jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 23 December 2011

ਆਕਾਲੀ ਦਲ ਬਾਦਲ ਨੇ ਕੀਤੀ ਅੱਜ 48 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ--ਪ੍ਰਕਾਸ਼ ਸਿੰਘ ਬਦਲ ਲੰਬੀ ਤੋ ਹੀ ਚੋਣ ਲੜਨਗੇ

ਸਾਬਕਾ ਪੋਲੀਸ ਮੁਖੀ ਪਰਮਦੀਪ ਸਿੰਘ ਗਿੱਲ ਮੋਗਾ ਤੋਂ ਅਤੇ ਦਰਵਾਰਾ ਸਿੰਘ ਗੁਰੂ ਲੜਨਗੇ ਭਾਦੋੜ ਤੋਂ ਚੋਣ----- 
 www.sabblok.blogspot.com
ਇਸ ਦੇ ਨਾਲ ਨਾਲ ਆਪਣੇ ਕਈ ਰਿਸ਼ਤੇਦਾਰਾਂ ਨੂੰ ਵੀ ਖ਼ੁਸ ਕਰਨ ਵਿੱਚ ਕੇਈ ਕਸਰ ਨਹੀਂ ਛੱਡੀ ਗਈ ਇਸ ਸੂਚੀ ਵਿਚ  ਕੁਝ ਹਲਕਿਆ  ਤੋਂ ਬਾਹਰਲੇ ਉਮੀਦਵਾਰ ਵੀ ਮੈਦਾਨ ਵਿਚ   ਉਤਾਰੇ ਗਏ ਹਨ, ਉਥੇ ਇਸ ਸੂਚੀ ਵਿਚ  2009 ਵਾਲੀਆਂ ਚੋਣਾਂ ਹਾਰਨ ਵਾਲੇ ਕਈ  ਸਿਆਸੀ ਮਹਾਰਥੀ ਖਿਡਾਰੀ  ਫਿਰ  ਮੈਦਾਨ ਵਿਚ ਲਿਆਂਦੇ ਗਾਏ  ਹਨ। ਅੱਜ ਜਾਰੀ ਕੀਤੀ ਗਈ ਸੂਚੀ ਵਿਚ ਲੰਬੀ ਤੋ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ,ਮਜੀਠਾ ਤੋ ਬਿਕਰਮਜੀਤ ਸਿੰਘ ਮਜੀਠੀਆ ,ਪੱਟੀ ਤੋ ਮੁਖ ਮੰਤਰੀ ਦੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ , ਬਠਿੰਡਾ ਸ਼ਹਿਰੀ ਤੋਂ ਪਹਿਲੀ ਚੋਣ ਹਾਰ ਚੁੱਕੇ ਸਰੂਪ ਚੰਦ ਸਿੰਗਲਾ, ਤਲਵੰਡੀ ਸਾਬੋਂ ਤੋਂ ਪ੍ਰਕਾਸ਼ ਸਿੰਘ ਬਾਦਲ ਦੇ  ਰਿਸ਼ਤੇਦਾਰ ਅਮਰਜੀਤ ਸਿੰਘ ਸਿੱਧੂ ਜੋ 2007 ਵਾਲੀ ਚੋਣ ਹਾਰ ਚੁੱਕੇ ਸਨ ,ਸੁਨਾਮ ਤੋਂ ਸੁਖਦੇਵ ਸਿੰਘ ਢੀਡਸਾ ਦੇ ਪੁੱਤਰ ਪਰਮਿੰਦਰ ਸਿੰਘ ਢੀਡਸਾ, ਭਦੋੜ ਰਾਖ਼ਵਾਂਕਰਨ ਤੋਂ ਸੇਵਾ ਮੁਕਤ ਡੀ. ਸੀ. ਦਰਬਾਰਾ ਸਿੰਘ ਗੁਰੂ, ਬਰਨਾਲਾ  ਤੋਂ ਮਲਕੀਤ ਸਿੰਘ ਕੀਤੂ, ਪਟਿਆਲਾ ਦਿਹਾਤੀ ਤੋਂ ਬੀਬੀ ਕੁਲਦੀਪ ਕੌਰ ਟੌਹੜਾ, ਘਨੋਰ ਤੋਂ ਹਰਪ੍ਰੀਤ ਕੌਰ ਮੁਖਮੈਲ, ਸਨੋਰ ਤੋਂ ਤਜਿੰਦਰਪਾਲ ਸਿੰਘ, ਸਮਾਣਾ ਤੋਂ ਸੁਰਜੀਤ ਸਿੰਘ ਰੱਖੜਾ, ਜ਼ੀਰਾ ਤੋਂ ਹਰੀ ਸਿੰਘ ਜੀਰਾ, ਧਰਮਕੋਟ ਤੋਂ ਤੋਤਾ ਸਿੰਘ ਜੋ ਪਿਛਲੀ ਚੋਣ ਹਾਰ ਚੁੱਕੇ ਸਨ , ਖਰੜ ਤੋਂ ਉਜਾਗਰ ਸਿੰਘ ਵਡਾਲੀ, ਫ਼ਰੀਦਕੋਟ ਤੋਂ ਦੀਪ ਮਲਹੋਤਰਾ, ਸੁਤਰਾਣਾ ਤੋਂ ਵਨਿੰਦਰ ਕੌਰ, ਜੁਗਰਾਉਂ ਤੋਂ ਸ਼ਿਵਰਾਮ ਕਲੇਰ, ਜੈਤੋਂ ਤੋਂ ਗੁਰਦੇਵ ਸਿੰਘ ਬਾਦਲ, ਗੁਰਦਾਸਪੁਰ ਤੋਂ ਗੁਰਬਚਨ ਸਿੰਘ ਬੱਬੇਹਾਲੀ, ਡੇਰਾ ਬਾਬਾ ਨਾਨਕ ਤੋਂ ਸੁੱਚਾ ਸਿੰਘ ਲੰਗਾਹਭੁਲੱਥ ਤੋਂ ਸਿਰੋਮਣੀ  ਗੁਰੂਦਵਾਰਾ ਪ੍ਰਬੰਧਕ  ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜੰਗੀਰ ਕੌਰ , ਸ਼ਾਮ ਚੁਰਾਸੀ ਤੋਂ ਮਹਿੰਦਰ ਕੌਰ ਜੋਸ਼, ਅਮ੍ਰਿਤਸਰ ਦੱਖਣੀ ਤੋਂ ਗੁਲਜ਼ਾਰ ਸਿੰਘ ਰਣੀਕੇ, ਖੇਮਕਰਨ ਤੋਂ ਵਿਰਸ਼ਾ ਸਿੰਘ ਵਿਲਟੋਹਾ, ਖਡੂਰ ਤੋਂ ਰਣਜੀਤ ਸਿੰਘ ਬ੍ਰਹਮਪੁਰਾ, ਕਪੂਰਥਲਾਂ ਤੋਂ ਸਰਬਜੀਤ ਸਿੰਘ ਮੱਕੜ, ਸੁਲਤਾਨਪੁਰ ਲੋਧੀ ਤੋਂ ਉਪਿੰਦਰਜੀਤ ਕੌਰ, ਮਲੌਟ ਤੋਂ ਅਜੀਤ ਸਿੰਘ ਕੋਹਾੜ, ਬਲਾਚੋਰ ਤੋਂ ਸਰਨਜੀਤ ਸਿੰਘ ਢਿੱਲੋਂ, ਆਤਮ ਨਗਰ ਤੋਂ ਹੀਰਾ ਸਿੰਘ ਗਾਬੜੀਆ, ਕੋਟਕਪੂਰਾ ਤੋਂ ਮਨਤਾਰ ਸਿੰਘ ਬਰਾੜ,  ਰਾਮਪੁਰਾ ਤੋਂ ਦੋ ਵਾਰ ਚੋਣ ਹਾਰ ਚੁੱਕੇ  ਸਿਕੰਦਰ ਸਿੰਘ ਮਲੂਕਾ , ਸਰਦੂਲਗੜ ਤੋਂ ਬਲਵਿੰਦਰ ਸਿੰਘ ਭੂੰਦੜ ਦੇ ਪੁੱਤਰ ਦਿਲਰਾਜ ਸਿੰਘ ਭੂੰਦੜ, ਗੁਰੂਹਰਸਹਾਏ ਤੋਂ ਗੁਰਦੇਵ ਸਿੰਘ ਮਾਨ, ਮੋਗਾ ਤੋਂ ਪਰਮਦੀਪ ਸਿੰਘ ਗਿੱਲ, ਚੱਬੇਵਾਲ ਤੋਂ ਸੋਹਣ ਸਿੰਘ ਠੰਡਲ ਆਦਿ ਸ਼ਾਮਲ ਹਨ

No comments: