(ਪੰਜਾਬੀ ਨਿਊਜ ਆਨਲਾਈਨ ਦੇ ਸਹਿਯੋਗ ਨਾਲ ਪ੍ਰਾਪਤ---ਪੰਜਾਬੀ ਨਿਊਜ ਆਨਲਾਈਨ ਦੀ ਖਬਰ-)-
• ਵਿਗਿਆਨੀਆਂ ਨੂੰ ਗੌਡ ਪਾਰਟੀਕਲ ਦੀ ਝਲਕ ਮਿਲੀ ਪਰ ਪੁਸ਼ਟੀ ਨਹੀਂ ---ਰਾਜੇਸ ਪ੍ਰਿਆਦਰਸ਼ਨੀ
• ਜੇਨੇਵਾ ਵਿੱਚ ਮਹਾਂਪ੍ਰਯੋਗ ਨਾਲ ਜੁਡ਼ੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਹਿਗਸ ਬੇਸੋਨ ਜਾ ਗੌਡ ਪਾਰਟੀਕਲ ਦੀ ਇੱਕ ਝਲਕ ਮਿਲੀ ਹੈ । ਸਮਝਿਆ ਜਾਂਦਾ ਹੈ ਕਿ ਯਕੀਨਨ ਉਹ ਤੱਤ ਹੈ ਜਿਸ ਨਾਲ ਕਿਸੇ ਅਣੂ ਨੂੰ ਦਿਵਯਮਾਨ ਮਿਲਦਾ ਹੈ। ਪਰ ਵਿਗਿਆਨੀਆਂ ਦਾ ਕਹਿਣਾ ਹੈ ਕਿਸੇ ਨਿਰਣਾਇਕ ਸਬੂਤ ਲਈ ਉਹਨਾਂ ਨੂੰ ਆਉਣ ਵਾਲੇ ਮਹੀਨਿਆਂ ਵਿੱਚ ਹਾਲੇ ਹੋਰ ਪ੍ਰਯੋਗ ਕਰਨੇ ਹੋਣਗੇ । ਪਿਛਲੇ ਦੋ ਸਾਲ ਤੋਂ ਸਵਿੱਟਜ਼ਰਲੈਂਡ ਅਤੇ ਫਰਾਂਸ ਦੀ ਸੀਮਾਂ ਉਪਰ 27 ਕਿਲੋਮੀਟਰ ਲੰਬੀ ਸੁਰੰਗ ਵਿੱਚ ਅਤਿ ਸੂਖਮ ਕਣਾਂ ਨੂੰ ਆਪਸ ਵਿੱਚ ਟੱਕਰਾ ਕੇ ਵਿਗਿਆਨੀ ਇੱਕ ਅਦ੍ਰਿਸ਼ ਤੱਤ ਦੀ ਖੋਜ਼ ਕਰ ਰਹੇ ਹਨ। ਜਿਸਨੂੰ ਹਿਗਸ ਬੇਸੋਨ ਜਾਂ ਗੌਡ ਪਾਰਟੀਕਲ ਕਿਹਾ ਜਾਂਦਾ ਹੈ।
• ਇਸਨੂੰ ਗੌਡ ਪਾਰਟੀਕਲ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਅਦ੍ਰਿਸ਼ – ਅਗਿਆਤ ਤੱਤ ਹੈ ਜਿਸਦੀ ਵਜਾਅ ਨਾਲ ਸ੍ਰਿ਼ਸ਼ਟੀ ਦੀ ਰਚਨਾ ਹੋਈ ।
• ਜੇ ਵਿਗਿਆਨੀ ਇਸ ਤੱਤ ਨੂੰ ਭਾਲਣ ਵਿੱਚ ਕਾਮਯਾਬ ਰਹਿੰਦੇ ਹਨ ਤਾਂ ਸਮੁੱਚੀ ਸ੍ਰਿ਼ਸ਼ਟੀ ਦੀ ਰਚਨਾ ਸਬੰਧੀ ਜੁਡ਼ੇ ਕਈ ਰਹੱਸਾਂ ਤੋਂ ਪਰਦਾ ਉਠ ਸਕੇਗਾ ।
• ਇਸ ਕਾਰਜ ਦੇ ਅਰਬਾਂ ਡਾਲਰ ਖਰਚ ਕੀਤੇ ਜਾ ਚੁੱਕੇ ਹਨ ਅਤੇ 8000 ਵਿਗਿਆਨੀ ਬੀਤੇ ਦੋ ਵਰ੍ਹਿਆਂ ਤੋਂ ਇਸ ਕਾਰਜ ਵਿੱਚ ਜੁਟੇ ਹਨ ।
ਇਸ ਮਹਾਂਪ੍ਰਯੋਗ ਦੀ ਸ਼ੁਰੂਆਤ ਤੋਂ ਇਸ ਵਿੱਚ ਸ਼ਾਮਿਲ ਰਹੀ ਭਾਰਤੀ ਵਿਗਿਆਨੀ ਡਾ: ਅਰਚਨਾ ਸ਼ਰਮਾ ਨੇ ਬੀਬੀਸੀ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਇਹ ਕੂਡ਼ੇ ਦੇ ਭਰੇ ਖੇਤ ਵਿੱਚੋਂ ਸੂਈ ਭਾਲਣ ਵਾਲਾ ਕੰਮ ਹੈ। ਅਸੀਂ ਸੂਈ ਭਾਲਣ ਦੇ ਬਹੁਤ ਕਰੀਬ ਹਾਂ ਪਰ ਹਾਲੇ ਕਿਹਾ ਨਹੀਂ ਜਾ ਸਕਦਾ ਕਿ ਸੂਈ ਸਾਨੂੰ ਮਿਲ ਗਈ ਹੈ।
ਵਿਸ਼ਾਲ ਹੈਡਰਨ ਕੋਲਾਈਡਰ ਵਿੱਚ, ਜਿਸ ਨੂੰ ਐਲ ਐਚ ਸੀ ਜਾਂ ਲਾਰਜ ਹੈਡਰਾਨ ਕੋਲਾਈਡਰ ਕਿਹਾ ਜਾ ਰਿਹਾ ਹੈ, ਅਣੂਆਂ ਨੂੰ ਪ੍ਰਕਾਸ਼ ਦੀ ਗਤੀ ਨਾਲ ਟਕਰਾਇਆ ਗਿਆ ਜਿਸ ਨਾਲ ਉਸ ਤਰ੍ਹਾਂ ਦੀ ਸਥਿਤੀ ਪੈਦਾ ਹੋਈ ਜਿਸ ਤਰ੍ਹਾਂ ਦੀ ਸ੍ਰਿਸ਼ਟੀ ਦੀ ਉਤਪਤੀ ਸਮੇਂ ਪਹਿਲੇ ਬਿਗ ਬੈਂਗ ਦੀ ਘਟਨਾ ਸਮੇਂ ਸੀ ।
27 ਕਿਲੋਮੀਟਰ ਲੰਬੀ ਸੁਰੰਗ ਵਿੱਚ ਅਤਿ ਆਧੁਨਿਕ ਉਪਕਰਣ ਲਗਾਏ ਹਨ ।
ਮਹਾਂਪ੍ਰਯੋਗ ਲਈ ਪ੍ਰੋਟਾਨਾਂ ਨੂੰ 27 ਕਿਲੋਮੀਟਰ ਲੰਬੀ ਗੋਲਾਕਾਰਾਂ ਸੁਰੰਗਾਂ ਵਿੱਚ ਦੋ ਵਿਪਰੀਤ ਦਿਸ਼ਾਵਾਂ ਵਿੱਚ ਪ੍ਰਕਾਸ਼ ਦੀ ਗਤੀ ਤੇ ਦੌਡ਼ਾਇਆ ਗਿਆ ਹੈ।
ਵਿਗਿਆਨੀਆਂ ਅਨੁਸਾਰ ਪ੍ਰੋਟਾਨ ਕਣਾਂ ਨੇ ਇੱਕ ਸੈਕਿੰਡ ਵਿੱਚ 27 ਕਿਲੋਮੀਟਰ ਲੰਬੀ ਸੁਰੰਗ ਵਿੱਚ 11 ਹਜ਼ਾਰ ਤੋਂ ਵੀ ਜਿ਼ਆਦਾ ਚੱਕਰ ਕੱਟੇ ਅਤੇ ਇਸ ਕਿਰਿਆ ਦੌਰਾਨ ਪ੍ਰੋਟਾਨ ਵਿਸੇ਼ਸ਼ ਸਥਾਨਾਂ ਤੇ ਆਪਸ ਵਿੱਚ ਟਕਰਾਏ ਜਿਸ ਨਾਲ ਊਰਜਾ ਪੈਦਾ ਹੋਈ ।
ਇੱਕ ਸੈਕਿੰਡ ਵਿੱਚ ਪ੍ਰੋਟਾਨਾਂ ਦੇ ਆਪਸ ਵਿੱਚ ਟਕਰਾਉਣ ਦੀਆਂ 60 ਕਰੋਡ਼ ਤੋਂ ਵੀ ਜਿ਼ਆਦਾ ਘਟਨਾਵਾਂ ਹੋਈਆਂ। ਇਸ ਟਕਰਾਅ ਨਾਲ ਜੁਡ਼ੇ ਹੋਏ ਵਿਗਿਆਨ ਵਿਵਰਣ ਵਿਸੇ਼ਸ਼ ਮੌਨੀਰਟਿੰਗ ਪੁਆਇੰਟ ਉਪਰ ਲੱਗੇ ਵਿਸ਼ੇਸ਼ ਉਪਕਰਣਾਂ ਨੇ ਦਰਜ ਕੀਤੇ, ਹੁਣ ਉਹਨਾਂ ਅੰਕਡ਼ਿਆਂ ਦਾ ਗੰਭੀਰਤਾ ਨਾਲ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ।
ਪ੍ਰਤੀ ਸੈਕਿੰਡ 100 ਮੈਗਾਵਾਈਟ ਤੋਂ ਵੀ ਜਿ਼ਆਦਾ ਅੰਕਡ਼ੇ ਇਕੱਤਰ ਕੀਤੇ ਗਏ । ਵਿਗਿਆਨਕ ਇਹੀ ਦੇਖਣਾ ਚਾਹੁੰਦੇ ਹਨ ਕਿ ਜਦੋਂ ਕਪ੍ਰੋਟਾਨ ਆਪਸ ਵਿੱਚ ਟਕਰਾਏ ਹਨ ਤਾਂ ਕੀ ਕੋਈ ਤੀਜਾ ਤੱਤ ਵੀ ਮੌਜੂਦ ਸੀ ਜਿਸ ਨਾਲ ਨਿਊਟ੍ਰਾਨ ਅਤੇ ਪ੍ਰੋਟਾਨ ਆਪਸ ਵਿੱਚ ਜੁਡ਼ ਜਾਂਦੇ ਹਨ । ਨਤੀਜੇ ਵਜੋਂ ਮਾਸ ਜਾ ਆਇਤਨ ਦੀ ਰਚਨਾ ਹੁੁੰਦੀ ਹੈ।
ਡਾਕਟਰ ਅਰਚਨਾ ਕਹਿੰਦੀ ਹੈ ਕਿ ਕੁਦਰਤ ਅਤੇ ਵਿਗਿਆਨ ਦੀ ਸਾਡੀ ਅੱਜ ਤੱਕ ਦੀ ਜੋ ਸਮਝ ਹੈ ਉਸਦੇ ਸਾਰੇ ਪਹਿਲੂਆਂ ਦੀ ਵਿਗਿਆਨ ਪੁਸ਼ਟੀ ਹੋ ਚੁੱਕੀ ਹੈ। ਅਸੀਂ ਸਮਝਦੇ ਹਾਂ ਕਿ ਸ੍ਰਿਸ਼ਟੀ ਦਾ ਨਿਰਮਾਣ ਕਿਸ ਤਰ੍ਹਾਂ ਹੋਇਆ, ਇਸ ਵਿੱਚ ਇੱਕ ਹੀ ਕਡ਼ੀ ਅਧੂਰੀ ਹੈ, ਜਿਸ ਨੂੰ ਅਸੀਂ ਸਿਧਾਂਤ ਦੇ ਤੌਰ ਦੇ ਜਾਣਦੇ ਹਾਂ ਪਰ ਇਸ ਦੀ ਹੋਂਦ ਦੀ ਪੁਸ਼ਟੀ ਹਾਲੇ ਬਾਕੀ ਹੈ।
ਡਾਕਟਰ ਅਰਚਨਾ ਦੱਸਦੀ ਹੈ ਕਿ ਜਦੋ ਸਾਡਾ ਬ੍ਰਹਿਮੰਡ ਹੋਂਦ ਵਿੱਚ ਆਇਆ ਇਸ ਤੋਂ ਪਹਿਲਾਂ ਸਭ ਕੁਝ ਹਵਾ ਵਿੱਚ ਤੌਰ ਰਿਹਾ ਸੀ, ਕਿਸੇ ਚੀਜ ਦਾ ਅਕਾਰ ਜਾਂ ਵਜ਼ਨ ਤਹਿ ਨਹੀਂ ਸੀ , ਜਦ ਹਿਗਸ ਬੇਸੋਨ ਭਾਰੀ ਊਰਜਾ ਲੈ ਕੇ ਆਇਆ ਤਾ ਸਾਰੇ ਉਸਦੀ ਵਜਾਹ ਨਾਲ ਆਪਸ ਵਿੱਚ ਜੁਡ਼ਨ ਲੱਗੇ ਅਤੇ ਉਸਤੋਂ ਆਕਾਰ ਪੈਦਾ ਹੋ ਗਿਆ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਹਿਗਸ ਬੇਸੋਨ ਦੀ ਵਜਾਅ ਨਾਲ ਹੀ ਆਕਾਸ਼ਗੰਗਾਵਾਂ,ਗ੍ਰਹਿ, ਤਾਰੇ ਅਤੇ ਉਪਗ੍ਰਹਿ ਬਣੇ ।
ਪਾਰਟੀਕਲ ਜਾ ਅਤਿ ਸੂਖਮ ਤੱਤਾਂ ਨੂੰ ਆਨਕ ਦੋ ਸ੍ਰੇਣੀਆਂ ਵਿੱਚ ਵੰਡਦੇ ਹਨ ਸਟੇਬਲ ਯਾਨੀ ਸਥਿਰ ਅਤੇ ਅਨਸਟੇਬਲ ਯਾਨੀ ਅਸਥਿਰ । ਜੋ ਸਟੇਬਲ ਪਾਰਟੀਕਲ ਹੁੰਦੇ ਹਨ ਉਹਨਾਂ ਦੀ ਬਹੁਤ ਲੰਬੀ ਉਮਰ ਹੈ ਜਿਵੇਂ ਪ੍ਰੋਟਾਨ ਅਰਬਾਂ ਸਾਲ ਤੱਕ ਰਹਿੰਦੇ ਹਨ ਜਦਕਿ ਕਈ ਅਨਸਟੇਬਲ ਪਾਰਟੀਕਲ ਜਿ਼ਆਦਾ ਠਹਿਰ ਨਹੀਂ ਸਕਦੇ ਅਤੇ ਉਹਨਾਂ ਦਾ ਰੂਪ ਬਦਲ ਜਾਂਦਾ ਹੈ।
No comments:
Post a Comment