- ਫੋਟੋ ( ਦਸੂਹਾ-ਨਿੱਕੂ)
www.sabblok.blogspot.comਦਸੂਹਾ (ਸੁਰਜੀਤ ਸਿੰਘ ਨਿੱਕੂ)10,ਦਸੰਬਰ- -ਅੱਜ ਯੂ.ਟੀ.ਆਈ .ਮਿਊਚਲ ਫੰਡ ਵਲੋਂ ਦਰਸ਼ਨ ਐਕੈਡਮੀ ਦਸੂਹਾ ਵਲੋਂ , ਰੰਗ ਭਰਨ ਦੀ ਪ੍ਰਤੀਯੋਗਤਾ ਕਰਵਾਈ ਗਈ । ਜਿਸ ਵਿੱਚ ਪੰਜਵੀਂ,ਚੌਥੀ, ਤੀਸਰੀ ਅਤੇ ਛੇਵੀਂ ਜਮਾਤ ਦੇ ਬੱਚਿਆਂ ਨੇ ਭਾਗ ਲਿਆ । ਇਸ ਮੌਕੇ ਚੌਥੀ ਜਮਾਤ ਦੀ ਹਰਮਨਜੀਤ ਕੌਰ ਨੇ ਪਹਿਲਾ ਦਰਜਾ ਅਤੇ ਨਵਪ੍ਰੀਤ ਕੌਰ ਦੂਸਰਾ, ਤੀਸਰੀ ਜਮਾਤ ਦੇ ਇਕਬਾਲ ਸਿੰਘ ਨੇ ਤੀਸਰਾ, ਛੇਵੀਂ ਜਮਾਤ ਵਿੱਚੋਂ ਨਵਦੀਪ ਕੌਰ ਨੇ ਪਹਿਲਾ, ਮਨਿਤ ਨੇ ਦੂਸਰਾ ਅਤੇ ਮਲਕੀਤ ਕੌਰ ਤੀਸਰੇ ਸਥਾਨ ਤੇ ਰਹੇ।
ਸਮਾਗਮ ਵਿੱਚ ਪਹੁੰਚੇ ਜਲੰਧਰ ਸ਼ਾਖਾ ਦੇ ਮੁੱਖ ਪ੍ਰਬੰਧਕ ਸ਼੍ਰੀ ਵਿਕਰਮ ਸੂਦ ਨੇ ਬੱਚਿਆਂ ਨੂੰ ਵਧਾਈ ਦਿੰਦਿਆਂ ਯੂ.ਟੀ.ਆਈ. ਚਿਲਡਰਨ ਕੈਰੀਅਰ ਵੈਲਫੇਅਰ ਫੰਡ ਅਤੇ ਚਿਲਡਰਨ ਐਡਵਾਂਟੇਜ ਫੰਡ ਬਾਰੇ ਜਾਣਕਾਰੀ ਦਿੱਤੀ । ਉਹਨਾ ਦੱਸਿਆ ਕਿ ਇਹਨਾ ਫੰਡਾਂ ਦੀ ਬੈਂਕ ਅਤੇ ਡਾਕਖਾਨਿਆਂ ਵਿੱਚ ਵਿਆਜ ਦਰ ਵੱਧ ਹੈ । ਉਨਾ• ਬੱਚਿਆਂ ਨੂੰ ਪ੍ਰਮਾਣ ਪੱਤਰ ਅਤੇ ਇਨਾਮ ਵੀ ਤਕਸੀਮ ਕੀਤੇ । ਇਸ ਮੌਕੇ ਪ੍ਰਿਸੀਪਲ ਵੀ. ਵੀ. ਕੁਮਾਰ ਨੇ ਯੂ.ਟੀ.ਆਈ. ਦਾ ਧੰਨਵਾਦ ਵੀ ਕੀਤਾ ਅਤੇ ਅੱਗੋਂ ਵੀ ਅਜਿਹੇ ਪ੍ਰੋਗਰਾਮ ਜਾਰੀ ਰੱਖਣ ਲਈ ਕਿਹਾ । ਇਸ ਮੌਕੇ ਰਮੇਸ਼ ਸੂਦਨ, ਮੁੱਖ ਐਡਵਾਈਜਰ ਸਰੂਪ ਸਿੰਘ ਵਾਲੀਆ, ਕਿਸ਼ੋਰ ਚੰਦ, ਆਰ.ਪੀ.ਕਪਿਲਾ, ਬੀਐਸ, ਖੁਲਰ, ਅਤੁਲ ਬਲੱਗਣ, ਕੁਲਦੀਪ ਸਿੰਘ, ਸੰਜੀਵ ਉੱਪਲ, ਸਰਬਜੀਤ ਕੌਰ, ਮੈਡਮ ਰੀਟਾ, ਕੁਲਦੀਪ ਕੌਰ, ਕੁਲਵੰਤ ਕੌਰ, ਮਨਦੀਪ ਕੌਰ ਅਨੀਤਾ ਦੇਵੀ, ਹਰਭਜਨ ਸਿੰਘ, ਜਗਦੀਪ ਸਿੰਘ, ਜਤਿੰਦਰ ਸਿੰਘ, ਰਵਿੰਦਰ ਸਿੰਘ, ਅਨੁਰਾਧਾ ਕਰੁਣਾ, ਭਾਵਨਾ, ਸ਼ਵੇਤਾ, ਪ੍ਰਭਜੋਤ ਕੌਰ ਆਦਿ ਵੀ ਹਾਜਿਰ ਸਨ ।
No comments:
Post a Comment