਲ ਹੀ ਚਲੇ ਗਏ। ਆਪਣੇ ਸਕੂਲ ਬੈਗ ਸਕੂਲ ਲਾਗੇ ਹੀ ਛੱਡ ਗਏ ਸ਼ੱਕ ਨਾ ਹੋਵੇ ਇਹ ਸਕੂਲ ਤੋ ਭੱਜ ਕੇ ਬਿਨਾ ਦੱਸੇ ਗਏ ਸਨ ਪਰ ਜਦੇ ਜਾਰੇ ਵਿਦਿਆਰਥੀ ਘਰ ਨਹੀ ਪਹੁੰਚੇ ਤਾ ਘਰ ਵਾਲਿਆ ਨੇ ਸਾਰੇ ਸਥਾਨਾ ਤੇ ਲੱਭਿਆ ਤੇ ਨਹੀ ਲੱਭੇ ਤੇ ਸਕੂਲ ਦੇ ਕੋਲੋ ਊਨਾ ਦੇ ਬੈਗ ਮਿਲੇ ਤਾ ਸਨਸ਼ਨੀ ਫੈਲ ਗਈ।ਜੇਕਰ ਸੂਤਰਾ ਦੀ ਮੰਨੀਏ ਤਾ ਚਾਰੇ ਵਿਦਿਆਰਥੀ ਸਕੂਲ ਟੈਸਟ ਤੋ ਘਬਰਾ ਕੇ ਨੱਠ ਗਏ ਸਨ ਪਰ ਪੁਲਿਸ ਨੇ ਅੱਜ ਸਵੇਰੇ ਚਾਰੇ ਵਿਦਿਆਰਥੀ ਨੂੰ ਸਿਵ ਮੰਦਿਰ ਗਗਨ ਜੀ ਕਾ ਟਿੱਲਾ ਸਹੋੜਾ ਕੰਡੀ ਤੋ ਬਰਾਮਦ ਕਰਕੇ ਉਨਾ ਦੇ ਪਰਿਵਾਰ ਨੂੰ ਸੋਪ ਦਿੱਤੇ ਹਨ। ਇਨਾ ਚਾਰੇ ਵਿਦਿਆਰਥੀ ਦੀ ਪਹਿਚਾਣ ਜਗਤਾਰ ਸਿੰਘ ਪੱਤਰ ਅਜੀਤ ਸਿੰਘ ਵਾਸੀ ਜਲੋਟਾ,ਵਿਨੋਦ ਸਿੰਘ ਪੱਤਰ ਗੁਰਦੀਪ ਸਿੰਘ ਵਾਸੀ ਬੰਗਾਲੀਪੁਰ, ਵਿਕਾਸ ਪੱਤਰ ਵਿਜੈ ਕੁਮਾਰ ਵਾਸੀ ਚੱਕ ਮਹਿਰਾ, ਵਿਜੈ ਕੁਮਾਰ ਪੱਤਰ ਯੂਸਫ ਵਾਸੀ ਚੱਕ ਮਹਿਰਾ ਹੋਈ।

No comments: